LINE 01
ਕਾਨੜਾਮਹਲਾ੪॥
Kaanraa, Fourth Mahalaa:
कानड़ा महला ४ ॥
LINE 02
ਮਨੁਹਰਿਰੰਗਿਰਾਤਾਗਾਵੈਗੋ॥
(ਜਿਹੜਾ ਮਨੁੱਖ ਆਪਣੇ ਮਨ ਨੂੰ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਣ ਵਾਸਤੇ ਮਨ ਨੂੰ) ਗੁਰੂ ਦੀ ਮੱਤ ਦੀ ਪਾਣ ਦੇਂਦਾ ਹੈ, (ਉਸ ਦਾ) ਮਨ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ।
O mind, be attuned to His Love, and sing.
मनु हरि रंगि राता गावैगो ॥
LINE 03
ਭੈਭੈਤ੍ਰਾਸਭਏਹੈਨਿਰਮਲਗੁਰਮਤਿਲਾਗਿਲਗਾਵੈਗੋ੧॥॥ਰਹਾਉ॥
(ਇਸ ਰੰਗ ਵਿਚ ਰੰਗੀਜ ਕੇ ਉਹ ਮਨੁੱਖ ਸਦਾ ਪਰਮਾਤਮਾ ਦੇ ਗੁਣ) ਗਾਂਦਾ ਰਹਿੰਦਾ ਹੈ, ਉਸ ਦੇ ਸਾਰੇ (ਮਲੀਨ) ਡਰ ਤੇ ਸਹਮ ਪਵਿੱਤਰ (ਅਦਬ-ਸਤਕਾਰ) ਬਣ ਜਾਂਦੇ ਹਨ ॥੧॥ ਰਹਾਉ ॥
The Fear of God makes me fearless and immaculate; I am dyed in the color of the Guru's Teachings. ||1||Pause||
भै भै त्रास भए है निरमल गुरमति लागि लगावैगो ॥१॥ रहाउ ॥
LINE 04
ਹਰਿਰੰਗਿਰਾਤਾਸਦਬੈਰਾਗੀਹਰਿਨਿਕਟਿਤਿਨਾਘਰਿਆਵੈਗੋ॥
ਪਰਮਾਤਮਾ ਦੇ ਪਿਆਰ-ਰੰਗ ਵਿਚ ਰੰਗਿਆ ਹੋਇਆ ਮਨੁੱਖ ਮਾਇਆ ਦੇ ਮੋਹ ਵਲੋਂ ਉਪਰਾਮ ਰਹਿੰਦਾ ਹੈ, ਪ੍ਰਭੂ (ਪ੍ਰੇਮ-ਰੰਗ ਵਿਚ ਰੰਗੇ ਮਨੁੱਖਾਂ ਦੇ ਸਦਾ) ਨੇੜੇ ਵੱਸਦਾ ਹੈ, ਉਹਨਾਂ ਦੇ (ਹਿਰਦੇ-) ਘਰ ਵਿਚ ਆ ਟਿਕਦਾ ਹੈ।
Those who are attuned to the Lord's Love remain balanced and detached forever; they live near the Lord, who comes into their house.
हरि रंगि राता सद बैरागी हरि निकटि तिना घरि आवैगो ॥
LINE 05
ਤਿਨਕੀਪੰਕਮਿਲੈਤਾਂਜੀਵਾਕਰਿਕਿਰਪਾਆਪਿਦਿਵਾਵੈਗੋ੧॥॥
ਜੇ ਮੈਨੂੰ ਉਹਨਾਂ (ਵਡ-ਭਾਗੀ ਮਨੁੱਖਾਂ) ਦੀ ਚਰਨ-ਧੂੜ ਮਿਲੇ, ਤਾਂ ਮੈਂ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹਾਂ। (ਪਰ ਇਹ ਚਰਨ-ਧੂੜ ਪ੍ਰਭੂ) ਆਪ ਹੀ ਕਿਰਪਾ ਕਰ ਕੇ ਦਿਵਾਂਦਾ ਹੈ ॥੧॥
If I am blessed with the dust of their feet, then I live. Granting His Grace, He Himself bestows it. ||1||
तिन की पंक मिलै तां जीवा करि किरपा आपि दिवावैगो ॥१॥
LINE 06
ਦੁਬਿਧਾਲੋਭਿਲਗੇਹੈਪ੍ਰਾਣੀਮਨਿਕੋਰੈਰੰਗੁਨਆਵੈਗੋ॥
ਜਿਹੜੇ ਮਨੁੱਖ ਮੇਰ-ਤੇਰ ਵਿਚ ਲੋਭ ਵਿਚ ਫਸੇ ਰਹਿੰਦੇ ਹਨ, ਉਹਨਾਂ ਦੇ ਕੋਰੇ ਮਨ ਉੱਤੇ (ਪ੍ਰਭੂ ਦਾ ਪਿਆਰ-) ਰੰਗ ਨਹੀਂ ਚੜ੍ਹ ਸਕਦਾ।
Mortal beings are attached to greed and duality. Their minds are unripe and unfit, and will not accept the Dye of His Love.
