ਬਿਲਾਵਲੁਮਹਲਾ੧॥
Bilaawal, First Mahalaa:
बिलावलु महला १ ॥
ਆਪੇਸਬਦੁਆਪੇਨੀਸਾਨੁ॥
(ਜਿਸ ਮਨੁੱਖ ਨੂੰ ਨਾਮ ਦੀ ਦਾਤ ਮਿਲ ਜਾਂਦੀ ਹੈ ਉਸ ਨੂੰ ਇਹ ਯਕੀਨ ਬਣ ਜਾਂਦਾ ਹੈ ਕਿ ਪ੍ਰਭੂ) ਆਪ ਹੀ ਸਿਫ਼ਤਿ-ਸਾਲਾਹ ਹੈ (ਭਾਵ, ਜਿਥੇ ਉਸ ਦੀ ਸਿਫ਼ਤਿ-ਸਾਲਾਹ ਹੁੰਦੀ ਹੈ ਉਥੇ ਉਹ ਮੌਜੂਦ ਹੈ), ਆਪ ਹੀ (ਜੀਵ ਵਾਸਤੇ ਜੀਵਨ-ਸਫ਼ਰ ਵਿਚ) ਰਾਹਦਾਰੀ ਹੈ,
He Himself is the Word of the Shabad, and He Himself is the Insignia.
आपे सबदु आपे नीसानु ॥
ਆਪੇਸੁਰਤਾਆਪੇਜਾਨੁ॥
ਪ੍ਰਭੂ ਆਪ ਹੀ (ਜੀਵਾਂ ਦੀਆਂ ਅਰਦਾਸਾਂ) ਸੁਣਨ ਵਾਲਾ ਹੈ, ਆਪ ਹੀ (ਜੀਵਾਂ ਦੇ ਦੁੱਖ-ਦਰਦ) ਜਾਣਨ ਵਾਲਾ ਹੈ।
He Himself is the Listener, and He Himself is the Knower.
आपे सुरता आपे जानु ॥
ਆਪੇਕਰਿਕਰਿਵੇਖੈਤਾਣੁ॥
ਪ੍ਰਭੂ ਆਪ ਹੀ ਜਗਤ-ਰਚਨਾ ਰਚ ਕੇ ਆਪ ਹੀ ਆਪਣਾ (ਇਹ) ਬਲ ਵੇਖ ਰਿਹਾ ਹੈ।
He Himself created the creation, and He Himself beholds His almighty power.
आपे करि करि वेखै ताणु ॥
ਤੂਦਾਤਾਨਾਮੁਪਰਵਾਣੁ॥੧॥
ਹੇ ਪ੍ਰਭੂ! ਤੂੰ (ਜੀਵਾਂ ਨੂੰ ਸਭ ਦਾਤਾਂ) ਦੇਣ ਵਾਲਾ ਹੈਂ, (ਜਿਸ ਨੂੰ ਤੂੰ ਆਪਣਾ ਨਾਮ ਬਖ਼ਸ਼ਦਾ ਹੈਂ, ਉਹ ਤੇਰੇ ਦਰ ਤੇ) ਕਬੂਲ ਹੋ ਜਾਂਦਾ ਹੈ ॥੧॥
You are the Great Giver; Your Name alone is approved. ||1||
तू दाता नामु परवाणु ॥१॥
ਐਸਾਨਾਮੁਨਿਰੰਜਨਦੇਉ॥
ਹੇ ਮਾਇਆ ਦੇ ਪ੍ਰਭਾਵ ਤੋਂ ਰਹਿਤ ਪ੍ਰਕਾਸ਼-ਰੂਪ ਪ੍ਰਭੂ! ਤੇਰਾ ਨਾਮ ਭੀ ਏਹੋ ਜੇਹਾ ਹੀ ਹੈ (ਜਿਹੋ ਜੇਹਾ ਤੂੰ ਆਪ ਹੈਂ। ਭਾਵ, ਤੇਰਾ ਨਾਮ ਭੀ ਮਾਇਆ ਦੇ ਮੋਹ ਤੋਂ ਬਚਾਂਦਾ ਹੈ)।
Such is the Name of the Immaculate, Divine Lord.
