ਵਡਹੰਸੁਮਹਲਾ੪॥
Wadahans, Fourth Mahalaa:
वडहंसु महला ४ ॥
ਹੰਉਗੁਰਬਿਨੁਹੰਉਗੁਰਬਿਨੁਖਰੀਨਿਮਾਣੀਰਾਮ॥
ਮੈਂ ਗੁਰੂ ਤੋਂ ਬਿਨਾ, ਮੈਂ ਗੁਰੂ ਤੋਂ ਬਿਨਾ ਬਹੁਤ ਹੀ ਵਿਚਾਰੀ ਸਾਂ।
Without the Guru, I am - without the Guru, I am totally dishonored.
हंउ गुर बिनु हंउ गुर बिनु खरी निमाणी राम ॥
ਜਗਜੀਵਨੁਜਗਜੀਵਨੁਦਾਤਾਗੁਰਮੇਲਿਸਮਾਣੀਰਾਮ॥
ਜਦੋਂ ਗੁਰੂ ਦੇ ਮਿਲਾਪ ਦੀ ਰਾਹੀਂ ਜਗਤ ਦਾ ਜੀਵਨ ਦਾਤਾਰ ਪ੍ਰਭੂ ਮਿਲ ਪਿਆ ਤਾਂ ਮੈਂ ਉਸ ਲੀਨ ਹੋ ਗਈ।
The Life of the World, the Life of the World, the Great Giver has led me to meet and merge with the Guru.
जगजीवनु जगजीवनु दाता गुर मेलि समाणी राम ॥
ਸਤਿਗੁਰੁਮੇਲਿਹਰਿਨਾਮਿਸਮਾਣੀਜਪਿਹਰਿਹਰਿਨਾਮੁਧਿਆਇਆ॥
ਸਤਿਗੁਰੂ ਦੇ ਮਿਲਾਉਣ ਨਾਲ ਮੈਂ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਗਈ ਤੇ ਮੈਂ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ, ਨਾਮ ਆਰਾਧਨਾ ਸ਼ੁਰੂ ਕਰ ਦਿੱਤਾ।
Meeting with the True Guru, I have merged into the Naam, the Name of the Lord. I chant the Name of the Lord, Har, Har, and meditate on it.
सतिगुरु मेलि हरि नामि समाणी जपि हरि हरि नामु धिआइआ ॥
ਜਿਸੁਕਾਰਣਿਹੰਉਢੂੰਢਿਢੂਢੇਦੀਸੋਸਜਣੁਹਰਿਘਰਿਪਾਇਆ॥
ਜਿਸ ਸੱਜਣ-ਪ੍ਰਭੂ ਨੂੰ ਮਿਲਣ ਦੀ ਖ਼ਾਤਰ ਮੈਂ ਇਤਨੀ ਭਾਲ ਕਰ ਰਹੀ ਸਾਂ ਉਹ ਸੱਜਣ-ਹਰੀ ਮੈਂ ਆਪਣੇ ਹਿਰਦੇ ਵਿਚ ਲੱਭ ਲਿਆ।
I was seeking and searching for Him, the Lord, my best friend, and I have found Him within the home of my own being.
जिसु कारणि हंउ ढूंढि ढूढेदी सो सजणु हरि घरि पाइआ ॥
ਏਕਦ੍ਰਿਸ੍ਟਿਹਰਿਏਕੋਜਾਤਾਹਰਿਆਤਮਰਾਮੁਪਛਾਣੀ॥
ਮੈਂ ਇਕ ਨਿਗਾਹ ਨਾਲ ਇਕ ਪਰਮਾਤਮਾ ਨੂੰ (ਹਰ ਥਾਂ ਵੱਸਦਾ) ਸਮਝ ਲਿਆ, ਮੈਂ ਸਰਬ-ਵਿਆਪਕ ਰਾਮ ਨੂੰ ਪਛਾਣ ਲਿਆ।
I see the One Lord, and I know the One Lord; I realize Him within my soul.
एक द्रिस्टि हरि एको जाता हरि आतम रामु पछाणी ॥
ਹੰਉਗੁਰਬਿਨੁਹੰਉਗੁਰਬਿਨੁਖਰੀਨਿਮਾਣੀ॥੧॥
ਮੈਂ ਗੁਰੂ ਤੋਂ ਬਿਨਾ, ਮੈਂ ਗੁਰੂ ਤੋਂ ਬਿਨਾ ਬਹੁਤ ਹੀ ਵਿਚਾਰੀ ਸਾਂ ॥੧॥
Without the Guru, I am - without the Guru, I am totally dishonored. ||1||
हंउ गुर बिनु हंउ गुर बिनु खरी निमाणी ॥१॥
ਜਿਨਾਸਤਿਗੁਰੁਜਿਨਸਤਿਗੁਰੁਪਾਇਆਤਿਨਹਰਿਪ੍ਰਭੁਮੇਲਿਮਿਲਾਏਰਾਮ॥
ਜਿਨ੍ਹਾਂ (ਵਡਭਾਗੀਆਂ) ਨੇ ਗੁਰੂ ਲੱਭ ਲਿਆ, ਉਹਨਾਂ ਨੂੰ ਹਰਿ-ਪ੍ਰਭੂ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ।
Those who have found the True Guru, the True Guru, the Lord God unites them in His Union.
