ਸੋਰਠਿਮਹਲਾ੧॥
Sorat'h, First Mahalaa:
सोरठि महला १ ॥
ਜਿਉਮੀਨਾਬਿਨੁਪਾਣੀਐਤਿਉਸਾਕਤੁਮਰੈਪਿਆਸ॥
ਜਿਵੇਂ ਪਾਣੀ ਤੋਂ ਬਿਨਾ ਮੱਛੀ (ਤੜਫਦੀ) ਹੈ ਤਿਵੇਂ ਮਾਇਆ-ਵੇੜ੍ਹਿਆ ਜੀਵ ਤ੍ਰਿਸ਼ਨਾ ਦੇ ਅਧੀਨ ਰਹਿ ਕੇ ਦੁਖੀ ਹੁੰਦਾ ਹੈ।
Like a fish without water is the faithless cynic, who dies of thirst.
जिउ मीना बिनु पाणीऐ तिउ साकतु मरै पिआस ॥
ਤਿਉਹਰਿਬਿਨੁਮਰੀਐਰੇਮਨਾਜੋਬਿਰਥਾਜਾਵੈਸਾਸੁ॥੧॥
ਇਸੇ ਤਰ੍ਹਾਂ, ਹੇ ਮਨ! ਹਰੀ-ਸਿਮਰਨ ਤੋਂ ਬਿਨਾ ਜੇਹੜਾ ਭੀ ਸੁਆਸ ਖ਼ਾਲੀ ਜਾਂਦਾ ਹੈ (ਉਸ ਵਿਚ ਦੁਖੀ ਹੋ ਹੋ ਕੇ) ਆਤਮਕ ਮੌਤੇ ਮਰੀਦਾ ਹੈ ॥੧॥
So shall you die, O mind, without the Lord, as your breath goes in vain. ||1||
तिउ हरि बिनु मरीऐ रे मना जो बिरथा जावै सासु ॥१॥
ਮਨਰੇਰਾਮਨਾਮਜਸੁਲੇਇ॥
ਹੇ ਮੇਰੇ ਮਨ! ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕਰ।
O mind, chant the Lord's Name, and praise Him.
मन रे राम नाम जसु लेइ ॥
ਬਿਨੁਗੁਰਇਹੁਰਸੁਕਿਉਲਹਉਗੁਰੁਮੇਲੈਹਰਿਦੇਇ॥ਰਹਾਉ॥
(ਪਰ) ਗੁਰੂ ਦੀ ਸਰਨ ਪੈਣ ਤੋਂ ਬਿਨਾ ਇਹ ਆਨੰਦ ਨਹੀਂ ਮਿਲ ਸਕਦਾ। ਪ੍ਰਭੂ (ਮੇਹਰ ਕਰ ਕੇ) ਜਿਸ ਨੂੰ ਗੁਰੂ ਮਿਲਾਂਦਾ ਹੈ ਉਸ ਨੂੰ (ਇਹ ਰਸ) ਦੇਂਦਾ ਹੈ। ਰਹਾਉ॥
Without the Guru, how will you obtain this juice? The Guru shall unite you with the Lord. ||Pause||
बिनु गुर इहु रसु किउ लहउ गुरु मेलै हरि देइ ॥ रहाउ ॥
ਸੰਤਜਨਾਮਿਲੁਸੰਗਤੀਗੁਰਮੁਖਿਤੀਰਥੁਹੋਇ॥
(ਹੇ ਮਨ!) ਸੰਤ ਜਨਾਂ ਦੀ ਸੰਗਤ ਵਿਚ ਮਿਲ (ਸਤਸੰਗ ਵਿਚ ਰਹਿ ਕੇ) ਗੁਰੂ ਦੇ ਸਨਮੁਖ ਰਹਿਣਾ ਹੀ (ਅਸਲ) ਤੀਰਥ (-ਇਸ਼ਨਾਨ) ਹੈ।
For the Gurmukh, meeting with the Society of the Saints is like making a pilgrimage to a sacred shrine.
