GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸੂਹੀ - ਗੁਰੂ ਰਾਮਦਾਸ ਜੀ
ਅੰਗ 758
Display Settings
Translations
ਰਾਗੁਸੂਹੀਮਹਲਾਅਸਟਪਦੀਆਘਰੁ੧੦
ਰਾਗ ਸੂਹੀ, ਘਰ ੧੦ ਵਿੱਚ ਗੁਰੂ ਰਾਮਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
Raag Soohee, Fourth Mahalaa, Ashtapadees, Tenth House:
रागु सूही महला ४ असटपदीआ घरु १० ॥
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਅੰਦਰਿਸਚਾਨੇਹੁਲਾਇਆਪ੍ਰੀਤਮਆਪਣੈ
ਹੇ ਭਾਈ! (ਗੁਰੂ ਨੇ) ਆਪਣੇ ਪਿਆਰੇ ਪ੍ਰਭੂ ਦਾ ਸਦਾ ਕਾਇਮ ਰਹਿਣ ਵਾਲਾ ਪਿਆਰ ਮੇਰੇ ਹਿਰਦੇ ਵਿਚ ਪੈਦਾ ਕਰ ਦਿੱਤਾ ਹੈ,
Deep within myself, I have enshrined true love for my Beloved.
अंदरि सचा नेहु लाइआ प्रीतम आपणै ॥
ਤਨੁਮਨੁਹੋਇਨਿਹਾਲੁਜਾਗੁਰੁਦੇਖਾਸਾਮੑਣੇ॥੧॥
(ਤਾਹੀਏਂ) ਜਦੋਂ ਮੈਂ ਗੁਰੂ ਨੂੰ ਆਪਣੇ ਸਾਹਮਣੇ ਵੇਖਦਾ ਹਾਂ, ਤਾਂ ਮੇਰਾ ਤਨ ਮੇਰਾ ਮਨ ਖਿੜ ਪੈਂਦਾ ਹੈ ॥੧॥
My body and soul are in ecstasy; I see my Guru before me. ||1||
तनु मनु होइ निहालु जा गुरु देखा सामणे ॥१॥
ਮੈਹਰਿਹਰਿਨਾਮੁਵਿਸਾਹੁ
ਹੇ ਭਾਈ! ਪੂਰੇ ਗੁਰੂ ਪਾਸੋਂ ਮੈਂ ਉਸ ਪਰਮਾਤਮਾ ਦਾ ਨਾਮ-ਸਰਮਾਇਆ ਪ੍ਰਾਪਤ ਕਰ ਲਿਆ ਹੈ,
I have purchased the Name of the Lord, Har, Har.
मै हरि हरि नामु विसाहु ॥
ਗੁਰਪੂਰੇਤੇਪਾਇਆਅੰਮ੍ਰਿਤੁਅਗਮਅਥਾਹੁ॥੧॥ਰਹਾਉ
ਜੋ ਆਤਮਕ ਜੀਵਨ ਦੇਣ ਵਾਲਾ ਹੈ, ਜੋ (ਗੁਰੂ ਤੋਂ ਬਿਨਾ) ਅਪਹੁੰਚ ਹੈ, ਜੋ ਬੜੇ ਡੂੰਘੇ ਦਿਲ ਵਾਲਾ ਹੈ ॥੧॥ ਰਹਾਉ ॥
I have obtained the Inaccessible and Unfathomable Ambrosial Nectar from the Perfect Guru. ||1||Pause||
गुर पूरे ते पाइआ अंम्रितु अगम अथाहु ॥१॥ रहाउ ॥
ਹਉਸਤਿਗੁਰੁਵੇਖਿਵਿਗਸੀਆਹਰਿਨਾਮੇਲਗਾਪਿਆਰੁ
ਹੇ ਭਾਈ! ਗੁਰੂ ਨੂੰ ਵੇਖ ਕੇ ਮੇਰੀ ਜਿੰਦ ਖਿੜ ਪੈਂਦੀ ਹੈ, (ਗੁਰੂ ਦੀ ਕਿਰਪਾ) ਪਰਮਾਤਮਾ ਦੇ ਨਾਮ ਵਿਚ ਮੇਰਾ ਪਿਆਰ ਬਣ ਗਿਆ ਹੈ।
Gazing upon the True Guru, I blossom forth in ecstasy; I am in love with the Name of the Lord.
