ਸਾਰਗ ਮਹਲਾ ੫ ॥

ਰਾਗੁ ਸਾਰੰਗ ਗੁਰੂ ਅਰਜਨ ਦੇਵ ਜੀ ਅੰਗ 1217
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਾਰਗਮਹਲਾ
Saarang, Fifth Mahalaa:
सारग महला ५ ॥
LINE 02
ਕਰਹੁਗਤਿਦਇਆਲਸੰਤਹੁਮੋਰੀ
ਹੇ ਦਇਆ ਦੇ ਸੋਮੇ ਸੰਤ ਜਨੋ! (ਮਿਹਰ ਕਰ ਕੇ) ਮੇਰੀ ਉੱਚੀ ਆਤਮਕ ਅਵਸਥਾ ਕਰ ਦਿਉ।
Save me, O Merciful Saint!
करहु गति दइआल संतहु मोरी ॥
LINE 03
ਤੁਮਸਮਰਥਕਾਰਨਕਰਨਾਤੂਟੀਤੁਮਹੀਜੋਰੀ॥॥ਰਹਾਉ
ਤੁਸੀਂ ਸਭ ਤਾਕਤਾਂ ਦੇ ਮਾਲਕ ਅਤੇ ਜਗਤ ਦੇ ਮੂਲ ਪਰਮਾਤਮਾ ਦਾ ਰੂਪ ਹੋ। ਪਰਮਾਤਮਾ ਨਾਲੋਂ ਟੁੱਟੀ ਹੋਈ ਸੁਰਤ ਤੁਸੀਂ ਹੀ ਜੋੜਨ ਵਾਲੇ ਹੋ ॥੧॥ ਰਹਾਉ ॥
You are the All-powerful Cause of causes. You have ended my separation, and joined me with God. ||1||Pause||
तुम समरथ कारन करना तूटी तुम ही जोरी ॥१॥ रहाउ ॥
LINE 04
ਜਨਮਜਨਮਕੇਬਿਖਈਤੁਮਤਾਰੇਸੁਮਤਿਸੰਗਿਤੁਮਾਰੈਪਾਈ
ਹੇ ਸੰਤ ਜਨੋ! ਅਨੇਕਾਂ ਜਨਮਾਂ ਦੇ ਵਿਕਾਰੀਆਂ ਨੂੰ ਤੁਸੀਂ (ਵਿਕਾਰਾਂ ਤੋਂ) ਬਚਾ ਲੈਂਦੇ ਹੋ, ਤੁਹਾਡੀ ਸੰਗਤ ਵਿਚ ਰਿਹਾਂ ਸ੍ਰੇਸ਼ਟ ਅਕਲ ਪ੍ਰਾਪਤ ਹੋ ਜਾਂਦੀ ਹੈ।
You save us from the corruption and sins of countless incarnations; associating with You, we obtain sublime understanding.
जनम जनम के बिखई तुम तारे सुमति संगि तुमारै पाई ॥
LINE 05
ਅਨਿਕਜੋਨਿਭ੍ਰਮਤੇਪ੍ਰਭਬਿਸਰਤਸਾਸਿਸਾਸਿਹਰਿਗਾਈ॥॥
ਪਰਮਾਤਮਾ ਨੂੰ ਭੁਲਾ ਕੇ ਅਨੇਕਾਂ ਜੂਨਾਂ ਵਿਚ ਭਟਕਦਿਆਂ ਨੇ ਭੀ (ਤੁਹਾਡੀ ਸੰਗਤ ਵਿਚ) ਹਰੇਕ ਸਾਹ ਦੇ ਨਾਲ ਪ੍ਰਭੂ ਦੀ ਸਿਫ਼ਤ-ਸਾਲਾਹ ਸ਼ੁਰੂ ਕਰ ਦਿੱਤੀ ॥੧॥
Forgetting God, we wandered through countless incarnations; with each and every breath, we sing the Lord's Praises. ||1||
अनिक जोनि भ्रमते प्रभ बिसरत सासि सासि हरि गाई ॥१॥
LINE 06
ਜੋਜੋਸੰਗਿਮਿਲੇਸਾਧੂਕੈਤੇਤੇਪਤਿਤਪੁਨੀਤਾ
ਜਿਹੜੇ ਜਿਹੜੇ ਮਨੁੱਖ ਗੁਰੂ ਦੀ ਸੰਗਤ ਵਿਚ ਮਿਲਦੇ ਹਨ, ਉਹ ਸਾਰੇ ਵਿਕਾਰੀਆਂ ਤੋਂ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ।
Whoever meets with the Holy Saints - those sinners are sanctified.
जो जो संगि मिले साधू कै ते ते पतित पुनीता ॥
LINE 07
ਕਹੁਨਾਨਕਜਾਕੇਵਡਭਾਗਾਤਿਨਿਜਨਮੁਪਦਾਰਥੁਜੀਤਾ੨੪੨੬੫॥॥॥॥
ਨਾਨਕ ਆਖਦਾ ਹੈ- ਜਿਸ ਮਨੁੱਖ ਦੇ ਵੱਡੇ ਭਾਗ ਜਾਗ ਪਏ, ਉਸ ਨੇ (ਸੰਤ ਜਨਾਂ ਦੀ ਸੰਗਤ ਵਿਚ ਰਹਿ ਕੇ) ਇਹ ਕੀਮਤੀ ਮਨੁੱਖਾ ਜਨਮ (ਵਿਕਾਰਾਂ ਅੱਗੇ) ਹਾਰਨ ਤੋਂ ਬਚਾ ਲਿਆ ॥੨॥੪੨॥੬੫॥
Says Nanak, those who have such high destiny, win this invaluable human life. ||2||42||65||
कहु नानक जा के वडभागा तिनि जनमु पदारथु जीता ॥२॥४२॥६५॥
GURBANI.WORLD