GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਬਿਲਾਵਲੁ - ਗੁਰੂ ਅਰਜਨ ਦੇਵ ਜੀ
ਅੰਗ 823
Display Settings
Translations
ਬਿਲਾਵਲੁਮਹਲਾ
Bilaaval, Fifth Mahalaa:
बिलावलु महला ५ ॥
ਐਸੇਕਾਹੇਭੂਲਿਪਰੇ
(ਹੇ ਭਾਈ! ਪਤਾ ਨਹੀਂ ਜੀਵ) ਕਿਉਂ ਇਸ ਤਰ੍ਹਾਂ ਕੁਰਾਹੇ ਪਏ ਰਹਿੰਦੇ ਹਨ।
Why do you wander in delusion like this?
ऐसे काहे भूलि परे ॥
ਕਰਹਿਕਰਾਵਹਿਮੂਕਰਿਪਾਵਹਿਪੇਖਤਸੁਨਤਸਦਾਸੰਗਿਹਰੇ॥੧॥ਰਹਾਉ
(ਜੀਵ ਸਾਰੇ ਮੰਦੇ ਕਰਮ) ਕਰਦੇ ਕਰਾਂਦੇ ਭੀ ਹਨ, (ਫਿਰ) ਮੁੱਕਰ ਭੀ ਜਾਂਦੇ ਹਨ (ਕਿ ਅਸਾਂ ਨਹੀਂ ਕੀਤੇ)। ਪਰ ਪਰਮਾਤਮਾ ਸਦਾ ਸਭ ਜੀਵਾਂ ਦੇ ਨਾਲ ਵੱਸਦਾ (ਸਭਨਾਂ ਦੀਆਂ ਕਰਤੂਤਾਂ) ਵੇਖਦਾ ਸੁਣਦਾ ਹੈ ॥੧॥ ਰਹਾਉ ॥
You act, and incite others to act, and then deny it. The Lord is always with you; He sees and hears everything. ||1||Pause||
करहि करावहि मूकरि पावहि पेखत सुनत सदा संगि हरे ॥१॥ रहाउ ॥
ਕਾਚਬਿਹਾਝਨਕੰਚਨਛਾਡਨਬੈਰੀਸੰਗਿਹੇਤੁਸਾਜਨਤਿਆਗਿਖਰੇ
ਹੇ ਭਾਈ! ਕੱਚ ਦਾ ਵਪਾਰ ਕਰਨਾ, ਸੋਨਾ ਛੱਡ ਦੇਣਾ, ਸੱਚੇ ਮਿੱਤਰ ਤਿਆਗ ਕੇ ਵੈਰੀ ਨਾਲ ਪਿਆਰ-(ਇਹ ਹਨ ਜੀਵਾਂ ਦੀਆਂ ਕਰਤੂਤਾਂ)।
You purchase glass, and discard gold; you are in love with your enemy, while you renounce your true friend.
काच बिहाझन कंचन छाडन बैरी संगि हेतु साजन तिआगि खरे ॥
ਹੋਵਨੁਕਉਰਾਅਨਹੋਵਨੁਮੀਠਾਬਿਖਿਆਮਹਿਲਪਟਾਇਜਰੇ॥੧॥
ਪਰਮਾਤਮਾ (ਦਾ ਨਾਮ) ਕੌੜਾ ਲੱਗਣਾ, ਮਾਇਆ ਦਾ ਮੋਹ ਮਿੱਠਾ ਲੱਗਣਾ (-ਇਹ ਹੈ ਨਿੱਤ ਦਾ ਸੁਭਾਉ ਜੀਵਾਂ ਦਾ। ਮਾਇਆ ਦੇ ਮੋਹ ਵਿਚ ਫਸ ਕੇ ਸਦਾ ਖਿੱਝਦੇ ਰਹਿੰਦੇ ਹਨ) ॥੧॥
That which exists, seems bitter; that which does not exist, seems sweet to you. Engrossed in corruption, you are burning away. ||1||
होवनु कउरा अनहोवनु मीठा बिखिआ महि लपटाइ जरे ॥१॥
ਅੰਧਕੂਪਮਹਿਪਰਿਓਪਰਾਨੀਭਰਮਗੁਬਾਰਮੋਹਬੰਧਿਪਰੇ
ਹੇ ਭਾਈ! ਜੀਵ (ਸਦਾ) ਮੋਹ ਦੇ ਅੰਨ੍ਹੇ (ਹਨੇਰੇ) ਖੂਹ ਵਿਚ ਪਏ ਰਹਿੰਦੇ ਹਨ, (ਜੀਵਾਂ ਨੂੰ ਸਦਾ) ਭਟਕਣਾ ਲੱਗੀ ਰਹਿੰਦੀ ਹੈ, ਮੋਹ ਦੇ ਹਨੇਰੇ ਜਕੜ ਵਿਚ ਫਸੇ ਰਹਿੰਦੇ ਹਨ (ਪਤਾ ਨਹੀਂ ਇਹ ਕਿਉਂ ਇਸ ਤਰ੍ਹਾਂ ਕੁਰਾਹੇ ਪਏ ਰਹਿੰਦੇ ਹਨ)।
The mortal has fallen into the deep, dark pit, and is entangled in the darkness of doubt, and the bondage of emotional attachment.
अंध कूप महि परिओ परानी भरम गुबार मोह बंधि परे ॥
ਕਹੁਨਾਨਕਪ੍ਰਭਹੋਤਦਇਆਰਾਗੁਰੁਭੇਟੈਕਾਢੈਬਾਹਫਰੇ॥੨॥੧੦॥੯੬॥
ਨਾਨਕ ਆਖਦਾ ਹੈ- ਜਿਸ ਮਨੁੱਖ ਉੱਤੇ ਪ੍ਰਭੂ ਦਇਆਵਾਨ ਹੁੰਦਾ ਹੈ, ਉਸ ਨੂੰ ਗੁਰੂ ਮਿਲ ਪੈਂਦਾ ਹੈ (ਤੇ, ਗੁਰੂ ਉਸ ਦੀ) ਬਾਂਹ ਫੜ ਕੇ (ਉਸ ਨੂੰ ਹਨੇਰੇ ਖੂਹ ਵਿਚੋਂ) ਕੱਢ ਲੈਂਦਾ ਹੈ ॥੨॥੧੦॥੯੬॥
Says Nanak, when God becomes merciful, one meets with the Guru, who takes him by the arm, and lifts him out. ||2||10||96||
कहु नानक प्रभ होत दइआरा गुरु भेटै काढै बाह फरे ॥२॥१०॥९६॥
WWW.GURBANI.WORLD
ਪਿਛਲਾ Share ਹੋਮ Save ਅਗਲਾ