हउ सतिगुरु वेखि विगसीआ हरि नामे लगा पिआरु ॥
ਕਿਰਪਾਕਰਿਕੈਮੇਲਿਅਨੁਪਾਇਆਮੋਖਦੁਆਰੁ॥੨॥
(ਜਿਨ੍ਹਾਂ ਨੂੰ ਗੁਰੂ ਨੇ) ਮੇਹਰ ਕਰ ਕੇ (ਪਰਮਾਤਮਾ ਦੇ ਚਰਨਾਂ ਨਾਲ) ਜੋੜ ਦਿੱਤਾ, ਉਹਨਾਂ ਨੇ (ਦੁਨੀਆ ਦੇ ਮੋਹ ਤੋਂ) ਖ਼ਲਾਸੀ ਦਾ ਦਰਵਾਜ਼ਾ ਲੱਭ ਲਿਆ ॥੨॥
Through His Mercy, the Lord has united me with Himself, and I have found the Door of Salvation. ||2||
किरपा करि कै मेलिअनु पाइआ मोख दुआरु ॥२॥
ਸਤਿਗੁਰੁਬਿਰਹੀਨਾਮਕਾਜੇਮਿਲੈਤਨੁਮਨੁਦੇਉ
ਹੇ ਭਾਈ! ਗੁਰੂ ਪਰਮਾਤਮਾ ਦੇ ਨਾਮ ਦਾ ਪ੍ਰੇਮੀ ਹੈ, ਜੇ ਮੈਨੂੰ ਗੁਰੂ ਮਿਲ ਪਏ ਤਾਂ ਮੈਂ ਆਪਣਾ ਤਨ ਆਪਣਾ ਮਨ ਉਸ ਦੇ ਅੱਗੇ ਭੇਟ ਰੱਖ ਦਿਆਂ।
The True Guru is the Lover of the Naam, the Name of the Lord. Meeting Him, I dedicate my body and mind to Him.
सतिगुरु बिरही नाम का जे मिलै त तनु मनु देउ ॥
ਜੇਪੂਰਬਿਹੋਵੈਲਿਖਿਆਤਾਅੰਮ੍ਰਿਤੁਸਹਜਿਪੀਏਉ॥੩॥
ਜੇ ਪੂਰਬਲੇ ਸਮੇ ਵਿਚ (ਗੁਰੂ ਦੇ ਮਿਲਾਪ ਦਾ ਲੇਖ ਮੱਥੇ ਉਤੇ) ਲਿਖਿਆ ਹੋਵੇ, ਤਾਂ ਹੀ (ਗੁਰੂ ਪਾਸੋਂ ਲੈ ਕੇ) ਮੈਂ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆਤਮਕ ਅਡੋਲਤਾ ਵਿਚ ਪੀ ਸਕਦਾ ਹਾਂ ॥੩॥
And if it is so pre-ordained, then I shall automatically drink in the Ambrosial Nectar. ||3||
जे पूरबि होवै लिखिआ ता अंम्रितु सहजि पीएउ ॥३॥
ਸੁਤਿਆਗੁਰੁਸਾਲਾਹੀਐਉਠਦਿਆਭੀਗੁਰੁਆਲਾਉ
ਹੇ ਭਾਈ! ਸੁੱਤੇ ਪਿਆਂ ਭੀ ਗੁਰੂ ਦੀ ਵਡਿਆਈ ਕਰਨੀ ਚਾਹੀਦੀ ਹੈ, ਉੱਠਦੇ ਸਾਰ ਭੀ ਮੈਂ ਗੁਰੂ ਦਾ ਨਾਮ ਉਚਾਰਾਂ-
Praise the Guru while you are asleep, and call on the Guru while you are up.
