GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਬਿਲਾਵਲੁ - ਗੁਰੂ ਅਰਜਨ ਦੇਵ ਜੀ
ਅੰਗ 845
Display Settings
Translations
ਬਿਲਾਵਲੁਮਹਲਾਛੰਤ
ਰਾਗ ਬਿਲਾਵਲੁ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ' (ਛੰਦ)।
Bilaaval, Fifth Mahalaa, Chhant:
बिलावलु महला ५ छंत ॥
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਮੰਗਲਸਾਜੁਭਇਆਪ੍ਰਭੁਅਪਨਾਗਾਇਆਰਾਮ
ਹੇ ਸਹੇਲੀਏ! ਪਿਆਰੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਵਿਆਂ (ਮਨ ਵਿਚ) ਖ਼ੁਸ਼ੀ ਦਾ ਰੰਗ-ਢੰਗ ਬਣ ਜਾਂਦਾ ਹੈ।
The time of rejoicing has come; I sing of my Lord God.
मंगल साजु भइआ प्रभु अपना गाइआ राम ॥
ਅਬਿਨਾਸੀਵਰੁਸੁਣਿਆਮਨਿਉਪਜਿਆਚਾਇਆਰਾਮ
ਉਸ ਕਦੇ ਨਾਹ ਮਰਨ ਵਾਲੇ ਖਸਮ-ਪ੍ਰਭੂ (ਦਾ ਨਾਮ) ਸੁਣਿਆਂ ਮਨ ਵਿਚ ਚਾਉ ਪੈਦਾ ਹੋ ਜਾਂਦਾ ਹੈ।
I have heard of my Imperishable Husband Lord, and happiness fills my mind.
अबिनासी वरु सुणिआ मनि उपजिआ चाइआ राम ॥
ਮਨਿਪ੍ਰੀਤਿਲਾਗੈਵਡੈਭਾਗੈਕਬਮਿਲੀਐਪੂਰਨਪਤੇ
(ਜਦੋਂ) ਵੱਡੀ ਕਿਸਮਤ ਨਾਲ (ਕਿਸੇ ਜੀਵ-ਇਸਤ੍ਰੀ ਦੇ) ਮਨ ਵਿਚ ਪਰਮਾਤਮਾ-ਪਤੀ ਦਾ ਪਿਆਰ ਪੈਦਾ ਹੁੰਦਾ ਹੈ, (ਤਦੋਂ ਉਹ ਉਤਾਵਲੀ ਹੋ ਹੋ ਪੈਂਦੀ ਹੈ ਕਿ ਉਸ) ਸਾਰੇ ਗੁਣਾਂ ਦੇ ਮਾਲਕ ਪ੍ਰਭੂ-ਪਤੀ ਨੂੰ ਕਦੋਂ ਮਿਲਿਆ ਜਾ ਸਕੇਗਾ।
My mind is in love with Him; when shall I realize my great good fortune, and meet with my Perfect Husband?
मनि प्रीति लागै वडै भागै कब मिलीऐ पूरन पते ॥
ਸਹਜੇਸਮਾਈਐਗੋਵਿੰਦੁਪਾਈਐਦੇਹੁਸਖੀਏਮੋਹਿਮਤੇ
(ਉਸ ਨੂੰ ਅੱਗੋਂ ਇਹ ਉੱਤਰ ਮਿਲਦਾ ਹੈ-ਜੇ) ਆਤਮਕ ਅਡੋਲਤਾ ਵਿਚ ਲੀਨ ਰਹੀਏ ਤਾਂ ਪਰਮਾਤਮਾ-ਪਤੀ ਮਿਲ ਪੈਂਦਾ ਹੈ।
If only I could meet the Lord of the Universe, and be automatically absorbed into Him; tell me how, O my companions!