ऐसा नामु निरंजन देउ ॥
ਹਉਜਾਚਿਕੁਤੂਅਲਖਅਭੇਉ॥੧॥ਰਹਾਉ॥
ਹੇ ਪ੍ਰਭੂ! ਤੇਰਾ ਕੋਈ ਖ਼ਾਸ ਚਿਹਨ ਚੱਕ੍ਰ ਨਹੀਂ ਲੱਭ ਸਕਦਾ, ਤੇਰਾ ਭੇਦ ਨਹੀਂ ਪਾਇਆ ਜਾ ਸਕਦਾ। ਮੈਂ (ਤੇਰੇ ਦਰ ਤੇ) ਮੰਗਤਾ ਹਾਂ (ਤੇ ਤੈਥੋਂ ਤੇਰੇ ਨਾਮ ਦੀ ਦਾਤ ਮੰਗਦਾ ਹਾਂ) ॥੧॥ ਰਹਾਉ ॥
I am just a beggar; You are invisible and unknowable. ||1||Pause||
हउ जाचिकु तू अलख अभेउ ॥१॥ रहाउ ॥
ਮਾਇਆਮੋਹੁਧਰਕਟੀਨਾਰਿ॥
(ਨਾਮ ਜਪਣ ਵਾਲੇ ਨੂੰ ਇਹ ਸਮਝ ਆ ਜਾਂਦੀ ਹੈ ਕਿ) ਮਾਇਆ ਦਾ ਮੋਹ ਇਕ ਵਿਭਚਾਰਨ ਇਸਤ੍ਰੀ ਦੇ ਮੋਹ ਸਮਾਨ ਹੈ,
Love of Maya is like a cursed woman,
माइआ मोहु धरकटी नारि ॥
ਭੂੰਡੀਕਾਮਣਿਕਾਮਣਿਆਰਿ॥
ਮਾਇਆ ਇਕ ਟੂਣੇ ਕਰਨ ਵਾਲੀ ਭੈੜੀ ਇਸਤ੍ਰੀ ਸਮਾਨ ਹੈ।
ugly, dirty and promiscuous.
भूंडी कामणि कामणिआरि ॥
ਰਾਜੁਰੂਪੁਝੂਠਾਦਿਨਚਾਰਿ॥
ਦੁਨੀਆ ਦੀ ਹਕੂਮਤ ਤੇ ਸੁੰਦਰਤਾ ਨਾਸਵੰਤ ਹਨ, ਥੋੜੇ ਹੀ ਦਿਨ ਰਹਿਣ ਵਾਲੇ ਹਨ (ਪਰ ਇਹਨਾਂ ਦੇ ਅਸਰ ਹੇਠ ਮਨੁੱਖ ਜਹਾਲਤ ਦੇ ਹਨੇਰੇ ਵਿਚ ਜੀਵਨ ਵਿਚ ਜੀਵਨ-ਠੇਡੇ ਖਾਂਦਾ ਫਿਰਦਾ ਹੈ)।
Power and beauty are false, and last for only a few days.
राजु रूपु झूठा दिन चारि ॥
ਨਾਮੁਮਿਲੈਚਾਨਣੁਅੰਧਿਆਰਿ॥੨॥
ਜਿਸ ਮਨੁੱਖ ਨੂੰ ਪ੍ਰਭੂ ਦਾ ਨਾਮ ਮਿਲ ਜਾਂਦਾ ਹੈ, ਉਸ ਨੂੰ (ਮਾਇਆ ਦੇ ਮੋਹ ਦੇ) ਹਨੇਰੇ ਵਿਚ ਚਾਨਣ ਮਿਲ ਜਾਂਦਾ ਹੈ ॥੨॥
But when one is blessed with the Naam, the darkness within is illuminated. ||2||
नामु मिलै चानणु अंधिआरि ॥२॥
ਚਖਿਛੋਡੀਸਹਸਾਨਹੀਕੋਇ॥
(ਇਹ ਗੱਲ ਚੰਗੀ ਤਰ੍ਹਾਂ) ਪਰਖ ਵੇਖੀ ਹੈ, ਜਿਸ ਵਿਚ ਕੋਈ ਸ਼ੱਕ ਨਹੀਂ,
I tasted Maya and renounced it, and now, I have no doubts.
