GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਵਡਹੰਸੁ - ਗੁਰੂ ਰਾਮਦਾਸ ਜੀ
ਅੰਗ 573
Display Settings
Translations
ਵਡਹੰਸੁਮਹਲਾ
Wadahans, Fourth Mahalaa:
वडहंसु महला ४ ॥
ਹਰਿਸਤਿਗੁਰਹਰਿਸਤਿਗੁਰਮੇਲਿਹਰਿਸਤਿਗੁਰਚਰਣਹਮਭਾਇਆਰਾਮ
ਹੇ ਹਰੀ! ਮੈਨੂੰ ਗੁਰੂ ਦੇ ਚਰਨਾਂ ਵਿਚ ਰੱਖ, ਮੈਨੂੰ ਗੁਰੂ ਦੇ ਚਰਨਾਂ ਵਿਚ ਰੱਖ, ਗੁਰੂ ਦੇ ਚਰਨ ਮੈਨੂੰ ਪਿਆਰੇ ਲੱਗਦੇ ਹਨ।
The Lord, the True Guru, the Lord, the True Guru - if only I could meet the Lord, the True Guru; His Lotus Feet are so pleasing to me.
हरि सतिगुर हरि सतिगुर मेलि हरि सतिगुर चरण हम भाइआ राम ॥
ਤਿਮਰਅਗਿਆਨੁਗਵਾਇਆਗੁਰਗਿਆਨੁਅੰਜਨੁਗੁਰਿਪਾਇਆਰਾਮ
ਜਿਸ ਨੇ ਗੁਰੂ ਦੀ ਰਾਹੀਂ ਆਤਮਕ ਜੀਵਨ ਦੀ ਸੂਝ (ਦਾ) ਸੁਰਮਾ ਹਾਸਲ ਕਰ ਲਿਆ, ਉਸ ਦਾ ਆਤਮਕ ਜੀਵਨ ਵਲੋਂ ਬੇਸਮਝੀ (ਦਾ) ਹਨੇਰਾ ਦੂਰ ਹੋ ਗਿਆ।
The darkness of my ignorance was dispelled, when the Guru applied the healing ointment of spiritual wisdom to my eyes.
तिमर अगिआनु गवाइआ गुर गिआनु अंजनु गुरि पाइआ राम ॥
ਗੁਰਗਿਆਨਅੰਜਨੁਸਤਿਗੁਰੂਪਾਇਆਅਗਿਆਨਅੰਧੇਰਬਿਨਾਸੇ
ਜਿਸ ਨੇ ਗੁਰੂ ਪਾਸੋਂ ਗਿਆਨ ਦਾ ਸੁਰਮਾ ਲੈ ਲਿਆ ਉਸ ਦੇ ਅਗਿਆਨ ਦੇ ਹਨੇਰੇ ਨਾਸ ਹੋ ਜਾਂਦੇ ਹਨ,
The True Guru has applied the healing ointment of spiritual wisdom to my eyes, and the darkness of ignorance has been dispelled.
गुर गिआन अंजनु सतिगुरू पाइआ अगिआन अंधेर बिनासे ॥
ਸਤਿਗੁਰਸੇਵਿਪਰਮਪਦੁਪਾਇਆਹਰਿਜਪਿਆਸਾਸਗਿਰਾਸੇ
ਤੇ ਗੁਰੂ ਦੀ ਦੱਸੀ ਸੇਵਾ ਕਰ ਕੇ ਉਸ ਨੂੰ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਹੁੰਦਾ ਹੈ, ਅਤੇ ਉਹ ਹਰੇਕ ਸਾਹ ਤੇ ਹਰੇਕ ਗਿਰਾਹੀ ਨਾਲ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ।
Serving the Guru, I have obtained the supreme status; I meditate on the Lord with every breath, and every morsel of food.
