ਕਲਿਆਨ ਮਹਲਾ ੪ ॥

ਰਾਗੁ ਕਲਿਆਨ ਗੁਰੂ ਰਾਮਦਾਸ ਜੀ ਅੰਗ 1320
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਲਿਆਨਮਹਲਾ
Kalyaan, Fourth Mahalaa:
कलिआन महला ४ ॥
LINE 02
ਹਮਰੀਚਿਤਵਨੀਹਰਿਪ੍ਰਭੁਜਾਨੈ
ਅਸਾਂ ਜੀਵਾਂ ਦੀ (ਹਰੇਕ) ਭਾਵਨੀ ਨੂੰ ਪਰਮਾਤਮਾ (ਆਪ) ਜਾਣਦਾ ਹੈ।
Only the Lord God knows my innermost thoughts.
हमरी चितवनी हरि प्रभु जानै ॥
LINE 03
ਅਉਰੁਕੋਈਨਿੰਦਕਰੈਹਰਿਜਨਕੀਪ੍ਰਭੁਤਾਕਾਕਹਿਆਇਕੁਤਿਲੁਨਹੀਮਾਨੈ॥॥ਰਹਾਉ
ਜੇ ਕੋਈ ਹੋਰ (ਨਿੰਦਕ ਮਨੁੱਖ) ਪਰਮਾਤਮਾ ਦੇ ਭਗਤ ਦੀ ਨਿੰਦਾ ਕਰਦਾ ਹੋਵੇ, ਪਰਮਾਤਮਾ ਉਸ ਦਾ ਆਖਿਆ ਹੋਇਆ (ਨਿੰਦਾ ਦਾ ਬਚਨ) ਰਤਾ ਭਰ ਭੀ ਨਹੀਂ ਮੰਨਦਾ ॥੧॥ ਰਹਾਉ ॥
If someone slanders the humble servant of the Lord, God does not believe even a tiny bit of what he says. ||1||Pause||
अउरु कोई निंद करै हरि जन की प्रभु ता का कहिआ इकु तिलु नही मानै ॥१॥ रहाउ ॥
LINE 04
ਅਉਰਸਭਤਿਆਗਿਸੇਵਾਕਰਿਅਚੁਤਜੋਸਭਤੇਊਚਠਾਕੁਰੁਭਗਵਾਨੈ
ਹੋਰ ਹਰੇਕ (ਆਸ) ਲਾਹ ਕੇ ਉਸ ਅਬਿਨਾਸੀ ਪਰਮਾਤਮਾ ਦੀ ਭਗਤੀ ਕਰਿਆ ਕਰ, ਜਿਹੜਾ ਸਭ ਤੋਂ ਉੱਚਾ ਮਾਲਕ ਭਗਵਾਨ ਹੈ।
So give up everything else, and serve the Imperishable; The Lord God, our Lord and Master, is the Highest of all.
अउर सभ तिआगि सेवा करि अचुत जो सभ ते ऊच ठाकुरु भगवानै ॥
LINE 05
ਹਰਿਸੇਵਾਤੇਕਾਲੁਜੋਹਿਸਾਕੈਚਰਨੀਆਇਪਵੈਹਰਿਜਾਨੈ॥॥
ਪਰਮਾਤਮਾ ਦੀ ਸੇਵਾ-ਭਗਤੀ ਦੀ ਬਰਕਤਿ ਨਾਲ ਆਤਮਕ ਮੌਤ (ਭਗਤ ਵਲ) ਤੱਕ ਭੀ ਨਹੀਂ ਸਕਦੀ, ਉਹ ਤਾਂ ਭਗਤ ਦੇ ਚਰਨਾਂ ਵਿਚ ਆ ਡਿੱਗਦੀ ਹੈ (ਭਗਤ ਦੇ ਅਧੀਨ ਹੋ ਜਾਂਦੀ ਹੈ) ॥੧॥
When you serve the Lord, Death cannot even see you. It comes and falls at the feet of those who know the Lord. ||1||
हरि सेवा ते कालु जोहि न साकै चरनी आइ पवै हरि जानै ॥१॥
LINE 06
ਜਾਕਉਰਾਖਿਲੇਇਮੇਰਾਸੁਆਮੀਤਾਕਉਸੁਮਤਿਦੇਇਪੈਕਾਨੈ
ਪਿਆਰਾ ਮਾਲਕ-ਪ੍ਰਭੂ ਜਿਸ ਮਨੁੱਖ ਦੀ ਰਖਿਆ ਕਰਦਾ ਹੈ, ਉਸ ਨੂੰ ਪਿਆਰ ਨਾਲ ਧਿਆਨ ਨਾਲ ਸ੍ਰੇਸ਼ਟ ਮੱਤ ਬਖ਼ਸ਼ਦਾ ਹੈ।
Those whom my Lord and Master protects - a balanced wisdom comes to their ears.
