GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸੋਰਠਿ - ਗੁਰੂ ਅਰਜਨ ਦੇਵ ਜੀ
ਅੰਗ 624
Display Settings
Translations
ਰਾਗੁਸੋਰਠਿਮਹਲਾ
Sorat'h, Fifth Mahalaa:
रागु सोरठि महला ५ ॥
ਦਹਦਿਸਛਤ੍ਰਮੇਘਘਟਾਘਟਦਾਮਨਿਚਮਕਿਡਰਾਇਓ
(ਜਦੋਂ) ਬੱਦਲਾਂ ਦੀਆਂ ਘਟਾਂ ਹੀ ਘਟਾਂ ਛਤਰੀ ਵਾਂਗ ਦਸੀਂ ਪਾਸੀਂ (ਪਸਰੀਆਂ ਹੁੰਦੀਆਂ ਹਨ), ਬਿਜਲੀ ਚਮਕ ਚਮਕ ਕੇ ਡਰਾਂਦੀ ਹੈ,
In the ten directions, the clouds cover the sky like a canopy; through the dark clouds, lightning flashes, and I am terrified.
दह दिस छत्र मेघ घटा घट दामनि चमकि डराइओ ॥
ਸੇਜਇਕੇਲੀਨੀਦਨਹੁਨੈਨਹਪਿਰੁਪਰਦੇਸਿਸਿਧਾਇਓ॥੧॥
(ਜਿਸ ਇਸਤ੍ਰੀ ਦਾ) ਪਤੀ ਪਰਦੇਸ ਵਿਚ ਗਿਆ ਹੁੰਦਾ ਹੈ, (ਉਸ ਦੀ) ਸੇਜ (ਪਤੀ ਤੋਂ ਬਿਨਾ) ਸੁੰਞੀ ਹੁੰਦੀ ਹੈ, (ਉਸ ਦੀਆਂ) ਅੱਖਾਂ ਵਿਚ ਨੀਂਦ ਨਹੀਂ ਆਉਂਦੀ ॥੧॥
By bed is empty, and my eyes are sleepless; my Husband Lord has gone far away. ||1||
सेज इकेली नीद नहु नैनह पिरु परदेसि सिधाइओ ॥१॥
ਹੁਣਿਨਹੀਸੰਦੇਸਰੋਮਾਇਓ
(ਪਤੀ ਤੋਂ ਵਿਛੁੜ ਕੇ ਘਬਰਾਈ ਹੋਈ ਉਹ ਆਖਦੀ ਹੈ-) ਹੇ ਮਾਂ! ਹੁਣ ਤਾਂ (ਪਤੀ ਵਲੋਂ) ਕੋਈ ਸਨੇਹਾ ਭੀ ਨਹੀਂ ਆਉਂਦਾ।
Now, I receive no messages from Him, O mother!
हुणि नही संदेसरो माइओ ॥
ਏਕਕੋਸਰੋਸਿਧਿਕਰਤਲਾਲੁਤਬਚਤੁਰਪਾਤਰੋਆਇਓਰਹਾਉ
(ਪਹਿਲਾਂ ਜਦੋਂ ਕਦੇ ਘਰੋਂ ਜਾ ਕੇ ਪਤੀ) ਇਕ ਕੋਹ ਪੈਂਡਾ ਹੀ ਕਰਦਾ ਸੀ ਤਦੋਂ (ਉਸ ਦੀਆਂ) ਚਾਰ ਚਿੱਠੀਆਂ ਆ ਜਾਂਦੀਆਂ ਸਨ ਰਹਾਉ॥
When my Beloved used to go even a mile away, He would send me four letters. ||Pause||
एक कोसरो सिधि करत लालु तब चतुर पातरो आइओ ॥ रहाउ ॥
ਕਿਉਬਿਸਰੈਇਹੁਲਾਲੁਪਿਆਰੋਸਰਬਗੁਣਾਸੁਖਦਾਇਓ
ਹੇ ਮਾਂ! ਮੈਨੂੰ ਭੀ ਇਹ ਸੋਹਣਾ ਪਿਆਰਾ ਲਾਲ (ਪ੍ਰਭੂ) ਕਿਵੇਂ ਭੁੱਲ ਸਕਦਾ ਹੈ? ਇਹ ਤਾਂ ਸਾਰੇ ਗੁਣਾਂ ਦਾ ਮਾਲਕ ਹੈ, ਸਾਰੇ ਸੁਖ ਦੇਣ ਵਾਲਾ ਹੈ।
How could I forget this Dear Beloved of mine? He is the Giver of peace, and all virtues.
किउ बिसरै इहु लालु पिआरो सरब गुणा सुखदाइओ ॥
ਮੰਦਰਿਚਰਿਕੈਪੰਥੁਨਿਹਾਰਉਨੈਨਨੀਰਿਭਰਿਆਇਓ॥੨॥
ਮੈਂ ਭੀ (ਵਿਛੁੜੀ ਨਾਰ ਵਾਂਗ) ਕੋਠੇ ਉੱਤੇ ਚੜ੍ਹ ਕੇ (ਪਤੀ ਦਾ) ਰਾਹ ਤੱਕਦੀ ਹਾਂ, (ਮੇਰੀਆਂ ਭੀ) ਅੱਖਾਂ (ਵੈਰਾਗ-) ਨੀਰ ਨਾਲ ਭਰ ਆਈਆਂ ਹਨ ॥੨॥
Ascending to His Mansion, I gaze upon His path, and my eyes are filled with tears. ||2||
मंदरि चरि कै पंथु निहारउ नैन नीरि भरि आइओ ॥२॥
ਹਉਹਉਭੀਤਿਭਇਓਹੈਬੀਚੋਸੁਨਤਦੇਸਿਨਿਕਟਾਇਓ
ਹੇ ਮਾਂ! ਮੈਂ ਸੁਣਦੀ ਤਾਂ ਇਹ ਹਾਂ, ਕਿ (ਉਹ ਪਤੀ ਪ੍ਰਭੂ) ਮੇਰੇ ਹਿਰਦੇ-ਦੇਸ ਵਿਚ ਮੇਰੇ ਨੇੜੇ ਹੀ ਵੱਸਦਾ ਹੈ, ਪਰ (ਮੇਰੇ ਤੇ ਉਸ ਦੇ) ਵਿਚਕਾਰ ਮੇਰੀ ਹਉਮੈ ਦੀ ਕੰਧ ਖੜੀ ਹੋ ਗਈ ਹੈ,
The wall of egotism and pride separates us, but I can hear Him nearby.
