LINE 01
ਕਾਨੜਾਮਹਲਾ੪॥
Kaanraa, Fourth Mahalaa:
कानड़ा महला ४ ॥
LINE 02
ਮਨੁਗੁਰਮਤਿਰਸਿਗੁਨਗਾਵੈਗੋ॥
(ਜਿਸ ਮਨੁੱਖ ਦਾ) ਮਨ ਗੁਰੂ ਦੀ ਮੱਤ (ਲੈ ਕੇ) ਸੁਆਦ ਨਾਲ (ਪਰਮਾਤਮਾ ਦੇ) ਗੁਣ ਗਾਣ ਲੱਗ ਪੈਂਦਾ ਹੈ,
O mind, follow the Guru's Teachings, and joyfully sing God's Praises.
मनु गुरमति रसि गुन गावैगो ॥
LINE 03
ਜਿਹਵਾਏਕਹੋਇਲਖਕੋਟੀਲਖਕੋਟੀਕੋਟਿਧਿਆਵੈਗੋ੧॥॥ਰਹਾਉ॥
(ਉਸ ਦੇ ਅੰਦਰ ਇਤਨਾ ਪਿਆਰ ਜਾਗਦਾ ਹੈ ਕਿ ਉਸ ਦੀ) ਜੀਭ ਇਕ ਤੋਂ (ਮਾਨੋ) ਲੱਖਾਂ ਕ੍ਰੋੜਾਂ ਬਣ ਕੇ (ਨਾਮ) ਜਪਣ ਲੱਗ ਪੈਂਦੀ ਹੈ (ਨਾਮ ਜਪਦੀ ਥੱਕਦੀ ਹੀ ਨਹੀਂ) ॥੧॥ ਰਹਾਉ ॥
If my one tongue became hundreds of thousands and millions, I would meditate on Him millions and millions of times. ||1||Pause||
जिहवा एक होइ लख कोटी लख कोटी कोटि धिआवैगो ॥१॥ रहाउ ॥
LINE 04
ਸਹਸਫਨੀਜਪਿਓਸੇਖਨਾਗੈਹਰਿਜਪਤਿਆਅੰਤੁਨਪਾਵੈਗੋ॥
(ਉਸ ਆਤਮਕ ਆਨੰਦ ਦੇ ਪ੍ਰੇਰੇ ਹੋਏ ਹੀ) ਸ਼ੇਸ਼ਨਾਗ ਨੇ (ਆਪਣੀ ਹਜ਼ਾਰ) ਫ਼ਨ ਨਾਲ (ਸਦਾ ਹਰਿ-ਨਾਮ) ਜਪਿਆ ਹੈ। ਪਰ ਹੇ, ਭਾਈ! ਪਰਮਾਤਮਾ ਦਾ ਨਾਮ ਜਪਦਿਆਂ ਕੋਈ ਪਰਮਾਤਮਾ (ਦੇ ਗੁਣਾਂ) ਦਾ ਅੰਤ ਨਹੀਂ ਲੱਭ ਸਕਦਾ।
The serpent king chants and meditates on the Lord with his thousands of heads, but even by these chants, he cannot find the Lord's limits.
सहस फनी जपिओ सेखनागै हरि जपतिआ अंतु न पावैगो ॥
LINE 05
ਤੂਅਥਾਹੁਅਤਿਅਗਮੁਅਗਮੁਹੈਮਤਿਗੁਰਮਤਿਮਨੁਠਹਰਾਵੈਗੋ੧॥॥
ਹੇ ਪ੍ਰਭੂ! ਤੂੰ ਅਥਾਹ (ਸਮੁੰਦਰ) ਹੈਂ, ਤੂੰ ਸਦਾ ਹੀ ਅਪਹੁੰਚ ਹੈਂ। ਗੁਰੂ ਦੀ ਮੱਤ ਦੀ ਰਾਹੀਂ (ਨਾਮ ਜਪਣ ਵਾਲੇ ਮਨੁੱਖ ਦਾ) ਮਨ ਭਟਕਣੋਂ ਹਟ ਜਾਂਦਾ ਹੈ ॥੧॥
You are Utterly Unfathomable, Inaccessible and Infinite. Through the Wisdom of the Guru's Teachings, the mind becomes steady and balanced. ||1||
तू अथाहु अति अगमु अगमु है मति गुरमति मनु ठहरावैगो ॥१॥
LINE 06
ਜਿਨਤੂਜਪਿਓਤੇਈਜਨਨੀਕੇਹਰਿਜਪਤਿਅਹੁਕਉਸੁਖੁਪਾਵੈਗੋ॥
ਹੇ ਪ੍ਰਭੂ! ਜਿਹੜੇ ਮਨੁੱਖਾਂ ਨੇ ਤੈਨੂੰ ਜਪਿਆ ਹੈ, ਉਹੀ ਮਨੁੱਖ ਚੰਗੇ (ਜੀਵਨ ਵਾਲੇ) ਬਣੇ ਹਨ। ਨਾਮ ਜਪਣ ਵਾਲਿਆਂ ਨੂੰ ਹਰੀ (ਆਤਮਕ) ਆਨੰਦ ਬਖ਼ਸ਼ਦਾ ਹੈ।
Those humble beings who meditate on You are noble and exalted. Meditating on the Lord, they are at peace.
