LINE 01
ਪ੍ਰਭਾਤੀਮਹਲਾ੧॥
Prabhaatee, First Mahalaa:
प्रभाती महला १ ॥
LINE 02
ਜਾਗਤੁਬਿਗਸੈਮੂਠੋਅੰਧਾ॥
ਜੀਵ ਆਪਣੇ ਵਲੋਂ ਸਿਆਣਾ ਹੈ, ਪਰ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਪਿਆ ਹੈ, ਲੁੱਟਿਆ ਜਾ ਰਿਹਾ ਹੈ (ਅਨੇਕਾਂ ਵਿਕਾਰ ਇਸ ਦੀ ਆਤਮਕ ਰਾਸਿ ਪੂੰਜੀ ਨੂੰ ਲੁੱਟ ਰਹੇ ਹਨ) ਪਰ ਇਹ ਖ਼ੁਸ਼ ਖ਼ੁਸ਼ ਫਿਰਦਾ ਹੈ।
He is awake, and even happy, but he is being plundered - he is blind!
जागतु बिगसै मूठो अंधा ॥
LINE 03
ਗਲਿਫਾਹੀਸਿਰਿਮਾਰੇਧੰਧਾ॥
ਇਸ ਦੇ ਗਲ ਵਿਚ ਮਾਇਆ ਦੇ ਮੋਹ ਦੀ ਫਾਹੀ ਪਈ ਹੋਈ ਹੈ (ਜੋ ਇਸ ਨੂੰ ਦੁਨੀਆ ਦੇ ਪਦਾਰਥਾਂ ਦੇ ਪਿੱਛੇ ਧੂਹੀ ਫਿਰਦਾ ਹੈ)। ਜਗਤ ਦੇ ਜੰਜਾਲਾਂ ਦਾ ਫ਼ਿਕਰ ਇਸ ਦੇ ਸਿਰ ਉਤੇ ਚੋਟਾਂ ਮਾਰਦਾ ਰਹਿੰਦਾ ਹੈ।
The noose is around his neck, and yet, his head is busy with worldly affairs.
गलि फाही सिरि मारे धंधा ॥
LINE 04
ਆਸਾਆਵੈਮਨਸਾਜਾਇ॥
ਦੁਨੀਆ ਦੀਆਂ ਆਸਾਂ ਦਾ ਬੱਧਾ ਜਗਤ ਵਿਚ ਆਉਂਦਾ ਹੈ, ਮਨ ਦੇ ਅਨੇਕਾਂ ਫੁਰਨੇ ਲੈ ਕੇ ਇਥੋਂ ਤੁਰ ਪੈਂਦਾ ਹੈ।
In hope, he comes and in desire, he leaves.
आसा आवै मनसा जाइ ॥
LINE 05
ਉਰਝੀਤਾਣੀਕਿਛੁਨਬਸਾਇ੧॥॥
ਇਸ ਦੀ ਜ਼ਿੰਦਗੀ ਦੀ ਤਾਣੀ ਦੁਨੀਆ ਦੀਆਂ ਆਸਾਂ ਤੇ ਮਨ ਦੀਆਂ ਦੌੜਾਂ ਨਾਲ ਪਿਲਚੀ ਪਈ ਹੈ। (ਇਸ ਤਾਣੀ ਨੂੰ ਇਹਨਾਂ ਪੇਚਿਆਂ ਤੋਂ ਸਾਫ਼ ਰੱਖਣ ਵਾਸਤੇ) ਇਸ ਦੀ ਕੋਈ ਪੇਸ਼ ਨਹੀਂ ਜਾਂਦੀ ॥੧॥
The strings of his life are all tangled up; he is utterly helpless. ||1||
उरझी ताणी किछु न बसाइ ॥१॥
LINE 06
ਜਾਗਸਿਜੀਵਣਜਾਗਣਹਾਰਾ॥
ਹੇ ਪ੍ਰਭੂ! ਤੂੰ ਸਾਰੇ ਜਗਤ ਦਾ ਜੀਵਨ ਹੈਂ; ਇਕ ਤੂੰ ਹੀ ਜਾਗਦਾ ਹੈਂ, ਸਿਰਫ਼ ਤੇਰੇ ਵਿਚ ਹੀ ਸਮਰੱਥਾ ਹੈ ਕਿ ਮਾਇਆ ਤੈਨੂੰ ਆਪਣੇ ਮੋਹ ਦੀ ਨੀਂਦ ਵਿਚ ਸੁਆ ਨਹੀਂ ਸਕਦੀ।
The Lord of Awareness, the Lord of Life is awake and aware.
