ਰਾਗੁਬਿਲਾਵਲੁਮਹਲਾ੫ਚਉਪਦੇਘਰੁ੧॥
ਰਾਗ ਬਿਲਾਵਲੁ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
Raag Bilaaval, Fifth Mahalaa, Chau-Padas, First House:
रागु बिलावलु महला ५ चउपदे घरु १ ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਨਦਰੀਆਵੈਤਿਸੁਸਿਉਮੋਹੁ॥
ਹੇ ਸਦਾ-ਥਿਰ ਰਹਿਣ ਵਾਲੇ! ਜੋ ਕੁਝ ਅੱਖਾਂ ਨਾਲ ਦਿੱਸ ਰਿਹਾ ਹੈ, ਮੇਰਾ ਉਸ ਨਾਲ ਸਦਾ ਮੋਹ ਬਣਿਆ ਰਹਿੰਦਾ ਹੈ,
He is attached to what he sees.
नदरी आवै तिसु सिउ मोहु ॥
ਕਿਉਮਿਲੀਐਪ੍ਰਭਅਬਿਨਾਸੀਤੋਹਿ॥
(ਪਰ ਤੂੰ ਇਹਨਾਂ ਅੱਖਾਂ ਨਾਲ ਦਿੱਸਦਾ ਨਹੀਂ) ਤੈਨੂੰ ਮੈਂ ਕਿਸ ਤਰ੍ਹਾਂ ਮਿਲਾਂ?
How can I meet You, O Imperishable God?
किउ मिलीऐ प्रभ अबिनासी तोहि ॥
ਕਰਿਕਿਰਪਾਮੋਹਿਮਾਰਗਿਪਾਵਹੁ॥
(ਹੇ ਪ੍ਰਭੂ!) ਕਿਰਪਾ ਕਰ ਕੇ ਮੈਨੂੰ (ਜੀਵਨ ਦੇ ਸਹੀ) ਰਸਤੇ ਉਤੇ ਤੋਰ,
Have Mercy upon me, and place me upon the Path;
करि किरपा मोहि मारगि पावहु ॥
ਸਾਧਸੰਗਤਿਕੈਅੰਚਲਿਲਾਵਹੁ॥੧॥
ਮੈਨੂੰ ਸਾਧ ਸੰਗਤਿ ਦੇ ਲੜ ਨਾਲ ਲਾ ਦੇ ॥੧॥
let me be attached to the hem of the robe of the Saadh Sangat, the Company of the Holy. ||1||
साधसंगति कै अंचलि लावहु ॥१॥
ਕਿਉਤਰੀਐਬਿਖਿਆਸੰਸਾਰੁ॥
(ਹੇ ਭਾਈ!) ਇਹ ਸੰਸਾਰ ਮਾਇਆ (ਦੇ ਮੋਹ ਦੀਆਂ ਲਹਿਰਾਂ ਨਾਲ ਭਰਪੂਰ) ਹੈ (ਇਸ ਵਿਚੋਂ) ਕਿਵੇਂ ਪਾਰ ਲੰਘਿਆ ਜਾਏ?
How can I cross over the poisonous world-ocean?
किउ तरीऐ बिखिआ संसारु ॥
ਸਤਿਗੁਰੁਬੋਹਿਥੁਪਾਵੈਪਾਰਿ॥੧॥ਰਹਾਉ॥
(ਉੱਤਰ-) ਗੁਰੂ ਜਹਾਜ਼ ਹੈ (ਗੁਰੂ ਇਸ ਸਮੁੰਦਰ ਵਿਚੋਂ) ਪਾਰ ਲੰਘਾਂਦਾ ਹੈ ॥੧॥ ਰਹਾਉ ॥
The True Guru is the boat to carry us across. ||1||Pause||
सतिगुरु बोहिथु पावै पारि ॥१॥ रहाउ ॥
ਪਵਨਝੁਲਾਰੇਮਾਇਆਦੇਇ॥
(ਹੇ ਭਾਈ!) ਹਵਾ (ਵਾਂਗ) ਮਾਇਆ (ਜੀਵਾਂ ਨੂੰ) ਹੁਲਾਰੇ ਦੇਂਦੀ ਰਹਿੰਦੀ ਹੈ,
The wind of Maya blows and shakes us,
पवन झुलारे माइआ देइ ॥
ਹਰਿਕੇਭਗਤਸਦਾਥਿਰੁਸੇਇ॥
(ਇਹਨਾਂ ਹੁਲਾਰਿਆਂ ਦੇ ਸਾਹਮਣੇ ਸਿਰਫ਼) ਉਹੀ ਬੰਦੇ ਅਡੋਲ ਰਹਿੰਦੇ ਹਨ ਜੇਹੜੇ ਸਦਾ ਪ੍ਰਭੂ ਦੀ ਭਗਤੀ ਕਰਦੇ ਹਨ।
but the Lord's devotees remain ever-stable.
