ਸਾਰਗ ਮਹਲਾ ੫ ॥

ਰਾਗੁ ਸਾਰੰਗ ਗੁਰੂ ਅਰਜਨ ਦੇਵ ਜੀ ਅੰਗ 1222
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਾਰਗਮਹਲਾ
Saarang, Fifth Mahalaa:
सारग महला ५ ॥
LINE 02
ਚਿਤਵਉਵਾਅਉਸਰਮਨਮਾਹਿ
ਮੈਂ ਤਾਂ ਆਪਣੇ ਮਨ ਵਿਚ ਉਸ ਮੌਕੇ ਨੂੰ ਉਡੀਕਦਾ ਰਹਿੰਦਾ ਹਾਂ,
In my mind, I think about that moment,
चितवउ वा अउसर मन माहि ॥
LINE 03
ਹੋਇਇਕਤ੍ਰਮਿਲਹੁਸੰਤਸਾਜਨਗੁਣਗੋਬਿੰਦਨਿਤਗਾਹਿ॥॥ਰਹਾਉ
ਜਦੋਂ ਮੈਂ ਸੰਤਾਂ ਸੱਜਣਾਂ ਨੂੰ ਮਿਲਾਂ ਜਿਹੜੇ ਨਿੱਤ ਇਕੱਠੇ ਹੋ ਕੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ ॥੧॥ ਰਹਾਉ ॥
when I join the Gathering of the Friendly Saints, constantly singing the Glorious Praises of the Lord of the Universe. ||1||Pause||
होइ इकत्र मिलहु संत साजन गुण गोबिंद नित गाहि ॥१॥ रहाउ ॥
LINE 04
ਬਿਨੁਹਰਿਭਜਨਜੇਤੇਕਾਮਕਰੀਅਹਿਤੇਤੇਬਿਰਥੇਜਾਂਹਿ
ਪਰਮਾਤਮਾ ਦੇ ਭਜਨ ਤੋਂ ਬਿਨਾ ਹੋਰ ਜਿਤਨੇ ਭੀ ਕੰਮ ਕੀਤੇ ਜਾਂਦੇ ਹਨ, ਉਹ ਸਾਰੇ (ਜਿੰਦ ਦੇ ਭਾ ਦੇ) ਵਿਅਰਥ ਚਲੇ ਜਾਂਦੇ ਹਨ।
Without vibrating and meditating on the Lord, whatever deeds you do will be useless.
बिनु हरि भजन जेते काम करीअहि तेते बिरथे जांहि ॥
LINE 05
ਪੂਰਨਪਰਮਾਨੰਦਮਨਿਮੀਠੋਤਿਸੁਬਿਨੁਦੂਸਰਨਾਹਿ॥॥
ਸਰਬ-ਵਿਆਪਕ ਅਤੇ ਸਭ ਤੋਂ ਉੱਚੇ ਆਨੰਦ ਦੇ ਮਾਲਕ ਦਾ ਨਾਮ ਮਨ ਵਿਚ ਮਿੱਠਾ ਲੱਗਣਾ-ਇਹੀ ਹੈ ਅਸਲ ਲਾਹੇਵੰਦਾ ਕੰਮ, (ਕਿਉਂਕਿ) ਉਸ ਪਰਮਾਤਮਾ ਤੋਂ ਬਿਨਾ ਹੋਰ ਕੋਈ (ਸਾਥੀ) ਨਹੀਂ ਹੈ ॥੧॥
The Perfect Embodiment of Supreme Bliss is so sweet to my mind. Without Him, there is no other at all. ||1||
पूरन परमानंद मनि मीठो तिसु बिनु दूसर नाहि ॥१॥
LINE 06
ਜਪਤਪਸੰਜਮਕਰਮਸੁਖਸਾਧਨਤੁਲਿਕਛੂਐਲਾਹਿ
ਜਪ ਤਪ ਸੰਜਮ ਆਦਿਕ ਹਠ-ਕਰਮ ਅਤੇ ਸੁਖ ਦੀ ਭਾਲ ਦੇ ਹੋਰ ਸਾਧਨ-ਪਰਮਾਤਮਾ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ ਤੇ ਸੰਤ ਜਨ ਇਹਨਾਂ ਨੂੰ ਕੁਝ ਭੀ ਨਹੀਂ ਸਮਝਦੇ (ਤੁੱਛ ਸਮਝਦੇ ਹਨ)।
Chanting, deep meditation, austere self-discipline, good deeds and other techniques to bring peace - they are not equal to even a tiny bit of the Lord's Name.
जप तप संजम करम सुख साधन तुलि न कछूऐ लाहि ॥
LINE 07
ਚਰਨਕਮਲਨਾਨਕਮਨੁਬੇਧਿਓਚਰਨਹਸੰਗਿਸਮਾਹਿ੨੭੨੯੫॥॥॥॥
ਹੇ ਨਾਨਕ! ਸੰਤ ਜਨਾਂ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ ਵਿਚ ਵਿੱਝਿਆ ਰਹਿੰਦਾ ਹੈ, ਸੰਤ ਜਨ ਪਰਮਾਤਮਾ ਦੇ ਚਰਨਾਂ ਵਿਚ ਹੀ ਲੀਨ ਰਹਿੰਦੇ ਹਨ ॥੨॥੭੨॥੯੫॥
Nanak's mind is pierced through by the Lotus Feet of the Lord; it is absorbed in His Lotus Feet. ||2||72||95||
चरन कमल नानक मनु बेधिओ चरनह संगि समाहि ॥२॥७२॥९५॥
GURBANI.WORLD