GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸੋਰਠਿ - ਗੁਰੂ ਅਰਜਨ ਦੇਵ ਜੀ
ਅੰਗ 618
Display Settings
Translations
ਸੋਰਠਿਮਹਲਾ
Sorat'h, Fifth Mahalaa:
सोरठि महला ५ ॥
ਸੰਚਨਿਕਰਉਨਾਮਧਨੁਨਿਰਮਲਥਾਤੀਅਗਮਅਪਾਰ
(ਹੇ ਭਾਈ! ਗੁਰੂ ਦੀ ਕਿਰਪਾ ਨਾਲ) ਮੈਂ ਪਰਮਾਤਮਾ ਦੇ ਪਵਿਤ੍ਰ ਨਾਮ ਦਾ ਧਨ ਇਕੱਠਾ ਕਰ ਰਿਹਾ ਹਾਂ (ਜਿਥੇ ਇਹ ਧਨ ਇਕੱਠਾ ਕੀਤਾ ਜਾਏ, ਉੱਥੇ) ਅਪਹੁੰਚ ਤੇ ਬੇਅੰਤ ਪ੍ਰਭੂ ਦਾ ਨਿਵਾਸ ਹੋ ਜਾਂਦਾ ਹੈ।
I gather in and collect the immaculate wealth of the Naam; this commodity is inaccessible and incomparable.
संचनि करउ नाम धनु निरमल थाती अगम अपार ॥
ਬਿਲਛਿਬਿਨੋਦਆਨੰਦਸੁਖਮਾਣਹੁਖਾਇਜੀਵਹੁਸਿਖਪਰਵਾਰ॥੧॥
ਹੇ (ਗੁਰੂ ਕੇ) ਸਿੱਖ-ਪਰਵਾਰ! (ਹੇ ਗੁਰਸਿੱਖੋ!) ਤੁਸੀ ਭੀ (ਆਤਮਕ ਜੀਵਨ ਵਾਸਤੇ ਇਹ ਨਾਮ-ਭੋਜਨ) ਖਾ ਕੇ ਆਤਮਕ ਜੀਵਨ ਹਾਸਲ ਕਰੋ, ਖ਼ੁਸ਼ ਹੋ ਕੇ ਆਤਮਕ ਚੋਜ ਆਨੰਦ ਸੁਖ ਮਾਣਿਆ ਕਰੋ ॥੧॥
Revel in it, delight in it, be happy and enjoy peace, and live long, O Sikhs and brethren. ||1||
बिलछि बिनोद आनंद सुख माणहु खाइ जीवहु सिख परवार ॥१॥
ਹਰਿਕੇਚਰਨਕਮਲਆਧਾਰ
(ਹੇ ਭਾਈ!) ਪਰਮਾਤਮਾ ਦੇ ਕੋਮਲ ਚਰਨਾਂ ਨੂੰ (ਮੈਂ ਆਪਣੀ ਜ਼ਿੰਦਗੀ ਦਾ) ਆਸਰਾ (ਬਣਾ ਲਿਆ ਹੈ)।
I have the support of the Lotus Feet of the Lord.
हरि के चरन कमल आधार ॥
ਸੰਤਪ੍ਰਸਾਦਿਪਾਇਓਸਚਬੋਹਿਥੁਚੜਿਲੰਘਉਬਿਖੁਸੰਸਾਰ॥੧॥ਰਹਾਉ
ਗੁਰੂ ਦੀ ਕਿਰਪਾ ਨਾਲ ਮੈਂ ਸਦਾ-ਥਿਰ ਪ੍ਰਭੂ ਦਾ ਨਾਮ ਜਹਾਜ਼ ਲੱਭ ਲਿਆ ਹੈ, (ਉਸ ਵਿਚ) ਚੜ੍ਹ ਕੇ ਮੈਂ (ਆਤਮਕ ਮੌਤ ਲਿਆਉਣ ਵਾਲੇ ਵਿਕਾਰਾਂ ਦੇ) ਜ਼ਹਿਰ-ਭਰੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਰਿਹਾ ਹਾਂ ॥੧॥ ਰਹਾਉ ॥
By the Grace of the Saints, I have found the boat of Truth; embarking on it, I sail across the ocean of poison. ||1||Pause||
संत प्रसादि पाइओ सच बोहिथु चड़ि लंघउ बिखु संसार ॥१॥ रहाउ ॥
ਭਏਕ੍ਰਿਪਾਲਪੂਰਨਅਬਿਨਾਸੀਆਪਹਿਕੀਨੀਸਾਰ
ਹੇ ਭਾਈ! ਜਿਸ ਮਨੁੱਖ ਉੱਤੇ ਸਰਬ-ਵਿਆਪਕ ਅਬਿਨਾਸੀ ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਉਸ ਦੀ ਸੰਭਾਲ ਆਪ ਹੀ ਕਰਦੇ ਹਨ।
The perfect, imperishable Lord has become merciful; He Himself has taken care of me.
भए क्रिपाल पूरन अबिनासी आपहि कीनी सार ॥
ਪੇਖਿਪੇਖਿਨਾਨਕਬਿਗਸਾਨੋਨਾਨਕਨਾਹੀਸੁਮਾਰ॥੨॥੧੦॥੩੮॥
ਨਾਨਕ (ਉਸ ਦਾ ਇਹ ਕੌਤਕ) ਵੇਖ ਵੇਖ ਕੇ ਖ਼ੁਸ਼ ਹੋ ਰਿਹਾ ਹੈ। ਹੇ ਨਾਨਕ! (ਸੇਵਕ ਦੀ ਸੰਭਾਲ ਕਰਨ ਦੀ ਪ੍ਰਭੂ ਦੀ ਦਇਆ ਦਾ) ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ॥੨॥੧੦॥੩੮॥
Beholding, beholding His Vision, Nanak has blossomed forth in ecstasy. O Nanak, He is beyond estimation. ||2||10||38||
पेखि पेखि नानक बिगसानो नानक नाही सुमार ॥२॥१०॥३८॥
WWW.GURBANI.WORLD
ਪਿਛਲਾ Share ਹੋਮ Save ਅਗਲਾ