ਮਃ੩॥
Third Mahalaa:
मः ३ ॥
ਸਤਿਗੁਰਿਸੇਵਿਐਸਦਾਸੁਖੁਜਨਮਮਰਣਦੁਖੁਜਾਇ॥
ਗੁਰੂ ਦੇ ਦੱਸੇ ਰਾਹ ਉੱਤੇ ਤੁਰਿਆਂ ਸਦਾ ਸੁਖ ਮਿਲਦਾ ਹੈ, ਤੇ ਜਮਣ-ਮਰਨ ਦੇ ਸਾਰੇ ਦੁਖ ਦੂਰ ਹੋ ਜਾਂਦੇ ਹਨ,
Serving the True Guru, one finds a lasting peace; the pains of birth and death are removed.
सतिगुरि सेविऐ सदा सुखु जनम मरण दुखु जाइ ॥
ਚਿੰਤਾਮੂਲਿਨਹੋਵਈਅਚਿੰਤੁਵਸੈਮਨਿਆਇ॥
ਤੇ ਚਿੰਤਾ ਉੱਕਾ ਹੀ ਨਹੀਂ ਰਹਿੰਦੀ (ਕਿਉਂਕਿ) ਚਿੰਤਾ ਤੋਂ ਰਹਿਤ ਪ੍ਰਭੂ ਮਨ ਵਿਚ ਆ ਵੱਸਦਾ ਹੈ।
He is not troubled by anxiety, and the carefree Lord comes to dwell in the mind.
चिंता मूलि न होवई अचिंतु वसै मनि आइ ॥
ਅੰਤਰਿਤੀਰਥੁਗਿਆਨੁਹੈਸਤਿਗੁਰਿਦੀਆਬੁਝਾਇ॥
ਸਤਿਗੁਰੂ ਨੇ ਇਸ ਸਮਝ ਬਖ਼ਸ਼ੀ ਹੈ ਕਿ ਮਨੁੱਖ ਦੇ ਅੰਦਰ ਹੀ ਗਿਆਨ (-ਰੂਪ) ਤੀਰਥ ਹੈ।
Deep within himself, is the sacred shrine of spiritual wisdom, revealed by the True Guru.
अंतरि तीरथु गिआनु है सतिगुरि दीआ बुझाइ ॥
ਮੈਲੁਗਈਮਨੁਨਿਰਮਲੁਹੋਆਅੰਮ੍ਰਿਤਸਰਿਤੀਰਥਿਨਾਇ॥
ਜੋ ਨਾਮ-ਅੰਮ੍ਰਿਤ ਦੇ ਸਰੋਵਰ ਵਿਚ ਤੀਰਥ ਨ੍ਹਾਉਂਦਾ ਹੈ ਉਸ ਦੀ (ਮਨ ਦੇ ਵਿਕਾਰਾਂ ਦੀ) ਮੈਲ ਦੂਰ ਹੋ ਜਾਂਦੀ ਹੈ ਤੇ ਮਨ ਪਵਿਤ੍ਰ ਹੋ ਜਾਂਦਾ ਹੈ।
His filth is removed, and his soul becomes immaculately pure, bathing in the sacred shrine, the pool of Ambrosial Nectar.
मैलु गई मनु निरमलु होआ अंम्रित सरि तीरथि नाइ ॥
ਸਜਣਮਿਲੇਸਜਣਾਸਚੈਸਬਦਿਸੁਭਾਇ॥
ਸਤਿਗੁਰੂ ਦੇ ਸੱਚੇ ਸ਼ਬਦ ਦੀ ਬਰਕਤਿ ਨਾਲ ਸਹਿਜੇ ਹੀ ਸਤਸੰਗੀਆਂ ਨੂੰ ਸਤਸੰਗੀ ਆ ਮਿਲਦੇ ਹਨ,
The friend meets with the True Friend, the Lord, through the love of the Shabad.
सजण मिले सजणा सचै सबदि सुभाइ ॥
ਘਰਹੀਪਰਚਾਪਾਇਆਜੋਤੀਜੋਤਿਮਿਲਾਇ॥
ਹਿਰਦੇ-ਰੂਪ ਘਰ ਵਿਚ ਉਹਨਾਂ ਨੂੰ (ਪ੍ਰਭੂ-ਸਿਮਰਨ ਰੂਪ) ਆਹਰ ਮਿਲ ਜਾਂਦਾ ਹੈ ਤੇ ਪ੍ਰਭੂ ਵਿਚ ਬਿਰਤੀ ਜੁੜ ਜਾਂਦੀ ਹੈ।
Within the home of his own being, he finds the Divine Self, and his light blends with the Light.
घर ही परचा पाइआ जोती जोति मिलाइ ॥
ਪਾਖੰਡਿਜਮਕਾਲੁਨਛੋਡਈਲੈਜਾਸੀਪਤਿਗਵਾਇ॥
ਪਰ, ਪਖੰਡ ਕੀਤਿਆਂ ਮੌਤ ਦਾ ਸਹਮ ਨਹੀਂ ਛੱਡਦਾ, (ਪਖੰਡ ਦੀ) ਇੱਜ਼ਤ ਮਿਟਾ ਕੇ ਮੌਤ ਇਸ ਨੂੰ ਲੈ ਤੁਰਦੀ ਹੈ।
The Messenger of Death does not leave the hypocrite; he is led away in dishonor.
पाखंडि जमकालु न छोडई लै जासी पति गवाइ ॥
ਨਾਨਕਨਾਮਿਰਤੇਸੇਉਬਰੇਸਚੇਸਿਉਲਿਵਲਾਇ॥੨॥
ਹੇ ਨਾਨਕ! ਜੋ ਮਨੁੱਖ ਨਾਮ ਵਿਚ ਰੰਗੇ ਹੋਏ ਹਨ ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ (ਦੇ ਚਰਨਾਂ) ਵਿਚ ਸੁਰਤ ਜੋੜ ਕੇ (ਇਸ ਸਹਮ ਤੋਂ) ਬਚ ਜਾਂਦੇ ਹਨ ॥੨॥
O Nanak, those who are imbued with the Naam are saved; they are in love with the True Lord. ||2||
नानक नामि रते से उबरे सचे सिउ लिव लाइ ॥२॥
WWW.GURBANI.WORLD