GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਬਿਲਾਵਲੁ - ਗੁਰੂ ਰਾਮਦਾਸ ਜੀ
ਅੰਗ 845
Display Settings
Translations
ਛੰਤ
Chhant:
छंत ॥
ਮੇਰਾਹਰਿਪ੍ਰਭੁਰਾਵਣਿਆਈਆਹਉਮੈਬਿਖੁਝਾਗੇਰਾਮ
ਹੇ ਸਹੇਲੀਏ! (ਜਿਹੜੀ ਜੀਵ-ਇਸਤ੍ਰੀ) ਆਤਮਕ ਮੌਤ ਲਿਆਉਣ ਵਾਲੀ ਹਉਮੈ ਦੀ ਜ਼ਹਿਰ (ਨਾਲ ਭਰੇ ਹੋਏ ਸਮੁੰਦਰ) ਨੂੰ ਔਖਿਆਈ ਨਾਲ ਲੰਘ ਕੇ ਪ੍ਰਭੂ-ਪਤੀ ਨੂੰ ਮਿਲਣ ਵਾਸਤੇ (ਗੁਰੂ ਦੀ ਸਰਨ) ਆਉਂਦੀ ਹੈ,
The soul-bride has come to ravish and enjoy her Lord God, after eradicating the poison of egotism.
मेरा हरि प्रभु रावणि आईआ हउमै बिखु झागे राम ॥
ਗੁਰਮਤਿਆਪੁਮਿਟਾਇਆਹਰਿਹਰਿਲਿਵਲਾਗੇਰਾਮ
ਉਹ ਗੁਰੂ ਦੀ ਮਤਿ ਉੱਤੇ ਤੁਰ ਕੇ (ਆਪਣੇ ਅੰਦਰੋਂ) ਆਪਾ-ਭਾਵ ਮਿਟਾਂਦੀ ਹੈ, (ਤੇ, ਫਿਰ) ਉਸ ਦੀ ਲਗਨ ਪਰਮਾਤਮਾ ਵਿਚ ਲੱਗ ਜਾਂਦੀ ਹੈ।
Following the Guru's Teachings, she has eliminated her self-conceit; she is lovingly attuned to her Lord, Har, Har.
गुरमति आपु मिटाइआ हरि हरि लिव लागे राम ॥
ਅੰਤਰਿਕਮਲੁਪਰਗਾਸਿਆਗੁਰਗਿਆਨੀਜਾਗੇਰਾਮ
ਗੁਰੂ ਤੋਂ ਮਿਲੀ ਆਤਮਕ ਜੀਵਨ ਦੀ ਸੂਝ ਨਾਲ ਉਹ (ਵਿਕਾਰਾਂ ਦੇ ਹੱਲਿਆਂ ਵਲੋਂ ਸਦਾ) ਸੁਚੇਤ ਰਹਿੰਦੀ ਹੈ, ਉਸ ਦੇ ਅੰਦਰ ਹਿਰਦਾ-ਕੌਲ-ਫੁੱਲ ਖਿੜ ਪੈਂਦਾ ਹੈ।
Her heart-lotus deep within has blossomed forth, and through the Guru, spiritual wisdom has been awakened within her.
अंतरि कमलु परगासिआ गुर गिआनी जागे राम ॥
ਜਨਨਾਨਕਹਰਿਪ੍ਰਭੁਪਾਇਆਪੂਰੈਵਡਭਾਗੇਰਾਮ॥੧॥
ਹੇ ਦਾਸ ਨਾਨਕ! ਪੂਰੇ ਵੱਡੇ ਭਾਗਾਂ ਨਾਲ ਹੀ ਪ੍ਰਭੂ-ਪਰਮਾਤਮਾ ਮਿਲਦਾ ਹੈ ॥੧॥
Servant Nanak has found the Lord God, by perfect, great good fortune. ||1||
जन नानक हरि प्रभु पाइआ पूरै वडभागे राम ॥१॥
ਹਰਿਪ੍ਰਭੁਹਰਿਮਨਿਭਾਇਆਹਰਿਨਾਮਿਵਧਾਈਰਾਮ
ਹੇ ਭਾਈ! (ਪੂਰੇ ਗੁਰੂ ਦੀ ਰਾਹੀਂ ਜਿਸ ਮਨੁੱਖ ਦੇ) ਮਨ ਵਿਚ ਹਰੀ-ਪ੍ਰਭੂ ਪਿਆਰਾ ਲੱਗਣ ਲੱਗ ਪੈਂਦਾ ਹੈ, ਹਰਿ-ਨਾਮ ਦੀ ਬਰਕਤਿ ਨਾਲ (ਉਸ ਦੇ ਅੰਦਰ) ਚੜ੍ਹਦੀ ਕਲਾ ਬਣੀ ਰਹਿੰਦੀ ਹੈ।
The Lord, the Lord God, is pleasing to her mind; the Lord's Name resounds within her.