सतिगुर सेवि परम पदु पाइआ हरि जपिआ सास गिरासे ॥
ਜਿਨਕੰਉਹਰਿਪ੍ਰਭਿਕਿਰਪਾਧਾਰੀਤੇਸਤਿਗੁਰਸੇਵਾਲਾਇਆ
ਹਰਿ-ਪ੍ਰਭੂ ਨੇ ਜਿਨ੍ਹਾਂ ਉਤੇ ਮੇਹਰ ਕੀਤੀ, ਉਹਨਾਂ ਨੂੰ ਗੁਰੂ ਦੀ ਸੇਵਾ ਵਿਚ ਜੋੜ ਦਿੱਤਾ।
Those, upon whom the Lord God has bestowed His Grace, are committed to the service of the True Guru.
जिन कंउ हरि प्रभि किरपा धारी ते सतिगुर सेवा लाइआ ॥
ਹਰਿਸਤਿਗੁਰਹਰਿਸਤਿਗੁਰਮੇਲਿਹਰਿਸਤਿਗੁਰਚਰਣਹਮਭਾਇਆ॥੧॥
ਹੇ ਹਰੀ! ਮੈਨੂੰ ਗੁਰੂ ਦੇ ਚਰਨਾਂ ਵਿਚ ਰੱਖ, ਗੁਰੂ ਦੇ ਚਰਨਾਂ ਵਿਚ ਰੱਖ, ਗੁਰੂ ਦੇ ਚਰਨ ਮੈਨੂੰ ਪਿਆਰੇ ਲੱਗਦੇ ਹਨ ॥੧॥
The Lord, the True Guru, the Lord, the True Guru - if only I could meet the Lord, the True Guru; His Lotus Feet are so pleasing to me. ||1||
हरि सतिगुर हरि सतिगुर मेलि हरि सतिगुर चरण हम भाइआ ॥१॥
ਮੇਰਾਸਤਿਗੁਰੁਮੇਰਾਸਤਿਗੁਰੁਪਿਆਰਾਮੈਗੁਰਬਿਨੁਰਹਣੁਜਾਈਰਾਮ
ਮੇਰਾ ਸਤਿਗੁਰੂ, ਮੇਰਾ ਸਤਿਗੁਰੂ ਮੈਨੂੰ ਬਹੁਤ ਪਿਆਰਾ ਲੱਗਦਾ ਹੈ, ਗੁਰੂ ਤੋਂ ਬਿਨਾ ਮੈਥੋਂ ਰਿਹਾ ਨਹੀਂ ਜਾ ਸਕਦਾ।
My True Guru, my True Guru is my Beloved; without the Guru, I cannot live.
मेरा सतिगुरु मेरा सतिगुरु पिआरा मै गुर बिनु रहणु न जाई राम ॥
ਹਰਿਨਾਮੋਹਰਿਨਾਮੁਦੇਵੈਮੇਰਾਅੰਤਿਸਖਾਈਰਾਮ
ਗੁਰੂ ਮੈਨੂੰ ਉਹ ਹਰਿ-ਨਾਮ ਦੇਂਦਾ ਹੈ ਜੇਹੜਾ ਅੰਤ ਵੇਲੇ ਮੇਰਾ ਸਾਥੀ ਬਣੇਗਾ।
He gives me the Name of the Lord, the Name of the Lord, my only companion in the end.
हरि नामो हरि नामु देवै मेरा अंति सखाई राम ॥
ਹਰਿਹਰਿਨਾਮੁਮੇਰਾਅੰਤਿਸਖਾਈਗੁਰਿਸਤਿਗੁਰਿਨਾਮੁਦ੍ਰਿੜਾਇਆ
ਸਤਿਗੁਰੂ ਨੇ ਮੇਰੇ ਅੰਦਰ ਹਰਿ-ਨਾਮ ਪੱਕਾ ਕਰ ਦਿੱਤਾ ਹੈ ਤੇ ਹਰਿ-ਹਰਿ-ਨਾਮ ਅੰਤ ਵੇਲੇ ਮੇਰਾ ਸਾਥੀ ਬਣੇਗਾ,
The Name of the Lord, Har, Har, is my only companion in the end; the Guru, the True Guru, has implanted the Naam, the Name of the Lord, within me.
