ਪ੍ਰਭਾਤੀ ਮਹਲਾ ੧ ॥

ਰਾਗੁ ਪ੍ਰਭਾਤੀ ਗੁਰੂ ਨਾਨਕ ਦੇਵ ਜੀ ਅੰਗ 1330
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪ੍ਰਭਾਤੀਮਹਲਾ
Prabhaatee, First Mahalaa:
प्रभाती महला १ ॥
LINE 02
ਮਸਟਿਕਰਉਮੂਰਖੁਜਗਿਕਹੀਆ
(ਦੁਨੀਆਵੀ ਰਸਮ-ਰਿਵਾਜ ਵਲੋਂ ਬੇ-ਪਰਵਾਹ ਹੋ ਕੇ ਤੇਰੀ ਸਿਫ਼ਤ-ਸਾਲਾਹ ਵਿਚ ਮਸਤ ਹੋ ਕੇ) ਜੇ ਮੈਂ ਚੁੱਪ ਕਰ ਰਹਿੰਦਾ ਹਾਂ, ਤਾਂ ਜਗਤ ਵਿਚ ਮੈਂ ਮੂਰਖ ਆਖਿਆ ਜਾਂਦਾ ਹਾਂ,
If I remain silent, the world calls me a fool.
मसटि करउ मूरखु जगि कहीआ ॥
LINE 03
ਅਧਿਕਬਕਉਤੇਰੀਲਿਵਰਹੀਆ
ਪਰ ਜੇ (ਇਹਨਾਂ ਖੁੰਝੇ ਹੋਏ ਲੋਕਾਂ ਨੂੰ ਇਹਨਾਂ ਦੀਆਂ ਇਹ ਉਕਾਈਆਂ ਸਮਝਾਣ ਵਾਸਤੇ) ਮੈਂ ਬਹੁਤਾ ਬੋਲਦਾ ਹਾਂ, ਤਾਂ ਤੇਰੇ ਚਰਨਾਂ ਵਿਚ ਸੁਰਤ ਦਾ ਟਿਕਾਉ ਘਟਦਾ ਹੈ।
If I talk too much, I miss out on Your Love.
अधिक बकउ तेरी लिव रहीआ ॥
LINE 04
ਭੂਲਚੂਕਤੇਰੈਦਰਬਾਰਿ
(ਇਹ ਲੋਕ ਨਿਰੀਆਂ ਭਾਈਚਾਰਕ ਰਸਮਾਂ ਦੇ ਕਰਨ ਨੂੰ ਹੀ ਜੀਵਨ ਦਾ ਸਹੀ ਰਸਤਾ ਸਮਝਦੇ ਹਨ, ਤੇਰੇ ਸਿਮਰਨ ਦੇ ਉੱਦਮ ਨੂੰ ਇਹ ਨਿੰਦਦੇ ਹਨ। ਇਹਨਾਂ ਵਿਚੋਂ ਉਕਾਈ ਵਾਲਾ ਰਸਤਾ ਕੇਹੜਾ ਹੈ?) ਅਸਲ ਉਕਾਈਆਂ ਉਹੀ ਹਨ ਜੋ ਤੇਰੀ ਹਜ਼ੂਰੀ ਵਿਚ ਉਕਾਈਆਂ ਮੰਨੀਆਂ ਜਾਣ।
My mistakes and faults will be judged in Your Court.
भूल चूक तेरै दरबारि ॥
LINE 05
ਨਾਮਬਿਨਾਕੈਸੇਆਚਾਰ॥॥
ਉਹ ਭਾਈਚਾਰਕ ਰਸਮਾਂ ਕਿਸੇ ਅਰਥ ਨਹੀਂ ਜੋ ਤੇਰਾ ਨਾਮ ਸਿਮਰਨ ਤੋਂ ਵਿਛੋੜਦੀਆਂ ਹਨ ॥੧॥
Without the Naam, the Name of the Lord, how can I maintain good conduct? ||1||
नाम बिना कैसे आचार ॥१॥
LINE 06
ਐਸੇਝੂਠਿਮੁਠੇਸੰਸਾਰਾ
ਹੇ ਪ੍ਰਭੂ! ਸੰਸਾਰੀ ਜੀਵ ਵਿਅਰਥ ਰਸਮਾਂ ਦੇ ਵਹਿਮ ਵਿਚ ਫਸ ਕੇ ਮਾਇਆ ਦੇ ਢਹੇ ਚੜ੍ਹ ਕੇ ਅਜੇਹੇ ਲੁੱਟੇ ਜਾ ਰਹੇ ਹਨ (ਆਤਮਕ ਜੀਵਨ ਅਜੇਹੇ ਲੁਟਾ ਰਹੇ ਹਨ ਕਿ ਇਹਨਾਂ ਨੂੰ ਇਹ ਸਮਝ ਹੀ ਨਹੀਂ ਪੈਂਦੀ)।
Such is the falsehood which is plundering the world.
