ਰਾਗੁਸੂਹੀਮਹਲਾ੫ਅਸਟਪਦੀਆਘਰੁ੯॥
ਰਾਗ ਸੂਹੀ, ਘਰ ੯ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
Raag Soohee, Fifth Mahalaa, Ashtapadees, Ninth House:
रागु सूही महला ५ असटपदीआ घरु ९ ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਜਿਨਡਿਠਿਆਮਨੁਰਹਸੀਐਕਿਉਪਾਈਐਤਿਨੑਸੰਗੁਜੀਉ॥
ਹੇ ਪ੍ਰਭੂ! ਉਹਨਾਂ ਗੁਰਮੁਖਾਂ ਦਾ ਸਾਥ ਕਿਵੇਂ ਪ੍ਰਾਪਤ ਹੋਵੇ, ਜਿਨ੍ਹਾਂ ਦਾ ਦਰਸਨ ਕੀਤਿਆਂ ਮਨ ਖਿੜ ਆਉਂਦਾ ਹੈ?
Gazing upon them, my mind is enraptured. How can I join them and be with them?
जिन डिठिआ मनु रहसीऐ किउ पाईऐ तिन संगु जीउ ॥
ਸੰਤਸਜਨਮਨਮਿਤ੍ਰਸੇਲਾਇਨਿਪ੍ਰਭਸਿਉਰੰਗੁਜੀਉ॥
ਹੇ ਭਾਈ! ਉਹੀ ਮਨੁੱਖ (ਮੇਰੇ ਵਾਸਤੇ) ਸੱਜਣ ਹਨ, ਸੰਤ ਹਨ, ਮੇਰੇ ਅਸਲ ਮੇਲੀ ਹਨ, ਜੇਹੜੇ ਪਰਮਾਤਮਾ ਨਾਲ ਮੇਰਾ ਪਿਆਰ ਜੋੜ ਦੇਣ।
They are Saints and friends, good friends of my mind, who inspire me and help me tune in to God's Love.
संत सजन मन मित्र से लाइनि प्रभ सिउ रंगु जीउ ॥
ਤਿਨੑਸਿਉਪ੍ਰੀਤਿਨਤੁਟਈਕਬਹੁਨਹੋਵੈਭੰਗੁਜੀਉ॥੧॥
ਹੇ ਪ੍ਰਭੂ! (ਮੇਹਰ ਕਰ) ਉਹਨਾਂ ਨਾਲੋਂ ਮੇਰਾ ਪਿਆਰ ਨਾਹ ਟੁੱਟੇ, ਉਹਨਾਂ ਨਾਲ ਮੇਰਾ ਕਦੇ ਅਜੋੜ ਨਾਹ ਹੋਵੇ ॥੧॥
My love for them shall never die; it shall never, ever be broken. ||1||
तिन सिउ प्रीति न तुटई कबहु न होवै भंगु जीउ ॥१॥
ਪਾਰਬ੍ਰਹਮਪ੍ਰਭਕਰਿਦਇਆਗੁਣਗਾਵਾਤੇਰੇਨਿਤਜੀਉ॥
ਹੇ ਪਾਰਬ੍ਰਹਮ! ਹੇ ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੈਂ ਸਦਾ ਤੇਰੇ ਗੁਣ ਗਾਂਦਾ ਰਹਾਂ।
O Supreme Lord God, please grant me Your Grace, that I might constantly sing Your Glorious Praises.
