GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸੋਰਠਿ - ਗੁਰੂ ਅਮਰਦਾਸ ਜੀ
ਅੰਗ 603
Display Settings
Translations
ਸੋਰਠਿਮਹਲਾਘਰੁ
Sorat'h, Third Mahalaa, First House:
सोरठि महला ३ घरु १ ॥
ਸਤਿਗੁਰੁਸੁਖਸਾਗਰੁਜਗਅੰਤਰਿਹੋਰਥੈਸੁਖੁਨਾਹੀ
ਹੇ ਭਾਈ! ਜਗਤ ਵਿਚ ਗੁਰੂ (ਹੀ) ਸੁਖ ਦਾ ਸਮੁੰਦਰ ਹੈ, (ਗੁਰੂ ਤੋਂ ਬਿਨਾ) ਕਿਸੇ ਹੋਰ ਥਾਂ ਸੁਖ ਨਹੀਂ ਮਿਲਦਾ।
The True Guru is the ocean of peace in the world; there is no other place of rest and peace.
सतिगुरु सुख सागरु जग अंतरि होर थै सुखु नाही ॥
ਹਉਮੈਜਗਤੁਦੁਖਿਰੋਗਿਵਿਆਪਿਆਮਰਿਜਨਮੈਰੋਵੈਧਾਹੀ॥੧॥
ਜਗਤ ਆਪਣੀ ਹਉਮੈ ਦੇ ਕਾਰਨ (ਗੁਰੂ ਤੋਂ ਖੁੰਝ ਕੇ) ਦੁੱਖ ਵਿਚ ਰੋਗ ਵਿਚ ਗ੍ਰਸਿਆ ਰਹਿੰਦਾ ਹੈ, ਮੁੜ ਮੁੜ ਜੰਮਦਾ ਮਰਦਾ ਹੈ, ਧਾਹਾਂ ਮਾਰ ਮਾਰ ਕੇ ਰੋਂਦਾ ਹੈ (ਦੁੱਖੀ ਹੁੰਦਾ ਹੈ) ॥੧॥
The world is afflicted with the painful disease of egotism; dying, only to be reborn, it cries out in pain. ||1||
हउमै जगतु दुखि रोगि विआपिआ मरि जनमै रोवै धाही ॥१॥
ਪ੍ਰਾਣੀਸਤਿਗੁਰੁਸੇਵਿਸੁਖੁਪਾਇ
ਹੇ ਬੰਦੇ! ਗੁਰੂ ਦੀ ਸਰਨ ਪਉ, ਤੇ, ਆਤਮਕ ਆਨੰਦ ਮਾਣ।
O mind, serve the True Guru, and obtain peace.
प्राणी सतिगुरु सेवि सुखु पाइ ॥
ਸਤਿਗੁਰੁਸੇਵਹਿਤਾਸੁਖੁਪਾਵਹਿਨਾਹਿਜਾਹਿਗਾਜਨਮੁਗਵਾਇਰਹਾਉ
ਜੇ ਤੂੰ ਗੁਰੂ ਦੀ ਦੱਸੀ ਸੇਵਾ ਕਰੇਂਗਾ, ਤਾਂ ਸੁਖ ਪਾਏਂਗਾ। ਨਹੀਂ ਤਾਂ ਆਪਣਾ ਜੀਵਨ ਵਿਅਰਥ ਗੁਜ਼ਾਰ ਕੇ (ਇਥੋਂ) ਚਲਾ ਜਾਏਂਗਾ ਰਹਾਉ॥
If you serve the True Guru, you shall find peace; otherwise, you shall depart, after wasting away your life in vain. ||Pause||
सतिगुरु सेवहि ता सुखु पावहि नाहि त जाहिगा जनमु गवाइ ॥ रहाउ ॥
ਤ੍ਰੈਗੁਣਧਾਤੁਬਹੁਕਰਮਕਮਾਵਹਿਹਰਿਰਸਸਾਦੁਆਇਆ
ਹੇ ਭਾਈ! ਗੁਰੂ ਤੋਂ ਖੁੰਝੇ ਹੋਏ ਮਨੁੱਖ ਮਾਇਆ ਦੇ ਤਿੰਨਾਂ ਗੁਣਾਂ ਦੇ ਪ੍ਰਭਾਵ ਵਿਚ (ਮਿਥੇ ਹੋਏ ਧਾਰਮਿਕ) ਕਰਮ ਕਰਦੇ ਹਨ, ਪਰ ਉਹਨਾਂ ਨੂੰ ਪਰਮਾਤਮਾ ਦੇ ਨਾਮ ਦਾ ਸੁਆਦ ਨਹੀਂ ਆਉਂਦਾ।
Led around by the three qualities, he does many deeds, but he does not come to taste and savor the subtle essence of the Lord.
