GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਬਿਲਾਵਲੁ - ਗੁਰੂ ਰਾਮਦਾਸ ਜੀ
ਅੰਗ 800
Display Settings
Translations
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਰਾਗੁਬਿਲਾਵਲੁਮਹਲਾਪੜਤਾਲਘਰੁ੧੩
ਰਾਗ ਬਿਲਾਵਲੁ, ਘਰ ੧੩ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਪੜਤਾਲ'।
Raag Bilaaval, Fourth Mahalaa, Partaal, Thirteenth House:
रागु बिलावलु महला ४ पड़ताल घरु १३ ॥
ਬੋਲਹੁਭਈਆਰਾਮਨਾਮੁਪਤਿਤਪਾਵਨੋਹਰਿਸੰਤਭਗਤਤਾਰਨੋ
ਹੇ ਭਾਈ! ਉਸ ਪਰਮਾਤਮਾ ਦਾ ਨਾਮ ਸਿਮਰਿਆ ਕਰ, ਜੋ ਵਿਕਾਰੀਆਂ ਨੂੰ ਪਵਿੱਤਰ ਬਣਾਣ ਵਾਲਾ ਹੈ, ਜੋ ਆਪਣੇ ਸੰਤਾਂ ਨੂੰ ਆਪਣੇ ਭਗਤਾਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਵਾਲਾ ਹੈ,
O Siblings of Destiny, chant the Name of the Lord, the Purifier of sinners. The Lord emancipates his Saints and devotees.
बोलहु भईआ राम नामु पतित पावनो ॥ हरि संत भगत तारनो ॥
ਹਰਿਭਰਿਪੁਰੇਰਹਿਆਜਲਿਥਲੇਰਾਮਨਾਮੁਨਿਤਗਾਈਐਹਰਿਦੂਖਬਿਸਾਰਨੋ॥੧॥ਰਹਾਉ
ਜੋ (ਸਾਰੇ ਜਗਤ ਵਿਚ) ਹਰ ਥਾਂ ਮੌਜੂਦ ਹੈ। ਹੇ ਭਾਈ! ਜੋ ਪਾਣੀ ਵਿਚ ਹੈ, ਜੋ ਧਰਤੀ ਵਿਚ ਹੈ, ਜੋ (ਜੀਵਾਂ ਦੇ) ਸਾਰੇ ਦੁੱਖ ਦੂਰ ਕਰਨ ਵਾਲਾ ਹੈ, ਉਸ ਹਰੀ ਦੀ ਸਿਫ਼ਤਿ-ਸਾਲਾਹ ਦਾ ਗੀਤ ਸਦਾ ਗਾਣਾ ਚਾਹੀਦਾ ਹੈ ॥੧॥ ਰਹਾਉ ॥
The Lord is totally permeating and pervading everywhere; the Name of the Lord is pervading the water and the land. So sing continuously of the Lord, the Dispeller of pain. ||1||Pause||
हरि भरिपुरे रहिआ ॥ जलि थले राम नामु ॥ नित गाईऐ हरि दूख बिसारनो ॥१॥ रहाउ ॥
ਹਰਿਕੀਆਹੈਸਫਲਜਨਮੁਹਮਾਰਾ
(ਹੇ ਭਾਈ!) ਪਰਮਾਤਮਾ ਨੇ ਮੇਰੀ ਜ਼ਿੰਦਗੀ ਕਾਮਯਾਬ ਬਣਾ ਦਿੱਤੀ ਹੈ,
The Lord has made my life fruitful and rewarding.
हरि कीआ है सफल जनमु हमारा ॥
ਹਰਿਜਪਿਆਹਰਿਦੂਖਬਿਸਾਰਨਹਾਰਾ
(ਕਿਉਂਕਿ ਗੁਰੂ ਦੀ ਕਿਰਪਾ ਨਾਲ) ਮੈਂ ਉਸ ਪਰਮਾਤਮਾ ਦਾ ਨਾਮ ਜਪਣ ਲੱਗ ਪਿਆ ਹਾਂ, ਜੋ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ।
I meditate on the Lord, the Dispeller of pain.
