ਸੋਰਠਿਮਹਲਾ੧ਦੁਤੁਕੇ॥
Sorat'h, First Mahalaa, Du-Tukas:
सोरठि महला १ दुतुके ॥
ਪੁੜੁਧਰਤੀਪੁੜੁਪਾਣੀਆਸਣੁਚਾਰਿਕੁੰਟਚਉਬਾਰਾ॥
ਹੇ ਪ੍ਰਭੂ! ਇਹ ਸਾਰੀ ਸ੍ਰਿਸ਼ਟੀ ਤੇਰਾ ਚੁਬਾਰਾ ਹੈ, ਚਾਰੇ ਪਾਸੇ ਉਸ ਚੁਬਾਰੇ ਦੀਆਂ ਚਾਰ ਕੰਧਾਂ ਹਨ, ਧਰਤੀ ਉਸ ਚੁਬਾਰੇ ਦਾ (ਹੇਠਲਾ) ਪੁੜ ਹੈ (ਫ਼ਰਸ਼ ਹੈ), ਆਕਾਸ਼ ਉਸ ਚੁਬਾਰੇ ਦਾ (ਉਪਰਲਾ) ਪੁੜ ਹੈ (ਛੱਤ ਹੈ)।
In the realm of land, and in the realm of water, Your seat is the chamber of the four directions.
पुड़ु धरती पुड़ु पाणी आसणु चारि कुंट चउबारा ॥
ਸਗਲਭਵਣਕੀਮੂਰਤਿਏਕਾਮੁਖਿਤੇਰੈਟਕਸਾਲਾ॥੧॥
ਇਸ ਚੁਬਾਰੇ ਵਿਚ ਤੇਰਾ ਨਿਵਾਸ ਹੈ। ਸਾਰੀ ਸ੍ਰਿਸ਼ਟੀ (ਦੇ ਜੀਆਂ ਜੰਤਾਂ) ਦੀਆਂ ਮੂਰਤੀਆਂ ਤੇਰੀ ਹੀ ਸ੍ਰੇਸ਼ਟ ਟਕਸਾਲ ਵਿਚ ਘੜੀਆਂ ਗਈਆਂ ਹਨ ॥੧॥
Yours is the one and only form of the entire universe; Your mouth is the mint to fashion all. ||1||
सगल भवण की मूरति एका मुखि तेरै टकसाला ॥१॥
ਮੇਰੇਸਾਹਿਬਾਤੇਰੇਚੋਜਵਿਡਾਣਾ॥
ਹੇ ਮੇਰੇ ਮਾਲਿਕ! ਤੇਰੇ ਕੌਤਕ ਅਚਰਜ ਹਨ।
O my Lord Master, Your play is so wonderful!
मेरे साहिबा तेरे चोज विडाणा ॥
ਜਲਿਥਲਿਮਹੀਅਲਿਭਰਿਪੁਰਿਲੀਣਾਆਪੇਸਰਬਸਮਾਣਾ॥ਰਹਾਉ॥
ਤੂੰ ਪਾਣੀ ਵਿਚ, ਧਰਤੀ ਦੇ ਅੰਦਰ, ਧਰਤੀ ਦੇ ਉਪਰ (ਸਾਰੇ ਪੁਲਾੜ ਵਿਚ) ਭਰਪੂਰ ਵਿਆਪਕ ਹੈਂ। ਤੂੰ ਆਪ ਹੀ ਸਭ ਥਾਂ ਮੌਜੂਦ ਹੈਂ ॥ ਰਹਾਉ॥
You are pervading and permeating the water, the land and the sky; You Yourself are contained in all. ||Pause||
जलि थलि महीअलि भरिपुरि लीणा आपे सरब समाणा ॥ रहाउ ॥
ਜਹਜਹਦੇਖਾਤਹਜੋਤਿਤੁਮਾਰੀਤੇਰਾਰੂਪੁਕਿਨੇਹਾ॥
ਮੈਂ ਜਿਸ ਪਾਸੇ ਤੱਕਦਾ ਹਾਂ ਤੇਰੀ ਹੀ ਜੋਤਿ (ਪ੍ਰਕਾਸ਼ ਕਰ ਰਹੀ) ਹੈ, ਪਰ ਤੇਰਾ ਸਰੂਪ ਕੈਸਾ ਹੈ (ਇਹ ਬਿਆਨ ਤੋਂ ਪਰੇ ਹੈ)।
Wherever I look, there I see Your Light, but what is Your form?