दुबिधा लोभि लगे है प्राणी मनि कोरै रंगु न आवैगो ॥
LINE 07
ਫਿਰਿਉਲਟਿਓਜਨਮੁਹੋਵੈਗੁਰਬਚਨੀਗੁਰੁਪੁਰਖੁਮਿਲੈਰੰਗੁਲਾਵੈਗੋ੨॥॥
ਫਿਰ ਜਦੋਂ ਗੁਰੂ ਦੇ ਬਚਨਾਂ ਦੀ ਰਾਹੀਂ (ਉਹਨਾਂ ਦਾ ਮਨ ਦੁਬਿਧਾ ਲੋਭ ਆਦਿਕ ਵਲੋਂ) ਪਰਤਦਾ ਹੈ, (ਤਾਂ ਉਹਨਾਂ ਨੂੰ ਨਵਾਂ ਆਤਮਕ) ਜਨਮ ਮਿਲਦਾ ਹੈ। (ਜਿਸ ਮਨੁੱਖ ਨੂੰ) ਗੁਰੂ ਪੁਰਖ ਮਿਲ ਪੈਂਦਾ ਹੈ (ਉਸ ਦੇ ਮਨ ਨੂੰ ਪ੍ਰਭੂ-ਪਿਆਰ ਦਾ) ਰੰਗ ਚਾੜ੍ਹ ਦੇਂਦਾ ਹੈ ॥੨॥
But their lives are transformed through the Word of the Guru's Teachings. Meeting with the Guru, the Primal Being, they are dyed in the color of His Love. ||2||
फिरि उलटिओ जनमु होवै गुर बचनी गुरु पुरखु मिलै रंगु लावैगो ॥२॥
LINE 08
ਇੰਦ੍ਰੀਦਸੇਦਸੇਫੁਨਿਧਾਵਤਤ੍ਰੈਗੁਣੀਆਖਿਨੁਨਟਿਕਾਵੈਗੋ॥
ਮਨੁੱਖ ਦੀਆਂ ਇਹ ਦਸੇ ਹੀ ਇੰਦ੍ਰੀਆਂ ਮੁੜ ਮੁੜ ਭਟਕਦੀਆਂ ਫਿਰਦੀਆਂ ਹਨ। (ਮਾਇਆ ਦੇ) ਤਿੰਨ ਗੁਣਾਂ ਵਿਚ ਗ੍ਰਸਿਆ ਮਨ ਰਤਾ-ਭਰ ਸਮੇ ਲਈ ਭੀ (ਇਕ ਥਾਂ) ਨਹੀਂ ਟਿਕਦਾ।
There are ten organs of sense and action; the ten wander unrestrained. Under the influence of the three dispositions, they are not stable, even for an instant.
इंद्री दसे दसे फुनि धावत त्रै गुणीआ खिनु न टिकावैगो ॥
LINE 09
ਸਤਿਗੁਰਪਰਚੈਵਸਗਤਿਆਵੈਮੋਖਮੁਕਤਿਸੋਪਾਵੈਗੋ੩॥॥
ਜਦੋਂ ਗੁਰੂ (ਕਿਸੇ ਮਨੁੱਖ ਉੱਤੇ) ਤ੍ਰੱਠਦਾ ਹੈ ਤਾਂ ਉਸ ਦਾ ਮਨ ਵੱਸ ਵਿਚ ਆ ਜਾਂਦਾ ਹੈ, ਉਹ ਮਨੁੱਖ ਵਿਕਾਰਾਂ ਤੋਂ ਖ਼ਲਾਸੀ ਹਾਸਲ ਕਰ ਲੈਂਦਾ ਹੈ ॥੩॥
Coming in contact with the True Guru, they are brought under control; then, salvation and liberation are attained. ||3||
सतिगुर परचै वसगति आवै मोख मुकति सो पावैगो ॥३॥
LINE 10
ਓਅੰਕਾਰਿਏਕੋਰਵਿਰਹਿਆਸਭੁਏਕਸਮਾਹਿਸਮਾਵੈਗੋ॥
ਪਰਮਾਤਮਾ ਇਕ ਆਪ ਹੀ ਸਭ ਥਾਂ ਵਿਆਪਕ ਹੈ, ਉਸ ਇਕੋ ਸਰਬ-ਵਿਆਪਕ ਵਿਚ ਹੀ ਸਾਰਾ ਜਗਤ ਲੀਨ ਹੋ ਜਾਂਦਾ ਹੈ।
The One and Only Creator of the Universe is All-pervading everywhere. All shall once again merge into the One.