सुतिआ गुरु सालाहीऐ उठदिआ भी गुरु आलाउ ॥
ਕੋਈਐਸਾਗੁਰਮੁਖਿਜੇਮਿਲੈਹਉਤਾਕੇਧੋਵਾਪਾਉ॥੪॥
ਜੇ ਇਹੋ ਜਿਹੀ ਮਤਿ ਦੇਣ ਵਾਲੇ ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਸੱਜਣ ਮੈਨੂੰ ਮਿਲ ਪਏ, ਤਾਂ ਮੈਂ ਉਸ ਦੇ ਪੈਰ ਧੋਵਾਂ ॥੪॥
If only I could meet such a Gurmukh; I would wash His Feet. ||4||
कोई ऐसा गुरमुखि जे मिलै हउ ता के धोवा पाउ ॥४॥
ਕੋਈਐਸਾਸਜਣੁਲੋੜਿਲਹੁਮੈਪ੍ਰੀਤਮੁਦੇਇਮਿਲਾਇ
ਹੇ ਭਾਈ! ਕੋਈ ਅਜੇਹਾ ਸੱਜਣ ਮੈਨੂੰ ਲੱਭ ਦੇਵੋ, ਜੇਹੜਾ ਮੈਨੂੰ ਪ੍ਰੀਤਮ-ਗੁਰੂ ਮਿਲਾ ਦੇਵੇ।
I long for such a Friend, to unite me with my Beloved.
कोई ऐसा सजणु लोड़ि लहु मै प्रीतमु देइ मिलाइ ॥
ਸਤਿਗੁਰਿਮਿਲਿਐਹਰਿਪਾਇਆਮਿਲਿਆਸਹਜਿਸੁਭਾਇ॥੫॥
ਗੁਰੂ ਦੇ ਮਿਲਿਆਂ ਹੀ ਪਰਮਾਤਮਾ (ਦਾ ਮਿਲਾਪ) ਹਾਸਲ ਹੁੰਦਾ ਹੈ। (ਜਿਸ ਨੂੰ ਗੁਰੂ ਮਿਲ ਪੈਂਦਾ ਹੈ, ਉਸ ਨੂੰ) ਪਰਮਾਤਮਾ ਆਤਮਕ ਅਡੋਲਤਾ ਵਿਚ ਪਿਆਰ-ਰੰਗ ਵਿਚ ਮਿਲ ਪੈਂਦਾ ਹੈ ॥੫॥
Meeting the True Guru, I have found the Lord. He has met me, easily and effortlessly. ||5||
सतिगुरि मिलिऐ हरि पाइआ मिलिआ सहजि सुभाइ ॥५॥
ਸਤਿਗੁਰੁਸਾਗਰੁਗੁਣਨਾਮਕਾਮੈਤਿਸੁਦੇਖਣਕਾਚਾਉ
ਹੇ ਭਾਈ! ਗੁਰੂ ਗੁਣਾਂ ਦਾ ਸਮੁੰਦਰ ਹੈ, ਪਰਮਾਤਮਾ ਦੇ ਨਾਮ ਦਾ ਸਮੁੰਦਰ ਹੈ। ਉਸ ਗੁਰੂ ਦਾ ਦਰਸਨ ਕਰਨ ਦੀ ਤੈਨੂੰ ਤਾਂਘ ਲੱਗੀ ਹੋਈ ਹੈ।
The True Guru is the Ocean of Virtue of the Naam, the Name of the Lord. I have such a yearning to see Him!
