ਸੋਰਠਿਮਹਲਾ੫॥
Sorat'h, Fifth Mahalaa:
सोरठि महला ५ ॥
ਗੁਰਿਪੂਰੈਅਪਨੀਕਲਧਾਰੀਸਭਘਟਉਪਜੀਦਇਆ॥
ਹੇ ਭਾਈ! ਪੂਰੇ ਗੁਰੂ ਨੇ (ਮੇਰੇ ਅੰਦਰ) ਆਪਣੀ (ਅਜੇਹੀ) ਤਾਕਤ ਭਰ ਦਿੱਤੀ ਹੈ (ਕਿ ਮੇਰੇ ਅੰਦਰ) ਸਭ ਜੀਵਾਂ ਵਾਸਤੇ ਪਿਆਰ ਪੈਦਾ ਹੋ ਗਿਆ ਹੈ।
The Perfect Guru has revealed His power, and compassion has welled up in every heart.
गुरि पूरै अपनी कल धारी सभ घट उपजी दइआ ॥
ਆਪੇਮੇਲਿਵਡਾਈਕੀਨੀਕੁਸਲਖੇਮਸਭਭਇਆ॥੧॥
(ਗੁਰੂ ਨੇ) ਆਪ ਹੀ (ਮੈਨੂੰ ਪ੍ਰਭੂ-ਚਰਨਾਂ ਵਿਚ) ਜੋੜ ਕੇ (ਮੈਨੂੰ) ਆਤਮਕ ਉੱਚਤਾ ਬਖ਼ਸ਼ੀ ਹੈ, (ਹੁਣ ਮੇਰੇ ਅੰਦਰ) ਆਨੰਦ ਹੀ ਆਨੰਦ ਬਣਿਆ ਰਹਿੰਦਾ ਹੈ ॥੧॥
Blending me with Himself, He has blessed me with glorious greatness, and I have found pleasure and happiness. ||1||
आपे मेलि वडाई कीनी कुसल खेम सभ भइआ ॥१॥
ਸਤਿਗੁਰੁਪੂਰਾਮੇਰੈਨਾਲਿ॥
ਹੇ ਭਾਈ! ਪੂਰਾ ਗੁਰੂ (ਹਰ ਵੇਲੇ) ਮੇਰੇ ਨਾਲ (ਮਦਦਗਾਰ) ਹੈ,
The Perfect True Guru is always with me.
सतिगुरु पूरा मेरै नालि ॥
ਪਾਰਬ੍ਰਹਮੁਜਪਿਸਦਾਨਿਹਾਲ॥ਰਹਾਉ॥
(ਉਸ ਦੀ ਮੇਹਰ ਨਾਲ) ਪਰਮਾਤਮਾ ਦਾ ਨਾਮ ਜਪ ਕੇ ਮੈਂ ਸਦਾ ਪ੍ਰਸੰਨ-ਚਿੱਤ ਰਹਿੰਦਾ ਹਾਂ ਰਹਾਉ॥
Meditating on the Supreme Lord God, I am forever in ecstasy. ||Pause||
पारब्रहमु जपि सदा निहाल ॥ रहाउ ॥
ਅੰਤਰਿਬਾਹਰਿਥਾਨਥਨੰਤਰਿਜਤਕਤਪੇਖਉਸੋਈ॥
ਹੇ ਭਾਈ! ਹੁਣ ਆਪਣੇ ਅੰਦਰ ਤੇ ਬਾਹਰ (ਸਾਰੇ ਜਗਤ ਵਿਚ), ਹਰ ਥਾਂ ਵਿਚ, ਮੈਂ ਜਿੱਥੇ ਵੇਖਦਾ ਹਾਂ ਉਸ ਪਰਮਾਤਮਾ ਨੂੰ ਹੀ (ਵੱਸਦਾ ਵੇਖਦਾ ਹਾਂ)।
Inwardly and outwardly, in all places and interspaces, wherever I look, He is there.
अंतरि बाहरि थान थनंतरि जत कत पेखउ सोई ॥
ਨਾਨਕਗੁਰੁਪਾਇਓਵਡਭਾਗੀਤਿਸੁਜੇਵਡੁਅਵਰੁਨਕੋਈ॥੨॥੧੧॥੩੯॥
ਹੇ ਨਾਨਕ! (ਮੈਨੂੰ) ਵੱਡੇ ਭਾਗਾਂ ਨਾਲ ਗੁਰੂ ਮਿਲ ਪਿਆ ਹੈ (ਇਹੋ ਜਿਹੀ ਦਾਤਿ ਬਖ਼ਸ਼ ਸਕਣ ਵਾਲਾ) ਗੁਰੂ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ॥੨॥੧੧॥੩੯॥
Nanak has found the Guru, by great good fortune; no one else is as great as He. ||2||11||39||
नानक गुरु पाइओ वडभागी तिसु जेवडु अवरु न कोई ॥२॥११॥३९॥
WWW.GURBANI.WORLD