पारब्रहम प्रभ करि दइआ गुण गावा तेरे नित जीउ ॥
ਆਇਮਿਲਹੁਸੰਤਸਜਣਾਨਾਮੁਜਪਹਮਨਮਿਤਜੀਉ॥੧॥ਰਹਾਉ॥
ਹੇ ਸੰਤ ਜਨੋ! ਹੇ ਸੱਜਣੋ! ਹੇ ਮੇਰੇ ਮਨ ਦੇ ਮੇਲੀਓ! ਆ ਕੇ ਮਿਲੋ (ਇਕੱਠੇ ਬੈਠੀਏ, ਤੇ,) ਪਰਮਾਤਮਾ ਦਾ ਨਾਮ ਜਪੀਏ ॥੧॥ ਰਹਾਉ ॥
Come, and meet with me, O Saints, and good friends; let us chant and meditate on the Naam, the Name of the Lord, the Best Friend of my mind. ||1||Pause||
आइ मिलहु संत सजणा नामु जपह मन मित जीउ ॥१॥ रहाउ ॥
ਦੇਖੈਸੁਣੇਨਜਾਣਈਮਾਇਆਮੋਹਿਆਅੰਧੁਜੀਉ॥
ਹੇ ਭਾਈ! ਮਾਇਆ ਦੇ ਮੋਹ ਵਿਚ ਫਸਿਆ ਹੋਇਆ ਮਨੁੱਖ (ਆਤਮਕ ਜੀਵਨ ਵਲੋਂ) ਅੰਨ੍ਹਾ ਹੋ ਜਾਂਦਾ ਹੈ, ਉਹ (ਅਸਲੀਅਤ ਨੂੰ) ਨਾਹ ਵੇਖ ਸਕਦਾ ਹੈ, ਨਾਹ ਸੁਣ ਸਕਦਾ ਹੈ, ਨਾਹ ਸਮਝ ਸਕਦਾ ਹੈ।
He does not see, he does not hear, and he does not understand; he is blind, enticed and bewitched by Maya.
देखै सुणे न जाणई माइआ मोहिआ अंधु जीउ ॥
ਕਾਚੀਦੇਹਾਵਿਣਸਣੀਕੂੜੁਕਮਾਵੈਧੰਧੁਜੀਉ॥
(ਉਸ ਨੂੰ ਇਹ ਨਹੀਂ ਸੁੱਝਦਾ ਕਿ) ਕੱਚੇ ਘੜੇ ਵਰਗਾ ਇਹ ਸਰੀਰ ਨਾਸ ਹੋਣ ਵਾਲਾ ਹੈ, ਉਹ ਹਰ ਵੇਲੇ ਨਾਸਵੰਤ ਪਦਾਰਥਾਂ ਦੀ ਖ਼ਾਤਰ ਹੀ ਦੌੜ-ਭੱਜ ਕਰਦਾ ਰਹਿੰਦਾ ਹੈ।
His body is false and transitory; it shall perish. And still, he entangles himself in false pursuits.
काची देहा विणसणी कूड़ु कमावै धंधु जीउ ॥
ਨਾਮੁਧਿਆਵਹਿਸੇਜਿਣਿਚਲੇਗੁਰਪੂਰੇਸਨਬੰਧੁਜੀਉ॥੨॥
ਹੇ ਭਾਈ! ਜੇਹੜੇ ਮਨੁੱਖ ਪੂਰੇ ਗੁਰੂ ਦਾ ਮਿਲਾਪ (ਹਾਸਲ ਕਰ ਕੇ) ਪਰਮਾਤਮਾ ਦਾ ਨਾਮ ਜਪਦੇ ਹਨ, ਉਹ (ਮਨੁੱਖਾ ਜੀਵਨ ਦੀ ਬਾਜ਼ੀ) ਜਿੱਤ ਕੇ ਇਥੋਂ ਜਾਂਦੇ ਹਨ ॥੨॥
They alone depart victorious, who have meditated on the Naam; they stick with the Perfect Guru. ||2||
नामु धिआवहि से जिणि चले गुर पूरे सनबंधु जीउ ॥२॥
ਹੁਕਮੇਜੁਗਮਹਿਆਇਆਚਲਣੁਹੁਕਮਿਸੰਜੋਗਿਜੀਉ॥
ਹੇ ਭਾਈ! ਪਰਮਾਤਮਾ ਦੇ ਹੁਕਮ ਅਨੁਸਾਰ ਹੀ (ਜੀਵ) ਜਗਤ ਵਿਚ ਆਉਂਦਾ ਹੈ, ਹੁਕਮ ਅਨੁਸਾਰ ਢੋ ਢੁਕਣ ਨਾਲ (ਜੀਵ ਦਾ ਇਥੋਂ) ਕੂਚ ਹੋ ਜਾਂਦਾ ਹੈ।
By the Hukam of God's Will, they come into this world, and they leave upon receipt of His Hukam.
हुकमे जुग महि आइआ चलणु हुकमि संजोगि जीउ ॥
ਹੁਕਮੇਪਰਪੰਚੁਪਸਰਿਆਹੁਕਮਿਕਰੇਰਸਭੋਗਜੀਉ॥
ਪ੍ਰਭੂ ਦੀ ਰਜ਼ਾ ਵਿਚ ਹੀ ਜਗਤ-ਖਿਲਾਰਾ ਖਿਲਰਿਆ ਹੈ, ਰਜ਼ਾ ਵਿਚ ਹੀ ਜੀਵ ਇਥੇ ਰਸਾਂ ਦੇ ਭੋਗ ਭੋਗਦਾ ਹੈ।
By His Hukam, the Expanse of the Universe is expanded. By His Hukam, they enjoy pleasures.
