ਰਸਾਵਲਛੰਦ॥
ਰਸਾਵਲ ਛੰਦ:
RASAAVAL STANZA
रसावल छंद ॥
ਜਿਤੇਰਾਮਹੁਏ॥
ਜਿਤਨੇ ਵੀ ਰਾਮ (ਆਦਿ ਅਵਤਾਰ) ਹੋਏ ਹਨ,
All the Ramas who incarnated,
जिते राम हुए ॥
ਸਭੈਅੰਤਿਮੂਏ॥
ਸਾਰੇ ਅੰਤ ਨੂੰ ਸਰੀਰ ਤਿਆਗ ਗਏ ਹਨ।
Ultimately passed away.
सभै अंति मूए ॥
ਜਿਤੇਕ੍ਰਿਸਨਹ੍ਵੈਹੈ॥
ਜਿਤਨੇ ਕ੍ਰਿਸ਼ਨ (ਵਰਗੇ ਅਵਤਾਰ) ਹੋਏ ਹਨ,
All the Krishnas, who had incarnated,
जिते क्रिसन ह्वै है ॥
ਸਭੈਅੰਤਿਜੈਹੈ॥੭੦॥
ਸਾਰੇ ਅੰਤ ਵਿਚ ਚਲੇ ਗਏ ਹਨ ॥੭੦॥
Have all passed away.70.
सभै अंति जै है ॥७०॥
ਜਿਤੇਦੇਵਹੋਸੀ॥
(ਭਵਿਸ਼ ਵਿਚ) ਜਿਤਨੇ ਦੇਵਤੇ ਹੋਣਗੇ,
All the gods who will come into being in future,
जिते देव होसी ॥
ਸਭੈਅੰਤਜਾਸੀ॥
(ਉਹ) ਸਾਰੇ ਅੰਤ ਵਿਚ ਚਲੇ ਜਾਣਗੇ।
They will all ultimately expire.
सभै अंत जासी ॥
ਜਿਤੇਬੋਧਹ੍ਵੈਹੈ॥
ਜਿਤਨੇ ਵੀ ਬੁੱਧ (ਵਰਗੇ ਮਹਾਪੁਰਸ਼) ਹੋਏ ਹਨ,
All the Buddhas, who came into being,
जिते बोध ह्वै है ॥
ਸਭੈਅੰਤਿਛੈਹੈ॥੭੧॥
(ਉਹ) ਸਾਰੇ ਅੰਤ ਨੂੰ ਨਸ਼ਟ ਹੋ ਗਏ ਹਨ ॥੭੧॥
Expired ultimately.71.
सभै अंति छै है ॥७१॥
ਜਿਤੇਦੇਵਰਾਯੰ॥
ਜਿਤਨੇ ਦੇਵ-ਰਾਜ (ਹੋਏ ਹਨ)
All the god-kings, who came into being,
जिते देव रायं ॥
ਸਭੈਅੰਤਜਾਯੰ॥
(ਉਹ) ਸਾਰੇ ਅੰਤ ਨੂੰ ਚਲੇ ਗਏ ਹਨ।
Ultimately passed away.
सभै अंत जायं ॥
ਜਿਤੇਦਈਤਏਸੰ॥
ਜਿਤਨੇ ਵੀ ਦੈਂਤ-ਰਾਜ (ਹੋਏ ਹਨ)
All the demon-kings, who came into being,
जिते दईत एसं ॥
ਤਿਤ੍ਯੋਕਾਲਲੇਸੰ॥੭੨॥
ਉਨ੍ਹਾਂ ਨੂੰ ਕਾਲ ਨੇ ਲੈ ਲਿਆ ਹੈ (ਨਸ਼ਟ ਕਰ ਦਿੱਤਾ ਹੈ।)॥੭੨॥
They were all destroyed by KAL.72.
तित्यो काल लेसं ॥७२॥
ਨਰਸਿੰਘਾਵਤਾਰੰ॥
ਨਰ ਸਿੰਘ ਵਰਗੇ ਅਵਤਾਰ ਨੂੰ ਵੀ
The incarnation Narsingh
नरसिंघावतारं ॥
ਵਹੇਕਾਲਮਾਰੰ॥
ਕਾਲ ਨੇ ਮਾਰ ਦਿੱਤਾ।
Was also killed by KAL.
वहे काल मारं ॥
ਬਡੋਡੰਡਧਾਰੀ॥
ਵੱਡੇ ਵੱਡੇ ਦੰਡ-ਧਾਰੀਆਂ ਦਾ ਵੀ
The incarnation with grinder teeth (i.e. Boar)
बडो डंडधारी ॥
ਹਣਿਓਕਾਲਭਾਰੀ॥੭੩॥
ਬਲਵਾਨ ਕਾਲ ਨੇ ਨਾਸ਼ ਕਰ ਦਿੱਤਾ ॥੭੩॥
Was killed by mighty KAL.73.
हणिओ काल भारी ॥७३॥
ਦਿਜੰਬਾਵਨੇਯੰ॥
(ਅਵਤਾਰ ਰੂਪ) ਬਾਵਨ ਬ੍ਰਾਹਮਣ ਨੂੰ ਵੀ
Vaman, the Brahmin incarnation,
दिजं बावनेयं ॥
ਹਣਿਯੋਕਾਲਤੇਯੰ॥
ਕਾਲ ਨੇ ਮਾਰ ਦਿੱਤਾ।
Was killed by KAL.
हणियो काल तेयं ॥
ਮਹਾਮਛਮੁੰਡੰ॥
ਵੱਡੇ ਸਿਰ ਵਾਲੇ ਮੱਛ ਅਵਤਾਰ ਨੂੰ ਵੀ
The Fish incarnation of spatious mouth,
महा मछ मुंडं ॥
ਫਧਿਓਕਾਲਝੁੰਡੰ॥੭੪॥
ਕਾਲ ਨੇ ਜਾਲ (ਝੁੰਡੰ) ਵਿਚ ਫਸਾ ਲਿਆ ॥੭੪॥
Was entrapped by KAL.74.
फधिओ काल झुंडं ॥७४॥
ਜਿਤੇਹੋਇਬੀਤੇ॥
ਜਿਤਨੇ ਵੀ (ਵੱਡੇ ਵੱਡੇ) ਹੋ ਚੁਕੇ ਹਨ,
All those who had come into being,
जिते होइ बीते ॥
ਤਿਤੇਕਾਲਜੀਤੇ॥
ਉਨ੍ਹਾਂ ਨੂੰ ਕਾਲ ਨੇ ਜਿਤ ਲਿਆ ਹੈ।
They were all conquered by KAL.
तिते काल जीते ॥
ਜਿਤੇਸਰਨਿਜੈਹੈ॥
ਜਿਤਨੇ (ਮਹਾਕਾਲ ਦੀ) ਸ਼ਰਨ ਵਿਚ ਜਾਣਗੇ,
Those who will go under His Refuge,
जिते सरनि जै है ॥
ਤਿਤਿਓਰਾਖਿਲੈਹੈ॥੭੫॥
ਉਨ੍ਹਾਂ (ਸਾਰਿਆਂ ਨੂੰ) ਬਚਾ ਲਏਗਾ ॥੭੫॥
They will all be saved by him.75.
तितिओ राखि लै है ॥७५॥
GURBANI.WORLD