ਸੋਰਠਿਮਹਲਾ੪ਪੰਚਪਦਾ॥
Sorat'h, Fourth Mahalaa, Panch-Padas:
सोरठि महला ४ पंचपदा ॥
ਅਚਰੁਚਰੈਤਾਸਿਧਿਹੋਈਸਿਧੀਤੇਬੁਧਿਪਾਈ॥
(ਹੇ ਭਾਈ! ਗੁਰੂ ਦੀ ਸ਼ਰਨ ਪੈ ਕੇ ਜਦੋਂ) ਮਨੁੱਖ ਇਸ ਅਜਿੱਤ ਮਨ ਨੂੰ ਜਿੱਤ ਲੈਂਦਾ ਹੈ, ਤਦੋਂ (ਜੀਵਨ-ਸੰਗ੍ਰਾਮ ਵਿਚ ਇਸ ਨੂੰ) ਕਾਮਯਾਬੀ ਹੋ ਜਾਂਦੀ ਹੈ, (ਇਸ) ਕਾਮਯਾਬੀ ਤੋਂ (ਮਨੁੱਖ ਨੂੰ ਇਹ) ਅਕਲ ਹਾਸਲ ਹੋ ਜਾਂਦੀ ਹੈ,
If one eats the uneatable, then he becomes a Siddha, a being of perfect spirituality; through this perfection, he obtains wisdom.
अचरु चरै ता सिधि होई सिधी ते बुधि पाई ॥
ਪ੍ਰੇਮਕੇਸਰਲਾਗੇਤਨਭੀਤਰਿਤਾਭ੍ਰਮੁਕਾਟਿਆਜਾਈ॥੧॥
(ਕਿ) ਪਰਮਾਤਮਾ ਦੇ ਪਿਆਰ ਦੇ ਤੀਰ (ਇਸ ਦੇ) ਹਿਰਦੇ ਵਿਚ ਵਿੱਝ ਜਾਂਦੇ ਹਨ, ਤਦੋਂ (ਇਸ ਦੇ ਮਨ ਦੀ) ਭਟਕਣਾ (ਸਦਾ ਲਈ) ਕੱਟੀ ਜਾਂਦੀ ਹੈ ॥੧॥
When the arrow of the Lord's Love pierces his body, then his doubt is eradicated. ||1||
प्रेम के सर लागे तन भीतरि ता भ्रमु काटिआ जाई ॥१॥
ਮੇਰੇਗੋਬਿਦਅਪੁਨੇਜਨਕਉਦੇਹਿਵਡਿਆਈ॥
ਹੇ ਮੇਰੇ ਗੋਬਿੰਦ! (ਮੈਨੂੰ) ਆਪਣੇ ਦਾਸ ਨੂੰ (ਇਹ) ਇੱਜ਼ਤ ਬਖ਼ਸ਼,
O my Lord of the Universe, please bless Your humble servant with glory.
मेरे गोबिद अपुने जन कउ देहि वडिआई ॥
ਗੁਰਮਤਿਰਾਮਨਾਮੁਪਰਗਾਸਹੁਸਦਾਰਹਹੁਸਰਣਾਈ॥ਰਹਾਉ॥
(ਕਿ) ਗੁਰੂ ਦੀ ਮਤਿ ਦੀ ਰਾਹੀਂ (ਮੇਰੇ ਅੰਦਰ) ਆਪਣਾ ਨਾਮ ਪਰਗਟ ਕਰ ਦੇਹ, (ਮੈਨੂੰ) ਸਦਾ ਆਪਣੀ ਸ਼ਰਨ ਵਿਚ ਰੱਖ ਰਹਾਉ॥
Under Guru's Instructions, enlighten me with the Lord's Name, that I may dwell forever in Your Sanctuary. ||Pause||
गुरमति राम नामु परगासहु सदा रहहु सरणाई ॥ रहाउ ॥
ਇਹੁਸੰਸਾਰੁਸਭੁਆਵਣਜਾਣਾਮਨਮੂਰਖਚੇਤਿਅਜਾਣਾ॥
ਹੇ ਮੂਰਖ ਅੰਞਾਣ ਮਨ! ਇਹ ਜਗਤ (ਦਾ ਮੋਹ) ਜਨਮ ਮਰਨ (ਦਾ ਕਾਰਨ ਬਣਿਆ ਰਹਿੰਦਾ) ਹੈ (ਇਸ ਤੋਂ ਬਚਣ ਲਈ ਪਰਮਾਤਮਾ ਦਾ ਨਾਮ) ਸਿਮਰਦਾ ਰਹੁ।
This whole world is engrossed in coming and going; O my foolish and ignorant mind, be mindful of the Lord.