हरि के भगत सदा थिरु सेइ ॥
ਹਰਖਸੋਗਤੇਰਹਹਿਨਿਰਾਰਾ॥
ਉਹ ਮਨੁੱਖ ਖ਼ੁਸ਼ੀ ਗ਼ਮੀ (ਦੇ ਹੁਲਾਰਿਆਂ) ਤੋਂ ਵੱਖਰੇ (ਨਿਰਲੇਪ) ਰਹਿੰਦੇ ਹਨ,
They remain unaffected by pleasure and pain.
हरख सोग ते रहहि निरारा ॥
ਸਿਰਊਪਰਿਆਪਿਗੁਰੂਰਖਵਾਰਾ॥੨॥
ਜਿਨ੍ਹਾਂ ਮਨੁੱਖਾਂ ਦੇ ਸਿਰ ਉਤੇ ਗੁਰੂ ਆਪ ਰਾਖੀ ਕਰਨ ਵਾਲਾ ਹੈ ॥੨॥
The Guru Himself is the Savior above their heads. ||2||
सिर ऊपरि आपि गुरू रखवारा ॥२॥
ਪਾਇਆਵੇੜੁਮਾਇਆਸਰਬਭੁਇਅੰਗਾ॥
(ਹੇ ਭਾਈ!) ਸੱਪ (ਵਾਂਗ) ਮਾਇਆ ਨੇ ਸਾਰੇ ਜੀਵਾਂ ਦੇ ਦੁਆਲੇ ਵਲੇਵਾਂ ਪਾਇਆ ਹੋਇਆ ਹੈ।
Maya, the snake, holds all in her coils.
पाइआ वेड़ु माइआ सरब भुइअंगा ॥
ਹਉਮੈਪਚੇਦੀਪਕਦੇਖਿਪਤੰਗਾ॥
ਜੀਵ ਹਉਮੈ (ਦੀ ਅੱਗ) ਵਿਚ ਸੜੇ ਪਏ ਹਨ ਜਿਵੇਂ ਦੀਵਿਆਂ ਨੂੰ ਵੇਖ ਕੇ ਪਤੰਗੇ ਸੜਦੇ ਹਨ।
They burn to death in egotism, like the moth lured by seeing the flame.
हउमै पचे दीपक देखि पतंगा ॥
ਸਗਲਸੀਗਾਰਕਰੇਨਹੀਪਾਵੈ॥
(ਮਾਇਆ-ਵੇੜ੍ਹਿਆ ਜੀਵ ਭਾਵੇਂ ਬਾਹਰਲੇ ਭੇਖ ਆਦਿਕ ਦੇ) ਸਾਰੇ ਸਿੰਗਾਰ ਕਰਦਾ ਰਹੇ, (ਫਿਰ ਭੀ ਉਹ) ਪਰਮਾਤਮਾ ਨੂੰ ਮਿਲ ਨਹੀਂ ਸਕਦਾ।
They make all sorts of decorations, but they do not find the Lord.
सगल सीगार करे नही पावै ॥
ਜਾਹੋਇਕ੍ਰਿਪਾਲੁਤਾਗੁਰੂਮਿਲਾਵੈ॥੩॥
ਜਦੋਂ ਪਰਮਾਤਮਾ ਆਪ (ਜੀਵ ਉੱਤੇ) ਦਇਆਵਾਨ ਹੁੰਦਾ ਹੈ, ਤਾਂ (ਉਸ ਨੂੰ) ਗੁਰੂ ਮਿਲਾਂਦਾ ਹੈ ॥੩॥
When the Guru becomes Merciful, He leads them to meet the Lord. ||3||
जा होइ क्रिपालु ता गुरू मिलावै ॥३॥
ਹਉਫਿਰਉਉਦਾਸੀਮੈਇਕੁਰਤਨੁਦਸਾਇਆ॥
(ਹੇ ਭਾਈ!) ਮੈਂ (ਭੀ) ਨਾਮ-ਰਤਨ ਨੂੰ ਭਾਲਦੀ ਭਾਲਦੀ (ਬਾਹਰ) ਉਦਾਸ ਫਿਰ ਰਹੀ ਸਾਂ,
I wander around, sad and depressed, seeking the jewel of the One Lord.
