GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗੋਂਡ - ਗੁਰੂ ਅਰਜਨ ਦੇਵ ਜੀ
ਅੰਗ 867
Display Settings
Translations
ਗੋਂਡਮਹਲਾ
Gond, Fifth Mahalaa:
गोंड महला ५ ॥
ਨਾਮੁਨਿਰੰਜਨੁਨੀਰਿਨਰਾਇਣ
ਹੇ ਭਾਈ! ਨਾਰਾਇਣ ਦਾ ਨਾਮ ਮਾਇਆ ਦੀ ਕਾਲਖ ਤੋਂ ਬਚਾਣ ਵਾਲਾ (ਹੈ, ਇਸ ਨੂੰ ਆਪਣੇ ਹਿਰਦੇ ਵਿਚ) ਸਿੰਜ।
The Name of the Immaculate Lord is the Ambrosial Water.
नामु निरंजनु नीरि नराइण ॥
ਰਸਨਾਸਿਮਰਤਪਾਪਬਿਲਾਇਣ॥੧॥ਰਹਾਉ
(ਇਹ ਨਾਮ) ਜੀਭ ਨਾਲ ਜਪਦਿਆਂ (ਸਾਰੇ) ਪਾਪ ਦੂਰ ਹੋ ਜਾਂਦੇ ਹਨ ॥੧॥ ਰਹਾਉ ॥
Chanting it with the tongue, sins are washed away. ||1||Pause||
रसना सिमरत पाप बिलाइण ॥१॥ रहाउ ॥
ਨਾਰਾਇਣਸਭਮਾਹਿਨਿਵਾਸ
ਹੇ ਭਾਈ! ਸਭ ਜੀਵਾਂ ਵਿਚ ਨਾਰਾਇਣ ਦਾ ਨਿਵਾਸ ਹੈ,
The Lord abides in everyone.
नाराइण सभ माहि निवास ॥
ਨਾਰਾਇਣਘਟਿਘਟਿਪਰਗਾਸ
ਹਰੇਕ ਸਰੀਰ ਵਿਚ ਨਾਰਾਇਣ (ਦੀ ਜੋਤਿ) ਦਾ ਹੀ ਚਾਨਣ ਹੈ।
The Lord illumines each and every heart.
नाराइण घटि घटि परगास ॥
ਨਾਰਾਇਣਕਹਤੇਨਰਕਿਜਾਹਿ
ਨਾਰਾਇਣ (ਦਾ ਨਾਮ) ਜਪਣ ਵਾਲੇ ਜੀਵ ਨਰਕ ਵਿਚ ਨਹੀਂ ਪੈਂਦੇ।
Chanting the Lord's Name, one does not fall into hell.
नाराइण कहते नरकि न जाहि ॥
ਨਾਰਾਇਣਸੇਵਿਸਗਲਫਲਪਾਹਿ॥੧॥
ਨਾਰਾਇਣ ਦੀ ਭਗਤੀ ਕਰ ਕੇ ਸਾਰੇ ਫਲ ਪ੍ਰਾਪਤ ਕਰ ਲੈਂਦੇ ਹਨ ॥੧॥
Serving the Lord, all fruitful rewards are obtained. ||1||
नाराइण सेवि सगल फल पाहि ॥१॥
ਨਾਰਾਇਣਮਨਮਾਹਿਅਧਾਰ
ਹੇ ਭਾਈ! ਨਾਰਾਇਣ (ਦੇ ਨਾਮ) ਨੂੰ (ਆਪਣੇ) ਮਨ ਵਿਚ ਆਸਰਾ ਬਣਾ ਲੈ,
Within my mind is the Support of the Lord.
नाराइण मन माहि अधार ॥
ਨਾਰਾਇਣਬੋਹਿਥਸੰਸਾਰ
ਨਾਰਾਇਣ (ਦਾ ਨਾਮ) ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਣ ਲਈ ਜਹਾਜ਼ ਹੈ।
The Lord is the boat to cross over the world-ocean.
नाराइण बोहिथ संसार ॥
ਨਾਰਾਇਣਕਹਤਜਮੁਭਾਗਿਪਲਾਇਣ
ਨਾਰਾਇਣ ਦਾ ਨਾਮ ਜਪਦਿਆਂ ਜਮ ਭੱਜ ਕੇ ਪਰੇ ਚਲਾ ਜਾਂਦਾ ਹੈ।
Chant the Lord's Name, and the Messenger of Death will run away.
