GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਵਡਹੰਸੁ - ਗੁਰੂ ਰਾਮਦਾਸ ਜੀ
ਅੰਗ 574
Display Settings
Translations
ਵਡਹੰਸੁਮਹਲਾ
Wadahans, Fourth Mahalaa:
वडहंसु महला ४ ॥
ਹਰਿਕਿਰਪਾਹਰਿਕਿਰਪਾਕਰਿਸਤਿਗੁਰੁਮੇਲਿਸੁਖਦਾਤਾਰਾਮ
ਹੇ ਹਰੀ, ਮੇਹਰ ਕਰ! ਹੇ ਹਰੀ, ਮੇਹਰ ਕਰ! ਮੈਨੂੰ ਆਤਮਕ ਆਨੰਦ ਦੇਣ ਵਾਲਾ ਗੁਰੂ ਮਿਲਾ,
O Lord, show Your Mercy, show Your Mercy, and let me meet the True Guru, the Giver of peace.
हरि किरपा हरि किरपा करि सतिगुरु मेलि सुखदाता राम ॥
ਹਮਪੂਛਹਹਮਪੂਛਹਸਤਿਗੁਰਪਾਸਿਹਰਿਬਾਤਾਰਾਮ
ਮੈਂ ਗੁਰੂ ਪਾਸੋਂ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਪੁੱਛਿਆ ਕਰਾਂਗਾ।
I go and ask, I go and ask from the True Guru, about the sermon of the Lord.
हम पूछह हम पूछह सतिगुर पासि हरि बाता राम ॥
ਸਤਿਗੁਰਪਾਸਿਹਰਿਬਾਤਪੂਛਹਜਿਨਿਨਾਮੁਪਦਾਰਥੁਪਾਇਆ
ਉਸ ਗੁਰੂ ਪਾਸੋਂ ਮੈਂ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਪੁੱਛਿਆ ਕਰਾਂਗਾ, ਜਿਸ ਨੇ ਪਰਮਾਤਮਾ ਦਾ ਅਮੋਲਕ ਨਾਮ-ਰਤਨ ਹਾਸਲ ਕੀਤਾ ਹੋਇਆ ਹੈ।
I ask about the sermon of the Lord from the True Guru, who has obtained the treasure of the Naam.
सतिगुर पासि हरि बात पूछह जिनि नामु पदारथु पाइआ ॥
ਪਾਇਲਗਹਨਿਤਕਰਹਬਿਨੰਤੀਗੁਰਿਸਤਿਗੁਰਿਪੰਥੁਬਤਾਇਆ
ਜਿਸ ਗੁਰੂ ਨੇ ਜੀਵਨ ਦਾ ਸਹੀ ਰਸਤਾ ਦੱਸਿਆ ਹੈ, ਮੈਂ ਉਸ ਗੁਰੂ ਦੀ ਸਦਾ ਚਰਨੀਂ ਲੱਗਾਂਗਾ ਤੇ ਉਸ ਗੁਰੂ ਅੱਗੇ ਬੇਨਤੀ ਕਰਾਂਗਾ।
I bow at His Feet constantly, and pray to Him; the Guru, the True Guru, has shown me the Way.
पाइ लगह नित करह बिनंती गुरि सतिगुरि पंथु बताइआ ॥
ਸੋਈਭਗਤੁਦੁਖੁਸੁਖੁਸਮਤੁਕਰਿਜਾਣੈਹਰਿਹਰਿਨਾਮਿਹਰਿਰਾਤਾ
ਉਹ (ਗੁਰੂ) ਹੀ (ਅਸਲ) ਭਗਤ ਹੈ, ਗੁਰੂ ਦੁਖ ਤੇ ਸੁਖ ਨੂੰ ਇਕੋ ਜਿਹਾ ਕਰ ਕੇ ਜਾਣਦਾ ਹੈ, ਗੁਰੂ ਸਦਾ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਰਹਿੰਦਾ ਹੈ।
He alone is a devotee, who looks alike upon pleasure and pain; he is imbued with the Name of the Lord, Har, Har.
