LINE 01
ਕਲਿਆਨਮਹਲਾ੪॥
Kalyaan, Fourth Mahalaa:
कलिआन महला ४ ॥
LINE 02
ਪ੍ਰਭਕੀਜੈਕ੍ਰਿਪਾਨਿਧਾਨਹਮਹਰਿਗੁਨਗਾਵਹਗੇ॥
ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਮਿਹਰ ਕਰ, ਅਸੀਂ (ਜੀਵ) ਤੇਰੇ ਗੁਣ ਗਾਂਦੇ ਰਹੀਏ।
O God, Treasure of Mercy, please bless me, that I may sing the Glorious Praises of the Lord.
प्रभ कीजै क्रिपा निधान हम हरि गुन गावहगे ॥
LINE 03
ਹਉਤੁਮਰੀਕਰਉਨਿਤਆਸਪ੍ਰਭਮੋਹਿਕਬਗਲਿਲਾਵਹਿਗੇ੧॥॥ਰਹਾਉ॥
ਹੇ ਪ੍ਰਭੂ! ਮੈਂ ਸਦਾ ਤੇਰੀ (ਮਿਹਰ ਦੀ ਹੀ) ਆਸ ਕਰਦਾ ਰਹਿੰਦਾ ਹਾਂ ਕਿ ਪ੍ਰਭੂ ਜੀ ਮੈਨੂੰ ਕਦੋਂ (ਆਪਣੇ) ਗਲ ਨਾਲ ਲਾਣਗੇ ॥੧॥ ਰਹਾਉ ॥
I always place my hopes in You; O God, when will you take me in Your Embrace? ||1||Pause||
हउ तुमरी करउ नित आस प्रभ मोहि कब गलि लावहिगे ॥१॥ रहाउ ॥
LINE 04
ਹਮਬਾਰਿਕਮੁਗਧਇਆਨਪਿਤਾਸਮਝਾਵਹਿਗੇ॥
ਅਸੀਂ ਜੀਵ ਮੂਰਖ ਅੰਞਾਣ ਬੱਚੇ ਹਾਂ, ਪ੍ਰਭੂ-ਪਿਤਾ ਜੀ (ਸਾਨੂੰ ਸਦਾ) ਸਮਝਾਂਦੇ ਰਹਿੰਦੇ ਹਨ।
I am a foolish and ignorant child; Father, please teach me!
हम बारिक मुगध इआन पिता समझावहिगे ॥
LINE 05
ਸੁਤੁਖਿਨੁਖਿਨੁਭੂਲਿਬਿਗਾਰਿਜਗਤਪਿਤਭਾਵਹਿਗੇ੧॥॥
ਪੁੱਤਰ ਮੁੜ ਮੁੜ ਹਰ ਵੇਲੇ ਭੁੱਲਦਾ ਹੈ ਵਿਗਾੜ ਕਰਦਾ ਹੈ, ਪਰ ਜਗਤ ਦੇ ਪਿਤਾ ਨੂੰ (ਜੀਵ ਬੱਚੇ ਫਿਰ ਭੀ) ਪਿਆਰੇ (ਹੀ) ਲੱਗਦੇ ਹਨ ॥੧॥
Your child makes mistakes again and again, but still, You are pleased with him, O Father of the Universe. ||1||
सुतु खिनु खिनु भूलि बिगारि जगत पित भावहिगे ॥१॥
LINE 06
ਜੋਹਰਿਸੁਆਮੀਤੁਮਦੇਹੁਸੋਈਹਮਪਾਵਹਗੇ॥
ਹੇ ਹਰੀ! ਹੇ ਸੁਆਮੀ! ਜੋ ਕੁਝ ਤੂੰ (ਆਪ) ਦੇਂਦਾ ਹੈਂ, ਉਹੀ ਕੁਝ ਅਸੀਂ ਲੈ ਸਕਦੇ ਹਾਂ।
Whatever You give me, O my Lord and Master - that is what I receive.
