ਬਿਲਾਵਲੁਮਹਲਾ੫॥
Bilaaval, Fifth Mahalaa:
बिलावलु महला ५ ॥
ਮਿਰਤੁਹਸੈਸਿਰਊਪਰੇਪਸੂਆਨਹੀਬੂਝੈ॥
ਹੇ ਭਾਈ! ਮੌਤ (ਹਰੇਕ ਮਨੁੱਖ ਦੇ) ਸਿਰ ਉਤੇ (ਖਲੋਤੀ) ਹੱਸ ਰਹੀ ਹੈ (ਕਿ ਮੂਰਖ ਮਨੁੱਖ ਮਾਇਆ ਦੇ ਮੋਹ ਵਿਚ ਫਸ ਕੇ ਆਪਣੀ ਮੌਤ ਦਾ ਚੇਤਾ ਹੀ ਨਹੀਂ ਕਰਦਾ, ਪਰ) ਪਸ਼ੂ (-ਸੁਭਾਉ ਵਾਲਾ ਮਨੁੱਖ ਇਹ ਗੱਲ) ਸਮਝਦਾ ਹੀ ਨਹੀਂ।
Death hovers over his head, laughing, but the beast does not understand.
मिरतु हसै सिर ऊपरे पसूआ नही बूझै ॥
ਬਾਦਸਾਦਅਹੰਕਾਰਮਹਿਮਰਣਾਨਹੀਸੂਝੈ॥੧॥
ਝਗੜਿਆਂ ਵਿਚ (ਪਦਾਰਥਾਂ ਦੇ) ਸੁਆਦਾਂ ਵਿਚ, ਅਹੰਕਾਰ ਵਿਚ (ਫਸ ਕੇ) ਮਨੁੱਖ ਨੂੰ ਮੌਤ ਸੁੱਝਦੀ ਹੀ ਨਹੀਂ ॥੧॥
Entangled in conflict, pleasure and egotism, he does not even think of death. ||1||
बाद साद अहंकार महि मरणा नही सूझै ॥१॥
ਸਤਿਗੁਰੁਸੇਵਹੁਆਪਨਾਕਾਹੇਫਿਰਹੁਅਭਾਗੇ॥
ਹੇ ਬਦ-ਕਿਸਮਤ! ਕਿਉਂ ਭਟਕਦਾ ਫਿਰਦਾ ਹੈਂ? ਆਪਣੇ ਗੁਰੂ ਦੀ ਸਰਨ ਪਿਆ ਰਹੁ।
So serve your True Guru; why wander around miserable and unfortunate?
सतिगुरु सेवहु आपना काहे फिरहु अभागे ॥
ਦੇਖਿਕਸੁੰਭਾਰੰਗੁਲਾਕਾਹੇਭੂਲਿਲਾਗੇ॥੧॥ਰਹਾਉ॥
ਸੋਹਣੇ ਰੰਗ ਵਾਲਾ ਕਸੁੰਭਾ (ਮਨ-ਮੋਹਨੀ ਮਾਇਆ) ਵੇਖ ਕੇ ਕਿਉਂ ਕੁਰਾਹੇ ਪੈ ਰਿਹਾ ਹੈਂ? ॥੧॥ ਰਹਾਉ ॥
You gaze upon the transitory, beautiful safflower, but why do you get attached to it? ||1||Pause||
देखि कसुंभा रंगुला काहे भूलि लागे ॥१॥ रहाउ ॥
ਕਰਿਕਰਿਪਾਪਦਰਬੁਕੀਆਵਰਤਣਕੈਤਾਈ॥
ਹੇ ਭਾਈ! (ਸਾਰੀ ਉਮਰ) ਪਾਪ ਕਰ ਕਰ ਕੇ ਹੀ ਮਨੁੱਖ ਆਪਣੇ ਵਰਤਣ ਲਈ ਧਨ ਇਕੱਠਾ ਕਰਦਾ ਰਿਹਾ,
You commit sins again and again, to gather wealth to spend.
