ਮਃ੩॥
Third Mahalaa:
मः ३ ॥
ਇਕਿਸਦਾਇਕਤੈਰੰਗਿਰਹਹਿਤਿਨਕੈਹਉਸਦਬਲਿਹਾਰੈਜਾਉ॥
ਕਈ (ਵਡ-ਭਾਗੀ) ਮਨੁੱਖ ਇਕ (ਪ੍ਰਭੂ ਦੇ) ਰੰਗ ਵਿਚ ਹੀ (ਮਸਤ) ਰਹਿੰਦੇ ਹਨ, ਮੈਂ ਉਹਨਾਂ ਤੋਂ ਕੁਰਬਾਨ ਹਾਂ;
Some remain constantly imbued with the Lord's Love; I am forever a sacrifice to them.
इकि सदा इकतै रंगि रहहि तिन कै हउ सद बलिहारै जाउ ॥
ਤਨੁਮਨੁਧਨੁਅਰਪੀਤਿਨਕਉਨਿਵਿਨਿਵਿਲਾਗਉਪਾਇ॥
(ਮੇਰਾ ਚਿੱਤ ਕਰਦਾ ਹੈ) ਆਪਣਾ ਤਨ ਮਨ ਧਨ ਉਹਨਾਂ ਦੀ ਭੇਟ ਕਰ ਦਿਆਂ ਤੇ ਨਿਉਂ ਨਿਉਂ ਕੇ ਉਹਨਾਂ ਦੀ ਪੈਰੀਂ ਲੱਗਾਂ।
I dedicate my mind, soul and wealth to them; bowing low, I fall at their feet.
तनु मनु धनु अरपी तिन कउ निवि निवि लागउ पाइ ॥
ਤਿਨਮਿਲਿਆਮਨੁਸੰਤੋਖੀਐਤ੍ਰਿਸਨਾਭੁਖਸਭਜਾਇ॥
ਉਹਨਾਂ ਨੂੰ ਮਿਲਿਆਂ ਮਨ ਨੂੰ ਠੰਢ ਪੈਂਦੀ ਹੈ, ਸਾਰੀ ਤ੍ਰਿਸ਼ਨਾ ਤੇ ਭੁੱਖ ਦੂਰ ਹੋ ਜਾਂਦੀ ਹੈ।
Meeting them, the soul is satisfied, and one's hunger and thirst all depart.
तिन मिलिआ मनु संतोखीऐ त्रिसना भुख सभ जाइ ॥
ਨਾਨਕਨਾਮਿਰਤੇਸੁਖੀਏਸਦਾਸਚੇਸਿਉਲਿਵਲਾਇ॥੨॥
ਹੇ ਨਾਨਕ! ਨਾਮ ਵਿਚ ਭਿੱਜੇ ਹੋਏ ਮਨੁੱਖ ਸੱਚੇ ਪ੍ਰਭੂ ਨਾਲ ਚਿੱਤ ਜੋੜ ਕੇ ਸਦਾ ਸੁਖਾਲੇ ਰਹਿੰਦੇ ਹਨ ॥੨॥
O Nanak, those who are attuned to the Naam are happy forever; they lovingly focus their minds on the True Lord. ||2||
नानक नामि रते सुखीए सदा सचे सिउ लिव लाइ ॥२॥
WWW.GURBANI.WORLD