ओअंकारि एको रवि रहिआ सभु एकस माहि समावैगो ॥
LINE 11
ਏਕੋਰੂਪੁਏਕੋਬਹੁਰੰਗੀਸਭੁਏਕਤੁਬਚਨਿਚਲਾਵੈਗੋ੪॥॥
ਉਹ ਪਰਮਾਤਮਾ (ਕਦੇ) ਇਕ ਆਪ ਹੀ ਆਪ ਹੁੰਦਾ ਹੈ, ਉਹ ਆਪ ਹੀ (ਜਗਤ ਰਚ ਕੇ) ਅਨੇਕਾਂ ਰੰਗਾਂ ਵਾਲਾ ਬਣ ਜਾਂਦਾ ਹੈ। ਸਾਰੇ ਜਗਤ ਨੂੰ ਉਹ ਪ੍ਰਭੂ ਇਕ ਆਪਣੇ ਹੀ ਹੁਕਮ ਵਿਚ ਤੋਰ ਰਿਹਾ ਹੈ ॥੪॥
His One Form has one, and many colors; He leads all according to His One Word. ||4||
एको रूपु एको बहु रंगी सभु एकतु बचनि चलावैगो ॥४॥
LINE 12
ਗੁਰਮੁਖਿਏਕੋਏਕੁਪਛਾਤਾਗੁਰਮੁਖਿਹੋਇਲਖਾਵੈਗੋ॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਹਰ ਥਾਂ) ਇਕ ਪਰਮਾਤਮਾ ਨੂੰ ਹੀ (ਵੱਸਦਾ) ਪਛਾਣਦਾ ਹੈ। ਗੁਰੂ ਦੇ ਸਨਮੁਖ ਹੋ ਕੇ (ਮਨੁੱਖ) ਇਹ ਭੇਤ ਸਮਝ ਲੈਂਦਾ ਹੈ।
The Gurmukh realizes the One and Only Lord; He is revealed to the Gurmukh.
गुरमुखि एको एकु पछाता गुरमुखि होइ लखावैगो ॥
LINE 13
ਗੁਰਮੁਖਿਜਾਇਮਿਲੈਨਿਜਮਹਲੀਅਨਹਦਸਬਦੁਬਜਾਵੈਗੋ੫॥॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰਭੂ-ਚਰਨਾਂ ਵਿਚ ਜਾ ਪਹੁੰਚਦਾ ਹੈ, ਉਹ (ਆਪਣੇ ਅੰਦਰ) ਗੁਰੂ ਦੇ ਸ਼ਬਦ ਦਾ ਇਕ-ਰਸ ਪ੍ਰਬਲ ਪ੍ਰਭਾਵ ਪਾਈ ਰੱਖਦਾ ਹੈ ॥੫॥
The Gurmukh goes and meets the Lord in His Mansion deep within; the Unstruck Word of the Shabad vibrates there. ||5||
गुरमुखि जाइ मिलै निज महली अनहद सबदु बजावैगो ॥५॥
LINE 14
ਜੀਅਜੰਤਸਭਸਿਸਟਿਉਪਾਈਗੁਰਮੁਖਿਸੋਭਾਪਾਵੈਗੋ॥
(ਉਂਞ ਤਾਂ) ਸਾਰੇ ਜੀਅ ਜੰਤ (ਪ੍ਰਭੂ ਦੇ ਪੈਦਾ ਕੀਤੇ ਹੋਏ ਹਨ), ਸਾਰੀ ਸ੍ਰਿਸ਼ਟੀ (ਪ੍ਰਭੂ ਨੇ ਹੀ) ਪੈਦਾ ਕੀਤੀ ਹੋਈ ਹੈ, (ਪਰ) ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ (ਲੋਕ ਪਰਲੋਕ ਵਿਚ) ਵਡਿਆਈ ਹਾਸਲ ਕਰਦਾ ਹੈ।
God created all the beings and creatures of the universe; He blesses the Gurmukh with glory.
