ਤਿਤੁਜਾਇਬਹਹੁਸਤਸੰਗਤੀਜਿਥੈਹਰਿਕਾਹਰਿਨਾਮੁਬਿਲੋਈਐ॥
ਉਸ ਸਤਸੰਗ ਵਿਚ ਜਾ ਕੇ ਬੈਠੋ, ਜਿਥੇ ਪ੍ਰਭੂ ਦੇ ਨਾਮ ਦੀ ਵਿਚਾਰ ਹੁੰਦੀ ਹੈ,
Go, and sit in the Sat Sangat, the True Congregation, where the Name of the Lord is churned.
तितु जाइ बहहु सतसंगती जिथै हरि का हरि नामु बिलोईऐ ॥
ਸਹਜੇਹੀਹਰਿਨਾਮੁਲੇਹੁਹਰਿਤਤੁਨਖੋਈਐ॥
(ਉਥੇ ਜਾ ਕੇ) ਮਨ ਟਿਕਾ ਕੇ ਹਰੀ ਦਾ ਨਾਮ ਜਪੋ, ਤਾਂ ਜੋ ਨਾਮ-ਤੱਤ ਖੁੱਸ ਨਾਹ ਜਾਏ।
In peace and poise, contemplate the Lord's Name - don't lose the essence of the Lord.
सहजे ही हरि नामु लेहु हरि ततु न खोईऐ ॥
ਨਿਤਜਪਿਅਹੁਹਰਿਹਰਿਦਿਨਸੁਰਾਤਿਹਰਿਦਰਗਹਢੋਈਐ॥
ਸਦਾ ਦਿਨ ਰਾਤ ਹਰੀ ਦਾ ਨਾਮ ਜਪੋ, ਇਹ ਨਾਮ-ਰੂਪ ਢੋਆ ਲੈ ਕੇ ਹੀ ਪ੍ਰਭੂ ਦੀ ਹਜ਼ੂਰੀ ਵਿਚ ਅੱਪੜੀਦਾ ਹੈ।
Chant the Name of the Lord, Har, Har, constantly, day and night, and you shall be accepted in the Court of the Lord.
नित जपिअहु हरि हरि दिनसु राति हरि दरगह ढोईऐ ॥
ਸੋਪਾਏਪੂਰਾਸਤਿਗੁਰੂਜਿਸੁਧੁਰਿਮਸਤਕਿਲਿਲਾਟਿਲਿਖੋਈਐ॥
ਪਰ, ਉਸੇ ਮਨੁੱਖ ਨੂੰ ਪੂਰਾ ਗੁਰੂ ਲੱਭਦਾ ਹੈ, ਜਿਸ ਦੇ ਮੱਥੇ ਉਤੇ ਧੁਰੋਂ (ਭਲੇ ਕਰਮਾਂ ਦੇ ਸੰਸਕਾਰਾਂ ਦਾ ਲੇਖ) ਲਿਖਿਆ ਹੋਇਆ ਹੈ।
He alone finds the Perfect True Guru, on whose forehead such a pre-ordained destiny is written.
सो पाए पूरा सतिगुरू जिसु धुरि मसतकि लिलाटि लिखोईऐ ॥
ਤਿਸੁਗੁਰਕੰਉਸਭਿਨਮਸਕਾਰੁਕਰਹੁਜਿਨਿਹਰਿਕੀਹਰਿਗਾਲਗਲੋਈਐ॥੪॥
ਸਾਰੇ ਉਸ ਗੁਰੂ ਨੂੰ ਸਿਰ ਨਿਵਾਓ ਜੋ ਸਦਾ ਪ੍ਰਭੂ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਕਰਦਾ ਹੈ ॥੪॥
Let everyone bow in worship to the Guru, who utters the sermon of the Lord. ||4||
तिसु गुर कंउ सभि नमसकारु करहु जिनि हरि की हरि गाल गलोईऐ ॥४॥
WWW.GURBANI.WORLD