ਸਾਰਗ ਮਹਲਾ ੫ ॥

ਰਾਗੁ ਸਾਰੰਗ ਗੁਰੂ ਅਰਜਨ ਦੇਵ ਜੀ ਅੰਗ 1211
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਾਰਗਮਹਲਾ
Saarang, Fifth Mahalaa:
सारग महला ५ ॥
LINE 02
ਰਸਨਾਰਾਮਕਹਤਗੁਣਸੋਹੰ
ਪਰਮਾਤਮਾ ਦੇ ਗੁਣ ਉਚਾਰਦਿਆਂ ਜੀਭ ਸੋਹਣੀ ਲੱਗਦੀ ਹੈ।
The tongue becomes beautiful, uttering the Glorious Praises of the Lord.
रसना राम कहत गुण सोहं ॥
LINE 03
ਏਕਨਿਮਖਓਪਾਇਸਮਾਵੈਦੇਖਿਚਰਿਤਮਨਮੋਹੰ॥॥ਰਹਾਉ
ਉਹ ਪ੍ਰਭੂ ਅੱਖ ਝਮਕਣ ਜਿਤਨੇ ਸਮੇ ਵਿਚ ਪੈਦਾ ਕਰ ਕੇ (ਮੁੜ ਆਪਣੇ ਵਿਚ ਜਗਤ ਨੂੰ) ਲੀਨ ਕਰ ਸਕਦਾ ਹੈ। ਉਸ ਦੇ ਚੋਜ-ਤਮਾਸ਼ੇ ਵੇਖ ਕੇ ਮਨ ਮੋਹਿਆ ਜਾਂਦਾ ਹੈ ॥੧॥ ਰਹਾਉ ॥
In an instant, He creates and destroys. Gazing upon His Wondrous Plays, my mind is fascinated. ||1||Pause||
एक निमख ओपाइ समावै देखि चरित मन मोहं ॥१॥ रहाउ ॥
LINE 04
ਜਿਸੁਸੁਣਿਐਮਨਿਹੋਇਰਹਸੁਅਤਿਰਿਦੈਮਾਨਦੁਖਜੋਹੰ
(ਹੇ ਪ੍ਰਭੂ! ਤੂੰ ਐਸਾ ਹੈਂ) ਜਿਸ ਦਾ ਨਾਮ ਸੁਣਿਆਂ ਮਨ ਵਿਚ ਬਹੁਤ ਖ਼ੁਸ਼ੀ ਪੈਦਾ ਹੁੰਦੀ ਹੈ, ਜਿਸ ਨੂੰ ਹਿਰਦੇ ਵਿਚ ਵਸਾਇਆਂ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ।
Listening to His Praises, my mind is in utter ecstasy, and my heart is rid of pride and pain.
जिसु सुणिऐ मनि होइ रहसु अति रिदै मान दुख जोहं ॥
LINE 05
ਸੁਖੁਪਾਇਓਦੁਖੁਦੂਰਿਪਰਾਇਓਬਣਿਆਈਪ੍ਰਭਤੋਹੰ॥॥
ਹੇ ਪ੍ਰਭੂ! ਜਿਸ ਮਨੁੱਖ ਦੀ ਪ੍ਰੀਤ ਤੇਰੇ ਨਾਲ ਬਣ ਜਾਂਦੀ ਹੈ, ਉਸ ਦਾ ਸਾਰਾ ਦੁੱਖ ਦੂਰ ਹੋ ਜਾਂਦਾ ਹੈ, ਉਹ ਸਦਾ ਸੁਖ ਮਾਣਦਾ ਹੈ ॥੧॥
I have found peace, and my pains have been taken away, since I became one with God. ||1||
सुखु पाइओ दुखु दूरि पराइओ बणि आई प्रभ तोहं ॥१॥
LINE 06
ਕਿਲਵਿਖਗਏਮਨਨਿਰਮਲਹੋਈਹੈਗੁਰਿਕਾਢੇਮਾਇਆਦ੍ਰੋਹੰ
(ਜਿਸ ਮਨੁੱਖ ਨੇ ਜੀਭ ਨਾਲ ਰਾਮ-ਗੁਣ ਗਾਏ, ਉਸ ਦੇ ਅੰਦਰੋਂ) ਗੁਰੂ ਨੇ ਮਾਇਆ ਦੇ ਛਲ ਕੱਢ ਦਿੱਤੇ, ਉਸ ਦੇ ਸਾਰੇ ਪਾਪ ਦੂਰ ਹੋ ਗਏ, ਉਸ ਦਾ ਮਨ ਪਵਿੱਤਰ ਹੋ ਗਿਆ।
Sinful residues have been wiped away, and my mind is immaculate. The Guru has lifted me up and pulled me out of the deception of Maya.
किलविख गए मन निरमल होई है गुरि काढे माइआ द्रोहं ॥
LINE 07
ਕਹੁਨਾਨਕਮੈਸੋਪ੍ਰਭੁਪਾਇਆਕਰਣਕਾਰਣਸਮਰਥੋਹੰ੨੧੪੩੭॥॥॥॥
ਨਾਨਕ ਆਖਦਾ ਹੈ- (ਗੁਰੂ ਦੀ ਕਿਰਪਾ ਨਾਲ) ਮੈਂ ਉਹ ਪਰਮਾਤਮਾ ਲੱਭ ਲਿਆ ਹੈ, ਜੋ ਜਗਤ ਦਾ ਮੂਲ ਹੈ ਜੋ ਸਾਰੀਆਂ ਤਾਕਤਾਂ ਦਾ ਮਾਲਕ ਹੈ ॥੨॥੧੪॥੩੭॥
Says Nanak, I have found God, the All-powerful Creator, the Cause of causes. ||2||14||37||
कहु नानक मै सो प्रभु पाइआ करण कारण समरथोहं ॥२॥१४॥३७॥
GURBANI.WORLD