ਮਃ੪॥
Fourth Mahalaa:
मः ४ ॥
ਸਤਿਗੁਰਪੁਰਖਿਜਿਮਾਰਿਆਭ੍ਰਮਿਭ੍ਰਮਿਆਘਰੁਛੋਡਿਗਇਆ॥
ਜੋ ਮਨੁੱਖ ਗੁਰੂ ਪਰਮੇਸਰ ਵਲੋਂ ਮਾਰਿਆ ਹੋਇਆ ਹੈ (ਭਾਵ, ਜਿਸਨੂੰ ਰੱਬ ਵਾਲੇ ਪਾਸੇ ਤੋਂ ਉੱਕਾ ਹੀ ਨਫ਼ਰਤ ਹੈ) ਉਹ ਭਰਮ ਵਿਚ ਭਟਕਦਾ ਹੋਇਆ ਆਪਣੇ ਟਿਕਾਣੇ ਤੋਂ ਹਿੱਲ ਜਾਂਦਾ ਹੈ।
One who is cursed by the True Guru, abandons his home, and wanders around aimlessly.
सतिगुर पुरखि जि मारिआ भ्रमि भ्रमिआ घरु छोडि गइआ ॥
ਓਸੁਪਿਛੈਵਜੈਫਕੜੀਮੁਹੁਕਾਲਾਆਗੈਭਇਆ॥
ਉਸ ਦੇ ਪਿੱਛੇ ਲੋਕ ਫੱਕੜੀ ਵਜਾਂਦੇ ਹਨ, ਤੇ ਅੱਗੇ (ਜਿਥੇ ਜਾਂਦਾ ਹੈ) ਮੁਕਾਲਖ ਖੱਟਦਾ ਹੈ।
He is jeered at, and his face is blackened in the world hereafter.
ओसु पिछै वजै फकड़ी मुहु काला आगै भइआ ॥
ਓਸੁਅਰਲੁਬਰਲੁਮੁਹਹੁਨਿਕਲੈਨਿਤਝਗੂਸੁਟਦਾਮੁਆ॥
ਉਸ ਦੇ ਮੂੰਹੋਂ ਨਿਰਾ ਬਕਵਾਸ ਹੀ ਨਿਕਲਦਾ ਹੈ ਉਹ ਸਦਾ ਨਿੰਦਾ ਕਰ ਕੇ ਹੀ ਦੁੱਖੀ ਹੁੰਦਾ ਰਹਿੰਦਾ ਹੈ।
He babbles incoherently, and foaming at the mouth, he dies.
ओसु अरलु बरलु मुहहु निकलै नित झगू सुटदा मुआ ॥
ਕਿਆਹੋਵੈਕਿਸੈਹੀਦੈਕੀਤੈਜਾਂਧੁਰਿਕਿਰਤੁਓਸਦਾਏਹੋਜੇਹਾਪਇਆ॥
ਕਿਸੇ ਦੇ ਭੀ ਕੀਤਿਆਂ ਕੁਝ ਨਹੀਂ ਹੋ ਸਕਦਾ (ਭਾਵ, ਕੋਈ ਉਸ ਨੂੰ ਸੁਮੱਤ ਨਹੀਂ ਦੇ ਸਕਦਾ), ਕਿਉਂਕਿ ਮੁੱਢ ਤੋਂ (ਕੀਤੇ ਮੰਦੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਹੁਣ ਭੀ) ਇਹੋ ਜਿਹੀ (ਭਾਵ, ਨਿੰਦਾ ਦੀ ਮੰਦੀ) ਕਮਾਈ ਕਰਨੀ ਪਈ ਹੈ।
What can anyone do? Such is his destiny, according to his past deeds.
किआ होवै किसै ही दै कीतै जां धुरि किरतु ओस दा एहो जेहा पइआ ॥
ਜਿਥੈਓਹੁਜਾਇਤਿਥੈਓਹੁਝੂਠਾਕੂੜੁਬੋਲੇਕਿਸੈਨਭਾਵੈ॥
ਉਹ (ਮਨਮੁਖ) ਜਿਥੇ ਜਾਂਦਾ ਹੈ ਉਥੇ ਹੀ ਝੂਠਾ ਹੁੰਦਾ ਹੈ, ਝੂਠ ਬੋਲਦਾ ਹੈ ਤੇ ਕਿਸੇ ਨੂੰ ਚੰਗਾ ਨਹੀਂ ਲੱਗਦਾ।
Wherever he goes, he is a liar, and by telling lies, he not liked by anyone.
जिथै ओहु जाइ तिथै ओहु झूठा कूड़ु बोले किसै न भावै ॥
ਵੇਖਹੁਭਾਈਵਡਿਆਈਹਰਿਸੰਤਹੁਸੁਆਮੀਅਪੁਨੇਕੀਜੈਸਾਕੋਈਕਰੈਤੈਸਾਕੋਈਪਾਵੈ॥
ਹੇ ਸੰਤ ਜਨੋਂ! ਪਿਆਰੇ ਮਾਲਕ ਪ੍ਰਭੂ ਦੀ ਵਡਿਆਈ ਵੇਖੋ, ਕਿ ਜਿਹੋ ਜਿਹੀ ਕੋਈ ਕਮਾਈ ਕਰਦਾ ਹੈ, ਉਹੋ ਜਿਹਾ ਉਸ ਨੂੰ ਫਲ ਮਿਲਦਾ ਹੈ।
O Siblings of Destiny, behold this, the glorious greatness of our Lord and Master, O Saints; as one behaves, so does he receive.
वेखहु भाई वडिआई हरि संतहु सुआमी अपुने की जैसा कोई करै तैसा कोई पावै ॥
ਏਹੁਬ੍ਰਹਮਬੀਚਾਰੁਹੋਵੈਦਰਿਸਾਚੈਅਗੋਦੇਜਨੁਨਾਨਕੁਆਖਿਸੁਣਾਵੈ॥੨॥
ਇਹ ਸੱਚੀ ਵਿਚਾਰ ਸੱਚੀ ਦਰਗਾਹ ਵਿਚ ਹੁੰਦੀ ਹੈ, ਦਾਸ ਨਾਨਕ ਪਹਿਲਾਂ ਹੀ ਤੁਹਾਨੂੰ ਆਖ ਕੇ ਸੁਣਾ ਰਿਹਾ ਹੈ (ਤਾਂ ਜੁ ਭਲਾ ਬੀਜ ਬੀਜ ਕੇ ਭਲੇ ਫਲ ਦੀ ਆਸ ਹੋ ਸਕੇ) ॥੨॥
This shall be God's determination in His True Court; servant Nanak predicts and proclaims this. ||2||
एहु ब्रहम बीचारु होवै दरि साचै अगो दे जनु नानकु आखि सुणावै ॥२॥
WWW.GURBANI.WORLD