हरि हरि नामु मेरा अंति सखाई गुरि सतिगुरि नामु द्रिड़ाइआ ॥
ਜਿਥੈਪੁਤੁਕਲਤ੍ਰੁਕੋਈਬੇਲੀਨਾਹੀਤਿਥੈਹਰਿਹਰਿਨਾਮਿਛਡਾਇਆ
ਜਿਥੇ ਪੁਤ੍ਰ ਜਾਂ ਇਸਤ੍ਰੀ ਕੋਈ ਭੀ ਮਦਦਗਾਰ ਨਹੀਂ ਬਣਦਾ, ਉਥੇ ਹਰਿ-ਹਰਿ-ਨਾਮ ਨੇ ਹੀ ਛੁਡਾਣਾ ਹੈ।
There, where neither child nor spouse shall accompany you, the Name of the Lord, Har, Har shall emancipate you.
जिथै पुतु कलत्रु कोई बेली नाही तिथै हरि हरि नामि छडाइआ ॥
ਧਨੁਧਨੁਸਤਿਗੁਰੁਪੁਰਖੁਨਿਰੰਜਨੁਜਿਤੁਮਿਲਿਹਰਿਨਾਮੁਧਿਆਈ
ਸਤਿਗੁਰੂ ਧੰਨ ਧੰਨ ਹੈ, ਨਿਰਲੇਪ ਪਰਮਾਤਮਾ ਦਾ ਰੂਪ ਹੈ, ਜਿਸ ਵਿਚ ਲੀਨ ਹੋ ਕੇ ਮੈਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ।
Blessed, blessed is the True Guru, the Immaculate, Almighty Lord God; meeting Him, I meditate on the Name of the Lord.
धनु धनु सतिगुरु पुरखु निरंजनु जितु मिलि हरि नामु धिआई ॥
ਮੇਰਾਸਤਿਗੁਰੁਮੇਰਾਸਤਿਗੁਰੁਪਿਆਰਾਮੈਗੁਰਬਿਨੁਰਹਣੁਜਾਈ॥੨॥
ਮੇਰਾ ਸਤਿਗੁਰੂ, ਮੇਰਾ ਸਤਿਗੁਰੂ ਮੈਨੂੰ ਬਹੁਤ ਪਿਆਰਾ ਲੱਗਦਾ ਹੈ, ਗੁਰੂ ਤੋਂ ਬਿਨਾ ਮੈਂ ਰਹਿ ਨਹੀਂ ਸਕਦਾ ॥੨॥
My True Guru, my True Guru is my Beloved; without the Guru, I cannot live. ||2||
मेरा सतिगुरु मेरा सतिगुरु पिआरा मै गुर बिनु रहणु न जाई ॥२॥
ਜਿਨੀਦਰਸਨੁਜਿਨੀਦਰਸਨੁਸਤਿਗੁਰਪੁਰਖਪਾਇਆਰਾਮ
ਜਿਨ੍ਹਾਂ ਨੇ, ਜਿਨ੍ਹਾਂ ਨੇ ਗੁਰੂ ਮਹਾਪੁਰਖ ਦਾ ਦਰਸਨ ਨਹੀਂ ਕੀਤਾ,
Those who have not obtained the Blessed Vision, the Blessed Vision of the Darshan of the True Guru, the Almighty Lord God,
जिनी दरसनु जिनी दरसनु सतिगुर पुरख न पाइआ राम ॥
ਤਿਨਨਿਹਫਲੁਤਿਨਨਿਹਫਲੁਜਨਮੁਸਭੁਬ੍ਰਿਥਾਗਵਾਇਆਰਾਮ
ਉਹਨਾਂ ਦਾ ਜਨਮ ਬੇ-ਫ਼ਾਇਦਾ, ਬੇ-ਫ਼ਾਇਦਾ ਗਿਆ, ਤੇ ਉਹਨਾਂ ਨੇ ਜੀਵਨ ਵਿਅਰਥ ਗਵਾ ਲਿਆ।
they have fruitlessly, fruitlessly wasted their whole lives in vain.