सतिगुरु सागरु गुण नाम का मै तिसु देखण का चाउ ॥
ਹਉਤਿਸੁਬਿਨੁਘੜੀਜੀਵਊਬਿਨੁਦੇਖੇਮਰਿਜਾਉ॥੬॥
ਮੈਂ ਉਸ ਗੁਰੂ ਤੋਂ ਬਿਨਾ ਇਕ ਘੜੀ ਭਰ ਭੀ ਆਤਮਕ ਜੀਵਨ ਕਾਇਮ ਨਹੀਂ ਰੱਖ ਸਕਦਾ। ਗੁਰੂ ਦਾ ਦਰਸਨ ਕਰਨ ਤੋਂ ਬਿਨਾ ਮੇਰੀ ਆਤਮਕ ਮੌਤ ਹੋ ਜਾਂਦੀ ਹੈ ॥੬॥
Without Him, I cannot live, even for an instant. If I do not see Him, I die. ||6||
हउ तिसु बिनु घड़ी न जीवऊ बिनु देखे मरि जाउ ॥६॥
ਜਿਉਮਛੁਲੀਵਿਣੁਪਾਣੀਐਰਹੈਕਿਤੈਉਪਾਇ
ਹੇ ਭਾਈ! ਜਿਵੇਂ ਮੱਛੀ ਪਾਣੀ ਤੋਂ ਬਿਨਾ ਹੋਰ ਕਿਸੇ ਭੀ ਜਤਨ ਨਾਲ ਜੀਊਂਦੀ ਨਹੀਂ ਰਹਿ ਸਕਦੀ,
As the fish cannot survive at all without water,
जिउ मछुली विणु पाणीऐ रहै न कितै उपाइ ॥
ਤਿਉਹਰਿਬਿਨੁਸੰਤੁਜੀਵਈਬਿਨੁਹਰਿਨਾਮੈਮਰਿਜਾਇ॥੭॥
ਤਿਵੇਂ ਪਰਮਾਤਮਾ ਤੋਂ ਬਿਨਾ ਸੰਤ ਭੀ ਜੀਊ ਨਹੀਂ ਸਕਦਾ, ਪਰਮਾਤਮਾ ਦੇ ਨਾਮ ਤੋਂ ਬਿਨਾ ਉਹ ਆਪਣੀ ਆਤਮਕ ਮੌਤ ਸਮਝਦਾ ਹੈ ॥੭॥
the Saint cannot live without the Lord. Without the Lord's Name, he dies. ||7||
तिउ हरि बिनु संतु न जीवई बिनु हरि नामै मरि जाइ ॥७॥
ਮੈਸਤਿਗੁਰਸੇਤੀਪਿਰਹੜੀਕਿਉਗੁਰਬਿਨੁਜੀਵਾਮਾਉ
ਹੇ ਮਾਂ! ਮੇਰਾ ਆਪਣੇ ਗੁਰੂ ਨਾਲ ਡੂੰਘਾ ਪਿਆਰ ਹੈ। ਗੁਰੂ ਤੋਂ ਬਿਨਾ ਮੈਂ ਕਿਵੇਂ ਜੀਊ ਸਕਦਾ ਹਾਂ?
I am so much in love with my True Guru! How could I even live without the Guru, O my mother?
मै सतिगुर सेती पिरहड़ी किउ गुर बिनु जीवा माउ ॥
ਮੈਗੁਰਬਾਣੀਆਧਾਰੁਹੈਗੁਰਬਾਣੀਲਾਗਿਰਹਾਉ॥੮॥
ਗੁਰੂ ਦੀ ਬਾਣੀ ਮੇਰਾ ਸਹਾਰਾ ਹੈ। ਗੁਰੂ ਦੀ ਬਾਣੀ ਵਿਚ ਜੁੜ ਕੇ ਹੀ ਮੈਂ ਰਹਿ ਸਕਦਾ ਹਾਂ ॥੮॥
I have the Support of the Word of the Guru's Bani. Attached to Gurbani, I survive. ||8||
मै गुरबाणी आधारु है गुरबाणी लागि रहाउ ॥८॥
ਹਰਿਹਰਿਨਾਮੁਰਤੰਨੁਹੈਗੁਰੁਤੁਠਾਦੇਵੈਮਾਇ
ਹੇ ਮਾਂ! ਪਰਮਾਤਮਾ ਦਾ ਨਾਮ ਰਤਨ (ਵਰਗਾ ਕੀਮਤੀ ਪਦਾਰਥ) ਹੈ। ਗੁਰੂ (ਜਿਸ ਉਤੇ) ਪ੍ਰਸੰਨ (ਹੁੰਦਾ ਹੈ, ਉਸ ਨੂੰ ਇਹ ਰਤਨ) ਦੇਂਦਾ ਹੈ।
The Name of the Lord, Har, Har, is a jewel; by the Pleasure of His Will, the Guru has given it, O my mother.