हउ हउ भीति भइओ है बीचो सुनत देसि निकटाइओ ॥
ਭਾਂਭੀਰੀਕੇਪਾਤਪਰਦੋਬਿਨੁਪੇਖੇਦੂਰਾਇਓ॥੩॥
(ਕਹਿੰਦੇ ਹਨ) ਭੰਭੀਰੀ ਦੇ ਖੰਭ ਵਾਂਗ (ਬੜਾ ਬਰੀਕ) ਪਰਦਾ (ਮੇਰੇ ਤੇ ਉਸ ਪਤੀ ਦੇ ਵਿਚਕਾਰ ਹੈ), ਪਰ ਉਸ ਦਾ ਦਰਸ਼ਨ ਕਰਨ ਤੋਂ ਬਿਨਾ ਉਹ ਕਿਤੇ ਦੂਰ ਵੱਸਦਾ ਜਾਪਦਾ ਹੈ ॥੩॥
There is a veil between us, like the wings of a butterfly; without being able to see Him, He seems so far away. ||3||
भांभीरी के पात परदो बिनु पेखे दूराइओ ॥३॥
ਭਇਓਕਿਰਪਾਲੁਸਰਬਕੋਠਾਕੁਰੁਸਗਰੋਦੂਖੁਮਿਟਾਇਓ
ਹੇ ਮਾਂ! ਜਿਸ ਸੁਭਾਗਣ ਉਤੇ ਸਭ ਜੀਵਾਂ ਦਾ ਮਾਲਕ ਦਇਆਵਾਨ ਹੁੰਦਾ ਹੈ, ਉਸ ਦਾ ਉਹ ਸਾਰਾ (ਵਿਛੋੜੇ ਦਾ) ਦੁੱਖ ਦੂਰ ਕਰ ਦੇਂਦਾ ਹੈ।
The Lord and Master of all has become merciful; He has dispelled all my sufferings.
भइओ किरपालु सरब को ठाकुरु सगरो दूखु मिटाइओ ॥
ਕਹੁਨਾਨਕਹਉਮੈਭੀਤਿਗੁਰਿਖੋਈਤਉਦਇਆਰੁਬੀਠਲੋਪਾਇਓ॥੪॥
ਨਾਨਕ ਆਖਦਾ ਹੈ- ਜਦੋਂ ਗੁਰੂ ਨੇ (ਜੀਵ-ਇਸਤ੍ਰੀ ਦੇ ਅੰਦਰੋਂ) ਹਉਮੈ ਦੀ ਕੰਧ ਢਾਹ ਦਿੱਤੀ, ਤਦੋਂ ਉਸ ਨੇ ਮਾਇਆ-ਰਹਿਤ ਦਇਆਲ (ਪ੍ਰਭੂ-ਪਤੀ) ਨੂੰ (ਆਪਣੇ ਅੰਦਰ ਹੀ) ਲੱਭ ਲਿਆ ॥੪॥
Says Nanak, when the Guru tore down the wall of egotism, then, I found my Merciful Lord and Master. ||4||
कहु नानक हउमै भीति गुरि खोई तउ दइआरु बीठलो पाइओ ॥४॥
ਸਭੁਰਹਿਓਅੰਦੇਸਰੋਮਾਇਓ
ਜਿਸ ਜੀਵ-ਇਸਤ੍ਰੀ ਨੂੰ ਗੁਰੂ ਨੇ ਉਹ ਮਿਲਾ ਦਿੱਤਾ, ਜਿਸ ਦੀ ਉਸ ਨੂੰ ਤਾਂਘ ਲੱਗ ਰਹੀ ਸੀ,
All my fears have been dispelled, O mother!
सभु रहिओ अंदेसरो माइओ ॥
ਜੋਚਾਹਤਸੋਗੁਰੂਮਿਲਾਇਓ
ਉਸ ਦਾ ਸਾਰਾ ਚਿੰਤਾ-ਫ਼ਿਕਰ ਮੁੱਕ ਜਾਂਦਾ ਹੈ।
Whoever I seek, the Guru leads me to find.
जो चाहत सो गुरू मिलाइओ ॥
ਸਰਬਗੁਨਾਨਿਧਿਰਾਇਓਰਹਾਉਦੂਜਾ॥੧੧॥੬੧॥
ਹੇ ਮਾਂ! ਪ੍ਰਭੂ-ਪਾਤਿਸ਼ਾਹ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ ਰਹਾਉ ਦੂਜਾ ॥੧੧॥੬੧॥
The Lord, our King, is the treasure of all virtue. ||Second Pause||11||61||
सरब गुना निधि राइओ ॥ रहाउ दूजा ॥११॥६१॥
WWW.GURBANI.WORLD
ਪਿਛਲਾ Share ਹੋਮ Save ਅਗਲਾ