ऐसे झूठि मुठे संसारा ॥
LINE 07
ਨਿੰਦਕੁਨਿੰਦੈਮੁਝੈਪਿਆਰਾ॥॥ਰਹਾਉ
(ਨਿਰੀਆਂ ਭਾਈਚਾਰਕ ਰਸਮਾਂ ਦੇ ਟਾਕਰੇ ਤੇ ਤੇਰੇ ਨਾਮ-ਸਿਮਰਨ ਦੀ) ਨਿੰਦਾ ਕਰਨ ਵਾਲਾ ਮਨੁੱਖ (ਤੇਰੇ ਨਾਮ ਨੂੰ) ਮਾੜਾ ਆਖਦਾ ਹੈ (ਪਰ ਤੇਰੀ ਮੇਹਰ ਨਾਲ) ਮੈਨੂੰ (ਤੇਰਾ ਨਾਮ) ਪਿਆਰਾ ਲੱਗਦਾ ਹੈ ॥੧॥ ਰਹਾਉ ॥
The slanderer slanders me, but even so, I love him. ||1||Pause||
निंदकु निंदै मुझै पिआरा ॥१॥ रहाउ ॥
LINE 08
ਜਿਸੁਨਿੰਦਹਿਸੋਈਬਿਧਿਜਾਣੈ
(ਇਹ ਕਰਮ-ਕਾਂਡੀ ਲੋਕ ਪ੍ਰਭੂ ਦੀ ਭਗਤੀ ਕਰਨ ਵਾਲੇ ਨੂੰ ਨਿੰਦਦੇ ਹਨ, ਪਰ) ਜਿਸ ਨੂੰ ਇਹ ਮਾੜਾ ਆਖਦੇ ਹਨ (ਅਸਲ ਵਿਚ) ਉਹੀ ਮਨੁੱਖ ਜੀਵਨ ਦੀ ਸਹੀ ਜੁਗਤਿ ਜਾਣਦਾ ਹੈ,
He alone knows the way, who has been slandered.
जिसु निंदहि सोई बिधि जाणै ॥
LINE 09
ਗੁਰਕੈਸਬਦੇਦਰਿਨੀਸਾਣੈ
ਉਹ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਦੇ ਦਰ ਤੇ ਆਦਰ-ਮਾਣ ਹਾਸਲ ਕਰਦਾ ਹੈ,
Through the Word of the Guru's Shabad, he is stamped with the Lord's Insignia in His Court.
गुर कै सबदे दरि नीसाणै ॥
LINE 10
ਕਾਰਣਨਾਮੁਅੰਤਰਗਤਿਜਾਣੈ
ਸਾਰੀ ਸ੍ਰਿਸ਼ਟੀ ਦੇ ਮੂਲ ਪ੍ਰਭੂ ਦੇ ਨਾਮ ਨੂੰ ਉਹ ਆਪਣੇ ਹਿਰਦੇ ਵਿਚ ਵਸਾਂਦਾ ਹੈ।
He realizes the Naam, the Cause of causes, deep within himself.