हुकमे परपंचु पसरिआ हुकमि करे रस भोग जीउ ॥
ਜਿਸਨੋਕਰਤਾਵਿਸਰੈਤਿਸਹਿਵਿਛੋੜਾਸੋਗੁਜੀਉ॥੩॥
(ਇਹਨਾਂ ਰਸਾਂ ਵਿਚ ਫਸ ਕੇ) ਜਿਸ ਮਨੁੱਖ ਨੂੰ ਕਰਤਾਰ ਭੁੱਲ ਜਾਂਦਾ ਹੈ, ਇਹ ਵਿਛੋੜਾ ਉਸ ਦੇ ਅੰਦਰ ਚਿੰਤਾ-ਫ਼ਿਕਰ ਪਾਈ ਰੱਖਦਾ ਹੈ ॥੩॥
One who forgets the Creator Lord, suffers sorrow and separation. ||3||
जिस नो करता विसरै तिसहि विछोड़ा सोगु जीउ ॥३॥
ਆਪਨੜੇਪ੍ਰਭਭਾਣਿਆਦਰਗਹਪੈਧਾਜਾਇਜੀਉ॥
ਹੇ ਭਾਈ! ਜੇਹੜਾ ਮਨੁੱਖ ਆਪਣੇ ਪ੍ਰਭੂ ਨੂੰ ਚੰਗਾ ਲੱਗਣ ਲੱਗ ਪੈਂਦਾ ਹੈ, ਉਹ ਪ੍ਰਭੂ ਦੀ ਦਰਗਾਹ ਵਿਚ ਇੱਜ਼ਤ ਨਾਲ ਜਾਂਦਾ ਹੈ।
One who is pleasing to his God, goes to His Court dressed in robes of honor.
आपनड़े प्रभ भाणिआ दरगह पैधा जाइ जीउ ॥
ਐਥੈਸੁਖੁਮੁਖੁਉਜਲਾਇਕੋਨਾਮੁਧਿਆਇਜੀਉ॥
ਉਸ ਨੂੰ ਇਸ ਲੋਕ ਵਿਚ ਸੁਖ ਮਿਲਿਆ ਰਹਿੰਦਾ ਹੈ, ਪਰਲੋਕ ਵਿਚ ਉਹ ਸੁਰਖ਼-ਰੂ ਹੁੰਦਾ ਹੈ (ਕਿਉਂਕਿ ਉਹ) ਪਰਮਾਤਮਾ ਦਾ ਹੀ ਨਾਮ ਸਿਮਰਦਾ ਰਹਿੰਦਾ ਹੈ।
One who meditates on the Naam, the One Name, finds peace in this world; his face is radiant and bright.
ऐथै सुखु मुखु उजला इको नामु धिआइ जीउ ॥
ਆਦਰੁਦਿਤਾਪਾਰਬ੍ਰਹਮਿਗੁਰੁਸੇਵਿਆਸਤਭਾਇਜੀਉ॥੪॥
ਉਸ ਨੇ (ਇਥੇ) ਚੰਗੀ ਭਾਵਨਾ ਨਾਲ ਗੁਰੂ ਦਾ ਆਸਰਾ ਲਈ ਰੱਖਿਆ, (ਇਸ ਵਾਸਤੇ) ਪਰਮਾਤਮਾ ਨੇ ਉਸ ਨੂੰ ਆਦਰ ਬਖ਼ਸ਼ਿਆ ॥੪॥
The Supreme Lord confers honor and respect on those who serve the Guru with true love. ||4||
आदरु दिता पारब्रहमि गुरु सेविआ सत भाइ जीउ ॥४॥
ਥਾਨਥਨੰਤਰਿਰਵਿਰਹਿਆਸਰਬਜੀਆਪ੍ਰਤਿਪਾਲਜੀਉ॥
ਹੇ ਭਾਈ! ਜੇਹੜਾ ਪਰਮਾਤਮਾ ਹਰੇਕ ਥਾਂ ਵਿਚ ਵਿਆਪਕ ਹੈ, ਜੇਹੜਾ ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ ਹੈ,
He is pervading and permeating the spaces and interspaces; He loves and cherishes all beings.