तिन निहफलु तिन निहफलु जनमु सभु ब्रिथा गवाइआ राम ॥
ਨਿਹਫਲੁਜਨਮੁਤਿਨਬ੍ਰਿਥਾਗਵਾਇਆਤੇਸਾਕਤਮੁਏਮਰਿਝੂਰੇ
ਉਹਨਾਂ ਨੇ ਆਪਣਾ ਜਨਮ ਵਿਅਰਥ ਅਕਾਰਥ ਗਵਾ ਲਿਆ, ਪਰਮਾਤਮਾ ਨਾਲੋਂ ਟੁੱਟੇ ਹੋਏ ਉਹ ਮਨੁੱਖ ਆਤਮਕ ਮੌਤੇ ਮਰ ਗਏ।
They have wasted away their whole lives in vain; those faithless cynics die a regretful death.
निहफलु जनमु तिन ब्रिथा गवाइआ ते साकत मुए मरि झूरे ॥
ਘਰਿਹੋਦੈਰਤਨਿਪਦਾਰਥਿਭੂਖੇਭਾਗਹੀਣਹਰਿਦੂਰੇ
ਹਿਰਦੇ-ਘਰ ਵਿਚ ਕੀਮਤੀ ਨਾਮ-ਰਤਨ ਹੁੰਦਿਆਂ ਭੀ ਉਹ ਬਦ-ਨਸੀਬ ਮਰੂੰ-ਮਰੂੰ ਕਰਦੇ ਰਹੇ, ਤੇ, ਪਰਮਾਤਮਾ ਤੋਂ ਵਿਛੁੜੇ ਰਹੇ।
They have the jewel-treasure in their own homes, but still, they are hungry; those unlucky wretches are far away from the Lord.
घरि होदै रतनि पदारथि भूखे भागहीण हरि दूरे ॥
ਹਰਿਹਰਿਤਿਨਕਾਦਰਸੁਕਰੀਅਹੁਜਿਨੀਹਰਿਹਰਿਨਾਮੁਧਿਆਇਆ
ਰੱਬ ਕਰ ਕੇ ਤੁਸਾਂ ਉਹਨਾਂ ਦਾ ਦਰਸਨ ਨਾਹ ਕਰਨਾ ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ,
O Lord, please, let me not see those who do not meditate on the Name of the Lord, Har, Har,
हरि हरि तिन का दरसु न करीअहु जिनी हरि हरि नामु न धिआइआ ॥
ਜਿਨੀਦਰਸਨੁਜਿਨੀਦਰਸਨੁਸਤਿਗੁਰਪੁਰਖਪਾਇਆ॥੩॥
ਤੇ ਜਿਨ੍ਹਾਂ ਨੇ ਗੁਰੂ ਮਹਾਪੁਰਖ ਦਾ ਦਰਸਨ, ਦਰਸਨ ਨਹੀਂ ਕੀਤਾ ॥੩॥
and who have not obtained the Blessed Vision, the Blessed Vision of the Darshan of the True Guru, the Almighty Lord God. ||3||
जिनी दरसनु जिनी दरसनु सतिगुर पुरख न पाइआ ॥३॥
ਹਮਚਾਤ੍ਰਿਕਹਮਚਾਤ੍ਰਿਕਦੀਨਹਰਿਪਾਸਿਬੇਨੰਤੀਰਾਮ
ਮੈਂ ਨਿਮਾਣਾ ਪਪੀਹਾ, ਨਿਮਾਣਾ ਪਪੀਹਾ ਹਾਂ ਤੇ ਮੈਂ ਪਰਮਾਤਮਾ ਪਾਸ ਬੇਨਤੀ ਕਰਦਾ ਹਾਂ,
I am a song-bird, I am a meek song-bird; I offer my prayer to the Lord.
