ਸ੍ਵੈਯਾ ॥

ਚੰਡੀ ਚਰਿਤ੍ਰ ਉਕਤਿ ਬਿਲਾਸ ਗੁਰੂ ਗੋਬਿੰਦ ਸਿੰਘ ਜੀ ਅੰਗ 77
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸ੍ਵੈਯਾ
ਸ੍ਵੈਯਾ:
SWAYYA
स्वैया ॥
LINE 02
ਦਾਰੁਨਦੀਰਘੁਦਿਗਜਸੇਬਲਿਸਿੰਘਹਿਕੇਬਲਸਿੰਘਧਰੇਹੈ
(ਦੇਵੀ ਦਾ ਵਾਹਨ) ਸ਼ੇਰ ਦਿਗਜ (ਦਿਸ਼ਾਵਾਂ ਦੇ ਹਾਥੀ) ਜਿੰਨਾ ਭਿਆਨਕ ਅਤੇ ਵਡੇ ਆਕਾਰ ਵਾਲਾ ਹੈ ਅਤੇ ਬੱਬਰ ਸ਼ੇਰ ਜਿਤਨਾ ਉਸ ਵਿਚ ਬਲ ਹੈ।
The terrible form of the lion is like an elephant, he is mighty like a big lion.
दारुन दीरघु दिगज से बलि सिंघहि के बल सिंघ धरे है ॥
LINE 03
ਰੋਮਮਨੋਸਰਕਾਲਹਿਕੇਜਨਪਾਹਨਪੀਤਪੈਬ੍ਰਿਛਹਰੇਹੈ
(ਉਸ ਦੇ) ਵਾਲ ਮਾਨੋ ਕਾਲ ਦੇ ਤੀਰ ਹੋਣ ਅਥਵਾ ਪੀਲੇ ਪਹਾੜ ਉਤੇ ਬ੍ਰਿਛ ਖੜੋਤੇ ਹੋਣ।
The hair of the lion are like arrows and appear as trees growing on a yellow mountain.
रोम मनो सर कालहि के जन पाहन पीत पै ब्रिछ हरे है ॥
LINE 04
ਮੇਰਕੇਮਧਿਮਨੋਜਮਨਾਲਰਿਕੇਤਕੀਪੁੰਜਪੈਭ੍ਰਿੰਗਢਰੇਹੈ
(ਪਿਠ ਉਤੇ ਕਾਲੇ ਵਾਲਾਂ ਦੀ ਲਕੀਰ ਇੰਜ ਪ੍ਰਤੀਤ ਹੁੰਦੀ ਹੈ) ਮਾਨੋ ਸੁਮੇਰ ਪਰਬਤ ਵਿਚੋਂ ਯਮਨਾ ਦੀ ਧਾਰ (ਨਿਕਲਦੀ ਹੋਵੇ) ਅਤੇ (ਸ਼ਰੀਰ ਉੱਤੇ ਕਾਲੇ ਦਾਗ਼) ਮਾਨੋ ਪੀਲੀ ਚਮੇਲੀ ਦੇ ਫੁੱਲਾਂ ਦੇ ਗੁਛਿਆਂ ਉਤੇ ਭੌਰੇ ਲਿਪਟੇ ਹੋਏ ਹੋਣ।
The back-line of the lion looks like the current of Yamuna on the mountain, and the black hair on his body appear like the black bees on the flower of Ketki.
मेर के मधि मनो जमना लरि केतकी पुंज पै भ्रिंग ढरे है ॥
LINE 05
ਮਾਨੋਮਹਾਪ੍ਰਿਥਲੈਕੇਕਮਾਨਸੁਭੂਧਰਭੂਮਤੇਨਿਆਰੇਕਰੇਹੈ੨੬॥॥
(ਸ਼ੇਰ ਦੇ ਸੁਡੌਲ ਅੰਗ ਇੰਜ ਪ੍ਰਤੀਤ ਹੁੰਦੇ ਹਨ) ਮਾਨੋ ਮਹਾਰਾਜ ਪ੍ਰਿਥੂ ਨੇ ਕਮਾਨ ਲੈ ਕੇ ਧਰਤੀ ਉਤੇ ਪਰਬਤ ਵਖਰੇ ਕਰ ਕੇ ਰਖੇ ਹੋਣ ॥੨੬॥
Various sinewy limbs seem like the action of king Prithy of segregating the mountains from the earth by raising his bow and shootin with all his might.26.
मानो महा प्रिथ लै के कमान सु भूधर भूम ते निआरे करे है ॥२६॥
GURBANI.WORLD