ਸੋਰਠਿਮਹਲਾ੧॥
Sorat'h, First Mahalaa:
सोरठि महला १ ॥
ਅਲਖਅਪਾਰਅਗੰਮਅਗੋਚਰਨਾਤਿਸੁਕਾਲੁਨਕਰਮਾ॥
ਉਹ ਪਰਮਾਤਮਾ ਅਦ੍ਰਿੱਸ਼ ਹੈ, ਬੇਅੰਤ ਹੈ, ਅਪਹੁੰਚ ਹੈ, ਮਨੁੱਖ ਦੇ ਗਿਆਨ-ਇੰਦ੍ਰੇ ਉਸ ਨੂੰ ਸਮਝ ਨਹੀਂ ਸਕਦੇ, ਮੌਤ ਉਸ ਨੂੰ ਪੋਹ ਨਹੀਂ ਸਕਦੀ, ਕਰਮਾਂ ਦਾ ਉਸ ਉਤੇ ਕੋਈ ਦਬਾਉ ਨਹੀਂ (ਜਿਵੇਂ ਜੀਵ ਕਰਮ-ਅਧੀਨ ਹਨ ਉਹ ਨਹੀਂ)।
He is unknowable, infinite, unapproachable and imperceptible. He is not subject to death or karma.
अलख अपार अगंम अगोचर ना तिसु कालु न करमा ॥
ਜਾਤਿਅਜਾਤਿਅਜੋਨੀਸੰਭਉਨਾਤਿਸੁਭਾਉਨਭਰਮਾ॥੧॥
ਉਸ ਪ੍ਰਭੂ ਦੀ ਕੋਈ ਜਾਤਿ ਨਹੀਂ, ਉਹ ਜੂਨਾਂ ਵਿਚ ਨਹੀਂ ਪੈਂਦਾ, ਉਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੈ। ਨਾਹ ਉਸ ਨੂੰ ਕੋਈ ਮੋਹ ਵਿਆਪਦਾ ਹੈ, ਨਾਹ ਉਹਨੂੰ ਕੋਈ ਭਟਕਣਾ ਹੈ ॥੧॥
His caste is casteless; He is unborn, self-illumined, and free of doubt and desire. ||1||
जाति अजाति अजोनी संभउ ना तिसु भाउ न भरमा ॥१॥
ਸਾਚੇਸਚਿਆਰਵਿਟਹੁਕੁਰਬਾਣੁ॥
ਮੈਂ ਸਦਾ ਕੁਰਬਾਨ ਹਾਂ ਉਸ ਪਰਮਾਤਮਾ ਤੋਂ ਜੋ ਸਦਾ ਕਾਇਮ ਰਹਿਣ ਵਾਲਾ ਹੈ ਤੇ ਜੋ ਸਚਾਈ ਦਾ ਸੋਮਾ ਹੈ।
I am a sacrifice to the Truest of the True.
साचे सचिआर विटहु कुरबाणु ॥
ਨਾਤਿਸੁਰੂਪਵਰਨੁਨਹੀਰੇਖਿਆਸਾਚੈਸਬਦਿਨੀਸਾਣੁ॥ਰਹਾਉ॥
ਉਸ ਪਰਮਾਤਮਾ ਦਾ ਨਾਹ ਕੋਈ ਰੂਪ ਹੈ ਨਾਹ ਰੰਗ ਹੈ ਅਤੇ ਨਾਹ ਕੋਈ ਚਿਹਨ ਚੱਕ੍ਰ ਹੈ। ਸੱਚੇ ਸ਼ਬਦ ਵਿਚ ਜੁੜਿਆਂ ਉਸ ਦਾ ਥਹੁ-ਪਤਾ ਲੱਗਦਾ ਹੈ। ਰਹਾਉ॥
He has no form, no color and no features; through the True Word of the Shabad, He reveals Himself. ||Pause||
ना तिसु रूप वरनु नही रेखिआ साचै सबदि नीसाणु ॥ रहाउ ॥
ਨਾਤਿਸੁਮਾਤਪਿਤਾਸੁਤਬੰਧਪਨਾਤਿਸੁਕਾਮੁਨਨਾਰੀ॥
ਉਸ ਪ੍ਰਭੂ ਦੀ ਨਾਹ ਮਾਂ ਨਾਹ ਪਿਉ ਨਾਹ ਉਸ ਦਾ ਕੋਈ ਪੁੱਤਰ ਨਾਹ ਰਿਸ਼ਤੇਦਾਰ। ਨਾਹ ਉਸ ਨੂੰ ਕਾਮ-ਵਾਸਨਾ ਫੁਰਦੀ ਹੈ ਤੇ ਨਾਹ ਹੀ ਉਸ ਦੀ ਕੋਈ ਵਹੁਟੀ ਹੈ।
He has no mother, father, sons or relatives; He is free of sexual desire; He has no wife.
