GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸੋਰਠਿ - ਗੁਰੂ ਰਾਮਦਾਸ ਜੀ
ਅੰਗ 607
Display Settings
Translations
ਸੋਰਠਿਮਹਲਾ
Sorat'h, Fourth Mahalaa:
सोरठि महला ४ ॥
ਹਰਿਸਿਉਪ੍ਰੀਤਿਅੰਤਰੁਮਨੁਬੇਧਿਆਹਰਿਬਿਨੁਰਹਣੁਜਾਈ
ਹੇ ਭਾਈ! ਪਰਮਾਤਮਾ ਨਾਲ ਪਿਆਰ ਦੀ ਰਾਹੀਂ ਜਿਸ ਮਨੁੱਖ ਦਾ ਹਿਰਦਾ ਜਿਸ ਮਨੁੱਖ ਦਾ ਮਨ ਵਿੱਝ ਜਾਂਦਾ ਹੈ, ਉਹ ਪਰਮਾਤਮਾ (ਦੀ ਯਾਦ) ਤੋਂ ਬਿਨਾ ਰਹਿ ਨਹੀਂ ਸਕਦਾ।
The inner depths of my mind are pierced by love for the Lord; I cannot live without the Lord.
हरि सिउ प्रीति अंतरु मनु बेधिआ हरि बिनु रहणु न जाई ॥
ਜਿਉਮਛੁਲੀਬਿਨੁਨੀਰੈਬਿਨਸੈਤਿਉਨਾਮੈਬਿਨੁਮਰਿਜਾਈ॥੧॥
ਜਿਵੇਂ ਪਾਣੀ ਤੋਂ ਬਿਨਾ ਮੱਛੀ ਮਰ ਜਾਂਦੀ ਹੈ, ਤਿਵੇਂ ਉਹ ਮਨੁੱਖ ਪ੍ਰਭੂ ਦੇ ਨਾਮ ਤੋਂ ਬਿਨਾ ਆਪਣੀ ਆਤਮਕ ਮੌਤ ਆ ਗਈ ਸਮਝਦਾ ਹੈ ॥੧॥
Just as the fish dies without water, I die without the Lord's Name. ||1||
जिउ मछुली बिनु नीरै बिनसै तिउ नामै बिनु मरि जाई ॥१॥
ਮੇਰੇਪ੍ਰਭਕਿਰਪਾਜਲੁਦੇਵਹੁਹਰਿਨਾਈ
ਹੇ ਮੇਰੇ ਪ੍ਰਭੂ! (ਮੈਨੂੰ ਆਪਣੀ) ਮੇਹਰ ਦਾ ਜਲ ਦੇਹ। ਹੇ ਹਰੀ! ਮੈਨੂੰ ਆਪਣੀ ਸਿਫ਼ਤ-ਸਾਲਾਹ ਦੀ ਦਾਤਿ ਦੇਹ।
O my God, please bless me with the water of Your Name.
मेरे प्रभ किरपा जलु देवहु हरि नाई ॥
ਹਉਅੰਤਰਿਨਾਮੁਮੰਗਾਦਿਨੁਰਾਤੀਨਾਮੇਹੀਸਾਂਤਿਪਾਈਰਹਾਉ
ਮੈਂ ਆਪਣੇ ਹਿਰਦੇ ਵਿਚ ਦਿਨ ਰਾਤ ਤੇਰਾ ਨਾਮ (ਹੀ) ਮੰਗਦਾ ਹਾਂ (ਕਿਉਂਕਿ ਤੇਰੇ) ਨਾਮ ਵਿਚ ਜੁੜਿਆਂ ਹੀ ਆਤਮਕ ਠੰਡ ਪ੍ਰਾਪਤ ਹੋ ਸਕਦੀ ਹੈ ਰਹਾਉ॥
I beg for Your Name, deep within myself, day and night; through the Name, I find peace. ||Pause||
हउ अंतरि नामु मंगा दिनु राती नामे ही सांति पाई ॥ रहाउ ॥
ਜਿਉਚਾਤ੍ਰਿਕੁਜਲਬਿਨੁਬਿਲਲਾਵੈਬਿਨੁਜਲਪਿਆਸਜਾਈ
ਹੇ ਭਾਈ! ਜਿਵੇਂ ਵਰਖਾ-ਜਲ ਤੋਂ ਬਿਨਾ ਪਪੀਹਾ ਵਿਲਕਦਾ ਹੈ, ਵਰਖਾ ਦੀ ਬੂੰਦ ਤੋਂ ਬਿਨਾ ਉਸ ਦੀ ਤ੍ਰੇਹ ਨਹੀਂ ਮਿਟਦੀ,
The song-bird cries out for lack of water - without water, its thirst cannot be quenched.