हउ फिरउ उदासी मै इकु रतनु दसाइआ ॥
ਨਿਰਮੋਲਕੁਹੀਰਾਮਿਲੈਨਉਪਾਇਆ॥
ਪਰ ਉਹ ਨਾਮ-ਹੀਰਾ ਅਮੋਲਕ ਹੈ ਉਹ (ਬਾਹਰਲੇ ਭੇਖ ਆਦਿਕ) ਉਪਾਵਾਂ ਨਾਲ ਨਹੀਂ ਮਿਲਦਾ।
This priceless jewel is not obtained by any efforts.
निरमोलकु हीरा मिलै न उपाइआ ॥
ਹਰਿਕਾਮੰਦਰੁਤਿਸੁਮਹਿਲਾਲੁ॥
(ਇਹ ਸਰੀਰ ਹੀ) ਪਰਮਾਤਮਾ ਦੇ ਰਹਿਣ ਦਾ ਘਰ ਹੈ, ਇਸ (ਸਰੀਰ) ਵਿਚ ਉਹ ਲਾਲ ਵੱਸ ਰਿਹਾ ਹੈ।
That jewel is within the body, the Temple of the Lord.
हरि का मंदरु तिसु महि लालु ॥
ਗੁਰਿਖੋਲਿਆਪੜਦਾਦੇਖਿਭਈਨਿਹਾਲੁ॥੪॥
ਜਦੋਂ ਗੁਰੂ ਨੇ (ਮੇਰੇ ਅੰਦਰੋਂ ਭਰਮ-ਭੁਲੇਖੇ ਦਾ) ਪਰਦਾ ਖੋਲ੍ਹ ਦਿੱਤਾ, ਮੈਂ (ਉਸ ਲਾਲ ਨੂੰ ਆਪਣੇ ਅੰਦਰ ਹੀ) ਵੇਖ ਕੇ ਲੂੰ ਲੂੰ ਖਿੜ ਗਈ ॥੪॥
The Guru has torn away the veil of illusion, and beholding the jewel, I am delighted. ||4||
गुरि खोलिआ पड़दा देखि भई निहालु ॥४॥
ਜਿਨਿਚਾਖਿਆਤਿਸੁਆਇਆਸਾਦੁ॥
(ਹੇ ਭਾਈ!) ਜਿਸ ਮਨੁੱਖ ਨੇ (ਨਾਮ-ਰਸ) ਚੱਖਿਆ ਹੈ, ਉਸ ਨੂੰ (ਹੀ) ਸੁਆਦ ਆਇਆ ਹੈ।
One who has tasted it, comes to know its flavor;
जिनि चाखिआ तिसु आइआ सादु ॥
ਜਿਉਗੂੰਗਾਮਨਮਹਿਬਿਸਮਾਦੁ॥
(ਪਰ ਉਹ ਇਹ ਸੁਆਦ ਦੱਸ ਨਹੀਂ ਸਕਦਾ) ਜਿਵੇਂ ਗੁੰਗਾ (ਕੋਈ ਸੁਆਦਲਾ ਪਦਾਰਥ ਖਾ ਕੇ ਹੋਰਨਾਂ ਨੂੰ ਦੱਸ ਨਹੀਂ ਸਕਦਾ ਉਂਞ ਆਪਣੇ) ਮਨ ਵਿਚ ਬਹੁਤ ਗਦ-ਗਦ ਹੋ ਜਾਂਦਾ ਹੈ।
he is like the mute, whose mind is filled with wonder.
जिउ गूंगा मन महि बिसमादु ॥
ਆਨਦਰੂਪੁਸਭੁਨਦਰੀਆਇਆ॥
ਉਸ ਮਨੁੱਖ ਨੂੰ ਉਹ ਆਨੰਦ ਦਾ ਸੋਮਾ ਪ੍ਰਭੂ ਹਰ ਥਾਂ ਵੱਸਦਾ ਦਿੱਸਦਾ ਹੈ,
I see the Lord, the source of bliss, everywhere.
आनद रूपु सभु नदरी आइआ ॥
ਜਨਨਾਨਕਹਰਿਗੁਣਆਖਿਸਮਾਇਆ॥੫॥੧॥
ਹੇ ਦਾਸ ਨਾਨਕ! ਜੇਹੜਾ ਮਨੁੱਖ ਪ੍ਰਭੂ ਦੇ ਗੁਣ ਗਾ ਗਾ ਕੇ (ਪ੍ਰਭੂ ਵਿਚ) ਲੀਨ ਰਹਿੰਦਾ ਹੈ ॥੫॥੧॥
Servant Nanak speaks the Glorious Praises of the Lord, and merges in Him. ||5||1||
जन नानक हरि गुण आखि समाइआ ॥५॥१॥
WWW.GURBANI.WORLD