सोई भगतु दुखु सुखु समतु करि जाणै हरि हरि नामि हरि राता ॥
ਹਰਿਕਿਰਪਾਹਰਿਕਿਰਪਾਕਰਿਗੁਰੁਸਤਿਗੁਰੁਮੇਲਿਸੁਖਦਾਤਾ॥੧॥
ਹੇ ਹਰੀ, ਮੇਹਰ ਕਰ! ਹੇ ਹਰੀ, ਮੇਹਰ ਕਰ! ਮੈਨੂੰ ਆਤਮਕ ਆਨੰਦ ਦੇਣ ਵਾਲਾ ਗੁਰੂ ਮਿਲਾ ॥੧॥
O Lord, show Your Mercy, show Your Mercy, and let me meet the True Guru, the Giver of peace. ||1||
हरि किरपा हरि किरपा करि गुरु सतिगुरु मेलि सुखदाता ॥१॥
ਸੁਣਿਗੁਰਮੁਖਿਸੁਣਿਗੁਰਮੁਖਿਨਾਮਿਸਭਿਬਿਨਸੇਹੰਉਮੈਪਾਪਾਰਾਮ
ਜੋ ਗੁਰੂ ਦੀ ਸਰਨ ਪੈ ਕੇ ਗੁਰਮਤ ਸੁਣਦਾ ਹੈ, ਉਸ ਦੇ ਨਾਮ ਦੀ ਰਾਹੀਂ ਹਉਮੈ ਆਦਿਕ ਸਾਰੇ ਪਾਪ ਨਾਸ ਹੋ ਜਾਂਦੇ ਹਨ।
Listen as Gurmukh, listen as Gurmukh, to the Naam, the Name of the Lord; all egotism and sins are eradicated.
सुणि गुरमुखि सुणि गुरमुखि नामि सभि बिनसे हंउमै पापा राम ॥
ਜਪਿਹਰਿਹਰਿਜਪਿਹਰਿਹਰਿਨਾਮੁਲਥਿਅੜੇਜਗਿਤਾਪਾਰਾਮ
ਹਰਿ-ਨਾਮ ਜਪ ਕੇ, ਹਰਿ-ਨਾਮ ਜਪ ਕੇ ਜਗਤ ਵਿਚ (ਜਿਤਨੇ ਭੀ) ਦੁੱਖ-ਕਲੇਸ਼ (ਹਨ ਉਹ ਸਾਰੇ) ਲਹਿ ਜਾਂਦੇ ਹਨ।
Chanting the Name of the Lord, Har, Har, chanting the Name of the Lord, Har, Har, the troubles of the world vanish.
जपि हरि हरि जपि हरि हरि नामु लथिअड़े जगि तापा राम ॥
ਹਰਿਹਰਿਨਾਮੁਜਿਨੀਆਰਾਧਿਆਤਿਨਕੇਦੁਖਪਾਪਨਿਵਾਰੇ
ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹਨਾਂ ਦੇ ਸਾਰੇ ਦੁੱਖ ਪਾਪ ਦੂਰ ਹੋ ਜਾਂਦੇ ਹਨ।
Those who contemplate the Name of the Lord, Har, Har, are rid of their suffering and sins.
हरि हरि नामु जिनी आराधिआ तिन के दुख पाप निवारे ॥
ਸਤਿਗੁਰਿਗਿਆਨਖੜਗੁਹਥਿਦੀਨਾਜਮਕੰਕਰਮਾਰਿਬਿਦਾਰੇ
ਜਿਨ੍ਹਾਂ ਨੂੰ ਗੁਰੂ ਨੇ ਹੱਥ ਵਿਚ ਆਤਮਕ ਜੀਵਨ ਦੀ ਸੂਝ ਦਾ ਖੰਡਾ ਫੜਾ ਦਿੱਤਾ ਉਨ੍ਹਾਂ ਦੇ ਜਮਰਾਜ ਦੇ ਦੂਤ ਮਰ ਮੁਕਾ ਗਏ।
The True Guru has placed the sword of spiritual wisdom in my hands; I have overcome and slain the Messenger of Death.