जागसि जीवण जागणहारा ॥
LINE 07
ਸੁਖਸਾਗਰਅੰਮ੍ਰਿਤਭੰਡਾਰਾ੧॥॥ਰਹਾਉ॥
ਹੇ ਸੁਖਾਂ ਦੇ ਸਮੁੰਦਰ ਪ੍ਰਭੂ! (ਤੇਰੇ ਘਰ ਵਿਚ) ਨਾਮ-ਅੰਮ੍ਰਿਤ ਦੇ ਭੰਡਾਰੇ ਭਰੇ ਪਏ ਹਨ (ਜੋ ਮਾਇਆ ਦੇ ਮੋਹ ਵਿਚ ਆਤਮਕ ਮੌਤੇ ਮਰੇ ਪਿਆਂ ਨੂੰ ਜ਼ਿੰਦਾ ਕਰ ਸਕਦਾ ਹੈ) ॥੧॥ ਰਹਾਉ ॥
He is the Ocean of peace, the Treasure of Ambrosial Nectar. ||1||Pause||
सुख सागर अंम्रित भंडारा ॥१॥ रहाउ ॥
LINE 08
ਕਹਿਓਨਬੂਝੈਅੰਧੁਨਸੂਝੈਭੋਂਡੀਕਾਰਕਮਾਈ॥
(ਮਾਇਆ ਦੇ ਮੋਹ ਵਿਚ) ਜੀਵਨ ਇਤਨਾ ਅੰਨ੍ਹਾ ਹੋਇਆ ਪਿਆ ਹੈ ਕਿ ਕਿਸੇ ਆਖੀ ਹੋਈ ਸਿੱਖਿਆ ਨੂੰ ਇਹ ਸਮਝ ਨਹੀਂ ਸਕਦਾ, ਆਪਣੇ ਆਪ ਇਸ ਨੂੰ (ਆਤਮਕ ਜੀਵਨ ਬਚਾਣ ਦੀ ਕੋਈ ਗੱਲ) ਸੁੱਝਦੀ ਨਹੀਂ, ਨਿੱਤ ਮੰਦੇ ਕੰਮ ਹੀ ਕਰੀ ਜਾ ਰਿਹਾ ਹੈ।
He does not understand what he is told; he is blind - he does not see, and so he does his evil deeds.
कहिओ न बूझै अंधु न सूझै भोंडी कार कमाई ॥
LINE 09
ਆਪੇਪ੍ਰੀਤਿਪ੍ਰੇਮਪਰਮੇਸੁਰੁਕਰਮੀਮਿਲੈਵਡਾਈ੨॥॥
(ਪਰ ਜੀਵ ਦੇ ਵੱਸ ਦੀ ਗੱਲ ਨਹੀਂ ਹੈ) ਪਰਮੇਸਰ ਆਪ ਹੀ ਆਪਣੇ ਚਰਨਾਂ ਦੀ ਪ੍ਰੀਤ ਪ੍ਰੇਮ ਬਖ਼ਸ਼ਦਾ ਹੈ, ਉਸ ਦੀ ਮੇਹਰ ਨਾਲ ਹੀ ਉਸ ਦਾ ਨਾਮ-ਸਿਮਰਨ ਦਾ ਮਾਣ ਮਿਲਦਾ ਹੈ ॥੨॥
The Transcendent Lord Himself showers His Love and Affection; by His Grace, He bestows glorious greatness. ||2||
आपे प्रीति प्रेम परमेसुरु करमी मिलै वडाई ॥२॥
LINE 10
ਦਿਨੁਦਿਨੁਆਵੈਤਿਲੁਤਿਲੁਛੀਜੈਮਾਇਆਮੋਹੁਘਟਾਈ॥
ਜ਼ਿੰਦਗੀ ਦਾ ਇਕ ਇਕ ਕਰ ਕੇ ਦਿਨ ਆਉਂਦਾ ਹੈ ਤੇ ਇਸ ਤਰ੍ਹਾਂ ਥੋੜੀ ਥੋੜੀ ਕਰ ਕੇ ਉਮਰ ਘਟਦੀ ਜਾਂਦੀ ਹੈ; ਪਰ ਮਾਇਆ ਦਾ ਮੋਹ ਜੀਵ ਦੇ ਹਿਰਦੇ ਵਿਚ (ਉਸੇ ਤਰ੍ਹਾਂ) ਟਿਕਿਆ ਰਹਿੰਦਾ ਹੈ।
With the coming of each and every day, his life is wearing away, bit by bit; but still, his heart is attached to Maya.