त्रै गुण धातु बहु करम कमावहि हरि रस सादु न आइआ ॥
ਸੰਧਿਆਤਰਪਣੁਕਰਹਿਗਾਇਤ੍ਰੀਬਿਨੁਬੂਝੇਦੁਖੁਪਾਇਆ॥੨॥
ਤਿੰਨੇ ਵੇਲੇ ਸੰਧਿਆ-ਪਾਠ ਕਰਦੇ ਹਨ, ਪਿਤਰਾਂ ਦੇਵਤਿਆਂ ਨੂੰ ਜਲ ਅਰਪਣ ਕਰਦੇ ਹਨ, ਗਾਇਤ੍ਰੀ-ਮੰਤ੍ਰ ਦਾ ਪਾਠ ਕਰਦੇ ਹਨ, ਪਰ ਆਤਮਕ ਜੀਵਨ ਦੀ ਸੂਝ ਤੋਂ ਬਿਨਾ ਉਹਨਾਂ ਨੂੰ ਦੁੱਖ ਹੀ ਮਿਲਦਾ ਹੈ ॥੨॥
He says his evening prayers, and makes offerings of water, and recites his morning prayers, but without true understanding, he still suffers in pain. ||2||
संधिआ तरपणु करहि गाइत्री बिनु बूझे दुखु पाइआ ॥२॥
ਸਤਿਗੁਰੁਸੇਵੇਸੋਵਡਭਾਗੀਜਿਸਨੋਆਪਿਮਿਲਾਏ
ਹੇ ਭਾਈ! ਉਹ ਮਨੁੱਖ ਭਾਗਾਂ ਵਾਲਾ ਹੈ ਜੋ ਗੁਰੂ ਦੀ ਦੱਸੀ ਸੇਵਾ ਕਰਦਾ ਹੈ (ਪਰ ਗੁਰੂ ਉਸੇ ਨੂੰ ਮਿਲਦਾ ਹੈ) ਜਿਸ ਨੂੰ ਪਰਮਾਤਮਾ ਆਪ ਮਿਲਾਏ।
One who serves the True Guru is very fortunate; as the Lord so wills, he meets with the Guru.
सतिगुरु सेवे सो वडभागी जिस नो आपि मिलाए ॥
ਹਰਿਰਸੁਪੀਜਨਸਦਾਤ੍ਰਿਪਤਾਸੇਵਿਚਹੁਆਪੁਗਵਾਏ॥੩॥
(ਗੁਰੂ ਦੀ ਸ਼ਰਨ ਪੈਣ ਵਾਲੇ) ਮਨੁੱਖ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ (ਗੁਰੂ ਪਾਸੋਂ) ਪਰਮਾਤਮਾ ਦੇ ਨਾਮ ਦਾ ਰਸ ਪੀ ਕੇ ਸਦਾ ਰੱਜੇ ਰਹਿੰਦੇ ਹਨ ॥੩॥
Drinking in the sublime essence of the Lord, His humble servants remain ever satisfied; they eradicate self-conceit from within themselves. ||3||
हरि रसु पी जन सदा त्रिपतासे विचहु आपु गवाए ॥३॥
ਇਹੁਜਗੁਅੰਧਾਸਭੁਅੰਧੁਕਮਾਵੈਬਿਨੁਗੁਰਮਗੁਪਾਏ
ਹੇ ਭਾਈ! ਇਹ ਜਗਤ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਪਿਆ ਹੈ, ਅੰਨ੍ਹਿਆਂ ਵਾਲਾ ਹੀ ਕੰਮ ਸਦਾ ਕਰਦਾ ਹੈ। ਗੁਰੂ ਦੀ ਸਰਨ ਪੈਣ ਤੋਂ ਬਿਨਾ (ਜੀਵਨ ਦਾ ਸਹੀ) ਰਸਤਾ ਨਹੀਂ ਲੱਭ ਸਕਦਾ।
This world is blind, and all act blindly; without the Guru, no one finds the Path.
इहु जगु अंधा सभु अंधु कमावै बिनु गुर मगु न पाए ॥
ਨਾਨਕਸਤਿਗੁਰੁਮਿਲੈਅਖੀਵੇਖੈਘਰੈਅੰਦਰਿਸਚੁਪਾਏ॥੪॥੧੦॥
ਹੇ ਨਾਨਕ! ਜੇ ਇਸ ਨੂੰ ਗੁਰੂ ਮਿਲ ਪਏ, ਤਾਂ (ਪਰਮਾਤਮਾ ਨੂੰ) ਅੱਖਾਂ ਨਾਲ ਵੇਖ ਲੈਂਦਾ ਹੈ, ਆਪਣੇ ਹਿਰਦੇ-ਘਰ ਵਿਚ ਹੀ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਲੱਭ ਲੈਂਦਾ ਹੈ ॥੪॥੧੦॥
O Nanak, meeting with the True Guru, one sees with his eyes, and finds the True Lord within the home of his own being. ||4||10||
नानक सतिगुरु मिलै त अखी वेखै घरै अंदरि सचु पाए ॥४॥१०॥
WWW.GURBANI.WORLD
ਪਿਛਲਾ Share ਹੋਮ Save ਅਗਲਾ