सहजे समाईऐ गोविंदु पाईऐ देहु सखीए मोहि मते ॥
ਦਿਨੁਰੈਣਿਠਾਢੀਕਰਉਸੇਵਾਪ੍ਰਭੁਕਵਨਜੁਗਤੀਪਾਇਆ
(ਉਹ ਭਾਗਾਂ ਵਾਲੀ ਜੀਵ-ਇਸਤ੍ਰੀ ਮੁੜ ਮੁੜ ਪੁੱਛਦੀ ਹੈ-) ਹੇ ਸਹੇਲੀਏ! ਮੈਨੂੰ ਮਤਿ ਦੇਹਿ, ਕਿ ਕਿਸ ਤਰੀਕੇ ਨਾਲ ਪ੍ਰਭੂ-ਪਤੀ ਮਿਲ ਸਕਦਾ ਹੈ (ਹੇ ਸਹੇਲੀਏ! ਦੱਸ) ਮੈਂ ਦਿਨ ਰਾਤ ਖਲੋਤੀ ਤੇਰੀ ਸੇਵਾ ਕਰਾਂਗੀ।
Day and night, I stand and serve my God; how can I attain Him?
दिनु रैणि ठाढी करउ सेवा प्रभु कवन जुगती पाइआ ॥
ਬਿਨਵੰਤਿਨਾਨਕਕਰਹੁਕਿਰਪਾਲੈਹੁਮੋਹਿਲੜਿਲਾਇਆ॥੧॥
ਨਾਨਕ (ਭੀ) ਬੇਨਤੀ ਕਰਦਾ ਹੈ-(ਹੇ ਪ੍ਰਭੂ! ਮੇਰੇ ਉੱਤੇ) ਮਿਹਰ ਕਰ, (ਮੈਨੂੰ ਆਪਣੇ) ਲੜ ਨਾਲ ਲਾਈ ਰੱਖ ॥੧॥
Prays Nanak, have mercy on me, and attach me to the hem of Your robe, O Lord. ||1||
बिनवंति नानक करहु किरपा लैहु मोहि लड़ि लाइआ ॥१॥
ਭਇਆਸਮਾਹੜਾਹਰਿਰਤਨੁਵਿਸਾਹਾਰਾਮ
ਹੇ ਭਾਈ! (ਪਰਮਾਤਮਾ ਦਾ ਨਾਮ ਕੀਮਤੀ ਰਤਨ ਹੈ, ਜਿਹੜਾ ਮਨੁੱਖ ਇਹ) ਹਰਿ-ਨਾਮ ਵਿਹਾਝਦਾ ਹੈ, (ਉਸ ਦੇ ਅੰਦਰ) ਧੀਰਜ ਪੈਦਾ ਹੋ ਜਾਂਦੀ ਹੈ।
Joy has come! I have purchased the jewel of the Lord.
भइआ समाहड़ा हरि रतनु विसाहा राम ॥
ਖੋਜੀਖੋਜਿਲਧਾਹਰਿਸੰਤਨਪਾਹਾਰਾਮ
ਪਰ ਇਹ ਨਾਮ-ਰਤਨ (ਕੋਈ ਵਿਰਲਾ) ਖੋਜ ਕਰਨ ਵਾਲਾ ਮਨੁੱਖ ਭਾਲ ਕਰ ਕੇ ਸੰਤ ਜਨਾਂ ਪਾਸੋਂ ਹੀ ਹਾਸਲ ਕਰਦਾ ਹੈ।
Searching, the seeker has found the Lord with the Saints.
खोजी खोजि लधा हरि संतन पाहा राम ॥
ਮਿਲੇਸੰਤਪਿਆਰੇਦਇਆਧਾਰੇਕਥਹਿਅਕਥਬੀਚਾਰੋ
ਜਿਸ ਵਡ-ਭਾਗੀ ਮਨੁੱਖ ਨੂੰ ਪਿਆਰੇ ਸੰਤ ਜਨ ਮਿਲ ਪੈਂਦੇ ਹਨ, (ਉਹੀ) ਮਿਹਰ ਕਰ ਕੇ (ਉਸ ਨੂੰ) ਅਕੱਥ ਪ੍ਰਭੂ ਦੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਾਂਦੇ ਹਨ।
I have met the Beloved Saints, and they have blessed me with their kindness; I contemplate the Unspoken Speech of the Lord.