दिनु दिनु आवै तिलु तिलु छीजै माइआ मोहु घटाई ॥
LINE 11
ਬਿਨੁਗੁਰਬੂਡੋਠਉਰਨਪਾਵੈਜਬਲਗਦੂਜੀਰਾਈ੩॥॥
ਗੁਰੂ ਦੀ ਸਰਨ ਆਉਣ ਤੋਂ ਬਿਨਾ ਜੀਵ (ਮਾਇਆ ਦੇ ਮੋਹ ਵਿਚ) ਡੁੱਬਾ ਰਹਿੰਦਾ ਹੈ। ਜਦੋਂ ਤਕ ਇਸ ਦੇ ਅੰਦਰ ਰਤਾ ਭਰ ਭੀ ਮਾਇਆ ਦੀ ਪ੍ਰੀਤ ਕਾਇਮ ਹੈ, ਇਹ ਭਟਕਦਾ ਫਿਰਦਾ ਹੈ ਇਸ ਨੂੰ (ਆਤਮਕ ਸੁਖ ਦੀ) ਥਾਂ ਨਹੀਂ ਲੱਭਦੀ ॥੩॥
Without the Guru, he is drowned, and finds no place of rest, as long as he is caught in duality. ||3||
बिनु गुर बूडो ठउर न पावै जब लग दूजी राई ॥३॥
LINE 12
ਅਹਿਨਿਸਿਜੀਆਦੇਖਿਸਮੑਾਲੈਸੁਖੁਦੁਖੁਪੁਰਬਿਕਮਾਈ॥
(ਆਤਮਕ ਜੀਵਨ ਦੀ ਦਾਤ ਪ੍ਰਭੂ ਤੋਂ ਹੀ ਮਿਲ ਸਕਦੀ ਹੈ ਜੋ) ਦਿਨ ਰਾਤ ਬੜੇ ਗਹੁ ਨਾਲ ਜੀਵਾਂ ਦੀ ਸੰਭਾਲ ਕਰਦਾ ਹੈ ਤੇ ਜੀਵਾਂ ਦੀ ਪੂਰਬਲੀ ਕਮਾਈ ਅਨੁਸਾਰ ਇਹਨਾਂ ਨੂੰ ਸੁਖ ਜਾਂ ਦੁਖ (ਭੋਗਣ ਨੂੰ) ਦੇਂਦਾ ਹੈ।
Day and night, God watches over and takes care of His living beings; they receive pleasure and pain according to their past actions.
अहिनिसि जीआ देखि समालै सुखु दुखु पुरबि कमाई ॥
LINE 13
ਕਰਮਹੀਣੁਸਚੁਭੀਖਿਆਮਾਂਗੈਨਾਨਕਮਿਲੈਵਡਾਈ੪੧੧॥॥॥
ਹੇ ਪ੍ਰਭੂ! ਮੈਂ ਚੰਗੇ ਕੀਤੇ ਕਰਮਾਂ ਦਾ ਮਾਣ ਨਹੀਂ ਕਰਦਾ, ਮੈਨੂੰ ਨਾਨਕ ਨੂੰ ਤੇਰਾ ਨਾਮ ਸਿਮਰਨ ਦੀ ਵਡਿਆਈ ਮਿਲ ਜਾਏ, ਨਾਨਕ ਤੇਰੇ ਦਰ ਤੋਂ ਤੇਰਾ ਨਾਮ ਸਿਮਰਨ ਦੀ ਭਿੱਛਿਆ ਹੀ ਮੰਗਦਾ ਹੈ ॥੪॥੧੧॥
Nanak, the unfortunate one, begs for the charity of Truth; please bless him with this glory. ||4||11||
करमहीणु सचु भीखिआ मांगै नानक मिलै वडाई ॥४॥११॥
GURBANI.WORLD