ਸੋਰਠਿਮਹਲਾ੫॥
Sorat'h, Fifth Mahalaa:
सोरठि महला ५ ॥
ਗੁਰਕੇਚਰਨਬਸੇਰਿਦਭੀਤਰਿਸੁਭਲਖਣਪ੍ਰਭਿਕੀਨੇ॥
ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਦੇ ਚਰਨ ਵੱਸ ਪਏ, ਪ੍ਰਭੂ ਨੇ (ਉਸ ਦੀ ਜ਼ਿੰਦਗੀ ਵਿਚ) ਸਫਲਤਾ ਪੈਦਾ ਕਰਨ ਵਾਲੇ ਲੱਛਣ ਪੈਦਾ ਕਰ ਦਿੱਤੇ।
The Guru's feet abide within my heart; God has blessed me with good fortune.
गुर के चरन बसे रिद भीतरि सुभ लखण प्रभि कीने ॥
ਭਏਕ੍ਰਿਪਾਲਪੂਰਨਪਰਮੇਸਰਨਾਮਨਿਧਾਨਮਨਿਚੀਨੇ॥੧॥
ਸਰਬ-ਵਿਆਪਕ ਪ੍ਰਭੂ ਜੀ ਜਿਸ ਮਨੁੱਖ ਉਤੇ ਦਇਆਵਾਨ ਹੋ ਗਏ, ਉਸ ਮਨੁੱਖ ਨੇ ਪਰਮਾਤਮਾ ਦੇ ਨਾਮ ਦੇ ਖ਼ਜ਼ਾਨੇ ਆਪਣੇ ਮਨ ਵਿਚ (ਟਿਕੇ ਹੋਏ) ਪਛਾਣ ਲਏ ॥੧॥
The Perfect Transcendent Lord became merciful to me, and I found the treasure of the Naam within my mind. ||1||
भए क्रिपाल पूरन परमेसर नाम निधान मनि चीने ॥१॥
ਮੇਰੋਗੁਰੁਰਖਵਾਰੋਮੀਤ॥
ਹੇ ਭਾਈ! ਮੇਰਾ ਗੁਰੂ ਮੇਰਾ ਰਾਖਾ ਹੈ ਮੇਰਾ ਮਿੱਤਰ ਹੈ।
My Guru is my Saving Grace, my only best friend.
मेरो गुरु रखवारो मीत ॥
ਦੂਣਚਊਣੀਦੇਵਡਿਆਈਸੋਭਾਨੀਤਾਨੀਤ॥੧॥ਰਹਾਉ॥
(ਪ੍ਰਭੂ ਦਾ ਨਾਮ ਦੇ ਕੇ, ਮੈਨੂੰ) ਉਹ ਵਡਿਆਈ ਬਖ਼ਸ਼ਦਾ ਹੈ ਜੋ ਦੂਣੀ ਚਉਣੀ ਹੁੰਦੀ ਜਾਂਦੀ ਹੈ (ਸਦਾ ਵਧਦੀ ਜਾਂਦੀ ਹੈ), ਮੈਨੂੰ ਸਦਾ ਸੋਭਾ ਦਿਵਾਂਦਾ ਹੈ ॥੧॥ ਰਹਾਉ ॥
Over and over again, He blesses me with double, even four-fold, greatness. ||1||Pause||
दूण चऊणी दे वडिआई सोभा नीता नीत ॥१॥ रहाउ ॥
ਜੀਅਜੰਤਪ੍ਰਭਿਸਗਲਉਧਾਰੇਦਰਸਨੁਦੇਖਣਹਾਰੇ॥
ਹੇ ਭਾਈ! ਗੁਰੂ ਦਾ ਦਰਸਨ ਕਰਨ ਵਾਲੇ ਸਾਰੇ ਮਨੁੱਖਾਂ ਨੂੰ ਪ੍ਰਭੂ ਨੇ (ਵਿਕਾਰਾਂ ਤੋਂ) ਬਚਾ ਲਿਆ।
God saves all beings and creatures, giving them the Blessed Vision of His Darshan.
जीअ जंत प्रभि सगल उधारे दरसनु देखणहारे ॥
ਗੁਰਪੂਰੇਕੀਅਚਰਜਵਡਿਆਈਨਾਨਕਸਦਬਲਿਹਾਰੇ॥੨॥੯॥੩੭॥
ਪੂਰੇ ਗੁਰੂ ਦਾ ਇਤਨਾ ਵੱਡਾ ਦਰਜਾ ਹੈ ਕਿ (ਵੇਖ ਕੇ) ਹੈਰਾਨ ਹੋ ਜਾਈਦਾ ਹੈ। ਹੇ ਨਾਨਕ! (ਆਖ-ਮੈਂ ਗੁਰੂ ਤੋਂ) ਸਦਾ ਕੁਰਬਾਨ ਜਾਂਦਾ ਹਾਂ ॥੨॥੯॥੩੭॥
Wondrous is the glorious greatness of the Perfect Guru; Nanak is forever a sacrifice to Him. ||2||9||37||
गुर पूरे की अचरज वडिआई नानक सद बलिहारे ॥२॥९॥३७॥
WWW.GURBANI.WORLD