मिले संत पिआरे दइआ धारे कथहि अकथ बीचारो ॥
ਇਕਚਿਤਿਇਕਮਨਿਧਿਆਇਸੁਆਮੀਲਾਇਪ੍ਰੀਤਿਪਿਆਰੋ
ਹੇ ਭਾਈ! (ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ) ਸੁਰਤ ਜੋੜ ਕੇ, ਮਨ ਲਾ ਕੇ ਪ੍ਰਭੂ-ਚਰਨਾਂ ਨਾਲ ਪਿਆਰ ਪਾ ਕੇ (ਪਰਮਾਤਮਾ ਦਾ) ਨਾਮ ਸਿਮਰਿਆ ਕਰ।
With my consciousness centered, and my mind one-pointed, I meditate on my Lord and Master, with love and affection.
इक चिति इक मनि धिआइ सुआमी लाइ प्रीति पिआरो ॥
ਕਰਜੋੜਿਪ੍ਰਭਪਹਿਕਰਿਬਿਨੰਤੀਮਿਲੈਹਰਿਜਸੁਲਾਹਾ
ਪ੍ਰਭੂ ਦੇ ਦਰ ਤੇ (ਦੋਵੇਂ) ਹੱਥ ਜੋੜ ਕੇ ਅਰਦਾਸ ਕਰਿਆ ਕਰ। (ਜਿਹੜਾ ਮਨੁੱਖ ਨਿੱਤ ਅਰਦਾਸ ਕਰਦਾ ਰਹਿੰਦਾ ਹੈ, ਉਸ ਨੂੰ ਮਨੁੱਖਾ ਜੀਵਨ ਦੀ) ਖੱਟੀ (ਵਜੋਂ) ਪਰਮਾਤਮਾ ਦੀ ਸਿਫ਼ਤਿ-ਸਾਲਾਹ (ਦੀ ਦਾਤਿ) ਮਿਲਦੀ ਹੈ।
With my palms pressed together, I pray unto God, to bless me with the profit of the Lord's Praise.
कर जोड़ि प्रभ पहि करि बिनंती मिलै हरि जसु लाहा ॥
ਬਿਨਵੰਤਿਨਾਨਕਦਾਸੁਤੇਰਾਮੇਰਾਪ੍ਰਭੁਅਗਮਅਥਾਹਾ॥੨॥
ਹੇ ਅਪਹੁੰਚ ਤੇ ਆਥਾਹ ਪ੍ਰਭੂ! ਨਾਨਕ (ਤੇਰੇ ਦਰ ਤੇ) ਬੇਨਤੀ ਕਰਦਾ ਹੈ-ਮੈਂ ਤੇਰਾ ਦਾਸ ਹਾਂ, ਤੂੰ ਮੇਰਾ ਮਾਲਕ ਹੈਂ (ਮੈਨੂੰ ਆਪਣੀ ਸਿਫ਼ਤਿ-ਸਾਲਾਹ ਦੀ ਦਾਤ ਬਖ਼ਸ਼) ॥੨॥
Prays Nanak, I am Your slave. My God is inaccessible and unfathomable. ||2||
बिनवंति नानक दासु तेरा मेरा प्रभु अगम अथाहा ॥२॥
ਸਾਹਾਅਟਲੁਗਣਿਆਪੂਰਨਸੰਜੋਗੋਰਾਮ
(ਕੁੜੀ ਮੁੰਡੇ ਦੇ ਵਿਆਹ ਦਾ ਮੁਹੂਰਤ ਮਿਥਿਆ ਜਾਂਦਾ ਹੈ। ਲਾੜੇ ਦੇ ਨਾਲ ਜਾਂਞੀ ਆਉਂਦੇ ਹਨ, ਲੜਕੀ ਵਾਲਿਆਂ ਦੇ ਘਰ ਢੁਕਦੇ ਹਨ, ਲੜਕੀ ਦੇ ਸਨ-ਬੰਧੀਆਂ ਦੇ ਮਨ ਵਿਚ ਉਸ ਵੇਲੇ ਖ਼ੁਸ਼ੀ ਹੁੰਦੀ ਹੈ। ਜਾਂਞੀਆਂ ਨੂੰ ਉਹ ਕਈ ਸੁਆਦਲੇ ਭੋਜਨ ਖੁਆਂਦੇ ਹਨ। ਪਾਂਧਾ ਲਾਵਾਂ ਪੜ੍ਹ ਕੇ ਲੜਕੇ ਲੜਕੀ ਦਾ ਮੇਲ ਕਰ ਦੇਂਦਾ ਹੈ)। (ਇਸੇ ਤਰ੍ਹਾਂ ਸਾਧ ਸੰਗਤਿ ਦੀ ਬਰਕਤ ਨਾਲ ਜੀਵ-ਇਸਤ੍ਰੀ ਅਤੇ ਪ੍ਰਭੂ-ਪਤੀ ਦੇ ਮਿਲਾਪ ਦਾ) ਕਦੇ ਨਾਹ ਖੁੰਝਣ ਵਾਲਾ ਮੁਹੂਰਤ ਸੋਧਿਆ ਜਾਂਦਾ ਹੈ।
The date for my wedding is set, and cannot be changed; my union with the Lord is perfect.