हरि प्रभु हरि मनि भाइआ हरि नामि वधाई राम ॥
ਗੁਰਿਪੂਰੈਪ੍ਰਭੁਪਾਇਆਹਰਿਹਰਿਲਿਵਲਾਈਰਾਮ
ਪੂਰੇ ਗੁਰੂ ਦੀ ਰਾਹੀਂ ਜਿਸ ਨੂੰ ਪ੍ਰਭੂ ਮਿਲ ਪਿਆ, ਉਹ ਹਰ ਵੇਲੇ ਪਰਮਾਤਮਾ ਵਿਚ ਸੁਰਤ ਜੋੜੀ ਰੱਖਦਾ ਹੈ।
Through the Perfect Guru, God is obtained; she is lovingly focused on the Lord, Har, Har.
गुरि पूरै प्रभु पाइआ हरि हरि लिव लाई राम ॥
ਅਗਿਆਨੁਅੰਧੇਰਾਕਟਿਆਜੋਤਿਪਰਗਟਿਆਈਰਾਮ
(ਉਸ ਦੇ ਅੰਦਰੋਂ) ਆਤਮਕ ਜੀਵਨ ਵਲੋਂ ਬੇ-ਸਮਝੀ (ਦਾ) ਹਨੇਰਾ ਕੱਟਿਆ ਜਾਂਦਾ ਹੈ, (ਉਸ ਦੇ ਅੰਦਰ) ਰੱਬੀ ਜੋਤਿ ਜਗ ਪੈਂਦੀ ਹੈ।
The darkness of ignorance is dispelled, and the Divine Light radiantly shines forth.
अगिआनु अंधेरा कटिआ जोति परगटिआई राम ॥
ਜਨਨਾਨਕਨਾਮੁਅਧਾਰੁਹੈਹਰਿਨਾਮਿਸਮਾਈਰਾਮ॥੨॥
ਹੇ ਦਾਸ ਨਾਨਕ! (ਆਖ-) ਉਸ ਮਨੁੱਖ ਲਈ ਪਰਮਾਤਮਾ ਦਾ ਨਾਮ (ਜ਼ਿੰਦਗੀ ਦਾ) ਆਸਰਾ ਬਣ ਜਾਂਦਾ ਹੈ, ਪਰਮਾਤਮਾ ਦੇ ਨਾਮ ਵਿਚ ਉਸ ਦੀ ਲੀਨਤਾ ਬਣੀ ਰਹਿੰਦੀ ਹੈ ॥੨॥
The Naam, the Name of the Lord, is Nanak's only Support; he merges into the Lord's Name. ||2||
जन नानक नामु अधारु है हरि नामि समाई राम ॥२॥
ਧਨਹਰਿਪ੍ਰਭਿਪਿਆਰੈਰਾਵੀਆਜਾਂਹਰਿਪ੍ਰਭਭਾਈਰਾਮ
ਹੇ ਭਾਈ! ਜਦੋਂ ਕੋਈ (ਜੀਵ-ਇਸਤ੍ਰੀ) ਪ੍ਰਭੂ ਨੂੰ ਚੰਗੀ ਲੱਗੀ, (ਤਦੋਂ) ਪਿਆਰੇ ਪ੍ਰਭੂ ਨੇ (ਉਸ) ਜੀਵ-ਇਸਤ੍ਰੀ ਨੂੰ ਆਪਣੇ ਨਾਲ ਮਿਲਾ ਲਿਆ।
The soul-bride is ravished and enjoyed by her Beloved Lord God, when the Lord God is pleased with her.
धन हरि प्रभि पिआरै रावीआ जां हरि प्रभ भाई राम ॥
ਅਖੀਪ੍ਰੇਮਕਸਾਈਆਜਿਉਬਿਲਕਮਸਾਈਰਾਮ
(ਉਸ ਜੀਵ-ਇਸਤ੍ਰੀ ਦੀਆਂ) ਅੱਖਾਂ ਨੇ ਪਿਆਰ ਦੀ ਖਿੱਚ ਖਾਧੀ, ਜਿਵੇਂ ਬਿੱਲੀ (ਦੀਆਂ ਅੱਖਾਂ) ਚੂਹੇ ਵਲ (ਖਾਂਦੀਆਂ ਹਨ)।
My eyes are drawn to His Love, like the cat to the mouse.
