ਰਾਗੁਬਿਲਾਵਲੁਮਹਲਾ੫ਚਉਪਦੇਦੁਪਦੇਘਰੁ੬॥
ਰਾਗ ਬਿਲਾਵਲੁ, ਘਰ ੬ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
Raag Bilaaval, Fifth Mahalaa, Chau-Padas And Du-Padas, Sixth House:
रागु बिलावलु महला ५ चउपदे दुपदे घरु ६ ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਮੇਰੇਮੋਹਨਸ੍ਰਵਨੀਇਹਨਸੁਨਾਏ॥
ਹੇ ਮੇਰੇ ਮੋਹਨ! ਇਹੋ ਜਿਹੇ (ਪਰਮਾਤਮਾ ਤੋਂ ਬੇਮੁਖ ਕਰਨ ਵਾਲੇ) ਬੋਲ ਮੇਰੀ ਕੰਨੀਂ ਨਾਹ ਪੈਣ।
O my fascinating Lord, let me not listen to the faithless cynic,
मेरे मोहन स्रवनी इह न सुनाए ॥
ਸਾਕਤਗੀਤਨਾਦਧੁਨਿਗਾਵਤਬੋਲਤਬੋਲਅਜਾਏ॥੧॥ਰਹਾਉ॥
ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ (ਜੇਹੜੇ ਗੰਦੇ) ਗੀਤਾਂ ਨਾਦਾਂ ਧੁਨੀਆਂ ਦੇ ਬੋਲ ਬੋਲਦੇ ਹਨ ਅਤੇ ਗਾਂਦੇ ਹਨ ਉਹ (ਆਤਮਕ ਜੀਵਨ ਵਾਸਤੇ) ਵਿਅਰਥ ਹਨ ॥੧॥ ਰਹਾਉ ॥
singing his songs and tunes, and chanting his useless words. ||1||Pause||
साकत गीत नाद धुनि गावत बोलत बोल अजाए ॥१॥ रहाउ ॥
ਸੇਵਤਸੇਵਿਸੇਵਿਸਾਧਸੇਵਉਸਦਾਕਰਉਕਿਰਤਾਏ॥
ਮੈਂ ਸਦਾ ਹੀ ਹਰ ਵੇਲੇ ਗੁਰੂ ਦੀ ਸਰਨ ਪਿਆ ਰਹਾਂ, ਮੈਂ ਸਦਾ ਇਹੀ ਕਾਰ ਕਰਦਾ ਰਹਾਂ।
I serve, serve, serve, serve the Holy Saints; forever and ever, I do this.
सेवत सेवि सेवि साध सेवउ सदा करउ किरताए ॥
ਅਭੈਦਾਨੁਪਾਵਉਪੁਰਖਦਾਤੇਮਿਲਿਸੰਗਤਿਹਰਿਗੁਣਗਾਏ॥੧॥
ਹੇ ਸਰਬ-ਵਿਆਪਕ ਦਾਤਾਰ! ਹੇ ਹਰੀ! (ਮੇਹਰ ਕਰ) ਗੁਰੂ ਦੀ ਸੰਗਤਿ ਵਿਚ ਮਿਲ ਕੇ, ਤੇਰੇ ਗੁਣ ਗਾ ਕੇ ਮੈਂ (ਤੇਰੇ ਦਰ ਤੋਂ) ਨਿਰਭੈਤਾ ਦੀ ਦਾਤ ਪ੍ਰਾਪਤ ਕਰਾਂ ॥੧॥
The Primal Lord, the Great Giver, has blessed me with the gift of fearlessness. Joining the Company of the Holy, I sing the Glorious Praises of the Lord. ||1||
अभै दानु पावउ पुरख दाते मिलि संगति हरि गुण गाए ॥१॥
ਰਸਨਾਅਗਹਅਗਹਗੁਨਰਾਤੀਨੈਨਦਰਸਰੰਗੁਲਾਏ॥
ਮੇਰੀਆਂ ਅੱਖਾਂ ਤੇਰੇ ਦਰਸਨ ਦਾ ਆਨੰਦ ਮਾਣ ਮਾਣ ਕੇ ਮੇਰੀ ਜੀਭ ਤੈਂ ਅਪਹੁੰਚ ਦੇ ਗੁਣਾਂ ਵਿਚ ਰੱਤੀ ਰਹੇ।
My tongue is imbued with the Praises of the inaccessible and unfathomable Lord, and my eyes are drenched with the Blessed Vision of His Darshan.