जीअ जंत सभ सिसटि उपाई गुरमुखि सोभा पावैगो ॥
LINE 15
ਬਿਨੁਗੁਰਭੇਟੇਕੋਮਹਲੁਨਪਾਵੈਆਇਜਾਇਦੁਖੁਪਾਵੈਗੋ੬॥॥
ਗੁਰੂ ਨੂੰ ਮਿਲਣ ਤੋਂ ਬਿਨਾ ਕੋਈ ਭੀ ਮਨੁੱਖ ਪ੍ਰਭੂ ਦੇ ਚਰਨਾਂ ਵਿਚ ਥਾਂ ਨਹੀਂ ਲੈ ਸਕਦਾ (ਸਗੋਂ) ਜਨਮ ਮਰਨ ਦੇ ਗੇੜ ਵਿਚ ਪੈ ਕੇ ਦੁੱਖ ਭੋਗਦਾ ਰਹਿੰਦਾ ਹੈ ॥੬॥
Without meeting the Guru, no one obtains the Mansion of His Presence. They suffer the agony of coming and going in reincarnation. ||6||
बिनु गुर भेटे को महलु न पावै आइ जाइ दुखु पावैगो ॥६॥
LINE 16
ਅਨੇਕਜਨਮਵਿਛੁੜੇਮੇਰੇਪ੍ਰੀਤਮਕਰਿਕਿਰਪਾਗੁਰੂਮਿਲਾਵੈਗੋ॥
ਹੇ ਮੇਰੇ ਪ੍ਰੀਤਮ ਪ੍ਰਭੂ! (ਜੀਵ) ਅਨੇਕਾਂ ਹੀ ਜਨਮ (ਤੇਰੇ ਚਰਨਾਂ ਤੋਂ) ਵਿਛੁੜੇ ਰਹਿੰਦੇ ਹਨ। ਗੁਰੂ (ਹੀ) ਮਿਹਰ ਕਰ ਕੇ (ਇਹਨਾਂ ਨੂੰ ਤੇਰੇ ਨਾਲ) ਮਿਲਾਂਦਾ ਹੈ।
For countless lifetimes, I have been separated from my Beloved; in His Mercy, the Guru has united me with Him.
अनेक जनम विछुड़े मेरे प्रीतम करि किरपा गुरू मिलावैगो ॥
LINE 17
ਸਤਿਗੁਰਮਿਲਤਮਹਾਸੁਖੁਪਾਇਆਮਤਿਮਲੀਨਬਿਗਸਾਵੈਗੋ੭॥॥
ਗੁਰੂ ਨੂੰ ਮਿਲਦਿਆਂ (ਹੀ ਮਨੁੱਖ) ਬੜਾ ਆਨੰਦ ਪ੍ਰਾਪਤ ਕਰ ਲੈਂਦਾ ਹੈ। (ਮਨੁੱਖ ਦੀ ਵਿਕਾਰਾਂ ਵਿਚ) ਮੈਲੀ ਹੋ ਚੁਕੀ ਮੱਤ ਨੂੰ (ਗੁਰੂ) ਖੇੜੇ ਵਿਚ ਲੈ ਆਉਂਦਾ ਹੈ ॥੭॥
Meeting the True Guru, I have found absolute peace, and my polluted intellect blossoms forth. ||7||
सतिगुर मिलत महा सुखु पाइआ मति मलीन बिगसावैगो ॥७॥
LINE 18
ਹਰਿਹਰਿਕ੍ਰਿਪਾਕਰਹੁਜਗਜੀਵਨਮੈਸਰਧਾਨਾਮਿਲਗਾਵੈਗੋ॥
ਹੇ ਜਗਤ ਦੇ ਜੀਵਨ ਹਰੀ! ਮਿਹਰ ਕਰ, (ਗੁਰੂ) ਮੇਰੀ ਸਰਧਾ (ਤੇਰੇ) ਨਾਮ ਵਿਚ ਬਣਾਈ ਰੱਖੇ।
O Lord, Har, Har, please grant Your Grace; O Life of the World, instill faith in the Naam within me.
हरि हरि क्रिपा करहु जगजीवन मै सरधा नामि लगावैगो ॥
LINE 19
ਨਾਨਕਗੁਰੂਗੁਰੂਹੈਸਤਿਗੁਰੁਮੈਸਤਿਗੁਰਸਰਨਿਮਿਲਾਵੈਗੋ੮੪॥॥॥
ਹੇ ਨਾਨਕ! (ਪ੍ਰਭੂ-ਚਰਨਾਂ ਵਿਚ ਜੁੜਨ ਲਈ) ਗੁਰੂ ਹੀ (ਵਸੀਲਾ) ਹੈ, ਗੁਰੂ ਹੀ (ਵਿਚੋਲਾ) ਹੈ। ਗੁਰੂ ਹੀ ਮੈਨੂੰ ਪ੍ਰਭੂ ਦੀ ਸਰਨ ਵਿਚ ਟਿਕਾਈ ਰੱਖ ਸਕਦਾ ਹੈ ॥੮॥੪॥
Nanak is the Guru, the Guru, the True Guru; I am immersed in the Sanctuary of the True Guru. ||8||4||
नानक गुरू गुरू है सतिगुरु मै सतिगुर सरनि मिलावैगो ॥८॥४॥
GURBANI.WORLD