ਬਿਲਾਵਲੁਮਹਲਾ੫॥
Bilaaval, Fifth Mahalaa:
बिलावलु महला ५ ॥
ਪ੍ਰਭਜੀਤੂਮੇਰੇਪ੍ਰਾਨਅਧਾਰੈ॥
ਹੇ ਪ੍ਰਭੂ! ਤੂੰ (ਹੀ) ਮੇਰੀ ਜਿੰਦ ਦਾ ਸਹਾਰਾ ਹੈਂ।
O Dear God, You are the Support of my breath of life.
प्रभ जी तू मेरे प्रान अधारै ॥
ਨਮਸਕਾਰਡੰਡਉਤਿਬੰਦਨਾਅਨਿਕਬਾਰਜਾਉਬਾਰੈ॥੧॥ਰਹਾਉ॥
ਹੇ ਪ੍ਰਭੂ! ਮੈਂ ਤੇਰੇ ਹੀ ਅੱਗੇ ਨਮਸਕਾਰ ਕਰਦਾ ਹਾਂ, ਚੁਫਾਲ ਲੰਮਾ ਪੈ ਕੇ ਨਮਸਕਾਰ ਕਰਦਾ ਹਾਂ। ਮੈਂ ਅਨੇਕਾਂ ਵਾਰੀ ਤੈਥੋਂ ਸਦਕੇ ਜਾਂਦਾ ਹਾਂ ॥੧॥ ਰਹਾਉ ॥
I bow in humility and reverence to You; so many times, I am a sacrifice. ||1||Pause||
नमसकार डंडउति बंदना अनिक बार जाउ बारै ॥१॥ रहाउ ॥
ਊਠਤਬੈਠਤਸੋਵਤਜਾਗਤਇਹੁਮਨੁਤੁਝਹਿਚਿਤਾਰੈ॥
ਹੇ ਪ੍ਰਭੂ! ਉਠਦਿਆਂ ਬਹਿੰਦਿਆਂ, ਸੁੱਤਿਆਂ, ਜਾਗਦਿਆਂ (ਹਰ ਵੇਲੇ) ਮੇਰਾ ਇਹ ਮਨ ਤੈਨੂੰ ਹੀ ਯਾਦ ਕਰਦਾ ਰਹਿੰਦਾ ਹੈ।
Sitting down, standing up, sleeping and waking, this mind thinks of You.
ऊठत बैठत सोवत जागत इहु मनु तुझहि चितारै ॥
ਸੂਖਦੂਖਇਸੁਮਨਕੀਬਿਰਥਾਤੁਝਹੀਆਗੈਸਾਰੈ॥੧॥
ਮੇਰਾ ਇਹ ਮਨ ਆਪਣੇ ਸੁਖ ਆਪਣੇ ਦੁੱਖ ਆਪਣੀ ਹਰੇਕ ਪੀੜਾ ਤੇਰੇ ਹੀ ਅੱਗੇ ਪੇਸ਼ ਕਰਦਾ ਹੈ ॥੧॥
I describe to You my pleasure and pain, and the state of this mind. ||1||
सूख दूख इसु मन की बिरथा तुझ ही आगै सारै ॥१॥
ਤੂਮੇਰੀਓਟਬਲਬੁਧਿਧਨੁਤੁਮਹੀਤੁਮਹਿਮੇਰੈਪਰਵਾਰੈ॥
ਹੇ ਪ੍ਰਭੂ! ਤੂੰ ਹੀ ਮੇਰਾ ਸਹਾਰਾ ਹੈਂ, ਤੂੰ ਹੀ ਮੇਰਾ ਤਾਣ ਹੈਂ, ਤੂੰ ਹੀ ਮੇਰੀ ਅਕਲ ਹੈਂ, ਤੂੰ ਹੀ ਮੇਰਾ ਧਨ ਹੈਂ, ਅਤੇ ਤੂੰ ਹੀ ਮੇਰੇ ਵਾਸਤੇ ਮੇਰਾ ਪਰਵਾਰ ਹੈਂ।
You are my shelter and support, power, intellect and wealth; You are my family.
तू मेरी ओट बल बुधि धनु तुम ही तुमहि मेरै परवारै ॥
ਜੋਤੁਮਕਰਹੁਸੋਈਭਲਹਮਰੈਪੇਖਿਨਾਨਕਸੁਖਚਰਨਾਰੈ॥੨॥੨॥੮੨॥
ਹੇ ਨਾਨਕ! (ਆਖ-ਹੇ ਪ੍ਰਭੂ!) ਜੋ ਕੁਝ ਤੂੰ ਕਰਦਾ ਹੈਂ, ਮੇਰੇ ਵਾਸਤੇ ਉਹੀ ਭਲਾਈ ਹੈ। ਤੇਰੇ ਚਰਨਾਂ ਦਾ ਦਰਸਨ ਕਰ ਕੇ ਮੈਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ॥੨॥੨॥੮੨॥
Whatever You do, I know that is good. Gazing upon Your Lotus Feet, Nanak is at peace. ||2||2||82||
जो तुम करहु सोई भल हमरै पेखि नानक सुख चरनारै ॥२॥२॥८२॥
WWW.GURBANI.WORLD