थान थनंतरि रवि रहिआ सरब जीआ प्रतिपाल जीउ ॥
ਸਚੁਖਜਾਨਾਸੰਚਿਆਏਕੁਨਾਮੁਧਨੁਮਾਲਜੀਉ॥
ਉਹ ਮਨੁੱਖ ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ-ਖ਼ਜ਼ਾਨਾ ਇਕੱਠਾ ਕਰਦਾ ਹੈ, ਪਰਮਾਤਮਾ ਦੇ ਨਾਮ ਨੂੰ ਹੀ ਉਹ ਆਪਣਾ ਧਨ-ਪਦਾਰਥ ਬਣਾਂਦਾ ਹੈ।
I have accumulated the true treasure, the wealth and riches of the One Name.
सचु खजाना संचिआ एकु नामु धनु माल जीउ ॥
ਮਨਤੇਕਬਹੁਨਵੀਸਰੈਜਾਆਪੇਹੋਇਦਇਆਲਜੀਉ॥੫॥
ਜਦੋਂ ਉਹ ਆਪ ਹੀ ਜਿਸ ਜੀਵ ਉਤੇ ਦਇਆਵਾਨ ਹੁੰਦਾ ਹੈ ਉਸ ਦੇ ਮਨ ਤੋਂ ਉਹ ਕਦੇ ਭੀ ਨਹੀਂ ਭੁੱਲਦਾ ॥੫॥
I shall never forget Him from my mind, since He has been so merciful to me. ||5||
मन ते कबहु न वीसरै जा आपे होइ दइआल जीउ ॥५॥
ਆਵਣੁਜਾਣਾਰਹਿਗਏਮਨਿਵੁਠਾਨਿਰੰਕਾਰੁਜੀਉ॥
ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਆ ਵੱਸਦਾ ਹੈ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।
My comings and goings have ended; the Formless Lord now dwells within my mind.
आवणु जाणा रहि गए मनि वुठा निरंकारु जीउ ॥
ਤਾਕਾਅੰਤੁਨਪਾਈਐਊਚਾਅਗਮਅਪਾਰੁਜੀਉ॥
ਹੇ ਭਾਈ! ਉਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਉਹ ਸਭ ਨਾਲੋਂ ਉੱਚੀ ਹਸਤੀ ਵਾਲਾ ਹੈ, ਉਹ ਅਪਹੁੰਚ ਹੈ, ਉਹ ਬੇਅੰਤ ਹੈ।
His limits cannot be found; He is lofty and exalted, inaccessible and infinite.
ता का अंतु न पाईऐ ऊचा अगम अपारु जीउ ॥
ਜਿਸੁਪ੍ਰਭੁਅਪਣਾਵਿਸਰੈਸੋਮਰਿਜੰਮੈਲਖਵਾਰਜੀਉ॥੬॥
ਜਿਸ ਮਨੁੱਖ ਨੂੰ ਪਰਮਾਤਮਾ ਭੁੱਲ ਜਾਂਦਾ ਹੈ, ਉਹ ਲੱਖਾਂ ਵਾਰੀ ਜੰਮਦਾ ਮਰਦਾ ਰਹਿੰਦਾ ਹੈ ॥੬॥
One who forgets His God, shall die and be reincarnated, hundreds of thousands of times. ||6||
जिसु प्रभु अपणा विसरै सो मरि जंमै लख वार जीउ ॥६॥
ਸਾਚੁਨੇਹੁਤਿਨਪ੍ਰੀਤਮਾਜਿਨਮਨਿਵੁਠਾਆਪਿਜੀਉ॥
ਹੇ ਭਾਈ! ਜਿਨ੍ਹਾਂ ਗੁਰਮੁਖਾਂ ਸੱਜਣਾਂ ਦੇ ਮਨ ਵਿਚ ਪਰਮਾਤਮਾ ਆਪ ਆ ਵੱਸਦਾ ਹੈ, ਉਹਨਾਂ ਦੇ ਹਿਰਦੇ ਵਿਚ ਪ੍ਰਭੂ ਦਾ ਸਦਾ ਕਾਇਮ ਰਹਿਣ ਵਾਲਾ ਪਿਆਰ ਬਣ ਜਾਂਦਾ ਹੈ।
They alone bear true love for their God, within whose minds He Himself dwells.