हरि हरि नामु रतंनु है गुरु तुठा देवै माइ ॥
ਮੈਧਰਸਚੇਨਾਮਕੀਹਰਿਨਾਮਿਰਹਾਲਿਵਲਾਇ॥੯॥
ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਹੀ ਮੇਰਾ ਆਸਰਾ ਬਣ ਚੁਕਾ ਹੈ। ਪ੍ਰਭੂ ਦੇ ਨਾਮ ਵਿਚ ਸੁਰਤ ਜੋੜ ਕੇ ਹੀ ਮੈਂ ਰਹਿ ਸਕਦਾ ਹਾਂ ॥੯॥
The True Name is my only Support. I remain lovingly absorbed in the Lord's Name. ||9||
मै धर सचे नाम की हरि नामि रहा लिव लाइ ॥९॥
ਗੁਰਗਿਆਨੁਪਦਾਰਥੁਨਾਮੁਹੈਹਰਿਨਾਮੋਦੇਇਦ੍ਰਿੜਾਇ
ਹੇ ਭਾਈ! ਗੁਰੂ ਦੀ ਦਿੱਤੀ ਹੋਈ ਆਤਮਕ ਜੀਵਨ ਦੀ ਸੂਝ ਇਕ ਕੀਮਤੀ ਚੀਜ਼ ਹੈ। ਗੁਰੂ ਦਾ ਦਿੱਤਾ ਹੋਇਆ ਹਰਿ-ਨਾਮ ਕੀਮਤੀ ਪਦਾਰਥ ਹੈ।
The wisdom of the Guru is the treasure of the Naam. The Guru implants and enshrines the Lord's Name.
गुर गिआनु पदारथु नामु है हरि नामो देइ द्रिड़ाइ ॥
ਜਿਸੁਪਰਾਪਤਿਸੋਲਹੈਗੁਰਚਰਣੀਲਾਗੈਆਇ॥੧੦॥
ਜਿਸ ਮਨੁੱਖ ਦੇ ਭਾਗਾਂ ਵਿਚ ਇਸ ਦੀ ਪ੍ਰਾਪਤੀ ਲਿਖੀ ਹੈ, ਉਹ ਮਨੁੱਖ ਗੁਰੂ ਦੀ ਚਰਨੀਂ ਆ ਲੱਗਦਾ ਹੈ, ਤੇ ਇਹ ਪਦਾਰਥ ਹਾਸਲ ਕਰ ਲੈਂਦਾ ਹੈ। ਗੁਰੂ ਉਸ ਦੇ ਹਿਰਦੇ ਵਿਚ ਹਰਿ-ਨਾਮ ਪੱਕਾ ਕਰ ਦੇਂਦਾ ਹੈ ॥੧੦॥
He alone receives it, he alone gets it, who comes and falls at the Guru's Feet. ||10||
जिसु परापति सो लहै गुर चरणी लागै आइ ॥१०॥
ਅਕਥਕਹਾਣੀਪ੍ਰੇਮਕੀਕੋਪ੍ਰੀਤਮੁਆਖੈਆਇ
ਹੇ ਭਾਈ! ਪ੍ਰਭੂ ਦੇ ਪ੍ਰੇਮ ਦੀ ਕਹਾਣੀ ਹਰ ਕੋਈ ਬਿਆਨ ਨਹੀਂ ਕਰ ਸਕਦਾ। ਜੇ ਕੋਈ ਪਿਆਰਾ ਸੱਜਣ ਮੈਨੂੰ ਆ ਕੇ ਇਹ ਕਹਾਣੀ ਸੁਣਾਏ,
If only someone would come and tell me the Unspoken Speech of the Love of my Beloved.
अकथ कहाणी प्रेम की को प्रीतमु आखै आइ ॥
ਤਿਸੁਦੇਵਾਮਨੁਆਪਣਾਨਿਵਿਨਿਵਿਲਾਗਾਪਾਇ॥੧੧॥
ਤਾਂ ਮੈਂ ਆਪਣਾ ਮਨ ਉਸ ਦੇ ਹਵਾਲੇ ਕਰ ਦਿਆਂ, ਲਿਫ਼ ਲਿਫ਼ ਕੇ ਉਸ ਦੇ ਪੈਰਾਂ ਤੇ ਢਹਿ ਪਵਾਂ ॥੧੧॥
I would dedicate my mind to him; I would bow down in humble respect, and fall at his feet. ||11||
तिसु देवा मनु आपणा निवि निवि लागा पाइ ॥११॥
ਸਜਣੁਮੇਰਾਏਕੁਤੂੰਕਰਤਾਪੁਰਖੁਸੁਜਾਣੁ
ਹੇ ਪ੍ਰਭੂ! ਸਿਰਫ਼ ਤੂੰ ਹੀ ਮੇਰਾ (ਅਸਲ) ਸੱਜਣ ਹੈਂ। ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ, ਸਭ ਵਿਚ ਵਿਆਪਕ ਹੈਂ, ਸਭ ਦੀ ਜਾਣਨ ਵਾਲਾ ਹੈਂ।
You are my only Friend, O my All-knowing, All-powerful Creator Lord.