संत जना मिलु संगती गुरमुखि तीरथु होइ ॥
ਅਠਸਠਿਤੀਰਥਮਜਨਾਗੁਰਦਰਸੁਪਰਾਪਤਿਹੋਇ॥੨॥
ਜਿਸ ਮਨੁੱਖ ਨੂੰ ਗੁਰੂ ਦਾ ਦਰਸਨ ਹੋ ਜਾਂਦਾ ਹੈ ਉਸ ਨੂੰ (ਸਮਝੋ) ਅਠਾਹਠ ਤੀਰਥਾਂ ਦਾ ਇਸ਼ਨਾਨ ਪ੍ਰਾਪਤ ਹੋ ਜਾਂਦਾ ਹੈ ॥੨॥
The benefit of bathing at the sixty-eight sacred shrines of pilgrimage is obtained by the Blessed Vision of the Guru's Darshan. ||2||
अठसठि तीरथ मजना गुर दरसु परापति होइ ॥२॥
ਜਿਉਜੋਗੀਜਤਬਾਹਰਾਤਪੁਨਾਹੀਸਤੁਸੰਤੋਖੁ॥
ਜਿਸ ਨੇ ਆਪਣੇ ਇੰਦ੍ਰਿਆਂ ਨੂੰ ਵੱਸ ਵਿਚ ਨਹੀਂ ਕੀਤਾ ਉਹ ਜੋਗੀ (ਨਿਸਫਲ ਹੈ), ਜੇ ਅੰਦਰ ਸੰਤੋਖ ਨਹੀਂ, ਉੱਚਾ ਜੀਵਨ ਨਹੀਂ, ਤਾਂ (ਕੀਤਾ ਹੋਇਆ) ਤਪ ਵਿਅਰਥ ਹੈ।
Like the Yogi without abstinence, and like penance without truth and contentment,
जिउ जोगी जत बाहरा तपु नाही सतु संतोखु ॥
ਤਿਉਨਾਮੈਬਿਨੁਦੇਹੁਰੀਜਮੁਮਾਰੈਅੰਤਰਿਦੋਖੁ॥੩॥
ਇਸੇ ਤਰ੍ਹਾਂ ਜੇ ਪ੍ਰਭੂ ਦਾ ਨਾਮ ਨਹੀਂ ਸਿਮਰਿਆ, ਤਾਂ ਇਹ ਮਨੁੱਖਾ ਸਰੀਰ ਵਿਅਰਥ ਹੈ। ਨਾਮ-ਹੀਣੇ ਮਨੁੱਖ ਦੇ ਅੰਦਰ ਵਿਕਾਰ ਹੀ ਵਿਕਾਰ ਹੈ, ਉਸ ਨੂੰ ਜਮਰਾਜ ਸਜ਼ਾ ਦੇਂਦਾ ਹੈ ॥੩॥
so is the body without the Lord's Name; death will slay it, because of the sin within. ||3||
तिउ नामै बिनु देहुरी जमु मारै अंतरि दोखु ॥३॥
ਸਾਕਤਪ੍ਰੇਮੁਨਪਾਈਐਹਰਿਪਾਈਐਸਤਿਗੁਰਭਾਇ॥
(ਪ੍ਰਭੂ-ਚਰਨਾਂ ਦਾ) ਪਿਆਰ ਮਾਇਆ-ਵੇੜ੍ਹੇ ਬੰਦਿਆਂ ਤੋਂ ਨਹੀਂ ਮਿਲਦਾ, ਗੁਰੂ ਨਾਲ ਪਿਆਰ ਪਾਇਆਂ ਹੀ ਪਰਮਾਤਮਾ ਮਿਲਦਾ ਹੈ।
The faithless cynic does not obtain the Lord's Love; the Lord's Love is obtained only through the True Guru.
साकत प्रेमु न पाईऐ हरि पाईऐ सतिगुर भाइ ॥
ਸੁਖਦੁਖਦਾਤਾਗੁਰੁਮਿਲੈਕਹੁਨਾਨਕਸਿਫਤਿਸਮਾਇ॥੪॥੭॥
ਨਾਨਕ ਆਖਦਾ ਹੈ- ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਸਨੂੰ ਸੁਖਾਂ ਦੁੱਖਾਂ ਦਾ ਦੇਣ ਵਾਲਾ ਰੱਬ ਮਿਲ ਪੈਂਦਾ ਹੈ, ਉਹ ਸਦਾ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਲੀਨ ਰਹਿੰਦਾ ਹੈ ॥੪॥੭॥
One who meets with the Guru, the Giver of pleasure and pain, says Nanak, is absorbed in the Lord's Praise. ||4||7||
सुख दुख दाता गुरु मिलै कहु नानक सिफति समाइ ॥४॥७॥
WWW.GURBANI.WORLD