जिन तू जपिओ तेई जन नीके हरि जपतिअहु कउ सुखु पावैगो ॥
LINE 07
ਬਿਦਰਦਾਸੀਸੁਤੁਛੋਕਛੋਹਰਾਕ੍ਰਿਸਨੁਅੰਕਿਗਲਿਲਾਵੈਗੋ੨॥॥
(ਵੇਖੋ, ਇਕ) ਦਾਸੀ ਦਾ ਪੁੱਤਰ ਬਿਦਰ ਛੋਕਰਾ ਜਿਹਾ ਹੀ ਸੀ, (ਪਰ ਨਾਮ ਜਪਣ ਦੀ ਬਰਕਤਿ ਨਾਲ) ਕ੍ਰਿਸਨ ਉਸ ਨੂੰ ਛਾਤੀ ਨਾਲ ਲਾ ਰਿਹਾ ਹੈ, ਗਲ ਨਾਲ ਲਾ ਰਿਹਾ ਹੈ ॥੨॥
Bidur, the son of a slave-girl, was an untouchable, but Krishna hugged him close in His Embrace. ||2||
बिदर दासी सुतु छोक छोहरा क्रिसनु अंकि गलि लावैगो ॥२॥
LINE 08
ਜਲਤੇਓਪਤਿਭਈਹੈਕਾਸਟਕਾਸਟਅੰਗਿਤਰਾਵੈਗੋ॥
ਪਾਣੀ ਤੋਂ ਕਾਠ ਦੀ ਉਤਪੱਤੀ ਹੁੰਦੀ ਹੈ (ਇਸ ਲਾਜ ਨੂੰ ਪਾਲਣ ਲਈ ਪਾਣੀ ਉਸ) ਕਾਠ ਨੂੰ (ਆਪਣੀ ਛਾਤੀ ਉੱਤੇ ਰੱਖੀ ਰੱਖਦਾ ਹੈ) ਤਰਾਂਦਾ ਰਹਿੰਦਾ ਹੈ (ਡੁੱਬਣ ਨਹੀਂ ਦੇਂਦਾ)।
Wood is produced from water, but by holding onto wood, one is saved from drowning.
जल ते ओपति भई है कासट कासट अंगि तरावैगो ॥
LINE 09
ਰਾਮਜਨਾਹਰਿਆਪਿਸਵਾਰੇਅਪਨਾਬਿਰਦੁਰਖਾਵੈਗੋ੩॥॥
(ਇਸੇ ਤਰ੍ਹਾਂ) ਪਰਮਾਤਮਾ ਆਪਣੇ ਸੇਵਕਾਂ ਨੂੰ ਆਪ ਸੋਹਣੇ ਜੀਵਨ ਵਾਲਾ ਬਣਾਂਦਾ ਹੈ, ਆਪਣਾ ਮੁੱਢ-ਕਦੀਮਾਂ ਦਾ ਸੁਭਾਉ ਕਾਇਮ ਰੱਖਦਾ ਹੈ ॥੩॥
The Lord Himself embellishes and exalts His humble servants; He confirms His Innate Nature. ||3||
राम जना हरि आपि सवारे अपना बिरदु रखावैगो ॥३॥
LINE 10
ਹਮਪਾਥਰਲੋਹਲੋਹਬਡਪਾਥਰਗੁਰਸੰਗਤਿਨਾਵਤਰਾਵੈਗੋ॥
ਅਸੀਂ ਜੀਵ ਪੱਥਰ (ਵਾਂਗ ਪਾਪਾਂ ਨਾਲ ਭਾਰੇ) ਹਾਂ, ਲੋਹੇ (ਵਾਂਗ ਵਿਕਾਰਾਂ ਨਾਲ ਭਾਰੇ) ਹਾਂ, (ਪਰ ਪ੍ਰਭੂ ਆਪ ਮਿਹਰ ਕਰ ਕੇ) ਗੁਰੂ ਦੀ ਸੰਗਤ ਵਿਚ ਰੱਖ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ (ਜਿਵੇਂ) ਬੇੜੀ (ਪੱਥਰਾਂ ਨੂੰ ਲੋਹੇ ਨੂੰ ਨਦੀ ਤੋਂ ਪਾਰ ਲੰਘਾਂਦੀ ਹੈ)।
I am like a stone, or a piece of iron, heavy stone and iron; in the Boat of the Guru's Congregation, I am carried across,
हम पाथर लोह लोह बड पाथर गुर संगति नाव तरावैगो ॥