साहा अटलु गणिआ पूरन संजोगो राम ॥
ਸੁਖਹਸਮੂਹਭਇਆਗਇਆਵਿਜੋਗੋਰਾਮ
(ਸਾਧ ਸੰਗਤਿ ਦੀ ਕਿਰਪਾ ਨਾਲ ਜੀਵ-ਇਸਤ੍ਰੀ ਦਾ) ਪੂਰਨ ਪਰਮਾਤਮਾ ਨਾਲ ਮਿਲਾਪ (ਵਿਆਹ) ਹੋ ਜਾਂਦਾ ਹੈ, (ਜੀਵ-ਇਸਤ੍ਰੀ ਦੇ ਹਿਰਦੇ ਵਿਚ) ਸਾਰੇ ਸੁਖ ਆ ਵੱਸਦੇ ਹਨ (ਪ੍ਰਭੂ-ਪਤੀ ਨਾਲੋਂ ਉਸਦਾ) ਵਿਛੋੜਾ ਮੁੱਕ ਜਾਂਦਾ ਹੈ।
I am totally at peace, and my separation from Him has ended.
सुखह समूह भइआ गइआ विजोगो राम ॥
ਮਿਲਿਸੰਤਆਏਪ੍ਰਭਧਿਆਏਬਣੇਅਚਰਜਜਾਞੀਆਂ
ਸੰਤ ਜਨ ਮਿਲ ਕੇ (ਸਾਧ ਸੰਗਤਿ ਵਿਚ) ਆਉਂਦੇ ਹਨ, ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਹਨ (ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨਾਲ ਮਿਲਾਣ ਵਾਸਤੇ ਇਹ ਸਤਸੰਗੀ) ਅਸਚਰਜ ਜਾਂਞੀ ਬਣ ਜਾਂਦੇ ਹਨ।
The Saints meet and come together, and meditate on God; they form a wondrous wedding party.
मिलि संत आए प्रभ धिआए बणे अचरज जाञीआं ॥
ਮਿਲਿਇਕਤ੍ਰਹੋਏਸਹਜਿਢੋਏਮਨਿਪ੍ਰੀਤਿਉਪਜੀਮਾਞੀਆ
(ਸੰਤ ਜਨ) ਮਿਲ ਕੇ (ਸਾਧ ਸੰਗਤਿ ਵਿਚ) ਇਕੱਠੇ ਹੁੰਦੇ ਹਨ, ਆਤਮਕ ਅਡੋਲਤਾ ਵਿਚ (ਟਿਕਦੇ ਹਨ, ਮਾਨੋ, ਲੜਕੀ ਵਾਲਿਆਂ ਦੇ ਘਰ) ਢੁਕਾਉ ਹੋ ਰਿਹਾ ਹੈ, (ਜਿਵੇਂ,) ਲੜਕੀ ਦੇ ਸਨਬੰਧੀਆਂ ਦੇ ਮਨ ਵਿਚ ਚਾਉ ਪੈਦਾ ਹੁੰਦਾ ਹੈ (ਤਿਵੇਂ, ਜਿੰਦ ਦੇ ਸਾਥੀਆਂ ਦੇ ਮਨ ਵਿਚ, ਸਾਰੇ ਗਿਆਨ-ਇੰਦ੍ਰਿਆਂ ਦੇ ਅੰਦਰ ਉਤਸ਼ਾਹ ਪੈਦਾ ਹੁੰਦਾ ਹੈ)।
Gathering together, they arrive with poise and grace, and love fills the minds of the bride's family.