इहु संसारु सभु आवण जाणा मन मूरख चेति अजाणा ॥
ਹਰਿਜੀਉਕ੍ਰਿਪਾਕਰਹੁਗੁਰੁਮੇਲਹੁਤਾਹਰਿਨਾਮਿਸਮਾਣਾ॥੨॥
ਹੇ ਹਰੀ! (ਮੇਰੇ ਉੱਤੇ) ਮੇਹਰ ਕਰ, ਮੈਨੂੰ ਗੁਰੂ ਮਿਲਾ, ਤਦੋਂ ਹੀ ਤੇਰੇ ਨਾਮ ਵਿਚ ਲੀਨਤਾ ਹੋ ਸਕਦੀ ਹੈ ॥੨॥
O Dear Lord, please, take pity upon me, and unite me with the Guru, that I may merge in the Lord's Name. ||2||
हरि जीउ क्रिपा करहु गुरु मेलहु ता हरि नामि समाणा ॥२॥
ਜਿਸਕੀਵਥੁਸੋਈਪ੍ਰਭੁਜਾਣੈਜਿਸਨੋਦੇਇਸੁਪਾਏ॥
ਹੇ ਭਾਈ! ਇਹ ਨਾਮ-ਵਸਤੁ ਜਿਸ (ਪਰਮਾਤਮਾ) ਦੀ (ਮਲਕੀਅਤ) ਹੈ, ਉਹੀ ਜਾਣਦਾ ਹੈ (ਕਿ ਇਹ ਵਸਤੁ ਕਿਸ ਨੂੰ ਦੇਣੀ ਹੈ), ਜਿਸ ਜੀਵ ਨੂੰ ਪ੍ਰਭੂ ਇਹ ਦਾਤਿ ਦੇਂਦਾ ਹੈ ਉਹੀ ਲੈ ਸਕਦਾ ਹੈ।
Only one who has it knows God; he alone has it, to whom God has given it
जिस की वथु सोई प्रभु जाणै जिस नो देइ सु पाए ॥
ਵਸਤੁਅਨੂਪਅਤਿਅਗਮਅਗੋਚਰਗੁਰੁਪੂਰਾਅਲਖੁਲਖਾਏ॥੩॥
ਇਹ ਵਸਤ ਐਸੀ ਸੁੰਦਰ ਹੈ ਕਿ ਜਗਤ ਵਿਚ ਇਸ ਵਰਗੀ ਹੋਰ ਕੋਈ ਨਹੀਂ, (ਕਿਸੇ ਚਤੁਰਾਈ-ਸਿਆਣਪ ਦੀ ਰਾਹੀਂ) ਇਸ ਤਕ ਪਹੁੰਚ ਨਹੀਂ ਹੋ ਸਕਦੀ, ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਭੀ ਇਸ ਤਕ ਪਹੁੰਚ ਨਹੀਂ। (ਜੇ) ਪੂਰਾ ਗੁਰੂ (ਮਿਲ ਪਏ, ਤਾਂ ਉਹੀ) ਅਦ੍ਰਿਸ਼ਟ ਪ੍ਰਭੂ ਦਾ ਦੀਦਾਰ ਕਰਾ ਸਕਦਾ ਹੈ ॥੩॥
- so very beautiful, unapproachable and unfathomable. Through the Perfect Guru, the unknowable is known. ||3||
वसतु अनूप अति अगम अगोचर गुरु पूरा अलखु लखाए ॥३॥
ਜਿਨਿਇਹਚਾਖੀਸੋਈਜਾਣੈਗੂੰਗੇਕੀਮਿਠਿਆਈ॥
ਹੇ ਭਾਈ! ਜਿਸ ਮਨੁੱਖ ਨੇ ਇਹ ਨਾਮ-ਵਸਤੁ ਚੱਖੀ ਹੈ (ਇਸ ਦਾ ਸੁਆਦ) ਉਹੀ ਜਾਣਦਾ ਹੈ, (ਉਹ ਬਿਆਨ ਨਹੀਂ ਕਰ ਸਕਦਾ, ਜਿਵੇਂ) ਗੁੰਗੇ ਦੀ (ਖਾਧੀ) ਮਿਠਿਆਈ (ਦਾ ਸੁਆਦ) ਗੁੰਗਾ ਦੱਸ ਨਹੀਂ ਸਕਦਾ।
Only one who tastes it knows it, like the mute, who tastes the sweet candy, but cannot speak of it.