जिना सतिगुरु जिन सतिगुरु पाइआ तिन हरि प्रभु मेलि मिलाए राम ॥
ਤਿਨਚਰਣਤਿਨਚਰਣਸਰੇਵਹਹਮਲਾਗਹਤਿਨਕੈਪਾਏਰਾਮ॥
ਮੈਂ ਉਹਨਾਂ ਦੇ ਚਰਨਾਂ ਦੀ ਸੇਵਾ ਕਰਨ ਨੂੰ ਤਿਆਰ ਹਾਂ, ਉਹਨਾਂ ਦੀ ਚਰਨੀਂ ਲੱਗਣ ਨੂੰ ਤਿਆਰ ਹਾਂ।
Their feet, their feet, I adore; I fall at their feet.
तिन चरण तिन चरण सरेवह हम लागह तिन कै पाए राम ॥
ਹਰਿਹਰਿਚਰਣਸਰੇਵਹਤਿਨਕੇਜਿਨਸਤਿਗੁਰੁਪੁਰਖੁਪ੍ਰਭੁਧੵਾਇਆ॥
ਹੇ ਹਰੀ! ਜਿਨ੍ਹਾਂ ਮਨੁੱਖਾਂ ਨੇ ਗੁਰੂ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ ਹੈ ਤੇ (ਤੈਨੂੰ) ਪ੍ਰਭੂ ਨੂੰ ਹਿਰਦੇ ਵਿਚ ਟਿਕਾ ਲਿਆ ਹੈ, ਮੈਂ ਉਹਨਾਂ ਦੀ ਸੇਵਾ ਕਰਨੀ ਚਾਹੁੰਦਾ ਹਾਂ।
O Lord, Har, Har, I adore the feet of those who meditate on the True Guru, and the Almighty Lord God.
हरि हरि चरण सरेवह तिन के जिन सतिगुरु पुरखु प्रभु ध्याइआ ॥
ਤੂਵਡਦਾਤਾਅੰਤਰਜਾਮੀਮੇਰੀਸਰਧਾਪੂਰਿਹਰਿਰਾਇਆ॥
ਹੇ ਪ੍ਰਭੂ ਪਾਤਸ਼ਾਹ! ਤੂੰ ਵੱਡਾ ਦਾਤਾਰ ਹੈਂ, ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ, ਮੇਰੀ ਇਹ ਤਾਂਘ ਪੂਰੀ ਕਰ, ਹੇ ਪ੍ਰਭੂ!
You are the Greatest Giver, the Inner-knower, the Searcher of hearts; please, reward my faith, O Lord King.
तू वडदाता अंतरजामी मेरी सरधा पूरि हरि राइआ ॥
ਗੁਰਸਿਖਮੇਲਿਮੇਰੀਸਰਧਾਪੂਰੀਅਨਦਿਨੁਰਾਮਗੁਣਗਾਏ॥
ਮੇਰੀ ਇਹ ਤਾਂਘ ਪੂਰੀ ਕਰ ਕਿ ਗੁਰਸਿੱਖਾਂ ਦੀ ਸੰਗਤ ਵਿਚ ਮੈਂ ਹਰ ਵੇਲੇ ਪਰਮਾਤਮਾ ਦੇ ਗੁਣ ਗਾਣ ਲੱਗ ਪਵਾਂ।
Meeting the Gursikh, my faith is rewarded; night and day, I sing the Glorious Praises of the Lord.
