ਸੋਰਠਿਮਹਲਾ੧॥
Sorat'h, First Mahalaa:
सोरठि महला १ ॥
ਹਉਪਾਪੀਪਤਿਤੁਪਰਮਪਾਖੰਡੀਤੂਨਿਰਮਲੁਨਿਰੰਕਾਰੀ॥
(ਹੇ ਮੇਰੇ ਠਾਕੁਰ!) ਮੈਂ ਵਿਕਾਰੀ ਹਾਂ, (ਸਦਾ ਵਿਕਾਰਾਂ ਵਿਚ ਹੀ) ਡਿਗਿਆ ਰਹਿੰਦਾ ਹਾਂ, ਬੜਾ ਹੀ ਪਖੰਡੀ ਹਾਂ, ਤੂੰ ਪਵਿਤ੍ਰ ਨਿਰੰਕਾਰ ਹੈਂ।
I am a wicked sinner and a great hypocrite; You are the Immaculate and Formless Lord.
हउ पापी पतितु परम पाखंडी तू निरमलु निरंकारी ॥
ਅੰਮ੍ਰਿਤੁਚਾਖਿਪਰਮਰਸਿਰਾਤੇਠਾਕੁਰਸਰਣਿਤੁਮਾਰੀ॥੧॥
ਜੇਹੜੇ, ਹੇ ਮੇਰੇ ਠਾਕੁਰ! ਤੇਰੀ ਸ਼ਰਨ ਆ ਕੇ ਅਟੱਲ ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ-ਰਸ ਚੱਖਦੇ ਹਨ, ਉਹ ਸਭ ਤੋਂ ਉੱਚੇ ਰਸ ਵਿਚ ਮਸਤ ਰਹਿੰਦੇ ਹਨ ॥੧॥
Tasting the Ambrosial Nectar, I am imbued with supreme bliss; O Lord and Master, I seek Your Sanctuary. ||1||
अंम्रितु चाखि परम रसि राते ठाकुर सरणि तुमारी ॥१॥
ਕਰਤਾਤੂਮੈਮਾਣੁਨਿਮਾਣੇ॥
ਹੇ ਮੇਰੇ ਕਰਤਾਰ! ਮੈਂ ਨਿਮਾਣੇ ਵਾਸਤੇ ਤੂੰ ਹੀ ਮਾਣ ਹੈਂ (ਮੈਨੂੰ ਤੇਰਾ ਹੀ ਮਾਣ ਹੈ, ਆਸਰਾ ਹੈ)।
O Creator Lord, You are the honor of the dishonored.
करता तू मै माणु निमाणे ॥
ਮਾਣੁਮਹਤੁਨਾਮੁਧਨੁਪਲੈਸਾਚੈਸਬਦਿਸਮਾਣੇ॥ਰਹਾਉ॥
ਮਾਣ ਉਹਨਾਂ ਨੂੰ ਮਿਲਦਾ ਹੈ, ਜਿਨ੍ਹਾਂ ਦੇ ਪੱਲੇ ਪਰਮਾਤਮਾ ਦਾ ਨਾਮ-ਧਨ ਹੈ ਤੇ ਜੋ ਗੁਰ-ਸ਼ਬਦ ਦੀ ਰਾਹੀਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਲੀਨ ਰਹਿੰਦੇ ਹਨ ॥ ਰਹਾਉ॥
In my lap is the honor and glory of the wealth of the Name; I merge into the True Word of the Shabad. ||Pause||
माणु महतु नामु धनु पलै साचै सबदि समाणे ॥ रहाउ ॥
ਤੂਪੂਰਾਹਮਊਰੇਹੋਛੇਤੂਗਉਰਾਹਮਹਉਰੇ॥
(ਹੇ ਪ੍ਰਭੂ!) ਤੂੰ ਗੁਣਾਂ ਨਾਲ ਭਰਪੂਰ ਹੈਂ, ਅਸੀਂ ਜੀਵ ਊਣੇ ਹਾਂ ਤੇ ਥੋੜ੍ਹ-ਵਿਤੇ ਹਾਂ, ਤੂੰ ਗੰਭੀਰ ਹੈਂ ਤੇ ਅਸੀਂ ਹੌਲੇ ਹਾਂ।
You are perfect, while I am worthless and imperfect. You are profound, while I am trivial.