सतिगुरि गिआन खड़गु हथि दीना जमकंकर मारि बिदारे ॥
ਹਰਿਪ੍ਰਭਿਕ੍ਰਿਪਾਧਾਰੀਸੁਖਦਾਤੇਦੁਖਲਾਥੇਪਾਪਸੰਤਾਪਾ
ਸੁਖਾਂ ਦੇ ਦਾਤੇ ਹਰੀ-ਪ੍ਰਭੂ ਨੇ ਜਿਸ ਮਨੁੱਖ ਉਤੇ ਮੇਹਰ ਕੀਤੀ, ਉਸ ਦੇ ਸਾਰੇ ਦੁੱਖ ਪਾਪ ਕਲੇਸ਼ ਲਹਿ ਗਏ।
The Lord God, the Giver of peace, has granted His Grace, and I am rid of pain, sin and disease.
हरि प्रभि क्रिपा धारी सुखदाते दुख लाथे पाप संतापा ॥
ਸੁਣਿਗੁਰਮੁਖਿਸੁਣਿਗੁਰਮੁਖਿਨਾਮੁਸਭਿਬਿਨਸੇਹੰਉਮੈਪਾਪਾ॥੨॥
ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸੁਣਿਆ ਕਰ ਇੰਜ ਹਉਮੈ ਆਦਿਕ ਸਾਰੇ ਪਾਪ ਨਾਸ ਹੋ ਜਾਂਦੇ ਹਨ ॥੨॥
Listen as Gurmukh, listen as Gurmukh, to the Naam, the Name of the Lord; all egotism and sins are eradicated. ||2||
सुणि गुरमुखि सुणि गुरमुखि नामु सभि बिनसे हंउमै पापा ॥२॥
ਜਪਿਹਰਿਹਰਿਜਪਿਹਰਿਹਰਿਨਾਮੁਮੇਰੈਮਨਿਭਾਇਆਰਾਮ
ਹਰਿ-ਨਾਮ ਜਪ ਕੇ, ਹਰਿ-ਨਾਮ ਜਪ ਕੇ ਮੇਰੇ ਮਨ ਵਿਚ ਪਰਮਾਤਮਾ ਦਾ ਨਾਮ ਪਿਆਰਾ ਲੱਗ ਰਿਹਾ ਹੈ।
Chanting the Name of the Lord, Har, Har, chanting the Name of the Lord, Har, Har, is so pleasing to my mind.
जपि हरि हरि जपि हरि हरि नामु मेरै मनि भाइआ राम ॥
ਮੁਖਿਗੁਰਮੁਖਿਮੁਖਿਗੁਰਮੁਖਿਜਪਿਸਭਿਰੋਗਗਵਾਇਆਰਾਮ
ਗੁਰੂ ਦੀ ਸਰਨ ਪੈ ਕੇ ਮੂੰਹ ਨਾਲ ਹਰਿ-ਨਾਮ ਜਪਣ ਨਾਲ ਸਾਰੇ ਰੋਗ ਦੂਰ ਹੋ ਜਾਂਦੇ ਹਨ।
Speaking as Gurmukh, speaking as Gurmukh, chanting the Naam, all disease is eradicated.
मुखि गुरमुखि मुखि गुरमुखि जपि सभि रोग गवाइआ राम ॥
ਗੁਰਮੁਖਿਜਪਿਸਭਿਰੋਗਗਵਾਇਆਅਰੋਗਤਭਏਸਰੀਰਾ
ਗੁਰੂ ਦੀ ਸਰਨ ਪੈ ਕੇ ਮੂੰਹ ਨਾਲ ਹਰਿ-ਨਾਮ ਜਪਣ ਨਾਲ ਸਾਰੇ ਰੋਗ ਦੂਰ ਹੋ ਜਾਂਦੇ ਹਨ ਤੇ ਸਰੀਰ ਨਰੋਆ ਹੋ ਜਾਂਦਾ ਹੈ।
As Gurmukh, chanting the Naam, all disease is eradicated, and the body becomes free of disease.