रसना अगह अगह गुन राती नैन दरस रंगु लाए ॥
ਹੋਹੁਕ੍ਰਿਪਾਲਦੀਨਦੁਖਭੰਜਨਮੋਹਿਚਰਣਰਿਦੈਵਸਾਏ॥੨॥
ਹੇ ਦੀਨਾਂ ਦੇ ਦੁੱਖ ਦੂਰ ਕਰਨ ਵਾਲੇ! (ਮੇਰੇ ਉਤੇ) ਦਇਆਵਾਨ ਹੋ, ਆਪਣੇ ਚਰਨ ਮੇਰੇ ਹਿਰਦੇ ਵਿਚ ਵਸਾਈ ਰੱਖ ॥੨॥
Be Merciful to me, O Destroyer of the pains of the meek, that I may enshrine Your Lotus Feet within my heart. ||2||
होहु क्रिपाल दीन दुख भंजन मोहि चरण रिदै वसाए ॥२॥
ਸਭਹੂਤਲੈਤਲੈਸਭਊਪਰਿਏਹਦ੍ਰਿਸਟਿਦ੍ਰਿਸਟਾਏ॥
ਹੇ ਮੋਹਨ! ਮੇਰੀ ਨਿਗਾਹ ਵਿਚ ਇਹੋ ਜਿਹੀ ਜੋਤਿ ਪੈਦਾ ਕਰ ਕਿ ਮੈਂ ਆਪਣੇ ਆਪ ਨੂੰ ਸਭ ਨਾਲੋਂ ਨੀਵਾਂ ਸਮਝਾਂ ਅਤੇ ਸਭ ਨੂੰ ਆਪਣੇ ਨਾਲੋਂ ਉੱਚਾ ਜਾਣਾਂ।
Beneath all, and above all; this is the vision I saw.
सभहू तलै तलै सभ ऊपरि एह द्रिसटि द्रिसटाए ॥
ਅਭਿਮਾਨੁਖੋਇਖੋਇਖੋਇਖੋਈਹਉਮੋਕਉਸਤਿਗੁਰਮੰਤ੍ਰੁਦ੍ਰਿੜਾਏ॥੩॥
ਹੇ ਮੋਹਨ! ਮੇਰੇ ਹਿਰਦੇ ਵਿਚ ਗੁਰੂ ਦਾ ਉਪਦੇਸ਼ ਪੱਕਾ ਕਰ ਦੇ, ਤਾ ਕਿ ਮੈਂ ਸਦਾ ਲਈ ਆਪਣੇ ਅੰਦਰੋਂ ਅਹੰਕਾਰ ਦੂਰ ਕਰ ਦਿਆਂ ॥੩॥
I have destroyed, destroyed, destroyed my pride, since the True Guru implanted His Mantra within me. ||3||
अभिमानु खोइ खोइ खोइ खोई हउ मो कउ सतिगुर मंत्रु द्रिड़ाए ॥३॥
ਅਤੁਲੁਅਤੁਲੁਅਤੁਲੁਨਹਤੁਲੀਐਭਗਤਿਵਛਲੁਕਿਰਪਾਏ॥
ਹੇ ਮੋਹਨ! ਤੂੰ ਅਤੁੱਲ ਹੈਂ, ਤੂੰ ਅਤੁੱਲ ਹੈਂ, ਤੂੰ ਅਤੁੱਲ ਹੈਂ, (ਤੇਰੇ ਵਡੱਪਣ ਨੂੰ) ਤੋਲਿਆ ਨਹੀਂ ਜਾ ਸਕਦਾ, ਤੂੰ ਭਗਤੀ ਨੂੰ ਪਿਆਰ ਕਰਨ ਵਾਲਾ ਹੈਂ, ਤੂੰ ਸਭ ਉਤੇ ਕਿਰਪਾ ਕਰਦਾ ਹੈਂ।
Immeasurable, immeasurable, immeasurable is the Merciful Lord; he cannot be weighed. He is the Lover of His devotees.
अतुलु अतुलु अतुलु नह तुलीऐ भगति वछलु किरपाए ॥
ਜੋਜੋਸਰਣਿਪਰਿਓਗੁਰਨਾਨਕਅਭੈਦਾਨੁਸੁਖਪਾਏ॥੪॥੧॥੮੧॥
ਹੇ ਨਾਨਕ! (ਮੋਹਨ-ਪ੍ਰਭੂ ਦੀ ਕਿਰਪਾ ਨਾਲ) ਜੇਹੜਾ ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਨਿਰਭੈਤਾ ਦੀ ਦਾਤ ਹਾਸਲ ਕਰ ਲੈਂਦਾ ਹੈ, ਉਹ ਸਦਾ ਆਤਮਕ ਆਨੰਦ ਮਾਣਦਾ ਹੈ ॥੪॥੧॥੮੧॥
Whoever enters the Sanctuary of Guru Nanak, is blessed with the gifts of fearlessness and peace. ||4||||1||81||
जो जो सरणि परिओ गुर नानक अभै दानु सुख पाए ॥४॥१॥८१॥
WWW.GURBANI.WORLD