ਸੋਰਠਿਮਹਲਾ੫॥
Sorat'h, Fifth Mahalaa:
सोरठि महला ५ ॥
ਪਰਮੇਸਰਿਦਿਤਾਬੰਨਾ॥
ਹੇ ਸੰਤ ਜਨੋ! (ਜਿਸ ਮਨੁੱਖ ਦੇ ਆਤਮਕ ਜੀਵਨ ਵਾਸਤੇ) ਪਰਮੇਸਰ ਨੇ (ਵਿਕਾਰਾਂ ਦੇ ਰਾਹ ਵਿਚ) ਡੱਕਾ ਮਾਰ ਦਿੱਤਾ,
The Transcendent Lord has given me His support.
परमेसरि दिता बंना ॥
ਦੁਖਰੋਗਕਾਡੇਰਾਭੰਨਾ॥
(ਉਸ ਮਨੁੱਖ ਦੇ ਅੰਦਰੋਂ) ਪਰਮੇਸਰ ਨੇ ਦੁੱਖਾਂ ਤੇ ਰੋਗਾਂ ਦਾ ਡੇਰਾ ਹੀ ਮੁਕਾ ਦਿੱਤਾ।
The house of pain and disease has been demolished.
दुख रोग का डेरा भंना ॥
ਅਨਦਕਰਹਿਨਰਨਾਰੀ॥
ਉਹ ਸਾਰੇ ਜੀਵ ਆਤਮਕ ਆਨੰਦ ਮਾਣਦੇ ਹਨ,
The men and women celebrate.
अनद करहि नर नारी ॥
ਹਰਿਹਰਿਪ੍ਰਭਿਕਿਰਪਾਧਾਰੀ॥੧॥
ਜਿਨ੍ਹਾਂ ਉੱਤੇ ਪ੍ਰਭੂ ਨੇ (ਇਹ) ਕਿਰਪਾ ਕਰ ਦਿੱਤੀ ॥੧॥
The Lord God, Har, Har, has extended His Mercy. ||1||
हरि हरि प्रभि किरपा धारी ॥१॥
ਸੰਤਹੁਸੁਖੁਹੋਆਸਭਥਾਈ॥
ਹੇ ਸੰਤ ਜਨੋ! (ਉਸ ਮਨੁੱਖ ਨੂੰ) ਸਭ ਥਾਵਾਂ ਵਿਚ ਸੁਖ ਹੀ ਪ੍ਰਤੀਤ ਹੁੰਦਾ ਹੈ,
O Saints, there is peace everywhere.
संतहु सुखु होआ सभ थाई ॥
ਪਾਰਬ੍ਰਹਮੁਪੂਰਨਪਰਮੇਸਰੁਰਵਿਰਹਿਆਸਭਨੀਜਾਈ॥ਰਹਾਉ॥
(ਜਿਸ ਮਨੁੱਖ ਨੂੰ ਇਹ ਯਕੀਨ ਹੋ ਜਾਂਦਾ ਹੈ ਕਿ) ਪਾਰਬ੍ਰਹਮ ਪੂਰਨ ਪਰਮੇਸਰ ਸਭ ਥਾਵਾਂ ਵਿਚ ਮੌਜੂਦ ਹੈ ਰਹਾਉ॥
The Supreme Lord God, the Perfect Transcendent Lord, is pervading everywhere. ||Pause||
पारब्रहमु पूरन परमेसरु रवि रहिआ सभनी जाई ॥ रहाउ ॥
ਧੁਰਕੀਬਾਣੀਆਈ॥
ਹੇ ਸੰਤ ਜਨੋ! ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਜਿਸ ਮਨੁੱਖ ਦੇ ਅੰਦਰ ਆ ਵੱਸੀ,
The Bani of His Word emanated from the Primal Lord.
धुर की बाणी आई ॥
ਤਿਨਿਸਗਲੀਚਿੰਤਮਿਟਾਈ॥
ਉਸ ਨੇ ਆਪਣੀ ਸਾਰੀ ਚਿੰਤਾ ਦੂਰ ਕਰ ਲਈ।
It eradicates all anxiety.
तिनि सगली चिंत मिटाई ॥
ਦਇਆਲਪੁਰਖਮਿਹਰਵਾਨਾ॥
ਦਇਆ ਦਾ ਸੋਮਾ ਪ੍ਰਭੂ ਉਸ ਮਨੁੱਖ ਉੱਤੇ ਮੇਹਰਵਾਨ ਹੋਇਆ ਰਹਿੰਦਾ ਹੈ,
The Lord is merciful, kind and compassionate.
दइआल पुरख मिहरवाना ॥
ਹਰਿਨਾਨਕਸਾਚੁਵਖਾਨਾ॥੨॥੧੩॥੭੭॥
ਹੇ ਨਾਨਕ! ਉਹ ਮਨੁੱਖ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ (ਸਦਾ) ਉਚਾਰਦਾ ਹੈ ॥੨॥੧੩॥੭੭॥
Nanak chants the Naam, the Name of the True Lord. ||2||13||77||
हरि नानक साचु वखाना ॥२॥१३॥७७॥
WWW.GURBANI.WORLD