सजणु मेरा एकु तूं करता पुरखु सुजाणु ॥
ਸਤਿਗੁਰਿਮੀਤਿਮਿਲਾਇਆਮੈਸਦਾਸਦਾਤੇਰਾਤਾਣੁ॥੧੨॥
ਮਿੱਤਰ ਗੁਰੂ ਨੇ ਮੈਨੂੰ ਤੇਰੇ ਨਾਲ ਮਿਲਾ ਦਿੱਤਾ ਹੈ। ਮੈਨੂੰ ਸਦਾ ਹੀ ਤੇਰਾ ਸਹਾਰਾ ਹੈ ॥੧੨॥
You have brought me to meet with my True Guru. Forever and ever, You are my only strength. ||12||
सतिगुरि मीति मिलाइआ मै सदा सदा तेरा ताणु ॥१२॥
ਸਤਿਗੁਰੁਮੇਰਾਸਦਾਸਦਾਨਾਆਵੈਨਾਜਾਇ
ਹੇ ਭਾਈ! ਪਿਆਰਾ ਗੁਰੂ (ਦੱਸਦਾ ਹੈ ਕਿ) ਪਰਮਾਤਮਾ ਸਦਾ ਹੀ ਕਾਇਮ ਰਹਿਣ ਵਾਲਾ ਹੈ, ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ।
My True Guru, forever and ever, does not come and go.
सतिगुरु मेरा सदा सदा ना आवै ना जाइ ॥
ਓਹੁਅਬਿਨਾਸੀਪੁਰਖੁਹੈਸਭਮਹਿਰਹਿਆਸਮਾਇ॥੧੩॥
ਉਹ ਪੁਰਖ-ਪ੍ਰਭੂ ਕਦੇ ਨਾਸ ਹੋਣ ਵਾਲਾ ਨਹੀਂ, ਉਹ ਸਭਨਾਂ ਵਿਚ ਮੌਜੂਦ ਹੈ ॥੧੩॥
He is the Imperishable Creator Lord; He is permeating and pervading among all. ||13||
ओहु अबिनासी पुरखु है सभ महि रहिआ समाइ ॥१३॥
ਰਾਮਨਾਮਧਨੁਸੰਚਿਆਸਾਬਤੁਪੂੰਜੀਰਾਸਿ
(ਹੇ ਭਾਈ!) ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਥਾਪਣਾ ਦੇ ਦਿੱਤੀ ਉਸ ਨੇ ਪਰਮਾਤਮਾ ਦਾ ਨਾਮ-ਧਨ ਇਕੱਠਾ ਕਰ ਲਿਆ, ਉਸ ਦੀ ਇਹ ਰਾਸਿ-ਪੂੰਜੀ ਸਦਾ ਅਖੁੱਟ ਰਹਿੰਦੀ ਹੈ,
I have gathered in the wealth of the Lord's Name. My facilities and faculties are intact, safe and sound.
राम नाम धनु संचिआ साबतु पूंजी रासि ॥
ਨਾਨਕਦਰਗਹਮੰਨਿਆਗੁਰਪੂਰੇਸਾਬਾਸਿ॥੧੪॥੧॥੨॥੧੧॥
ਤੇ ਹੇ ਨਾਨਕ! (ਆਖ-) ਉਸ ਨੂੰ ਪ੍ਰਭੂ ਦੀ ਦਰਗਾਹ ਵਿਚ ਸਤਕਾਰ ਪ੍ਰਾਪਤ ਹੁੰਦਾ ਹੈ ॥੧੪॥੧॥੨॥੧੧॥
O Nanak, I am approved and respected in the Court of the Lord; the Perfect Guru has blessed me! ||14||1||2||11||
नानक दरगह मंनिआ गुर पूरे साबासि ॥१४॥१॥२॥११॥
WWW.GURBANI.WORLD
ਪਿਛਲਾ Share ਹੋਮ Save ਅਗਲਾ