जिनि इह चाखी सोई जाणै गूंगे की मिठिआई ॥
ਰਤਨੁਲੁਕਾਇਆਲੂਕੈਨਾਹੀਜੇਕੋਰਖੈਲੁਕਾਈ॥੪॥
(ਹਾਂ ਜੇ ਕਿਸੇ ਨੂੰ ਇਹ ਨਾਮ-ਰਤਨ ਹਾਸਲ ਹੋ ਜਾਵੇ, ਤਾਂ) ਜੇ ਉਹ ਮਨੁੱਖ (ਇਸ ਰਤਨ ਨੂੰ ਆਪਣੇ ਅੰਦਰ) ਲੁਕਾ ਕੇ ਰੱਖਣਾ ਚਾਹੇ, ਤਾਂ ਲੁਕਾਇਆਂ ਇਹ ਰਤਨ ਲੁਕਦਾ ਨਹੀਂ (ਉਸ ਦੇ ਆਤਮਕ ਜੀਵਨ ਤੋਂ ਰਤਨ-ਪ੍ਰਾਪਤੀ ਦੇ ਲੱਛਣ ਦਿੱਸ ਪੈਂਦੇ ਹਨ) ॥੪॥
The jewel is concealed, but it is not concealed, even though one may try to conceal it. ||4||
रतनु लुकाइआ लूकै नाही जे को रखै लुकाई ॥४॥
ਸਭੁਕਿਛੁਤੇਰਾਤੂਅੰਤਰਜਾਮੀਤੂਸਭਨਾਕਾਪ੍ਰਭੁਸੋਈ॥
ਹੇ ਪ੍ਰਭੂ! ਇਹ ਸਾਰਾ ਜਗਤ ਤੇਰਾ ਬਣਾਇਆ ਹੋਇਆ ਹੈ, ਤੂੰ ਸਭ ਜੀਵਾਂ ਦੇ ਦਿਲ ਦੀ ਜਾਣਨ-ਵਾਲਾ ਹੈਂ, ਤੂੰ ਸਭ ਦੀ ਸਾਰ ਲੈਣ ਵਾਲਾ ਮਾਲਕ ਹੈਂ।
Everything is Yours, O Inner-knower, Searcher of hearts; You are the Lord God of all.
सभु किछु तेरा तू अंतरजामी तू सभना का प्रभु सोई ॥
ਜਿਸਨੋਦਾਤਿਕਰਹਿਸੋਪਾਏਜਨਨਾਨਕਅਵਰੁਨਕੋਈ॥੫॥੯॥
ਹੇ ਨਾਨਕ! (ਆਖ-ਹੇ ਪ੍ਰਭੂ!) ਉਹੀ ਮਨੁੱਖ ਤੇਰਾ ਨਾਮ ਹਾਸਲ ਕਰ ਸਕਦਾ ਹੈ ਜਿਸ ਨੂੰ ਤੂੰ ਇਹ ਦਾਤਿ ਬਖ਼ਸ਼ਦਾ ਹੈਂ। ਹੋਰ ਕੋਈ ਭੀ ਐਸਾ ਜੀਵ ਨਹੀਂ (ਜੋ ਤੇਰੀ ਬਖ਼ਸ਼ਸ਼ ਤੋਂ ਬਿਨਾ ਤੇਰਾ ਨਾਮ ਪ੍ਰਾਪਤ ਕਰ ਸਕੇ) ॥੫॥੯॥
He alone receives the gift, unto whom You give it; O servant Nanak, there is no one else. ||5||9||
जिस नो दाति करहि सो पाए जन नानक अवरु न कोई ॥५॥९॥
WWW.GURBANI.WORLD