चखि छोडी सहसा नही कोइ ॥
ਬਾਪੁਦਿਸੈਵੇਜਾਤਿਨਹੋਇ॥
ਕਿ ਜਿਸ ਦਾ ਪਿਉ ਪ੍ਰਤੱਖ ਦਿੱਸਦਾ ਹੋਵੇ ਉਹ ਭੈੜੇ ਅਸਲੇ ਵਾਲਾ ਨਹੀਂ ਅਖਵਾਂਦਾ (ਜੋ ਮਨੁੱਖ ਆਪਣੇ ਸਿਰ ਉਤੇ ਪਿਤਾ-ਪ੍ਰਭੂ ਨੂੰ ਰਾਖਾ ਮੰਨਦਾ ਹੈ ਉਹ ਵਿਕਾਰਾਂ ਵਲ ਨਹੀਂ ਪਰਤਦਾ)।
One whose father is known, cannot be illegitimate.
बापु दिसै वेजाति न होइ ॥
ਏਕੇਕਉਨਾਹੀਭਉਕੋਇ॥
ਇੱਕ ਪ੍ਰਭੂ-ਪਿਤਾ ਵਾਲੇ ਨੂੰ (ਕਿਸੇ ਤੋਂ) ਕੋਈ ਡਰ ਨਹੀਂ ਰਹਿੰਦਾ,
One who belongs to the One Lord, has no fear.
एके कउ नाही भउ कोइ ॥
ਕਰਤਾਕਰੇਕਰਾਵੈਸੋਇ॥੩॥
(ਕਿਉਂਕਿ ਉਸ ਨੂੰ) ਯਕੀਨ ਬਣਿਆ ਰਹਿੰਦਾ ਹੈ ਕਿ) ਉਹ ਪਰਮਾਤਮਾ ਹੀ ਸਭ ਕੁਝ ਕਰਦਾ ਹੈ ਤੇ (ਜੀਵਾਂ ਪਾਸੋਂ) ਕਰਾਂਦਾ ਹੈ ॥੩॥
The Creator acts, and causes all to act. ||3||
करता करे करावै सोइ ॥३॥
ਸਬਦਿਮੁਏਮਨੁਮਨਤੇਮਾਰਿਆ॥
ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਾ-ਭਾਵ ਮੁਕਾਂਦੇ ਹਨ ਆਪਣੇ ਮਨ ਨੂੰ ਮਾਇਕ ਫੁਰਨਿਆਂ ਵਲੋਂ ਰੋਕ ਲੈਂਦੇ ਹਨ,
One who dies in the Word of the Shabad conquers his mind, through his mind.
सबदि मुए मनु मन ते मारिआ ॥
ਠਾਕਿਰਹੇਮਨੁਸਾਚੈਧਾਰਿਆ॥
ਉਹ ਵਿਕਾਰਾਂ ਵਲੋਂ ਰੁਕੇ ਰਹਿੰਦੇ ਹਨ ਕਿਉਂਕਿ ਸੱਚਾ ਕਰਤਾਰ ਉਹਨਾਂ ਦੇ ਮਨ ਨੂੰ (ਆਪਣੇ ਨਾਮ ਦਾ) ਆਸਰਾ ਦੇਂਦਾ ਹੈ।
Keeping his mind restrained, he enshrines the True Lord within his heart.
ठाकि रहे मनु साचै धारिआ ॥
ਅਵਰੁਨਸੂਝੈਗੁਰਕਉਵਾਰਿਆ॥
ਮੈਂ ਗੁਰੂ ਤੋਂ ਸਦਕੇ ਹਾਂ, ਉਸ ਤੋਂ ਬਿਨਾ ਕੋਈ ਹੋਰ ਐਸਾ ਨਹੀਂ (ਜੋ ਮਨ ਨੂੰ ਪ੍ਰਭੂ ਵਿਚ ਜੋੜਨ ਲਈ ਸਹਾਇਤਾ ਕਰੇ)।
He does not know any other, and he is a sacrifice to the Guru.
अवरु न सूझै गुर कउ वारिआ ॥
ਨਾਨਕਨਾਮਿਰਤੇਨਿਸਤਾਰਿਆ॥੪॥੩॥
ਹੇ ਨਾਨਕ! ਪ੍ਰਭੂ-ਨਾਮ ਵਿਚ ਰੰਗੇ ਹੋਏ ਬੰਦਿਆਂ ਨੂੰ ਪ੍ਰਭੂ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੪॥੩॥
O Nanak, attuned to the Naam, he is emancipated. ||4||3||
नानक नामि रते निसतारिआ ॥४॥३॥
WWW.GURBANI.WORLD