GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸੂਹੀ - ਗੁਰੂ ਅਰਜਨ ਦੇਵ ਜੀ
ਅੰਗ 739
Display Settings
Translations
ਸੂਹੀਮਹਲਾ
Soohee, Fifth Mahalaa:
सूही महला ५ ॥
ਤੂੰਜੀਵਨੁਤੂੰਪ੍ਰਾਨਅਧਾਰਾ
ਹੇ ਪ੍ਰਭੂ! ਤੂੰ ਹੀ ਮੇਰੀ ਜਿੰਦ ਹੈਂ, ਤੂੰ ਹੀ ਮੇਰੀ ਜਿੰਦ ਦਾ ਸਹਾਰਾ ਹੈਂ।
You are my Life, the very Support of my breath of life.
तूं जीवनु तूं प्रान अधारा ॥
ਤੁਝਹੀਪੇਖਿਪੇਖਿਮਨੁਸਾਧਾਰਾ॥੧॥
ਤੈਨੂੰ ਹੀ ਵੇਖ ਕੇ ਮੇਰਾ ਮਨ ਧੀਰਜ ਫੜਦਾ ਹੈ ॥੧॥
Gazing upon You, beholding You, my mind is soothed and comforted. ||1||
तुझ ही पेखि पेखि मनु साधारा ॥१॥
ਤੂੰਸਾਜਨੁਤੂੰਪ੍ਰੀਤਮੁਮੇਰਾ
ਹੇ ਪ੍ਰਭੂ! ਤੂੰ ਹੀ ਮੇਰਾ ਸੱਜਣ ਹੈਂ ਤੂੰ ਹੀ ਮੇਰਾ ਪਿਆਰਾ ਹੈਂ,
You are my Friend, You are my Beloved.
तूं साजनु तूं प्रीतमु मेरा ॥
ਚਿਤਹਿਬਿਸਰਹਿਕਾਹੂਬੇਰਾ॥੧॥ਰਹਾਉ
(ਮੇਹਰ ਕਰ) ਕਿਸੇ ਭੀ ਵੇਲੇ ਮਨ ਤੋਂ ਨਾਹ ਵਿੱਸਰ ॥੧॥ ਰਹਾਉ ॥
I shall never forget You. ||1||Pause||
चितहि न बिसरहि काहू बेरा ॥१॥ रहाउ ॥
ਬੈਖਰੀਦੁਹਉਦਾਸਰੋਤੇਰਾ
ਹੇ ਪ੍ਰਭੂ! ਮੈਂ ਮੁੱਲ ਖ਼ਰੀਦਿਆ ਹੋਇਆ ਤੇਰਾ ਨਿਮਾਣਾ ਜਿਹਾ ਸੇਵਕ ਹਾਂ,
I am Your indentured servant; I am Your slave.
बै खरीदु हउ दासरो तेरा ॥
ਤੂੰਭਾਰੋਠਾਕੁਰੁਗੁਣੀਗਹੇਰਾ॥੨॥
ਤੂੰ ਮੇਰਾ ਵੱਡਾ ਮਾਲਕ ਹੈਂ, ਤੂੰ ਸਾਰੇ ਗੁਣਾਂ ਨਾਲ ਭਰਪੂਰ ਹੈਂ, ਤੂੰ ਡੂੰਘੇ ਜਿਗਰੇ ਵਾਲਾ ਹੈਂ ॥੨॥
You are my Great Lord and Master, the treasure of excellence. ||2||
तूं भारो ठाकुरु गुणी गहेरा ॥२॥
ਕੋਟਿਦਾਸਜਾਕੈਦਰਬਾਰੇ
ਹੇ ਭਾਈ! ਉਹ ਪ੍ਰਭੂ ਐਸਾ ਹੈ ਕਿ ਕ੍ਰੋੜਾਂ ਸੇਵਕ ਉਸ ਦੇ ਦਰ ਤੇ (ਡਿੱਗੇ ਰਹਿੰਦੇ ਹਨ)
There are millions of servants in Your Court - Your Royal Darbaar.
कोटि दास जा कै दरबारे ॥
ਨਿਮਖਨਿਮਖਵਸੈਤਿਨੑਨਾਲੇ॥੩॥
ਉਹ ਹਰ ਵੇਲੇ ਉਹਨਾਂ ਦੇ ਨਾਲ ਵੱਸਦਾ ਹੈ ॥੩॥
Each and every instant, You dwell with them. ||3||
निमख निमख वसै तिन नाले ॥३॥
ਹਉਕਿਛੁਨਾਹੀਸਭੁਕਿਛੁਤੇਰਾ
(ਹੇ ਪ੍ਰਭੂ!) ਮੇਰੀ ਆਪਣੀ ਪਾਂਇਆਂ ਕੁਝ ਭੀ ਨਹੀਂ, (ਮੇਰੇ ਪਾਸ ਜੋ ਕੁਝ ਭੀ ਹੈ) ਸਭ ਕੁਝ ਤੇਰਾ ਬਖ਼ਸ਼ਿਆ ਹੋਇਆ ਹੈ।
I am nothing; everything is Yours.
हउ किछु नाही सभु किछु तेरा ॥
ਓਤਿਪੋਤਿਨਾਨਕਸੰਗਿਬਸੇਰਾ॥੪॥੫॥੧੧॥
ਹੇ ਨਾਨਕ! (ਆਖ-) ਤਾਣੇ ਪੇਟੇ ਵਾਂਗ ਤੂੰ ਹੀ ਮੇਰੇ ਨਾਲ ਵੱਸਦਾ ਹੈਂ ॥੪॥੫॥੧੧॥
Through and through, You abide with Nanak. ||4||5||11||
ओति पोति नानक संगि बसेरा ॥४॥५॥११॥
WWW.GURBANI.WORLD
ਪਿਛਲਾ Share ਹੋਮ Save ਅਗਲਾ