ना तिसु मात पिता सुत बंधप ना तिसु कामु न नारी ॥
ਅਕੁਲਨਿਰੰਜਨਅਪਰਪਰੰਪਰੁਸਗਲੀਜੋਤਿਤੁਮਾਰੀ॥੨॥
ਉਸ ਦੀ ਕੋਈ ਖ਼ਾਸ ਕੁਲ ਨਹੀਂ, ਉਹ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਬੇਅੰਤ ਹੈ ਪਰੇ ਤੋਂ ਪਰੇ ਹੈ। ਹੇ ਪ੍ਰਭੂ! ਸਭ ਥਾਂ ਤੇਰੀ ਹੀ ਜੋਤਿ ਪ੍ਰਕਾਸ਼ ਕਰ ਰਹੀ ਹੈ ॥੨॥
He has no ancestry; He is immaculate. He is infinite and endless; O Lord, Your Light is pervading all. ||2||
अकुल निरंजन अपर परंपरु सगली जोति तुमारी ॥२॥
ਘਟਘਟਅੰਤਰਿਬ੍ਰਹਮੁਲੁਕਾਇਆਘਟਿਘਟਿਜੋਤਿਸਬਾਈ॥
ਹਰੇਕ ਸਰੀਰ ਦੇ ਅੰਦਰ ਪਰਮਾਤਮਾ ਗੁਪਤ ਹੋ ਕੇ ਬੈਠਾ ਹੋਇਆ ਹੈ, ਹਰੇਕ ਘਟ ਵਿਚ ਹਰ ਥਾਂ ਉਸੇ ਦੀ ਜੋਤਿ ਹੈ[
Deep within each and every heart, God is hidden; His Light is in each and every heart.
घट घट अंतरि ब्रहमु लुकाइआ घटि घटि जोति सबाई ॥
ਬਜਰਕਪਾਟਮੁਕਤੇਗੁਰਮਤੀਨਿਰਭੈਤਾੜੀਲਾਈ॥੩॥
ਗੁਰੂ ਦੀ ਮੱਤ ਤੇ ਤੁਰ ਨਾਲ ਕਰੜੇ ਕਵਾੜ ਖੁਲ੍ਹਦੇ ਹਨ ਤੇ ਇਹ ਸਮਝ ਆਉਂਦੀ ਹੈ ਕਿ ਹਰੇਕ ਜੀਵ ਵਿਚ ਵਿਆਪਕ ਹੁੰਦਾ ਹੋਇਆ ਭੀ ਪ੍ਰਭੂ ਨਿਡਰ ਅਵਸਥਾ ਵਿਚ ਟਿਕਿਆ ਬੈਠਾ ਹੈ ॥੩॥
The heavy doors are opened by Guru's Instructions; one becomes fearless, in the trance of deep meditation. ||3||
बजर कपाट मुकते गुरमती निरभै ताड़ी लाई ॥३॥
ਜੰਤਉਪਾਇਕਾਲੁਸਿਰਿਜੰਤਾਵਸਗਤਿਜੁਗਤਿਸਬਾਈ॥
ਸਭ ਜੀਵਾਂ ਨੂੰ ਪੈਦਾ ਕਰ ਕੇ ਸਭ ਦੇ ਸਿਰ ਉਤੇ ਪਰਮਾਤਮਾ ਨੇ ਮੌਤ (ਭੀ) ਟਿਕਾਈ ਹੋਈ ਹੈ, ਸਭ ਜੀਵਾਂ ਦੀ ਜੀਵਨ-ਜੁਗਤਿ ਪ੍ਰਭੂ ਨੇ ਆਪਣੇ ਵੱਸ ਵਿਚ ਰੱਖੀ ਹੋਈ ਹੈ।
The Lord created all beings, and placed death over the heads of all; all the world is under His Power.
जंत उपाइ कालु सिरि जंता वसगति जुगति सबाई ॥
ਸਤਿਗੁਰੁਸੇਵਿਪਦਾਰਥੁਪਾਵਹਿਛੂਟਹਿਸਬਦੁਕਮਾਈ॥੪॥
ਜੇਹੜੇ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਨਾਮ-ਪਦਾਰਥ ਹਾਸਲ ਕਰਦੇ ਹਨ, ਉਹ ਗੁਰ-ਸ਼ਬਦ ਨੂੰ ਕਮਾ ਕੇ (ਗੁਰ-ਸ਼ਬਦ ਅਨੁਸਾਰ ਜੀਵਨ ਢਾਲ ਕੇ ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਹੋ ਜਾਂਦੇ ਹਨ ॥੪॥
Serving the True Guru, the treasure is obtained; living the Word of the Shabad, one is emancipated. ||4||
सतिगुरु सेवि पदारथु पावहि छूटहि सबदु कमाई ॥४॥
ਸੂਚੈਭਾਡੈਸਾਚੁਸਮਾਵੈਵਿਰਲੇਸੂਚਾਚਾਰੀ॥
ਪਵਿਤ੍ਰ ਹਿਰਦੇ ਵਿਚ ਹੀ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਟਿਕ ਸਕਦਾ ਹੈ, ਪਰ ਸੁੱਚੇ ਆਚਰਨ ਵਾਲੇ (ਪਵਿਤ੍ਰ ਹਿਰਦੇ ਵਾਲੇ) ਕੋਈ ਵਿਰਲੇ ਹੁੰਦੇ ਹਨ।
In the pure vessel, the True Name is contained; how few are those who practice true conduct.
सूचै भाडै साचु समावै विरले सूचाचारी ॥
ਤੰਤੈਕਉਪਰਮਤੰਤੁਮਿਲਾਇਆਨਾਨਕਸਰਣਿਤੁਮਾਰੀ॥੫॥੬॥
ਹੇ ਪ੍ਰਭੂ! ਨਾਨਕ ਤੇਰੀ ਸਰਨ ਆਇਆ ਹੈ, ਤੂੰ ਹੀ ਜੀਵ-ਆਤਮਾ ਨੂੰ ਪਰਮ-ਆਤਮਾ ਮਿਲਾਂਦਾ (ਪ੍ਰਭੂ-ਮੇਲ ਕਰਦਾ) ਹੈਂ ॥੫॥੬॥
The individual soul is united with the Supreme Soul; Nanak seeks Your Sanctuary, Lord. ||5||6||
तंतै कउ परम तंतु मिलाइआ नानक सरणि तुमारी ॥५॥६॥
WWW.GURBANI.WORLD