जिउ चात्रिकु जल बिनु बिललावै बिनु जल पिआस न जाई ॥
ਗੁਰਮੁਖਿਜਲੁਪਾਵੈਸੁਖਸਹਜੇਹਰਿਆਭਾਇਸੁਭਾਈ॥੨॥
ਤਿਵੇਂ ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਤਦੋਂ ਪ੍ਰਭੂ ਦੀ ਬਰਕਤਿ ਨਾਲ ਆਤਮਕ ਜੀਵਨ ਵਾਲਾ ਬਣਦਾ ਹੈ ਜਦੋਂ ਉਹ ਆਤਮਕ ਅਡੋਲਤਾ ਵਿਚ ਟਿਕ ਕੇ ਆਤਮਕ ਆਨੰਦ ਦੇਣ ਵਾਲਾ ਨਾਮ-ਜਲ (ਗੁਰੂ ਪਾਸੋਂ) ਹਾਸਲ ਕਰਦਾ ਹੈ ॥੨॥
The Gurmukh obtains the water of celestial bliss, and is rejuvenated, blossoming forth through the blessed Love of the Lord. ||2||
गुरमुखि जलु पावै सुख सहजे हरिआ भाइ सुभाई ॥२॥
ਮਨਮੁਖਭੂਖੇਦਹਦਿਸਡੋਲਹਿਬਿਨੁਨਾਵੈਦੁਖੁਪਾਈ
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਾਇਆ ਦੀ ਭੁੱਖ ਦੇ ਮਾਰੇ ਹੋਏ ਦਸੀਂ ਪਾਸੀਂ ਡੋਲਦੇ ਫਿਰਦੇ ਹਨ। ਮਨ ਦਾ ਮੁਰੀਦ ਮਨੁੱਖ ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਦੁੱਖ ਪਾਂਦਾ ਰਹਿੰਦਾ ਹੈ।
The self-willed manmukhs are hungry, wandering around in the ten directions; without the Name, they suffer in pain.
मनमुख भूखे दह दिस डोलहि बिनु नावै दुखु पाई ॥
ਜਨਮਿਮਰੈਫਿਰਿਜੋਨੀਆਵੈਦਰਗਹਮਿਲੈਸਜਾਈ॥੩॥
ਉਹ ਜੰਮਦਾ ਹੈ ਮਰਦਾ ਹੈ, ਮੁੜ ਮੁੜ ਜੂਨਾਂ ਵਿਚ ਪਿਆ ਰਹਿੰਦਾ ਹੈ, ਪਰਮਾਤਮਾ ਦੀ ਦਰਗਾਹ ਵਿਚ ਉਸ ਨੂੰ (ਇਹ) ਸਜ਼ਾ ਮਿਲਦੀ ਹੈ ॥੩॥
They are born, only to die, and enter into reincarnation again; in the Court of the Lord, they are punished. ||3||
जनमि मरै फिरि जोनी आवै दरगह मिलै सजाई ॥३॥
ਕ੍ਰਿਪਾਕਰਹਿਤਾਹਰਿਗੁਣਗਾਵਹਹਰਿਰਸੁਅੰਤਰਿਪਾਈ
ਹੇ ਹਰੀ! ਜੇ ਤੂੰ (ਆਪ) ਮੇਹਰ ਕਰੇਂ, ਤਾਂ ਹੀ ਅਸੀਂ ਜੀਵ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾ ਸਕਦੇ ਹਾਂ। (ਜਿਸ ਉੱਤੇ ਮੇਹਰ ਹੋਵੇ, ਉਹੀ ਮਨੁੱਖ) ਆਪਣੇ ਹਿਰਦੇ ਵਿਚ ਹਰਿ-ਨਾਮ ਦਾ ਸੁਆਦ ਅਨੁਭਵ ਕਰਦਾ ਹੈ।
But if the Lord shows His Mercy, then one comes to sing His Glorious Praises; deep within the nucleus of his own self, he finds the sublime essence of the Lord's elixir.
क्रिपा करहि ता हरि गुण गावह हरि रसु अंतरि पाई ॥
ਨਾਨਕਦੀਨਦਇਆਲਭਏਹੈਤ੍ਰਿਸਨਾਸਬਦਿਬੁਝਾਈ॥੪॥੮॥
ਹੇ ਨਾਨਕ! ਦੀਨਾਂ ਉਤੇ ਦਇਆ ਕਰਨ ਵਾਲਾ ਪ੍ਰਭੂ ਜਿਸ ਮਨੁੱਖ ਉੱਤੇ ਤ੍ਰੁੱਠਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦੀ (ਮਾਇਆ ਦੀ) ਤ੍ਰੇਹ ਬੁਝਾ ਦੇਂਦਾ ਹੈ ॥੪॥੮॥
The Lord has become Merciful to meek Nanak, and through the Word of the Shabad, his desires are quenched. ||4||8||
नानक दीन दइआल भए है त्रिसना सबदि बुझाई ॥४॥८॥
WWW.GURBANI.WORLD
ਪਿਛਲਾ Share ਹੋਮ Save ਅਗਲਾ