हरि जपिआ हरि दूख बिसारनहारा ॥
ਗੁਰੁਭੇਟਿਆਹੈਮੁਕਤਿਦਾਤਾ
(ਹੇ ਭਾਈ!) ਵਿਕਾਰਾਂ ਤੋਂ ਖ਼ਲਾਸੀ ਦਿਵਾਣ ਵਾਲਾ ਗੁਰੂ ਮੈਨੂੰ ਮਿਲ ਪਿਆ,
I have met the Guru, the Giver of liberation.
गुरु भेटिआ है मुकति दाता ॥
ਹਰਿਕੀਈਹਮਾਰੀਸਫਲਜਾਤਾ
(ਇਸ ਕਰਕੇ) ਪਰਮਾਤਮਾ ਨੇ ਮੇਰੀ ਜੀਵਨ-ਜਾਤ੍ਰਾ ਕਾਮਯਾਬ ਕਰ ਦਿੱਤੀ ਹੈ।
The Lord has made my life's journey fruitful and rewarding.
हरि कीई हमारी सफल जाता ॥
ਮਿਲਿਸੰਗਤੀਗੁਨਗਾਵਨੋ॥੧॥
(ਹੁਣ) ਮੈਂ ਸਾਧ ਸੰਗਤਿ ਵਿਚ ਮਿਲ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹਾਂ ॥੧॥
Joining the Sangat, the Holy Congregation, I sing the Glorious Praises of the Lord. ||1||
मिलि संगती गुन गावनो ॥१॥
ਮਨਰਾਮਨਾਮਕਰਿਆਸਾ
ਹੇ (ਮੇਰੇ) ਮਨ! ਪਰਮਾਤਮਾ ਦੇ ਨਾਮ ਉਤੇ ਹੀ ਡੋਰੀ ਰੱਖ,
O mortal, place your hopes in the Name of the Lord,
मन राम नाम करि आसा ॥
ਭਾਉਦੂਜਾਬਿਨਸਿਬਿਨਾਸਾ
ਪਰਮਾਤਮਾ ਦਾ ਨਾਮ ਮਾਇਆ ਦੇ ਮੋਹ ਨੂੰ ਪੂਰਨ ਤੌਰ ਤੇ (ਅੰਦਰੋਂ) ਮੁਕਾ ਦੇਂਦਾ ਹੈ।
and your love of duality shall simply vanish.
भाउ दूजा बिनसि बिनासा ॥
ਵਿਚਿਆਸਾਹੋਇਨਿਰਾਸੀ
(ਹੇ ਭਾਈ!) ਜੇਹੜਾ ਮਨੁੱਖ ਦੁਨੀਆ ਦੇ ਕੰਮ-ਕਾਰ ਵਿਚ ਰਹਿੰਦਾ ਹੋਇਆ ਮਾਇਆ ਦੇ ਮੋਹ ਤੋਂ ਨਿਰਲੇਪ ਰਹਿੰਦਾ ਹੈ,
One who, in hope, remains unattached to hope,
विचि आसा होइ निरासी ॥
ਸੋਜਨੁਮਿਲਿਆਹਰਿਪਾਸੀ
ਉਹ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਮਿਲਿਆ ਰਹਿੰਦਾ ਹੈ।
such a humble being meets with his Lord.
सो जनु मिलिआ हरि पासी ॥
ਕੋਈਰਾਮਨਾਮਗੁਨਗਾਵਨੋ
(ਹੇ ਭਾਈ!) ਜੇਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ,
And one who sings the Glorious Praises of the Lord's Name
कोई राम नाम गुन गावनो ॥
ਜਨੁਨਾਨਕੁਤਿਸੁਪਗਿਲਾਵਨੋ॥੨॥੧॥੭॥੪॥੬॥੭॥੧੭॥
ਦਾਸ ਨਾਨਕ ਉਸ ਦੇ ਪੈਰੀਂ ਲੱਗਦਾ ਹੈ ॥੨॥੧॥੭॥੪॥੬॥੭॥੧੭॥
- servant Nanak falls at his feet. ||2||1||7||4||6||7||17||
जनु नानकु तिसु पगि लावनो ॥२॥१॥७॥४॥६॥७॥१७॥
WWW.GURBANI.WORLD
ਪਿਛਲਾ Share ਹੋਮ Save ਅਗਲਾ