अखी प्रेम कसाईआ जिउ बिलक मसाई राम ॥
ਗੁਰਿਪੂਰੈਹਰਿਮੇਲਿਆਹਰਿਰਸਿਆਘਾਈਰਾਮ
ਪੂਰੇ ਗੁਰੂ ਨੇ (ਜਿਸ ਜੀਵ-ਇਸਤ੍ਰੀ ਨੂੰ) ਪਰਮਾਤਮਾ ਨਾਲ ਮਿਲਾ ਦਿੱਤਾ, (ਉਹ ਜੀਵ-ਇਸਤ੍ਰੀ) ਹਰਿ-ਨਾਮ-ਰਸ ਦੇ ਸੁਆਦ ਦੀ ਬਰਕਤਿ ਨਾਲ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਗਈ।
The Perfect Guru has united me with the Lord; I am satisfied by the subtle essence of the Lord.
गुरि पूरै हरि मेलिआ हरि रसि आघाई राम ॥
ਜਨਨਾਨਕਨਾਮਿਵਿਗਸਿਆਹਰਿਹਰਿਲਿਵਲਾਈਰਾਮ॥੩॥
ਹੇ ਦਾਸ ਨਾਨਕ! ਹਰਿ-ਨਾਮ ਦੇ ਕਾਰਨ ਉਸ ਦਾ ਹਿਰਦਾ-ਕੌਲ ਖਿੜ ਪੈਂਦਾ ਹੈ, ਉਹ ਸਦਾ ਪਰਮਾਤਮਾ ਵਿਚ ਸੁਰਤ ਜੋੜੀ ਰੱਖਦਾ ਹੈ ॥੩॥
Servant Nanak blossoms forth in the Naam, the Name of the Lord; he is lovingly attuned to the Lord, Har, Har. ||3||
जन नानक नामि विगसिआ हरि हरि लिव लाई राम ॥३॥
ਹਮਮੂਰਖਮੁਗਧਮਿਲਾਇਆਹਰਿਕਿਰਪਾਧਾਰੀਰਾਮ
ਹੇ ਭਾਈ! ਪਰਮਾਤਮਾ ਨੇ (ਮੇਰੇ ਉਤੇ) ਮਿਹਰ ਕੀਤੀ ਹੈ, ਤੇ ਮੈਨੂੰ ਮੂਰਖ ਨੂੰ ਅੰਞਾਣ ਨੂੰ (ਗੁਰੂ ਦੀ ਰਾਹੀਂ ਆਪਣੇ ਚਰਨਾਂ ਵਿਚ) ਜੋੜ ਲਿਆ।
I am a fool and an idiot, but the Lord showered me with His Mercy, and united me with Himself.
हम मूरख मुगध मिलाइआ हरि किरपा धारी राम ॥
ਧਨੁਧੰਨੁਗੁਰੂਸਾਬਾਸਿਹੈਜਿਨਿਹਉਮੈਮਾਰੀਰਾਮ
(ਮੇਰਾ) ਗੁਰੂ ਸਲਾਹੁਣ-ਜੋਗ ਹੈ, ਗੁਰੂ ਨੂੰ ਸ਼ਾਬਾਸ਼ੇ, ਜਿਸ ਨੇ (ਮੇਰੇ ਅੰਦਰੋਂ) ਹਉਮੈ ਦੂਰ ਕਰ ਦਿੱਤੀ ਹੈ।
Blessed, blessed is the most wonderful Guru, who has conquered egotism.
धनु धंनु गुरू साबासि है जिनि हउमै मारी राम ॥
ਜਿਨੑਵਡਭਾਗੀਆਵਡਭਾਗੁਹੈਹਰਿਹਰਿਉਰਧਾਰੀਰਾਮ
ਹੇ ਭਾਈ! ਜਿਨ੍ਹਾਂ ਵੱਡੇ ਵਾਗਾਂ ਵਾਲੀਆਂ ਦੀ ਕਿਸਮਤ ਜਾਗਦੀ ਹੈ, ਉਹ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਂਦੀਆਂ ਹਨ।
Very fortunate, of blessed destiny are those, who enshrine the Lord, Har, Har, in their hearts.
जिन वडभागीआ वडभागु है हरि हरि उर धारी राम ॥
ਜਨਨਾਨਕਨਾਮੁਸਲਾਹਿਤੂਨਾਮੇਬਲਿਹਾਰੀਰਾਮ॥੪॥੨॥੪॥
ਹੇ ਦਾਸ ਨਾਨਕ! (ਤੂੰ ਭੀ) ਪਰਮਾਤਮਾ ਦਾ ਨਾਮ ਸਲਾਹਿਆ ਕਰ, ਨਾਮ ਤੋਂ ਸਦਕੇ ਹੋਇਆ ਕਰ ॥੪॥੨॥੪॥
O servant Nanak, praise the Naam, and be a sacrifice to the Naam. ||4||2||4||
जन नानक नामु सलाहि तू नामे बलिहारी राम ॥४॥२॥४॥
WWW.GURBANI.WORLD
ਪਿਛਲਾ Share ਹੋਮ Save ਅਗਲਾ