कारण नामु अंतरगति जाणै ॥
LINE 11
ਜਿਸਨੋਨਦਰਿਕਰੇਸੋਈਬਿਧਿਜਾਣੈ॥॥
ਪਰ ਸਿਫ਼ਤ-ਸਾਲਾਹ ਦੀ ਇਹ ਜੁਗਤਿ ਉਹੀ ਮਨੁੱਖ ਸਮਝਦਾ ਹੈ ਜਿਸ ਉਤੇ ਪ੍ਰਭੂ ਆਪ ਮੇਹਰ ਦੀ ਨਜ਼ਰ ਕਰਦਾ ਹੈ ॥੨॥
He alone knows the way, who is blessed by the Lord's Glance of Grace. ||2||
जिस नो नदरि करे सोई बिधि जाणै ॥२॥
LINE 12
ਮੈਮੈਲੌਊਜਲੁਸਚੁਸੋਇ
(ਪ੍ਰਭੂ ਦੇ ਨਾਮ ਤੋਂ ਖੁੰਝ ਕੇ) ਅਸੀਂ ਜੀਵ ਮਲੀਨ-ਮਨ ਹੋ ਰਹੇ ਹਾਂ, ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹੀ (ਵਿਕਾਰਾਂ ਦੀ ਮੈਲ ਤੋਂ) ਸਾਫ਼ ਹੈ।
I am filthy and polluted; the True Lord is Immaculate and Sublime.
मै मैलौ ऊजलु सचु सोइ ॥
LINE 13
ਊਤਮੁਆਖਿਊਚਾਹੋਇ
(ਪ੍ਰਭੂ ਦੀ ਯਾਦ ਭੁਲਾ ਕੇ ਨਿਰੇ ਕਰਮ-ਕਾਂਡ ਦੇ ਆਸਰੇ ਆਪਣੇ ਆਪ ਨੂੰ) ਉੱਤਮ ਆਖ ਕੇ ਕੋਈ ਮਨੁੱਖ ਉੱਚੇ ਜੀਵਨ ਵਾਲਾ ਨਹੀਂ ਹੋ ਸਕਦਾ।
Calling oneself sublime, one does not become exalted.
ऊतमु आखि न ऊचा होइ ॥
LINE 14
ਮਨਮੁਖੁਖੂਲਿੑਮਹਾਬਿਖੁਖਾਇ
ਜਿਹੜਾ ਮਨੁੱਖ (ਗੁਰੂ ਦੇ ਸ਼ਬਦ ਤੋਂ ਖੁੰਝਦਾ ਹੈ ਤੇ) ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਹ ਅਝੱਕ ਹੋ ਕੇ (ਮਾਇਆ-ਮੋਹ ਦਾ) ਜ਼ਹਿਰ ਖਾਂਦਾ ਰਹਿੰਦਾ ਹੈ (ਜੋ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ। ਫਿਰ ਇਹ ਸੁੱਚਾ ਤੇ ਉੱਚਾ ਕਿਵੇਂ?)।
The self-willed manmukh openly eats the great poison.
मनमुखु खूलि महा बिखु खाइ ॥
LINE 15
ਗੁਰਮੁਖਿਹੋਇਸੁਰਾਚੈਨਾਇ॥॥
ਜੋ ਮਨੁੱਖ ਗੁਰੂ ਦੇ ਦੱਸੇ ਰਸਤੇ ਤੁਰਦਾ ਹੈ, ਉਹ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦਾ ਹੈ (ਤੇ ਉਹ ਸੁੱਚੇ ਜੀਵਨ ਵਾਲਾ ਹੈ) ॥੩॥
But one who becomes Gurmukh is absorbed in the Name. ||3||
गुरमुखि होइ सु राचै नाइ ॥३॥
LINE 16
ਅੰਧੌਬੋਲੌਮੁਗਧੁਗਵਾਰੁ
ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ, ਪ੍ਰਭੂ ਦੀ ਸਿਫ਼ਤ-ਸਾਲਾਹ ਤੋਂ ਕੰਨ ਮੂੰਦ ਰੱਖਣ ਵਾਲਾ ਮਨੁੱਖ ਮੂਰਖ ਹੈ, ਗੰਵਾਰ ਹੈ,
I am blind, deaf, foolish and ignorant,
अंधौ बोलौ मुगधु गवारु ॥
LINE 17
ਹੀਣੌਨੀਚੁਬੁਰੌਬੁਰਿਆਰੁ
ਆਤਮਕ ਜੀਵਨ ਤੋਂ ਸੱਖਣਾ ਹੈ। ਨੀਵੇਂ ਪਾਸੇ ਜਾ ਰਿਹਾ ਹੈ, ਮੰਦਿਆਂ ਤੋਂ ਮੰਦਾ ਹੈ।
the lowest of the low, the worst of the worst.