गुरमुखि जपि सभि रोग गवाइआ अरोगत भए सरीरा ॥
ਅਨਦਿਨੁਸਹਜਸਮਾਧਿਹਰਿਲਾਗੀਹਰਿਜਪਿਆਗਹਿਰਗੰਭੀਰਾ
ਡੂੰਘੇ ਤੇ ਵੱਡੇ ਜਿਗਰੇ ਵਾਲੇ ਹਰੀ ਦਾ ਨਾਮ ਜਪਿਆਂ ਹਰ ਵੇਲੇ ਆਤਮਕ ਅਡੋਲਤਾ ਵਿਚ ਸੁਰਤ ਜੁੜੀ ਰਹਿੰਦੀ ਹੈ।
Night and day, one remains absorbed in the Perfect Poise of Samaadhi; meditate on the Name of the Lord, the inaccessible and unfathomable Lord.
अनदिनु सहज समाधि हरि लागी हरि जपिआ गहिर गंभीरा ॥
ਜਾਤਿਅਜਾਤਿਨਾਮੁਜਿਨਧਿਆਇਆਤਿਨਪਰਮਪਦਾਰਥੁਪਾਇਆ
ਉੱਚੀ ਜਾਤਿ ਦੇ ਹੋਣ ਚਾਹੇ ਨੀਵੀਂ ਜਾਤਿ ਦੇ, ਜਿਨ੍ਹਾਂ ਨੇ ਹਰੀ-ਨਾਮ ਸਿਮਰਿਆ ਹੈ ਉਹਨਾਂ ਨੇ ਇਹ ਸਭ ਤੋਂ ਸ੍ਰੇਸ਼ਟ (ਨਾਮ-) ਪਦਾਰਥ ਹਾਸਲ ਕਰ ਲਿਆ ਹੈ।
Whether of high or low social status, one who meditates on the Naam obtains the supreme treasure.
जाति अजाति नामु जिन धिआइआ तिन परम पदारथु पाइआ ॥
ਜਪਿਹਰਿਹਰਿਜਪਿਹਰਿਹਰਿਨਾਮੁਮੇਰੈਮਨਿਭਾਇਆ॥੩॥
ਹਰਿ-ਨਾਮ ਜਪ ਕੇ, ਹਰਿ-ਨਾਮ ਜਪ ਕੇ ਮੇਰੇ ਮਨ ਵਿਚ ਪਰਮਾਤਮਾ ਦਾ ਨਾਮ ਪਿਆਰਾ ਲੱਗ ਰਿਹਾ ਹੈ ॥੩॥
Chanting the Name of the Lord, Har, Har, chanting the Name of the Lord, Har, Har, is pleasing to my mind. ||3||
जपि हरि हरि जपि हरि हरि नामु मेरै मनि भाइआ ॥३॥
ਹਰਿਧਾਰਹੁਹਰਿਧਾਰਹੁਕਿਰਪਾਕਰਿਕਿਰਪਾਲੇਹੁਉਬਾਰੇਰਾਮ
ਹੇ ਹਰੀ ਕਿਰਪਾ ਕਰ! ਹੇ ਹਰੀ ਕਿਰਪਾ ਕਰ! (ਸਾਨੂੰ ਵਿਕਾਰਾਂ ਤੋਂ) ਬਚਾ ਲੈ।
Grant Your Grace, grant Your Grace, O Lord, and save me.
