ਹਰਿਨਾਮੁਹਮਾਰਾਪ੍ਰਭੁਅਬਿਗਤੁਅਗੋਚਰੁਅਬਿਨਾਸੀਪੁਰਖੁਬਿਧਾਤਾ॥
ਜੋ ਹਰੀ ਅਦ੍ਰਿਸ਼ਟ ਹੈ, ਜੋ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਨਾਸ ਤੋਂ ਰਹਿਤ ਹੈ, ਹਰ ਥਾਂ ਵਿਆਪਕ ਹੈ ਤੇ ਸਿਰਜਣਹਾਰ ਹੈ, ਉਸ ਦਾ ਨਾਮ ਸਾਡਾ (ਰਾਖਾ) ਹੈ;
The Lord's Name is my immortal, unfathomable, imperishable Creator Lord, the Architect of Destiny.
हरि नामु हमारा प्रभु अबिगतु अगोचरु अबिनासी पुरखु बिधाता ॥
ਹਰਿਨਾਮੁਹਮਸ੍ਰੇਵਹਹਰਿਨਾਮੁਹਮਪੂਜਹਹਰਿਨਾਮੇਹੀਮਨੁਰਾਤਾ॥
ਅਸੀਂ ਉਸ ਹਰੀ-ਨਾਮ ਨੂੰ ਸੇਂਵਦੇ ਹਾਂ, ਨਾਮ ਨੂੰ ਪੂਜਦੇ ਹਾਂ, ਨਾਮ ਵਿਚ ਹੀ ਸਾਡਾ ਮਨ ਰੱਤਾ ਹੋਇਆ ਹੈ।
I serve the Lord's Name, I worship the Lord's Name, and my soul is imbued with the Lord's Name.
हरि नामु हम स्रेवह हरि नामु हम पूजह हरि नामे ही मनु राता ॥
ਹਰਿਨਾਮੈਜੇਵਡੁਕੋਈਅਵਰੁਨਸੂਝੈਹਰਿਨਾਮੋਅੰਤਿਛਡਾਤਾ॥
ਹਰੀ ਦੇ ਨਾਮ ਜੇਡਾ ਮੈਨੂੰ ਕੋਈ ਹੋਰ ਸੁੱਝਦਾ ਨਹੀਂ, ਨਾਮ ਹੀ ਅਖ਼ੀਰ ਵੇਲੇ ਛਡਾਉਂਦਾ ਹੈ।
I know of no other as great as the Lord's Name; the Lord's Name shall deliver me in the end.
हरि नामै जेवडु कोई अवरु न सूझै हरि नामो अंति छडाता ॥
ਹਰਿਨਾਮੁਦੀਆਗੁਰਿਪਰਉਪਕਾਰੀਧਨੁਧੰਨੁਗੁਰੂਕਾਪਿਤਾਮਾਤਾ॥
ਧੰਨ ਹੈ ਉਸ ਪਰਉਪਕਾਰੀ ਸਤਿਗੁਰੂ ਦਾ ਮਾਂ ਪਿਉ, ਜਿਸ ਗੁਰੂ ਨੇ ਸਾਨੂੰ ਨਾਮ ਬਖ਼ਸ਼ਿਆ ਹੈ।
The Generous Guru has given me the Lord's Name; blessed, blessed are the Guru's mother and father.
हरि नामु दीआ गुरि परउपकारी धनु धंनु गुरू का पिता माता ॥
ਹੰਉਸਤਿਗੁਰਅਪੁਣੇਕੰਉਸਦਾਨਮਸਕਾਰੀਜਿਤੁਮਿਲਿਐਹਰਿਨਾਮੁਮੈਜਾਤਾ॥੧੬॥
ਮੈਂ ਆਪਣੇ ਸਤਿਗੁਰੂ ਨੂੰ ਸਦਾ ਨਮਸਕਾਰ ਕਰਦਾ ਹਾਂ, ਜਿਸ ਦੇ ਮਿਲਣ ਤੇ ਮੈਨੂੰ ਹਰੀ ਦੇ ਨਾਮ ਦੀ ਸਮਝ ਪਈ ਹੈ ॥੧੬॥
I ever bow in humble reverence to my True Guru; meeting Him, I have come to know the Lord's Name. ||16||
हंउ सतिगुर अपुणे कंउ सदा नमसकारी जितु मिलिऐ हरि नामु मै जाता ॥१६॥
WWW.GURBANI.WORLD