हीणौ नीचु बुरौ बुरिआरु ॥
LINE 18
ਨੀਧਨਕੌਧਨੁਨਾਮੁਪਿਆਰੁ
ਪਰਮਾਤਮਾ ਦਾ ਨਾਮ ਪਰਮਾਤਮਾ ਦੇ ਚਰਨਾਂ ਦਾ ਪਿਆਰ (ਆਤਮਕ ਜੀਵਨ ਵਲੋਂ) ਕੰਗਾਲਾਂ ਵਾਸਤੇ ਧਨ ਹੈ।
I am poor, but I have the Wealth of Your Name, O my Beloved.
नीधन कौ धनु नामु पिआरु ॥
LINE 19
ਇਹੁਧਨੁਸਾਰੁਹੋਰੁਬਿਖਿਆਛਾਰੁ॥॥
ਇਹੀ ਧਨ ਸ੍ਰੇਸ਼ਟ ਧਨ ਹੈ, ਇਸ ਤੋਂ ਬਿਨਾ ਦੁਨੀਆ ਦੀ ਮਾਇਆ ਸੁਆਹ ਸਮਾਨ ਹੈ ॥੪॥
This is the most excellent wealth; all else is poison and ashes. ||4||
इहु धनु सारु होरु बिखिआ छारु ॥४॥
LINE 20
ਉਸਤਤਿਨਿੰਦਾਸਬਦੁਵੀਚਾਰੁ
(ਪਰ ਜੀਵਾਂ ਦੇ ਕੀਹ ਵੱਸ?) ਸਿਫ਼ਤ-ਸਾਲਾਹ ਜਾਂ ਇਸ ਵਲੋਂ ਨਫ਼ਰਤ, ਗੁਰੂ ਦੇ ਸ਼ਬਦ ਦਾ ਪਿਆਰ, ਪ੍ਰਭੂ ਦੇ ਗੁਣਾਂ ਦੀ ਵੀਚਾਰ- (ਇਹ ਜੋ ਕੁਝ ਭੀ ਦੇਂਦਾ ਹੈ ਪ੍ਰਭੂ ਆਪ ਹੀ ਦੇਂਦਾ ਹੈ),
I pay no attention to slander and praise; I contemplate the Word of the Shabad.
उसतति निंदा सबदु वीचारु ॥
LINE 21
ਜੋਦੇਵੈਤਿਸਕਉਜੈਕਾਰੁ
ਜੇਹੜਾ ਜੇਹੜਾ ਪ੍ਰਭੂ ਜੀਵਾਂ ਨੂੰ ਇਹ ਦੇਂਦਾ ਹੈ ਸਦਾ ਉਸੇ ਨੂੰ ਨਮਸਕਾਰ ਕਰਨੀ ਚਾਹੀਦੀ ਹੈ,
I celebrate the One who blesses me with His Bounty.
जो देवै तिस कउ जैकारु ॥
LINE 22
ਤੂਬਖਸਹਿਜਾਤਿਪਤਿਹੋਇ
(ਤੇ ਆਖਣਾ ਚਾਹੀਦਾ ਹੈ ਕਿ) ਹੇ ਪ੍ਰਭੂ! ਜਿਸ ਨੂੰ ਤੂੰ ਆਪਣੀ ਸਿਫ਼ਤ-ਸਾਲਾਹ ਬਖ਼ਸ਼ਦਾ ਹੈਂ, ਉਸ ਦੀ, ਮਾਨੋ, ਉੱਚੀ ਜਾਤਿ ਹੋ ਜਾਂਦੀ ਹੈ, ਉਸ ਨੂੰ ਇੱਜ਼ਤ ਮਿਲਦੀ ਹੈ।
Whomever You forgive, O Lord, is blessed with status and honor.
तू बखसहि जाति पति होइ ॥
LINE 23
ਨਾਨਕੁਕਹੈਕਹਾਵੈਸੋਇ੫੧੨॥॥॥
(ਪ੍ਰਭੂ ਦਾ ਦਾਸ) ਨਾਨਕ (ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਬੋਲ ਤਦੋਂ ਹੀ) ਆਖ ਸਕਦਾ ਹੈ ਜੇ ਪ੍ਰਭੂ ਆਪ ਹੀ ਅਖਵਾਏ ॥੫॥੧੨॥
Says Nanak, I speak as He causes me to speak. ||5||12||
नानकु कहै कहावै सोइ ॥५॥१२॥
GURBANI.WORLD