हम चात्रिक हम चात्रिक दीन हरि पासि बेनंती राम ॥
ਗੁਰਮਿਲਿਗੁਰਮੇਲਿਮੇਰਾਪਿਆਰਾਹਮਸਤਿਗੁਰਕਰਹਭਗਤੀਰਾਮ
ਕਿ ਮੈਨੂੰ ਮੇਰਾ ਪਿਆਰਾ ਗੁਰੂ ਮਿਲਾ, ਗੁਰੂ ਸਤਿਗੁਰੂ ਨੂੰ ਮਿਲ ਕੇ ਮੈਂ ਪਰਮਾਤਮਾ ਦੀ ਭਗਤੀ ਕਰਾਂਗਾ।
If only I could meet the Guru, meet the Guru, O my Beloved; I dedicate myself to the devotional worship of the True Guru.
गुर मिलि गुर मेलि मेरा पिआरा हम सतिगुर करह भगती राम ॥
ਹਰਿਹਰਿਸਤਿਗੁਰਕਰਹਭਗਤੀਜਾਂਹਰਿਪ੍ਰਭੁਕਿਰਪਾਧਾਰੇ
ਗੁਰੂ ਨੂੰ ਮਿਲ ਕੇ ਪਰਮਾਤਮਾ ਦੀ ਭਗਤੀ ਅਸੀਂ ਤਦੋਂ ਹੀ ਕਰ ਸਕਦੇ ਹਾਂ ਜਦੋਂ ਪਰਮਾਤਮਾ ਕਿਰਪਾ ਕਰਦਾ ਹੈ।
I worship the Lord, Har, Har, and the True Guru; the Lord God has granted His Grace.
हरि हरि सतिगुर करह भगती जां हरि प्रभु किरपा धारे ॥
ਮੈਗੁਰਬਿਨੁਅਵਰੁਕੋਈਬੇਲੀਗੁਰੁਸਤਿਗੁਰੁਪ੍ਰਾਣਹਮੑਾਰੇ
ਗੁਰੂ ਤੋਂ ਬਿਨਾ ਮੈਨੂੰ ਕੋਈ ਹੋਰ ਮਦਦਗਾਰ ਨਹੀਂ ਦਿੱਸਦਾ, ਗੁਰੂ ਹੀ ਮੇਰੀ ਜ਼ਿੰਦਗੀ (ਦਾ ਆਸਰਾ) ਹੈ।
Without the Guru, I have no other friend. The Guru, the True Guru, is my very breath of life.
मै गुर बिनु अवरु न कोई बेली गुरु सतिगुरु प्राण हमारे ॥
ਕਹੁਨਾਨਕਗੁਰਿਨਾਮੁਦ੍ਰਿੜ੍ਹਾਇਆਹਰਿਹਰਿਨਾਮੁਹਰਿਸਤੀ
ਨਾਨਕ ਆਖਦਾ ਹੈ- ਕਿ ਗੁਰੂ ਨੇ ਮੇਰੇ ਹਿਰਦੇ ਹਰਿ-ਨਾਮ ਪੱਕਾ ਕੀਤਾ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ।
Says Nanak, the Guru has implanted the Naam within me; the Name of the Lord, Har, Har, the True Name.
कहु नानक गुरि नामु द्रिढ़ाइआ हरि हरि नामु हरि सती ॥
ਹਮਚਾਤ੍ਰਿਕਹਮਚਾਤ੍ਰਿਕਦੀਨਹਰਿਪਾਸਿਬੇਨੰਤੀ॥੪॥੩॥
ਮੈਂ ਨਿਮਾਣਾ ਪਪੀਹਾ, ਨਿਮਾਣਾ ਪਪੀਹਾ ਹਾਂ ਤੇ ਮੈਂ ਪਰਮਾਤਮਾ ਪਾਸ ਬੇਨਤੀ ਕਰਦਾ ਹਾਂ ॥੪॥੩॥
I am a song-bird, I am a meek song-bird; I offer my prayer to the Lord. ||4||3||
हम चात्रिक हम चात्रिक दीन हरि पासि बेनंती ॥४॥३॥
WWW.GURBANI.WORLD
ਪਿਛਲਾ Share ਹੋਮ Save ਅਗਲਾ