मिलि इकत्र होए सहजि ढोए मनि प्रीति उपजी माञीआ ॥
ਮਿਲਿਜੋਤਿਜੋਤੀਓਤਿਪੋਤੀਹਰਿਨਾਮੁਸਭਿਰਸਭੋਗੋ
(ਸਾਧ ਸੰਗਤਿ ਦੇ ਪਰਤਾਪ ਨਾਲ ਜੀਵ-ਇਸਤ੍ਰੀ ਦੀ) ਜਿੰਦ ਪ੍ਰਭੂ ਦੀ ਜੋਤਿ ਵਿਚ ਮਿਲ ਕੇ ਤਾਣੇ-ਪੇਟੇ ਵਾਂਗ ਇਕ-ਮਿਕ ਹੋ ਜਾਂਦੀ ਹੈ (ਜਿਵੇਂ ਜਾਂਞੀਆਂ ਮਾਂਞੀਆਂ ਨੂੰ) ਸਾਰੇ ਸੁਆਦਲੇ ਭੋਜਨ ਛਕਾਏ ਜਾਂਦੇ ਹਨ, (ਤਿਵੇਂ ਜੀਵ-ਇਸਤ੍ਰੀ ਨੂੰ) ਪਰਮਾਤਮਾ ਦਾ ਨਾਮ-ਭੋਜਨ ਪ੍ਰਾਪਤ ਹੁੰਦਾ ਹੈ।
Her light blends with His Light, through and through, and everyone enjoys the Nectar of the Lord's Name.
मिलि जोति जोती ओति पोती हरि नामु सभि रस भोगो ॥
ਬਿਨਵੰਤਿਨਾਨਕਸਭਸੰਤਿਮੇਲੀਪ੍ਰਭੁਕਰਣਕਾਰਣਜੋਗੋ॥੩॥
ਨਾਨਕ ਬੇਨਤੀ ਕਰਦਾ ਹੈ-(ਇਹ ਸਾਰੀ ਗੁਰੂ ਦੀ ਹੀ ਮਿਹਰ ਹੈ) ਗੁਰੂ-ਸੰਤ ਨੇ (ਸਰਨ ਪਈ) ਸਾਰੀ ਲੁਕਾਈ ਨੂੰ ਸਾਰੇ ਜਗਤ ਦਾ ਮੂਲ ਸਭਨਾਂ ਤਾਕਤਾਂ ਦਾ ਮਾਲਕ ਪਰਮਾਤਮਾ ਮਿਲਾਇਆ ਹੈ ॥੩॥
Prays Nanak, the Saints have totally united me with God, the All-powerful Cause of causes. ||3||
बिनवंति नानक सभ संति मेली प्रभु करण कारण जोगो ॥३॥
ਭਵਨੁਸੁਹਾਵੜਾਧਰਤਿਸਭਾਗੀਰਾਮ
ਉਸ ਦਾ (ਜੀਵ-ਇਸਤ੍ਰੀਦਾ ਸਰੀਰ-) ਭਵਨ ਸੋਹਣਾ ਹੋ ਜਾਂਦਾ ਹੈ, ਉਸ ਦੀ (ਹਿਰਦਾ-) ਧਰਤੀ ਭਾਗਾਂ ਵਾਲੀ ਬਣ ਜਾਂਦੀ ਹੈ,
Beautiful is my home, and beauteous is the earth.
भवनु सुहावड़ा धरति सभागी राम ॥
ਪ੍ਰਭੁਘਰਿਆਇਅੜਾਗੁਰਚਰਣੀਲਾਗੀਰਾਮ
(ਜਿਹੜੀ ਜੀਵ-ਇਸਤ੍ਰੀ) ਗੁਰੂ ਦੀ ਚਰਨੀਂ ਲੱਗਦੀ ਹੈ, ਉਸ ਦੇ (ਹਿਰਦੇ-) ਘਰ ਵਿਚ ਪ੍ਰਭੂ-ਪਤੀ ਆ ਬੈਠਦਾ ਹੈ।
God has entered the home of my heart; I touch the Guru's feet.