जा कउ राखि लेइ मेरा सुआमी ता कउ सुमति देइ पै कानै ॥
LINE 07
ਤਾਕਉਕੋਈਅਪਰਿਸਾਕੈਜਾਕੀਭਗਤਿਮੇਰਾਪ੍ਰਭੁਮਾਨੈ॥॥
ਪਰਮਾਤਮਾ ਜਿਸ ਮਨੁੱਖ ਦੀ ਭਗਤੀ ਪਰਵਾਨ ਕਰ ਲੈਂਦਾ ਹੈ, ਕੋਈ ਹੋਰ ਮਨੁੱਖ ਉਸ ਦੀ ਬਰਾਬਰੀ ਨਹੀਂ ਕਰ ਸਕਦਾ ॥੨॥
No one can equal them; their devotional worship is accepted by my God. ||2||
ता कउ कोई अपरि न साकै जा की भगति मेरा प्रभु मानै ॥२॥
LINE 08
ਹਰਿਕੇਚੋਜਵਿਡਾਨਦੇਖੁਜਨਜੋਖੋਟਾਖਰਾਇਕਨਿਮਖਪਛਾਨੈ
ਹੇ ਸੱਜਣ! ਵੇਖ, ਉਸ ਪਰਮਾਤਮਾ ਦੇ ਕੌਤਕ ਬੜੇ ਹੈਰਾਨ ਕਰਨ ਵਾਲੇ ਹਨ ਜੋ ਅੱਖ ਝਮਕਣ ਜਿਤਨੇ ਸਮੇ ਵਿਚ ਹੀ ਖੋਟੇ ਖਰੇ ਮਨੁੱਖ ਨੂੰ ਪਛਾਣ ਲੈਂਦਾ ਹੈ।
So behold the Wondrous and Amazing Play of the Lord. In an instant, He distinguishes the genuine from the counterfeit.
हरि के चोज विडान देखु जन जो खोटा खरा इक निमख पछानै ॥
LINE 09
ਤਾਤੇਜਨਕਉਅਨਦੁਭਇਆਹੈਰਿਦਸੁਧਮਿਲੇਖੋਟੇਪਛੁਤਾਨੈ॥॥
ਸੁੱਧ ਹਿਰਦੇ ਵਾਲੇ ਮਨੁੱਖ ਉਸ ਨੂੰ ਮਿਲ ਪੈਂਦੇ ਹਨ, ਖੋਟੇ ਮਨੁੱਖ ਪਛੁਤਾਂਦੇ ਹੀ ਰਹਿ ਜਾਂਦੇ ਹਨ। ਤਾਹੀਏਂ ਭਗਤ ਦੇ ਅੰਦਰ ਆਨੰਦ ਬਣਿਆ ਰਹਿੰਦਾ ਹੈ (ਕਿਉਂਕਿ ਭਗਤ ਨੂੰ ਪ੍ਰਭੂ ਆਪਣੇ ਚਰਨਾਂ ਵਿਚ ਜੋੜੀ ਰੱਖਦਾ ਹੈ) ॥੩॥
And that is why His humble servant is in bliss. Those of pure heart meet together, while the evil ones regret and repent. ||3||
ता ते जन कउ अनदु भइआ है रिद सुध मिले खोटे पछुतानै ॥३॥
LINE 10
ਤੁਮਹਰਿਦਾਤੇਸਮਰਥਸੁਆਮੀਇਕੁਮਾਗਉਤੁਝਪਾਸਹੁਹਰਿਦਾਨੈ
ਹੇ ਹਰੀ! ਤੁਸੀਂ ਸਭ ਦਾਤਾਂ ਦੇਣ ਵਾਲੇ ਸਭ ਤਾਕਤਾਂ ਦੇ ਮਾਲਕ ਸੁਆਮੀ ਹੋ। ਹੇ ਹਰੀ! ਮੈਂ ਤੇਰੇ ਪਾਸੋਂ ਇਕ ਖ਼ੈਰ ਮੰਗਦਾ ਹਾਂ।
Lord, You are the Great Giver, our All-powerful Lord and Master; O Lord, I beg for only one gift from You.
तुम हरि दाते समरथ सुआमी इकु मागउ तुझ पासहु हरि दानै ॥
LINE 11
ਜਨਨਾਨਕਕਉਹਰਿਕ੍ਰਿਪਾਕਰਿਦੀਜੈਸਦਬਸਹਿਰਿਦੈਮੋਹਿਹਰਿਚਰਾਨੈ੪੫॥॥॥
ਮਿਹਰ ਕਰ ਕੇ (ਆਪਣੇ) ਦਾਸ ਨਾਨਕ ਨੂੰ (ਇਹ ਦਾਨ) ਦੇਹ ਕਿ, ਹੇ ਹਰੀ! ਤੇਰੇ ਚਰਨ ਮੇਰੇ ਹਿਰਦੇ ਵਿਚ ਸਦਾ ਵੱਸਦੇ ਰਹਿਣ ॥੪॥੫॥
Lord, please bless servant Nanak with Your Grace, that Your Feet may abide forever within my heart. ||4||5||
जन नानक कउ हरि क्रिपा करि दीजै सद बसहि रिदै मोहि हरि चरानै ॥४॥५॥
GURBANI.WORLD