गुरसिख मेलि मेरी सरधा पूरी अनदिनु राम गुण गाए ॥
ਜਿਨਸਤਿਗੁਰੁਜਿਨਸਤਿਗੁਰੁਪਾਇਆਤਿਨਹਰਿਪ੍ਰਭੁਮੇਲਿਮਿਲਾਏ॥੨॥
ਜਿਨ੍ਹਾਂ (ਵਡ-ਭਾਗੀਆਂ) ਨੇ ਗੁਰੂ ਲੱਭ ਲਿਆ, ਉਹਨਾਂ ਨੂੰ ਹਰਿ-ਪ੍ਰਭੂ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ॥੨॥
Those who have found the True Guru, the True Guru, the Lord God unites them in His Union. ||2||
जिन सतिगुरु जिन सतिगुरु पाइआ तिन हरि प्रभु मेलि मिलाए ॥२॥
ਹੰਉਵਾਰੀਹੰਉਵਾਰੀਗੁਰਸਿਖਮੀਤਪਿਆਰੇਰਾਮ॥
ਮੈਂ ਸਦਕੇ ਜਾਂਦਾ ਹਾਂ, ਸਦਕੇ ਜਾਂਦਾ ਹਾਂ ਉਸ ਪਿਆਰੇ ਮਿੱਤਰ ਗੁਰ-ਸਿੱਖ ਤੋਂ,
I am a sacrifice, I am a sacrifice to the Gursikhs, my dear friends.
हंउ वारी हंउ वारी गुरसिख मीत पिआरे राम ॥
ਹਰਿਨਾਮੋਹਰਿਨਾਮੁਸੁਣਾਏਮੇਰਾਪ੍ਰੀਤਮੁਨਾਮੁਅਧਾਰੇਰਾਮ॥
ਜੇਹੜਾ ਮੈਨੂੰ ਸਦਾ ਪਰਮਾਤਮਾ ਦਾ ਨਾਮ, ਪਰਮਾਤਮਾ ਦਾ ਨਾਮ ਸੁਣਾਂਦਾ ਰਹੇ। ਪਰਮਾਤਮਾ ਦਾ ਨਾਮ ਹੀ ਮੇਰਾ ਆਸਰਾ ਹੈ।
They chant the Lord's Name, the Lord's Name; the Beloved Naam, the Name of the Lord, is my only Support.
हरि नामो हरि नामु सुणाए मेरा प्रीतमु नामु अधारे राम ॥
ਹਰਿਹਰਿਨਾਮੁਮੇਰਾਪ੍ਰਾਨਸਖਾਈਤਿਸੁਬਿਨੁਘੜੀਨਿਮਖਨਹੀਜੀਵਾਂ॥
ਪਰਮਾਤਮਾ ਦਾ ਨਾਮ ਮੇਰੀ ਜਿੰਦ ਦਾ ਸਾਥੀ ਹੈ, ਉਸ (ਨਾਮ) ਤੋਂ ਬਿਨਾ ਮੈਂ ਇਕ ਘੜੀ ਭਰ ਅੱਖ ਦੇ ਝਮਕਣ ਜਿਤਨੇ ਸਮੇ ਲਈ ਭੀ ਨਹੀਂ ਰਹਿ ਸਕਦਾ।
The Name of the Lord, Har, Har, is the companion of my breath of life; without it, I cannot live for an instant or a moment.
हरि हरि नामु मेरा प्रान सखाई तिसु बिनु घड़ी निमख नही जीवां ॥
ਹਰਿਹਰਿਕ੍ਰਿਪਾਕਰੇਸੁਖਦਾਤਾਗੁਰਮੁਖਿਅੰਮ੍ਰਿਤੁਪੀਵਾਂ॥
ਸੁਖਾਂ ਦੇ ਦੇਣ ਵਾਲਾ ਪ੍ਰਭੂ ਜੇ ਮੇਹਰ ਕਰੇ, ਤਾਂ ਹੀ ਮੈਂ ਗੁਰੂ ਦੇ ਸਨਮੁਖ ਰਹਿ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਸਕਦਾ ਹਾਂ।
The Lord, Har, Har, the Giver of peace, shows His Mercy, and the Gurmukh drinks in the Ambrosial Nectar.
हरि हरि क्रिपा करे सुखदाता गुरमुखि अंम्रितु पीवां ॥
ਹਰਿਆਪੇਸਰਧਾਲਾਇਮਿਲਾਏਹਰਿਆਪੇਆਪਿਸਵਾਰੇ॥
ਪਰਮਾਤਮਾ ਆਪ ਹੀ ਆਪਣੇ (ਮਿਲਾਪ ਦੀ) ਤਾਂਘ ਪੈਦਾ ਕਰਦਾ ਹੈ ਤੇ ਆਪਣੇ ਚਰਨਾਂ ਵਿਚ ਜੋੜਦਾ ਹੈ ਤੇ ਪਰਮਾਤਮਾ ਆਪ ਹੀ (ਆਪਣਾ ਨਾਮ ਦੇ ਕੇ ਮਨੁੱਖ ਦਾ ਜੀਵਨ) ਸੋਹਣਾ ਬਣਾਂਦਾ ਹੈ।
The Lord blesses him with faith, and unites him in His Union; He Himself adorns him.