साचु नेहु तिन प्रीतमा जिन मनि वुठा आपि जीउ ॥
ਗੁਣਸਾਝੀਤਿਨਸੰਗਿਬਸੇਆਠਪਹਰਪ੍ਰਭਜਾਪਿਜੀਉ॥
ਜੇਹੜੇ ਮਨੁੱਖ ਉਹਨਾਂ ਦੀ ਸੰਗਤਿ ਵਿਚ ਵੱਸਦੇ ਹਨ, ਉਹ ਭੀ ਅੱਠੇ ਪਹਰ ਪ੍ਰਭੂ ਦਾ ਨਾਮ ਜਪ ਕੇ ਉਹਨਾਂ ਨਾਲ ਗੁਣਾਂ ਦੀ ਸਾਂਝ ਬਣਾ ਲੈਂਦੈ ਹਨ।
So dwell only with those who share their virtues; chant and meditate on God, twenty-four hours a day.
गुण साझी तिन संगि बसे आठ पहर प्रभ जापि जीउ ॥
ਰੰਗਿਰਤੇਪਰਮੇਸਰੈਬਿਨਸੇਸਗਲਸੰਤਾਪਜੀਉ॥੭॥
ਜੇਹੜੇ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ, ਉਹਨਾਂ ਦੇ ਅੰਦਰੋਂ ਸਾਰੇ ਦੁੱਖ-ਕਲੇਸ਼ ਦੂਰ ਹੋ ਜਾਂਦੇ ਹਨ ॥੭॥
They are attuned to the Love of the Transcendent Lord; all their sorrows and afflictions are dispelled. ||7||
रंगि रते परमेसरै बिनसे सगल संताप जीउ ॥७॥
ਤੂੰਕਰਤਾਤੂੰਕਰਣਹਾਰੁਤੂਹੈਏਕੁਅਨੇਕਜੀਉ॥
ਹੇ ਪ੍ਰਭੂ! ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ, ਤੂੰ ਸਭ ਕੁਝ ਕਰਨ ਦੇ ਸਮਰਥ ਹੈਂ, ਤੂੰ ਆਪ ਹੀ ਆਪ ਇੱਕ ਹੈਂ, (ਜਗਤ-ਰਚਨਾ ਕਰ ਕੇ) ਅਨੇਕ-ਰੂਪ ਭੀ ਤੂੰ ਆਪ ਹੀ ਹੈਂ।
You are the Creator, You are the Cause of causes; You are the One and the many.
तूं करता तूं करणहारु तूहै एकु अनेक जीउ ॥
ਤੂਸਮਰਥੁਤੂਸਰਬਮੈਤੂਹੈਬੁਧਿਬਿਬੇਕਜੀਉ॥
ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੂੰ ਸਭਨਾਂ ਵਿਚ ਵਿਆਪਕ ਹੈਂ, (ਜੀਵਾਂ, ਨੂੰ ਚੰਗੇ ਮੰਦੇ ਦੀ) ਪਰਖ ਦੀ ਅਕਲ (ਦੇਣ ਵਾਲਾ ਭੀ) ਤੂੰ ਆਪ ਹੀ ਹੈਂ।
You are All-powerful, You are present everywhere; You are the subtle intellect, the clear wisdom.
तू समरथु तू सरब मै तूहै बुधि बिबेक जीउ ॥
ਨਾਨਕਨਾਮੁਸਦਾਜਪੀਭਗਤਜਨਾਕੀਟੇਕਜੀਉ॥੮॥੧॥੩॥
ਹੇ ਨਾਨਕ! (ਆਖ-ਹੇ ਪ੍ਰਭੂ! ਜੇ ਤੂੰ ਮੇਹਰ ਕਰੇਂ, ਤਾਂ) ਤੇਰੇ ਭਗਤ ਜਨਾਂ ਦਾ ਆਸਰਾ ਲੈ ਕੇ ਮੈਂ ਸਦਾ ਤੇਰਾ ਨਾਮ ਜਪਦਾ ਰਹਾਂ ॥੮॥੧॥੩॥
Nanak chants and meditates forever on the Naam, the Support of the humble devotees. ||8||1||3||
नानक नामु सदा जपी भगत जना की टेक जीउ ॥८॥१॥३॥
WWW.GURBANI.WORLD