करि करि पाप दरबु कीआ वरतण कै ताई ॥
ਮਾਟੀਸਿਉਮਾਟੀਰਲੀਨਾਗਾਉਠਿਜਾਈ॥੨॥
(ਪਰ ਮੌਤ ਆਉਣ ਤੇ ਇਸ ਦੇ ਸਰੀਰ ਦੀ) ਮਿੱਟੀ ਧਰਤੀ ਨਾਲ ਰਲ ਗਈ, ਤੇ, ਜੀਵ ਖ਼ਾਲੀ-ਹੱਥ ਹੀ ਉੱਠ ਕੇ ਤੁਰ ਪਿਆ ॥੨॥
But your dust shall mix with dust; you shall arise and depart naked. ||2||
माटी सिउ माटी रली नागा उठि जाई ॥२॥
ਜਾਕੈਕੀਐਸ੍ਰਮੁਕਰੈਤੇਬੈਰਬਿਰੋਧੀ॥
ਜਿਨ੍ਹਾਂ ਸੰਬੰਧੀਆਂ ਦੀ ਖ਼ਾਤਰ ਮਨੁੱਖ (ਧਨ ਇਕੱਠਾ ਕਰਨ ਦੀ) ਮੇਹਨਤ ਕਰਦਾ ਹੈ ਉਹ (ਤੋੜ ਤਕ ਇਸ ਨਾਲ ਸਾਥ ਨਹੀਂ ਨਿਬਾਹ ਸਕਦੇ, ਇਸ ਵਾਸਤੇ ਇਸ ਨਾਲ) ਵੈਰ ਕਰਨ ਵਾਲੇ ਵਿਰੋਧ ਕਰਨ ਵਾਲੇ ਹੀ ਬਣਦੇ ਹਨ।
Those for whom you work, will become your spiteful enemies.
जा कै कीऐ स्रमु करै ते बैर बिरोधी ॥
ਅੰਤਕਾਲਿਭਜਿਜਾਹਿਗੇਕਾਹੇਜਲਹੁਕਰੋਧੀ॥੩॥
ਹੇ ਭਾਈ! ਤੂੰ (ਇਹਨਾਂ ਦੀ ਖ਼ਾਤਰ ਹੋਰਨਾਂ ਨਾਲ ਵੈਰ ਸਹੇੜ ਸਹੇੜ ਕੇ) ਕਿਉਂ ਕ੍ਰੋਧ ਵਿਚ ਸੜਦਾ ਹੈਂ? ਇਹ ਤਾਂ ਆਖ਼ਰ ਵੇਲੇ ਤੇਰਾ ਸਾਥ ਛੱਡ ਜਾਣਗੇ ॥੩॥
In the end, they will run away from you; why do you burn for them in anger? ||3||
अंत कालि भजि जाहिगे काहे जलहु करोधी ॥३॥
ਦਾਸਰੇਣੁਸੋਈਹੋਆਜਿਸੁਮਸਤਕਿਕਰਮਾ॥
ਜਿਸ ਮਨੁੱਖ ਦੇ ਮੱਥੇ ਉਤੇ ਭਾਗ ਜਾਗਦੇ ਹਨ, ਉਹੀ ਮਨੁੱਖ ਪ੍ਰਭੂ ਦੇ ਭਗਤਾਂ ਦੀ ਚਰਨ-ਧੂੜ ਬਣਦਾ ਹੈ।
He alone becomes the dust of the Lord's slaves, who has such good karma upon his forehead.
दास रेणु सोई होआ जिसु मसतकि करमा ॥
ਕਹੁਨਾਨਕਬੰਧਨਛੁਟੇਸਤਿਗੁਰਕੀਸਰਨਾ॥੪॥੬॥੩੬॥
ਨਾਨਕ ਆਖਦਾ ਹੈ- ਗੁਰੂ ਦੀ ਸਰਨ ਪਿਆਂ (ਮਾਇਆ ਦੇ ਮੋਹ ਦੇ) ਬੰਧਨ ਟੁੱਟ ਜਾਂਦੇ ਹਨ ॥੪॥੬॥੩੬॥
Says Nanak, he is released from bondage, in the Sanctuary of the True Guru. ||4||6||36||
कहु नानक बंधन छुटे सतिगुर की सरना ॥४॥६॥३६॥
WWW.GURBANI.WORLD