हरि आपे सरधा लाइ मिलाए हरि आपे आपि सवारे ॥
ਹੰਉਵਾਰੀਹੰਉਵਾਰੀਗੁਰਸਿਖਮੀਤਪਿਆਰੇ॥੩॥
ਮੈਂ ਗੁਰੂ ਦੇ ਸਿੱਖ ਤੋਂ ਪਿਆਰੇ ਮਿੱਤਰ ਤੋਂ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ ॥੩॥
I am a sacrifice, I am a sacrifice to the Gursikhs, my dear friends. ||3||
हंउ वारी हंउ वारी गुरसिख मीत पिआरे ॥३॥
ਹਰਿਆਪੇਹਰਿਆਪੇਪੁਰਖੁਨਿਰੰਜਨੁਸੋਈਰਾਮ॥
ਪ੍ਰਭੁ ਆਪ ਹੀ, ਆਪ ਹੀ ਸਰਬ-ਵਿਆਪਕ ਤੇ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ।
The Lord Himself, the Lord Himself, is the Immaculate Almighty Lord God.
हरि आपे हरि आपे पुरखु निरंजनु सोई राम ॥
ਹਰਿਆਪੇਹਰਿਆਪੇਮੇਲੈਕਰੈਸੋਹੋਈਰਾਮ॥
ਪ੍ਰਭੁ ਆਪ ਹੀ, ਆਪ ਹੀ ਜਿਵਾਂ ਨੂੰ ਮਿਲਾਂਦਾ ਹੈ, ਜੋ ਕੁਝ ਉਹ ਕਰਦਾ ਹੈ ਉਹੀ ਵਰਤਦਾ ਹੈ।
The Lord Himself, the Lord Himself, unites us with Himself; that which He does, comes to pass.
हरि आपे हरि आपे मेलै करै सो होई राम ॥
ਜੋਹਰਿਪ੍ਰਭਭਾਵੈਸੋਈਹੋਵੈਅਵਰੁਨਕਰਣਾਜਾਈ॥
ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ, (ਉਸ ਦੀ ਰਜ਼ਾ ਦੇ ਉਲਟ) ਹੋਰ ਕੁਝ ਭੀ ਨਹੀਂ ਕੀਤਾ ਜਾ ਸਕਦਾ।
Whatever is pleasing to the Lord God, that alone comes to pass; nothing else can be done.
जो हरि प्रभ भावै सोई होवै अवरु न करणा जाई ॥
ਬਹੁਤੁਸਿਆਣਪਲਇਆਨਜਾਈਕਰਿਥਾਕੇਸਭਿਚਤੁਰਾਈ॥
ਭਾਵੇਂ ਮਨੁੱਖ ਕਿਨੀ ਵੀ ਸਿਆਣਪ ਦੀ ਵਰਤੋਂ ਕਰੇ (ਪ੍ਰਭੂ ਦੀ ਰਜ਼ਾ ਦੇ ਉਲਟ ਕੁਝ ਨਹੀਂ ਕਰ ਸਕਦਾ) ਆਖਰ ਇਨਸਾਨ ਥਕ ਜਾਂਦਾ ਹੈ।
Even by very clever tricks, He cannot be obtained; all have grown weary of practicing cleverness.
बहुतु सिआणप लइआ न जाई करि थाके सभि चतुराई ॥
ਗੁਰਪ੍ਰਸਾਦਿਜਨਨਾਨਕਦੇਖਿਆਮੈਹਰਿਬਿਨੁਅਵਰੁਨਕੋਈ॥
ਹੇ ਦਾਸ ਨਾਨਕ! ਮੈਂ ਗੁਰੂ ਦੀ ਕਿਰਪਾ ਨਾਲ (ਉਸ ਪਰਮਾਤਮਾ ਦਾ) ਦਰਸਨ ਕੀਤਾ ਹੈ, ਤੇ ਮੈਨੂੰ ਪਰਮਾਤਮਾ ਤੋਂ ਬਿਨਾ ਹੋਰ ਕੋਈ (ਸਹਾਰਾ) ਨਹੀਂ (ਦਿੱਸਦਾ)।
By Guru's Grace, servant Nanak beholds the Lord; without the Lord, I have no other at all.
गुर प्रसादि जन नानक देखिआ मै हरि बिनु अवरु न कोई ॥
ਹਰਿਆਪੇਹਰਿਆਪੇਪੁਰਖੁਨਿਰੰਜਨੁਸੋਈ॥੪॥੨॥
ਪ੍ਰਭੁ ਆਪ ਹੀ, ਆਪ ਹੀ ਸਰਬ-ਵਿਆਪਕ ਤੇ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ ॥੪॥੨॥
The Lord Himself, the Lord Himself, is the Immaculate Almighty Lord God. ||4||2||
हरि आपे हरि आपे पुरखु निरंजनु सोई ॥४॥२॥
WWW.GURBANI.WORLD