नाराइण कहत जमु भागि पलाइण ॥
ਨਾਰਾਇਣਦੰਤਭਾਨੇਡਾਇਣ॥੨॥
ਨਾਰਾਇਣ (ਦਾ ਨਾਮ ਮਾਇਆ) ਡੈਣ ਦੇ ਦੰਦ ਭੰਨ ਦੇਂਦਾ ਹੈ ॥੨॥
The Lord breaks the teeth of Maya, the witch. ||2||
नाराइण दंत भाने डाइण ॥२॥
ਨਾਰਾਇਣਸਦਸਦਬਖਸਿੰਦ
ਹੇ ਭਾਈ! ਨਾਰਾਇਣ ਸਦਾ ਹੀ ਬਖ਼ਸ਼ਣਹਾਰ ਹੈ।
The Lord is forever and ever the Forgiver.
नाराइण सद सद बखसिंद ॥
ਨਾਰਾਇਣਕੀਨੇਸੂਖਅਨੰਦ
ਨਾਰਾਇਣ (ਆਪਣੇ ਸੇਵਕਾਂ ਦੇ ਹਿਰਦੇ ਵਿਚ) ਸੁਖ ਆਨੰਦ ਪੈਦਾ ਕਰਦਾ ਹੈ,
The Lord blesses us with peace and bliss.
नाराइण कीने सूख अनंद ॥
ਨਾਰਾਇਣਪ੍ਰਗਟੁਕੀਨੋਪਰਤਾਪ
(ਉਹਨਾਂ ਦੇ ਅੰਦਰ ਆਪਣਾ) ਤੇਜ-ਪਰਤਾਪ ਪਰਗਟ ਕਰਦਾ ਹੈ।
The Lord has revealed His glory.
नाराइण प्रगटु कीनो परताप ॥
ਨਾਰਾਇਣਸੰਤਕੋਮਾਈਬਾਪ॥੩॥
ਹੇ ਭਾਈ! ਨਾਰਾਇਣ ਆਪਣੇ ਸੇਵਕਾਂ ਸੰਤਾਂ ਦਾ ਮਾਂ ਪਿਉ (ਵਾਂਗ ਰਾਖਾ) ਹੈ ॥੩॥
The Lord is the mother and father of His Saint. ||3||
नाराइण संत को माई बाप ॥३॥
ਨਾਰਾਇਣਸਾਧਸੰਗਿਨਰਾਇਣ
ਹੇ ਭਾਈ! ਜੇਹੜੇ ਮਨੁੱਖ ਸਾਧ ਸੰਗਤਿ ਵਿਚ ਟਿਕ ਕੇ ਸਦਾ ਨਾਰਾਇਣ ਦਾ ਨਾਮ ਜਪਦੇ ਹਨ,
The Lord, the Lord, is in the Saadh Sangat, the Company of the Holy.
नाराइण साधसंगि नराइण ॥
ਬਾਰੰਬਾਰਨਰਾਇਣਗਾਇਣ
ਮੁੜ ਮੁੜ ਉਸ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਹਨ,
Time and time again, I sing the Lord's Praises.
बारं बार नराइण गाइण ॥
ਬਸਤੁਅਗੋਚਰਗੁਰਮਿਲਿਲਹੀ
ਉਹ ਮਨੁੱਖ ਗੁਰੂ ਨੂੰ ਮਿਲ ਕੇ (ਉਹ ਮਿਲਾਪ-ਰੂਪ ਕੀਮਤੀ) ਚੀਜ਼ ਲੱਭ ਲੈਂਦੇ ਹਨ ਜੇਹੜੀ ਇਹਨਾਂ ਇੰਦਰਿਆਂ ਦੀ ਪਹੁੰਚ ਤੋਂ ਪਰੇ ਹੈ।
Meeting with the Guru, I have attained the incomprehensible object.
बसतु अगोचर गुर मिलि लही ॥
ਨਾਰਾਇਣਓਟਨਾਨਕਦਾਸਗਹੀ॥੪॥੧੭॥੧੯॥
ਹੇ ਨਾਨਕ! ਨਾਰਾਇਣ ਦੇ ਦਾਸ ਸਦਾ ਨਾਰਾਇਣ ਦਾ ਆਸਰਾ ਲਈ ਰੱਖਦੇ ਹਨ ॥੪॥੧੭॥੧੯॥
Slave Nanak has grasped the Support of the Lord. ||4||17||19||
नाराइण ओट नानक दास गही ॥४॥१७॥१९॥
WWW.GURBANI.WORLD
ਪਿਛਲਾ Share ਹੋਮ Save ਅਗਲਾ