LINE 11
ਜਿਉਸਤਿਸੰਗਤਿਤਰਿਓਜੁਲਾਹੋਸੰਤਜਨਾਮਨਿਭਾਵੈਗੋ੪॥॥
ਜਿਵੇਂ ਸਾਧ ਸੰਗਤ ਦੀ ਬਰਕਤਿ ਨਾਲ (ਕਬੀਰ) ਜੁਲਾਹਾ ਪਾਰ ਲੰਘ ਗਿਆ। ਪਰਮਾਤਮਾ ਆਪਣੇ ਸੰਤ ਜਨਾਂ ਦੇ ਮਨ ਵਿਚ (ਸਦਾ) ਪਿਆਰਾ ਲੱਗਦਾ ਹੈ ॥੪॥
like Kabeer the weaver, who was saved in the Sat Sangat, the True Congregation. He became pleasing to the minds of the humble Saints. ||4||
जिउ सतिसंगति तरिओ जुलाहो संत जना मनि भावैगो ॥४॥
LINE 12
ਖਰੇਖਰੋਏਬੈਠਤਊਠਤਮਾਰਗਿਪੰਥਿਧਿਆਵੈਗੋ॥
(ਜਿਸ ਮਨੁੱਖ ਦਾ ਮਨ ਗੁਰੂ ਦੀ ਮੱਤ ਲੈ ਕੇ ਸੁਆਦ ਨਾਲ ਹਰਿ-ਗੁਣ ਗਾਣ ਲੱਗ ਪੈਂਦਾ ਹੈ, ਉਹ ਮਨੁੱਖ) ਖਲੇ-ਖਲੋਤਿਆਂ, ਬੈਠਦਿਆਂ, ਉੱਠਦਿਆਂ, ਰਸਤੇ ਵਿਚ (ਤੁਰਦਿਆਂ, ਹਰ ਵੇਲੇ ਪਰਮਾਤਮਾ ਦਾ ਨਾਮ) ਜਪਦਾ ਰਹਿੰਦਾ ਹੈ,
Standing up, sitting down, rising up and walking on the path, I meditate.
खरे खरोए बैठत ऊठत मारगि पंथि धिआवैगो ॥
LINE 13
ਸਤਿਗੁਰੁਬਚਨੁਬਚਨੁਹੈਸਤਿਗੁਰੁਪਾਧਰੁਮੁਕਤਿਜਨਾਵੈਗੋ੫॥॥
(ਉਹ ਮਨੁੱਖ ਸਦਾ) ਗੁਰੂ ਦੇ ਬਚਨਾਂ ਵਿਚ (ਮਗਨ ਰਹਿੰਦਾ) ਹੈ, ਗੁਰੂ ਦਾ ਉਪਦੇਸ਼ (ਉਸ ਨੂੰ ਵਿਕਾਰਾਂ ਤੋਂ) ਖ਼ਲਾਸੀ ਦਾ ਸਿੱਧਾ ਰਸਤਾ ਦੱਸਦਾ ਰਹਿੰਦਾ ਹੈ ॥੫॥
The True Guru is the Word, and the Word is the True Guru, who teaches the Path of Liberation. ||5||
सतिगुरु बचनु बचनु है सतिगुरु पाधरु मुकति जनावैगो ॥५॥
LINE 14
ਸਾਸਨਿਸਾਸਿਸਾਸਿਬਲੁਪਾਈਹੈਨਿਹਸਾਸਨਿਨਾਮੁਧਿਆਵੈਗੋ॥
(ਜਿਸ ਮਨੁੱਖ ਨੂੰ ਹਰਿ-ਨਾਮ ਦੀ ਲਗਨ ਲੱਗ ਜਾਂਦੀ ਹੈ, ਉਹ ਮਨੁੱਖ ਸਾਹ ਦੇ ਹੁੰਦਿਆਂ ਹਰੇਕ ਸਾਹ ਦੇ ਨਾਲ (ਨਾਮ ਜਪ ਜਪ ਕੇ ਆਤਮਕ) ਤਾਕਤ ਹਾਸਲ ਕਰਦਾ ਰਹਿੰਦਾ ਹੈ, ਸਾਹ ਦੇ ਨਾਹ ਹੁੰਦਿਆਂ ਭੀ ਉਹ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ।
By His Training, I find strength with each and every breath; now that I am trained and tamed, I meditate on the Naam, the Name of the Lord.