तू पूरा हम ऊरे होछे तू गउरा हम हउरे ॥
ਤੁਝਹੀਮਨਰਾਤੇਅਹਿਨਿਸਿਪਰਭਾਤੇਹਰਿਰਸਨਾਜਪਿਮਨਰੇ॥੨॥
(ਮੇਹਰ ਕਰ ਕਿ) ਮੇਰਾ ਮਨ ਦਿਨ ਰਾਤ ਹਰ ਵੇਲੇ ਤੇਰੇ ਪਿਆਰ ਵਿਚ ਰੰਗਿਆ ਰਹੇ। ਹੇ ਮਨ! ਸਵੇਰੇ ਜੀਭ ਨਾਲ ਪਰਮਾਤਮਾ ਦਾ ਨਾਮ ਜਪ! ॥੨॥
My mind is imbued with You, day and night and morning, O Lord; my tongue chants Your Name, and my mind meditates on You. ||2||
तुझ ही मन राते अहिनिसि परभाते हरि रसना जपि मन रे ॥२॥
ਤੁਮਸਾਚੇਹਮਤੁਮਹੀਰਾਚੇਸਬਦਿਭੇਦਿਫੁਨਿਸਾਚੇ॥
(ਹੇ ਪ੍ਰਭੂ!) ਤੂੰ ਸਦਾ-ਥਿਰ ਰਹਿਣ ਵਾਲਾ ਹੈਂ, ਜੇ ਅਸੀਂ ਜੀਵ ਤੇਰੀ ਯਾਦ ਵਿਚ ਹੀ ਟਿਕੇ ਰਹੀਏ, ਜੇ ਅਸੀਂ ਤੇਰੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਵਿਝੇ ਰਹੀਏ, ਤਾਂ ਅਸੀਂ ਭੀ (ਤੇਰੀ ਮੇਹਰ ਨਾਲ) ਅਡੋਲ-ਚਿੱਤ ਹੋ ਸਕਦੇ ਹਾਂ।
You are True, and I am absorbed into You; through the mystery of the Shabad, I shall ultimately become True as well.
तुम साचे हम तुम ही राचे सबदि भेदि फुनि साचे ॥
ਅਹਿਨਿਸਿਨਾਮਿਰਤੇਸੇਸੂਚੇਮਰਿਜਨਮੇਸੇਕਾਚੇ॥੩॥
ਜੇਹੜੇ ਮਨੁੱਖ ਦਿਨ ਰਾਤ ਤੇਰੇ ਨਾਮ ਵਿਚ ਰੰਗੇ ਰਹਿੰਦੇ ਹਨ ਉਹ ਪਵਿਤ੍ਰ-ਆਤਮਾ ਹਨ, (ਪਰ ਨਾਮ ਵਿਸਾਰ ਕੇ) ਜੋ ਜਨਮ ਮਰਨ ਦੇ ਗੇੜ ਵਿਚ ਪਏ ਹੋਏ ਹਨ, ਉਹਨਾਂ ਦੇ ਮਨ ਦੀ ਘਾੜਤ ਅਜੇ ਕੋਝੀ ਹੈ ॥੩॥
Those who are imbued with the Naam day and night are pure, while those who die to be reborn are impure. ||3||
अहिनिसि नामि रते से सूचे मरि जनमे से काचे ॥३॥
ਅਵਰੁਨਦੀਸੈਕਿਸੁਸਾਲਾਹੀਤਿਸਹਿਸਰੀਕੁਨਕੋਈ॥
ਪਰਮਾਤਮਾ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ, ਕੋਈ ਹੋਰ ਮੈਨੂੰ ਉਸ ਵਰਗਾ ਨਹੀਂ ਦਿੱਸਦਾ ਜਿਸ ਦੀ ਮੈਂ ਸਿਫ਼ਤ-ਸਾਲਾਹ ਕਰ ਸਕਾਂ।
I do not see any other like the Lord; who else should I praise? No one is equal to Him.
अवरु न दीसै किसु सालाही तिसहि सरीकु न कोई ॥
ਪ੍ਰਣਵਤਿਨਾਨਕੁਦਾਸਨਿਦਾਸਾਗੁਰਮਤਿਜਾਨਿਆਸੋਈ॥੪॥੫॥
ਨਾਨਕ ਬੇਨਤੀ ਕਰਦਾ ਹੈ ਕਿ ਮੈਂ ਉਹਨਾਂ ਦੇ ਦਾਸਾਂ ਦਾ ਦਾਸ ਹਾਂ ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਕੇ ਉਸ (ਲਾ-ਸ਼ਰੀਕ) ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ ਹੈ ॥੪॥੫॥
Prays Nanak, I am the slave of His slaves; by Guru's Instruction, I know Him. ||4||5||
प्रणवति नानकु दासनि दासा गुरमति जानिआ सोई ॥४॥५॥
WWW.GURBANI.WORLD