जह जह देखा तह जोति तुमारी तेरा रूपु किनेहा ॥
ਇਕਤੁਰੂਪਿਫਿਰਹਿਪਰਛੰਨਾਕੋਇਨਕਿਸਹੀਜੇਹਾ॥੨॥
ਤੂੰ ਆਪ ਹੀ ਆਪ ਹੁੰਦਿਆਂ ਭੀ ਇਹਨਾਂ ਬੇਅੰਤ ਜੀਵਾਂ ਵਿਚ ਲੁਕ ਕੇ ਫਿਰ ਰਿਹਾ ਹੈਂ (ਅਸਚਰਜ ਇਹ ਹੈ ਕਿ) ਕੋਈ ਇਕ ਜੀਵ ਕਿਸੇ ਦੂਜੇ ਵਰਗਾ ਨਹੀਂ ਹੈ ॥੨॥
You have one form, but it is unseen; there is none like any other. ||2||
इकतु रूपि फिरहि परछंना कोइ न किस ही जेहा ॥२॥
ਅੰਡਜਜੇਰਜਉਤਭੁਜਸੇਤਜਤੇਰੇਕੀਤੇਜੰਤਾ॥
ਅੰਡੇ ਵਿਚੋਂ, ਜਿਓਰ ਵਿਚੋਂ, ਧਰਤੀ ਵਿਚੋਂ, ਮੁੜ੍ਹਕੇ ਵਿਚੋਂ ਜੰਮੇ ਹੋਏ ਇਹ ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਨ।
The beings born of eggs, born of the womb, born of the earth and born of sweat, all are created by You.
अंडज जेरज उतभुज सेतज तेरे कीते जंता ॥
ਏਕੁਪੁਰਬੁਮੈਤੇਰਾਦੇਖਿਆਤੂਸਭਨਾਮਾਹਿਰਵੰਤਾ॥੩॥
ਪਰ ਮੈਂ ਤੇਰੀ ਅਚਰਜ ਖੇਡ ਵੇਖਦਾ ਹਾਂ ਕਿ ਤੂੰ ਇਹਨਾਂ ਸਭਨਾਂ ਜੀਵਾਂ ਵਿਚ ਮੌਜੂਦ ਹੈਂ ॥੩॥
I have seen one glory of Yours, that You are pervading and permeating in all. ||3||
एकु पुरबु मै तेरा देखिआ तू सभना माहि रवंता ॥३॥
ਤੇਰੇਗੁਣਬਹੁਤੇਮੈਏਕੁਨਜਾਣਿਆਮੈਮੂਰਖਕਿਛੁਦੀਜੈ॥
ਹੇ ਪ੍ਰਭੂ! ਤੇਰੇ ਅਨੇਕਾਂ ਗੁਣ ਹਨ, ਮੈਨੂੰ ਕਿਸੇ ਇੱਕ ਦੀ ਭੀ ਪੂਰੀ ਸਮਝ ਨਹੀਂ ਹੈ, ਮੈਨੂੰ ਮੂਰਖ ਨੂੰ ਕੋਈ ਚੰਗੀ ਅਕਲ ਦੇਹ!
Your Glories are so numerous, and I do not know even one of them; I am such a fool - please, give me some of them!
तेरे गुण बहुते मै एकु न जाणिआ मै मूरख किछु दीजै ॥
ਪ੍ਰਣਵਤਿਨਾਨਕਸੁਣਿਮੇਰੇਸਾਹਿਬਾਡੁਬਦਾਪਥਰੁਲੀਜੈ॥੪॥੪॥
ਨਾਨਕ ਬੇਨਤੀ ਕਰਦਾ ਹੈ ਕਿ ਹੇ ਮੇਰੇ ਮਾਲਕ! ਸੁਣ! ਮੈਨੂੰ ਪੱਥਰ ਵਾਂਗ ਵਿਕਾਰਾਂ ਵਿਚ ਡੁੱਬ ਰਹੇ ਨੂੰ ਬਚਾ ਲੈ! ॥੪॥੪॥
Prays Nanak, listen, O my Lord Master: I am sinking like a stone - please, save me! ||4||4||
प्रणवति नानक सुणि मेरे साहिबा डुबदा पथरु लीजै ॥४॥४॥
WWW.GURBANI.WORLD