हरि धारहु हरि धारहु किरपा करि किरपा लेहु उबारे राम ॥
ਹਮਪਾਪੀਹਮਪਾਪੀਨਿਰਗੁਣਦੀਨਤੁਮੑਾਰੇਰਾਮ
ਅਸੀਂ ਪਾਪੀ ਹਾਂ, ਅਸੀਂ ਪਾਪੀ ਹਾਂ, ਗੁਣ-ਹੀਨ ਹਾਂ, ਆਜਿਜ਼ ਹਾਂ, (ਪਰ ਫਿਰ ਭੀ) ਤੇਰੇ ਹਾਂ।
I am a sinner, I am a worthless sinner, I am meek, but I am Yours, O Lord.
हम पापी हम पापी निरगुण दीन तुमारे राम ॥
ਹਮਪਾਪੀਨਿਰਗੁਣਦੀਨਤੁਮੑਾਰੇਹਰਿਦੈਆਲਸਰਣਾਇਆ
ਅਸੀਂ ਪਾਪੀ ਹਾਂ, ਗੁਣ-ਹੀਨ ਹਾਂ, ਆਜਿਜ਼ ਹਾਂ, (ਪਰ ਫਿਰ ਭੀ) ਤੇਰੇ ਹਾਂ; ਹੇ ਦਇਆ ਦੇ ਘਰ ਹਰੀ!
I am a worthless sinner, and I am meek, but I am Yours; I seek Your Sanctuary, O Merciful Lord.
हम पापी निरगुण दीन तुमारे हरि दैआल सरणाइआ ॥
ਤੂਦੁਖਭੰਜਨੁਸਰਬਸੁਖਦਾਤਾਹਮਪਾਥਰਤਰੇਤਰਾਇਆ
ਤੂੰ ਦੁੱਖਾਂ ਦਾ ਨਾਸ ਕਰਨ ਵਾਲਾ ਹੈਂ, ਤੂੰ ਸਾਰੇ ਸੁਖ ਦੇਣ ਵਾਲਾ ਹੈਂ। ਅਸੀਂ ਕਠੋਰ-ਚਿੱਤ ਹਾਂ, ਤੇਰੇ ਤਰਾਏ ਹੋਏ ਹੀ ਤਰ ਸਕਦੇ ਹਾਂ।
You are the Destroyer of pain, the Giver of absolute peace; I am a stone - carry me across and save me.
तू दुख भंजनु सरब सुखदाता हम पाथर तरे तराइआ ॥
ਸਤਿਗੁਰਭੇਟਿਰਾਮਰਸੁਪਾਇਆਜਨਨਾਨਕਨਾਮਿਉਧਾਰੇ
ਹੇ ਨਾਨਕ! ਗੁਰੂ ਨੂੰ ਮਿਲ ਕੇ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਿਆ ਹੈ, ਉਹਨਾਂ ਨੂੰ ਹਰਿ-ਨਾਮ ਨੇ (ਵਿਕਾਰਾਂ ਵਿਚ ਡੁਬਦਿਆਂ ਨੂੰ) ਬਚਾ ਲਿਆ ਹੈ।
Meeting the True Guru, servant Nanak has obtained the subtle essence of the Lord; through the Naam, the Name of the Lord, he is saved.
सतिगुर भेटि राम रसु पाइआ जन नानक नामि उधारे ॥
ਹਰਿਧਾਰਹੁਹਰਿਧਾਰਹੁਕਿਰਪਾਕਰਿਕਿਰਪਾਲੇਹੁਉਬਾਰੇਰਾਮ॥੪॥੪॥
ਹੇ ਹਰੀ ਕਿਰਪਾ ਕਰ! ਹੇ ਹਰੀ ਕਿਰਪਾ ਕਰ! (ਸਾਨੂੰ ਵਿਕਾਰਾਂ ਤੋਂ) ਬਚਾ ਲੈ ॥੪॥੪॥
Grant Your Grace, grant Your Grace, Lord, and save me. ||4||4||
हरि धारहु हरि धारहु किरपा करि किरपा लेहु उबारे राम ॥४॥४॥
WWW.GURBANI.WORLD
ਪਿਛਲਾ Share ਹੋਮ Save ਅਗਲਾ