ਚੌਪਈ॥
ਚੌਪਈ:
CHAUPI
चौपई ॥
ਇਹਕਾਰਨਿਪ੍ਰਭਮੋਹਿਪਠਾਯੋ॥
ਇਸ ਕਾਰਨ ਪ੍ਰਭੂ ਨੇ ਮੈਨੂੰ (ਇਸ ਜਗਤ ਵਿਚ) ਭੇਜਿਆ ਹੈ
इह कारनि प्रभ मोहि पठायो ॥
ਤਬਮੈਜਗਤਿਜਨਮੁਧਰਿਆਯੋ॥
ਅਤੇ ਤਦ ਹੀ ਮੈਂ ਜਗਤ ਵਿਚ ਜਨਮ ਲਿਆ ਹੈ।
For this reason the Lord sent me and I was born in this world.
तब मै जगति जनमु धरि आयो ॥
ਜਿਮਤਿਨਕਹੀਇਨੈਤਿਮਕਹਿਹੌ॥
ਜਿਵੇਂ ਪ੍ਰਭੂ ਨੇ ਕਿਹਾ ਹੈ, ਉਸੇ ਤਰ੍ਹਾਂ ਜਗਤ ਨੂੰ ਕਹਾਂਗਾ;
जिम तिन कही इनै तिम कहिहौ ॥
ਅਉਰਕਿਸੁਤੇਬੈਰਨਗਹਿਹੌ॥੩੧॥
ਹੋਰ ਕਿਸੇ ਨਾਲ ਵੈਰ ਨਹੀਂ ਪਾਲਾਂਗਾ ॥੩੧॥
Whatever the Lord said, I am repeating the same unto you, I do not bear enmity with anyone.31.
अउर किसु ते बैर न गहिहौ ॥३१॥
ਜੋਹਮਕੋਪਰਮੇਸੁਰਉਚਰਿਹੈ॥
ਜੋ ਲੋਕ ਸਾਨੂੰ ਪਰਮੇਸ਼ਵਰ ਕਹਿਣਗੇ,
जो हम को परमेसुर उचरि है ॥
ਤੇਸਭਨਰਕਿਕੁੰਡਮਹਿਪਰਿਹੈ॥
ਉਹ ਸਾਰੇ ਨਰਕ-ਕੁੰਡ ਵਿਚ ਪੈਣਗੇ।
Whosoever shall call me the Lord, shall fall into hell.
ते सभ नरकि कुंड महि परि है ॥
ਮੋਕੋਦਾਸੁਤਵਨਕਾਜਾਨੋ॥
ਮੈਨੂੰ ਪਰਮੇਸ਼ਵਰ ਦਾ ਦਾਸ ਸਮਝੋ।
मो को दासु तवन का जानो ॥
ਯਾਮੈਭੇਦੁਨਰੰਚਪਛਾਨੋ॥੩੨॥
ਇਸ (ਗੱਲ) ਵਿਚ ਜ਼ਰਾ ਜਿੰਨਾ ਵੀ ਫ਼ਰਕ ਨਾ ਸਮਝੋ ॥੩੨॥
Consider me as His servant and do not think of any difference between me and the Lord.32.
या मै भेदु न रंच पछानो ॥३२॥
ਮੈਹੋਪਰਮਪੁਰਖਕੋਦਾਸਾ॥
ਮੈਂ ਤਾਂ ਪਰਮ-ਪੁਰਖ (ਪਰਮਾਤਮਾ) ਦਾ ਦਾਸ ਹਾਂ
मै हो परम पुरख को दासा ॥
ਦੇਖਨਿਆਯੋਜਗਤਤਮਾਸਾ॥
ਅਤੇ ਜਾਗਤਿਕ ਪ੍ਰਪੰਚ ਦਾ ਤਮਾਸ਼ਾ ਦੇਖਣ ਆਇਆ ਹਾਂ।
I am the servant of the Supreme Purusha and hath come to see the Sport of the world.
देखनि आयो जगत तमासा ॥
ਜੋਪ੍ਰਭਜਗਤਿਕਹਾਸੋਕਹਿਹੋ॥
ਪ੍ਰਭੂ ਨੇ ਜੋ ਕਿਹਾ ਹੈ, ਉਹੀ ਜਗਤ ਵਿਚ ਕਹਾਂਗਾ
जो प्रभ जगति कहा सो कहि हो ॥
ਮ੍ਰਿਤਲੋਗਤੇਮੋਨਿਨਰਹਿਹੋ॥੩੩॥
ਅਤੇ ਮਰਨ-ਸ਼ੀਲ ਸੰਸਾਰ (ਤੋਂ ਕਿਸੇ ਤਰ੍ਹਾਂ ਡਰ ਕੇ) ਮੌਨ ਨਹੀਂ ਰਹਾਂਗਾ ॥੩੩॥
Whatever the Lord of the world said, I say the same unto you, I cannot remain silent in this abode of death.33.
म्रित लोग ते मोनि न रहि हो ॥३३॥
GURBANI.WORLD