जो हरि सुआमी तुम देहु सोई हम पावहगे ॥
LINE 07
ਮੋਹਿਦੂਜੀਨਾਹੀਠਉਰਜਿਸੁਪਹਿਹਮਜਾਵਹਗੇ੨॥॥
(ਤੈਥੋਂ ਬਿਨਾ) ਮੈਨੂੰ ਕੋਈ ਹੋਰ ਥਾਂ ਨਹੀਂ ਸੁੱਝਦੀ, ਜਿਸ ਕੋਲ ਅਸੀਂ ਜੀਵ ਜਾ ਸਕੀਏ ॥੨॥
There is no other place where I can go. ||2||
मोहि दूजी नाही ठउर जिसु पहि हम जावहगे ॥२॥
LINE 08
ਜੋਹਰਿਭਾਵਹਿਭਗਤਤਿਨਾਹਰਿਭਾਵਹਿਗੇ॥
ਜਿਹੜੇ ਭਗਤ ਪ੍ਰਭੂ ਨੂੰ ਪਿਆਰੇ ਲੱਗਦੇ ਹਨ, ਉਹਨਾਂ ਨੂੰ ਪ੍ਰਭੂ ਜੀ ਪਿਆਰੇ ਲੱਗਦੇ ਹਨ।
Those devotees who are pleasing to the Lord - the Lord is pleasing to them.
जो हरि भावहि भगत तिना हरि भावहिगे ॥
LINE 09
ਜੋਤੀਜੋਤਿਮਿਲਾਇਜੋਤਿਰਲਿਜਾਵਹਗੇ੩॥॥
(ਉਹ ਭਗਤ) ਪ੍ਰਭੂ ਦੀ ਜੋਤਿ ਵਿਚ ਆਪਣੀ ਜਿੰਦ ਮਿਲਾ ਕੇ ਪ੍ਰਭੂ ਦੀ ਜੋਤਿ ਨਾਲ ਇਕ-ਮਿਕ ਹੋਏ ਰਹਿੰਦੇ ਹਨ ॥੩॥
Their light merges into the Light; the lights are merged and blended together. ||3||
जोती जोति मिलाइ जोति रलि जावहगे ॥३॥
LINE 10
ਹਰਿਆਪੇਹੋਇਕ੍ਰਿਪਾਲੁਆਪਿਲਿਵਲਾਵਹਿਗੇ॥
ਪ੍ਰਭੂ ਜੀ ਆਪ ਹੀ ਦਇਆਲ ਹੋ ਕੇ (ਜੀਵਾਂ ਦੇ ਅੰਦਰ) ਆਪ (ਹੀ ਆਪਣਾ) ਪਿਆਰ ਪੈਦਾ ਕਰਦੇ ਹਨ।
The Lord Himself has shown mercy; He lovingly attunes me to Himself.
हरि आपे होइ क्रिपालु आपि लिव लावहिगे ॥
LINE 11
ਜਨੁਨਾਨਕੁਸਰਨਿਦੁਆਰਿਹਰਿਲਾਜਰਖਾਵਹਿਗੇ੪੬॥॥॥ਛਕਾ੧॥
ਦਾਸ ਨਾਨਕ ਪ੍ਰਭੂ ਦੀ ਸਰਨ ਪਿਆ ਰਹਿੰਦਾ ਹੈ, ਪ੍ਰਭੂ ਦੇ ਦਰ ਤੇ (ਡਿੱਗਾ) ਰਹਿੰਦਾ ਹੈ। (ਪ੍ਰਭੂ ਜੀ ਦਰ ਪਏ ਦੀ) ਆਪ ਹੀ ਇੱਜ਼ਤ ਰੱਖਦੇ ਹਨ ॥੪॥੬॥ ਛਕਾ ੧ ॥
Servant Nanak seeks the Sanctuary of the Door of the Lord, who protects his honor. ||4||6|| First Set of Six
जनु नानकु सरनि दुआरि हरि लाज रखावहिगे ॥४॥६॥ छका १ ॥
GURBANI.WORLD