प्रभु घरि आइअड़ा गुर चरणी लागी राम ॥
ਗੁਰਚਰਣਲਾਗੀਸਹਜਿਜਾਗੀਸਗਲਇਛਾਪੁੰਨੀਆ
(ਜਿਹੜੀ ਜੀਵ-ਇਸਤ੍ਰੀ) ਗੁਰੂ ਦੀ ਚਰਨੀਂ ਲੱਗਦੀ ਹੈ, ਉਹ ਆਤਮਕ ਅਡੋਲਤਾ ਵਿਚ (ਟਿਕ ਕੇ ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੀ ਹੈ, ਉਸ ਦੀਆਂ ਸਾਰੀਆਂ ਇੱਛਾਂ ਪੂਰੀਆਂ ਹੋ ਜਾਂਦੀਆਂ ਹਨ।
Grasping the Guru's feet, I awake in peace and poise. All my desires are fulfilled.
गुर चरण लागी सहजि जागी सगल इछा पुंनीआ ॥
ਮੇਰੀਆਸਪੂਰੀਸੰਤਧੂਰੀਹਰਿਮਿਲੇਕੰਤਵਿਛੁੰਨਿਆ
ਸਾਧ ਸੰਗਤਿ ਦੀ ਚਰਨ-ਧੂੜ ਦੇ ਪਰਤਾਪ ਨਾਲ (ਉਸ ਦੇ ਅੰਦਰੋਂ) ਮਮਤਾ ਵਧਾਣ ਵਾਲੀ ਆਸ ਖ਼ਤਮ ਹੋ ਜਾਂਦੀ ਹੈ, ਉਸ ਨੂੰ ਚਿਰਾਂ ਦੇ ਵਿਛੁੜੇ ਹੋਏ ਪ੍ਰਭੂ-ਕੰਤ ਜੀ ਮਿਲ ਪੈਂਦੇ ਹਨ।
My hopes are fulfilled, through the dust of the feet of the Saints. After such a long separation, I have met my Husband Lord.
मेरी आस पूरी संत धूरी हरि मिले कंत विछुंनिआ ॥
ਆਨੰਦਅਨਦਿਨੁਵਜਹਿਵਾਜੇਅਹੰਮਤਿਮਨਕੀਤਿਆਗੀ
(ਗੁਰੂ ਦੀ ਚਰਨੀਂ ਲੱਗੀ ਹੋਈ ਜੀਵ-ਇਸਤ੍ਰੀ ਦੇ ਅੰਦਰ) ਹਰ ਵੇਲੇ ਆਤਮਕ ਆਨੰਦ ਦੇ ਵਾਜੇ ਵੱਜਦੇ ਰਹਿੰਦੇ ਹਨ (ਜਿਸ ਦਾ ਸਦਕਾ ਉਹ ਆਪਣੇ) ਮਨ ਦੀ ਹਉਮੈ ਵਾਲੀ ਮਤਿ ਤਿਆਗ ਦੇਂਦੀ ਹੈ।
Night and day, the sounds of ecstasy resound and resonate; I have forsaken my stubborn-minded intellect.
आनंद अनदिनु वजहि वाजे अहं मति मन की तिआगी ॥
ਬਿਨਵੰਤਿਨਾਨਕਸਰਣਿਸੁਆਮੀਸੰਤਸੰਗਿਲਿਵਲਾਗੀ॥੪॥੧॥
ਨਾਨਕ ਬੇਨਤੀ ਕਰਦਾ ਹੈ- ਸਾਧ ਸੰਗਤਿ ਵਿਚ ਰਹਿ ਕੇ ਉਸ ਦੀ ਸੁਰਤ ਮਾਲਕ-ਪ੍ਰਭੂ ਵਿਚ ਲੱਗੀ ਰਹਿੰਦੀ ਹੈ, ਉਹ ਜੀਵ-ਇਸਤ੍ਰੀ ਮਾਲਕ-ਪ੍ਰਭੂ ਦੀ ਸਰਨ ਪਈ ਰਹਿੰਦੀ ਹੈ ॥੪॥੧॥
Prays Nanak, I seek the Sanctuary of my Lord and Master; in the Society of the Saints, I am lovingly attuned to Him. ||4||1||
बिनवंति नानक सरणि सुआमी संतसंगि लिव लागी ॥४॥१॥
WWW.GURBANI.WORLD
ਪਿਛਲਾ Share ਹੋਮ Save ਅਗਲਾ