ਸਾਰਗ ਮਹਲਾ ੫ ॥

ਰਾਗੁ ਸਾਰੰਗ ਗੁਰੂ ਅਰਜਨ ਦੇਵ ਜੀ ਅੰਗ 1211
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਾਰਗਮਹਲਾ
Saarang, Fifth Mahalaa:
सारग महला ५ ॥
LINE 02
ਮੇਰੈਮਨਿਮਿਸਟਲਗੇਪ੍ਰਿਅਬੋਲਾ
ਤਦੋਂ ਤੋਂ ਮੇਰੇ ਮਨ ਵਿਚ ਪਿਆਰੇ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਬਚਨ ਮਿੱਠੇ ਲੱਗ ਰਹੇ ਹਨ।
The Speech of my Beloved seems so sweet to my mind.
मेरै मनि मिसट लगे प्रिअ बोला ॥
LINE 03
ਗੁਰਿਬਾਹਪਕਰਿਪ੍ਰਭਸੇਵਾਲਾਏਸਦਦਇਆਲੁਹਰਿਢੋਲਾ॥॥ਰਹਾਉ
ਜਦੋਂ ਤੋਂ ਗੁਰੂ ਨੇ (ਮੇਰੀ) ਬਾਂਹ ਫੜ ਕੇ (ਮੈਨੂੰ) ਪ੍ਰਭੂ ਦੀ ਸੇਵਾ-ਭਗਤੀ ਵਿਚ ਲਾਇਆ ਹੈ, (ਹੁਣ ਮੈਨੂੰ ਇਉਂ ਸਮਝ ਆ ਗਈ ਹੈ ਕਿ) ਪਿਆਰਾ ਹਰੀ ਸਦਾ ਹੀ (ਮੇਰੇ ਉੱਤੇ) ਦਇਆਵਾਨ ਹੈ ॥੧॥ ਰਹਾਉ ॥
The Guru has taken hold of my arm, and linked me to God's service. My Beloved Lord is forever merciful to me. ||1||Pause||
गुरि बाह पकरि प्रभ सेवा लाए सद दइआलु हरि ढोला ॥१॥ रहाउ ॥
LINE 04
ਪ੍ਰਭਤੂਠਾਕੁਰੁਸਰਬਪ੍ਰਤਿਪਾਲਕੁਮੋਹਿਕਲਤ੍ਰਸਹਿਤਸਭਿਗੋਲਾ
ਹੇ ਪ੍ਰਭੂ! (ਜਦ ਤੋਂ ਗੁਰੂ ਨੇ ਮੈਨੂੰ ਤੇਰੀ ਸੇਵਾ ਵਿਚ ਲਾਇਆ ਹੈ, ਮੈਨੂੰ ਯਕੀਨ ਹੋ ਗਿਆ ਹੈ ਕਿ) ਤੂੰ (ਸਾਡਾ) ਮਾਲਕ ਹੈਂ, ਤੂੰ ਸਭ ਜੀਵਾਂ ਦਾ ਪਾਲਣਹਾਰ ਹੈਂ। ਮੈਂ (ਆਪਣੀ) ਇਸਤ੍ਰੀ (ਪਰਵਾਰ) ਸਮੇਤ-ਅਸੀਂ ਸਾਰੇ ਤੇਰੇ ਗ਼ੁਲਾਮ ਹਾਂ।
O God, You are my Lord and Master; You are the Cherisher of all. My wife and I are totally Your slaves.
प्रभ तू ठाकुरु सरब प्रतिपालकु मोहि कलत्र सहित सभि गोला ॥
LINE 05
ਮਾਣੁਤਾਣੁਸਭੁਤੂਹੈਤੂਹੈਇਕੁਨਾਮੁਤੇਰਾਮੈਓਲੑਾ॥॥
ਹੇ ਪ੍ਰਭੂ! ਤੂੰ ਹੀ ਮੇਰਾ ਮਾਣ ਹੈਂ, ਤੂੰ ਹੀ ਮੇਰਾ ਤਾਣ ਹੈਂ। ਤੇਰਾ ਨਾਮ ਹੀ ਮੇਰਾ ਸਹਾਰਾ ਹੈ ॥੧॥
You are all my honor and power - You are. Your Name is my only Support. ||1||
माणु ताणु सभु तूहै तूहै इकु नामु तेरा मै ओला ॥१॥
LINE 06
ਜੇਤਖਤਿਬੈਸਾਲਹਿਤਉਦਾਸਤੁਮੑਾਰੇਘਾਸੁਬਢਾਵਹਿਕੇਤਕਬੋਲਾ
ਜੇ ਤੂੰ ਮੈਨੂੰ ਤਖ਼ਤ ਉੱਤੇ ਬਿਠਾ ਦੇਵੇਂ, ਤਾਂ ਭੀ ਮੈਂ ਤੇਰਾ ਦਾਸ ਹਾਂ, ਜੇ ਤੂੰ (ਮੈਨੂੰ ਘਾਹੀ ਬਣਾ ਕੇ ਮੈਥੋਂ) ਘਾਹ ਵਢਾਏਂ, ਤਾਂ ਭੀ ਮੈਨੂੰ ਕੋਈ ਇਤਰਾਜ਼ ਨਹੀਂ।
If You seat me on the throne, then I am Your slave. If You make me a grass-cutter, then what can I say?
जे तखति बैसालहि तउ दास तुमारे घासु बढावहि केतक बोला ॥
LINE 07
ਜਨਨਾਨਕਕੇਪ੍ਰਭਪੁਰਖਬਿਧਾਤੇਮੇਰੇਠਾਕੁਰਅਗਹਅਤੋਲਾ੨੧੩੩੬॥॥॥॥
ਹੇ ਦਾਸ ਨਾਨਕ ਦੇ ਪ੍ਰਭੂ! ਹੇ ਅਕਾਲ ਪੁਰਖ! ਹੇ ਰਚਨਹਾਰ! ਹੇ ਮੇਰੇ ਅਥਾਹ ਤੇ ਅਤੋਲ ਠਾਕੁਰ! ਹੇ ਪ੍ਰਭੂ! (ਮੈਂ ਤੇਰੀ ਰਜ਼ਾ ਵਿੱਚ ਹੀ ਰਾਜ਼ੀ ਹਾਂ) ॥੨॥੧੩॥੩੬॥
Servant Nanak's God is the Primal Lord, the Architect of Destiny, Unfathomable and Immeasurable. ||2||13||36||
जन नानक के प्रभ पुरख बिधाते मेरे ठाकुर अगह अतोला ॥२॥१३॥३६॥
GURBANI.WORLD