सासनि सासि सासि बलु पाई है निहसासनि नामु धिआवैगो ॥
LINE 15
ਗੁਰਪਰਸਾਦੀਹਉਮੈਬੂਝੈਤੌਗੁਰਮਤਿਨਾਮਿਸਮਾਵੈਗੋ੬॥॥
(ਜਦੋਂ) ਗੁਰੂ ਦੀ ਕਿਰਪਾ ਨਾਲ (ਉਸ ਦੇ ਅੰਦਰੋਂ) (ਹਉਮੈ ਦੀ ਅੱਗ) ਬੁੱਝ ਜਾਂਦੀ ਹੈ, ਤਦੋਂ ਗੁਰੂ ਦੀ ਮੱਤ ਦੀ ਬਰਕਤਿ ਨਾਲ ਉਹ ਹਰਿ-ਨਾਮ ਵਿਚ ਲੀਨ ਰਹਿੰਦਾ ਹੈ ॥੬॥
By Guru's Grace, egotism is extinguished, and then, through the Guru's Teachings, I merge in the Naam. ||6||
गुर परसादी हउमै बूझै तौ गुरमति नामि समावैगो ॥६॥
LINE 16
ਸਤਿਗੁਰੁਦਾਤਾਜੀਅਜੀਅਨਕੋਭਾਗਹੀਨਨਹੀਭਾਵੈਗੋ॥
ਗੁਰੂ ਸਭ ਜੀਵਾਂ ਦਾ ਆਤਮਕ ਜੀਵਨ ਦਾ ਦਾਤਾ ਹੈ, ਪਰ ਬਦ-ਕਿਸਮਤ ਮਨੁੱਖ ਨੂੰ ਗੁਰੂ ਪਿਆਰਾ ਨਹੀਂ ਲੱਗਦਾ। (ਉਹ ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੀ ਦਾਤ ਨਹੀਂ ਲੈਂਦਾ। ਜ਼ਿੰਦਗੀ ਦਾ ਸਮਾ ਲੰਘ ਜਾਂਦਾ ਹੈ)।
The True Guru is the Giver of the life of the soul, but the unfortunate ones do not love Him.
सतिगुरु दाता जीअ जीअन को भागहीन नही भावैगो ॥
LINE 17
ਫਿਰਿਏਹਵੇਲਾਹਾਥਿਨਆਵੈਪਰਤਾਪੈਪਛੁਤਾਵੈਗੋ੭॥॥
ਮੁੜ ਇਹ ਸਮਾ ਹੱਥ ਨਹੀਂ ਆਉਂਦਾ, ਤਦੋਂ ਦੁੱਖੀ ਹੁੰਦਾ ਹੈ ਤੇ ਹੱਥ ਮਲਦਾ ਹੈ ॥੭॥
This opportunity shall not come into their hands again; in the end, they will suffer in torment and regret. ||7||
फिरि एह वेला हाथि न आवै परतापै पछुतावैगो ॥७॥
LINE 18
ਜੇਕੋਭਲਾਲੋੜੈਭਲਅਪਨਾਗੁਰਆਗੈਢਹਿਢਹਿਪਾਵੈਗੋ॥
ਜੇ ਕੋਈ ਮਨੁੱਖ ਆਪਣਾ ਭਲਾ ਚਾਹੁੰਦਾ ਹੈ (ਤਾਂ ਉਸ ਨੂੰ ਚਾਹੀਦਾ ਹੈ ਕਿ ਉਹ) ਗੁਰੂ ਦੇ ਦਰ ਤੇ ਆਪਾ-ਭਾਵ ਗਵਾ ਕੇ ਪਿਆ ਰਹੇ।
If a good person seeks goodness for himself, he should bow low in humble surrender to the Guru.
जे को भला लोड़ै भल अपना गुर आगै ढहि ढहि पावैगो ॥
LINE 19
ਨਾਨਕਦਇਆਦਇਆਕਰਿਠਾਕੁਰਮੈਸਤਿਗੁਰਭਸਮਲਗਾਵੈਗੋ੮੩॥॥॥
ਹੇ ਮੇਰੇ ਠਾਕੁਰ! ਨਾਨਕ ਉਤੇ ਮਿਹਰ ਕਰ, ਮਿਹਰ ਕਰ, ਮੇਰੇ ਮੱਥੇ ਉੱਤੇ ਗੁਰੂ ਦੇ ਚਰਨਾਂ ਦੀ ਧੂੜ ਲੱਗੀ ਰਹੇ ॥੮॥੩॥
Nanak prays: please show kindness and compassion to me, O my Lord and Master, that I may apply the dust of the True Guru to my forehead. ||8||3||
नानक दइआ दइआ करि ठाकुर मै सतिगुर भसम लगावैगो ॥८॥३॥
GURBANI.WORLD