ਨਰਾਜਛੰਦ॥
ਨਰਾਜ ਛੰਦ:
NAARAAJ CHHAND
नराज छंद ॥
ਕਹਿਯੋਪ੍ਰਭੂਸੁਭਾਖਿਹੌ॥
ਪ੍ਰਭੂ ਨੇ (ਜੋ ਕੁਝ) ਕਿਹਾ ਹੈ, ਉਹੀ (ਮੈਂ) ਕਹਾਂਗਾ,
कहियो प्रभू सु भाखिहौ ॥
ਕਿਸੂਨਕਾਨਰਾਖਿਹੌ॥
ਕਿਸੇ ਦੀ ਵੀ ਪਰਵਾਹ ਨਹੀਂ ਰਖਾਂਗਾ।
I say only that which the Lord hath said, I do not yield to anyone else.
किसू न कान राखिहौ ॥
ਕਿਸੂਨਭੇਖਭੀਜਹੌ॥
ਕਿਸੇ ਭੇਖ ਤੋਂ ਪ੍ਰਭਾਵਿਤ ਨਹੀਂ ਹੋਵਾਂਗਾ
किसू न भेख भीजहौ ॥
ਅਲੇਖਬੀਜਬੀਜਹੌ॥੩੪॥
ਅਤੇ ਪ੍ਰਭੂ ('ਅਲੇਖ' ਦੇ ਨਾਂ ਦਾ) ਬੀਜ ਬੀਜਾਂਗਾ (ਅਰਥਾਤ ਪ੍ਰਚਾਰ ਕਰਾਂਗਾ) ॥੩੪॥
I do not feel pleased with any particular garb, I sow the seed of God’s Name.34.
अलेख बीज बीजहौ ॥३४॥
ਪਖਾਣਪੂਜਿਹੌਨਹੀ॥
ਮੈਂ ਪੱਥਰ-ਪੂਜ ਨਹੀਂ ਹਾਂ
पखाण पूजि हौ नही ॥
ਨਭੇਖਭੀਜਹੌਕਹੀ॥
ਅਤੇ ਨਾ ਹੀ (ਕਿਸੇ ਵਿਸ਼ੇਸ਼) ਭੇਖ ਵਿਚ ਭਿਜਣ ਵਾਲਾ ਹਾਂ।
I do not worship stones, nor I have any liking for a particular guise.
न भेख भीज हौ कही ॥
ਅਨੰਤਨਾਮੁਗਾਇਹੌ॥
(ਮੈਂ) ਪ੍ਰਭੂ ਦੇ ਨਾਮ ਦਾ ਸਿਮਰਨ ਕਰਾਂਗਾ
I sing the Name (of the Lord),
अनंत नामु गाइहौ ॥
ਪਰਮਪੁਰਖਪਾਇਹੌ॥੩੫॥
ਅਤੇ ਪਰਮ ਪੁਰਖ ਨੂੰ ਪ੍ਰਾਪਤ ਕਰਾਂਗਾ ॥੩੫॥
I sing infinite Names (of the Lord), and meet the Supreme Purusha.35.
परम पुरख पाइहौ ॥३५॥
ਜਟਾਨਸੀਸਧਾਰਿਹੌ॥
(ਮੈਂ) ਸੀਸ ਉਤੇ ਜਟਾਵਾਂ ਧਾਰਨ ਨਹੀਂ ਕਰਾਂਗਾ
जटा न सीस धारिहौ ॥
ਨਮੁੰਦ੍ਰਕਾਸੁਧਾਰਿਹੌ॥
ਅਤੇ ਨਾ ਹੀ (ਕੰਨਾਂ ਵਿਚ) ਮੁੰਦਰਾਂ ਪਾਵਾਂਗਾ।
I do not wear matted hair on my head, nor do I put rings in my ears.
न मुंद्रका सु धारिहौ ॥
ਨਕਾਨਿਕਾਹੂੰਕੀਧਰੋ॥
ਮੈਂ ਕਿਸੇ ਦੀ ਪਰਵਾਹ ਨਹੀਂ ਕਰਾਂਗਾ,
न कानि काहूं की धरो ॥
ਕਹਿਯੋਪ੍ਰਭੂਸੁਮੈਕਰੋ॥੩੬॥
ਜੋ ਪ੍ਰਭੂ ਨੇ ਕਿਹਾ ਹੈ, ਉਹੀ ਕਰਾਂਗਾ ॥੩੬॥
I do not pay attention to anyone else, all my actions are at the bidding of the Lord.36.
कहियो प्रभू सु मै करो ॥३६॥
ਭਜੋਸੁਏਕੁਨਾਮਯੰ॥
(ਮੈਂ ਕੇਵਲ) ਇਕ (ਪ੍ਰਭੂ ਦੇ) ਨਾਮ ਦਾ ਭਜਨ ਕਰਾਂਗਾ
भजो सु एकु नामयं ॥
ਜੁਕਾਮਸਰਬਠਾਮਯੰ॥
ਜੋ ਸਾਰਿਆਂ ਸਥਾਨਾਂ ਉਤੇ ਕੰਮ ਆਉਣ ਵਾਲਾ ਹੈ।
I recite only the Name of the Lord, which is useful at all places.
जु काम सरब ठामयं ॥
ਨਜਾਪਆਨਕੋਜਪੋ॥
(ਮੈਂ) ਕਿਸੇ ਹੋਰ ਦਾ ਜਾਪ ਨਹੀਂ ਜਪਾਂਗਾ
न जाप आन को जपो ॥
ਨਅਉਰਥਾਪਨਾਥਪੋ॥੩੭॥
ਅਤੇ ਨਾ ਹੀ ਹੋਰ ਕੋਈ ਸਥਾਪਨਾ ਕਰਾਂਗਾ ॥੩੭॥
I do not meditate on anyone else, nor do I seek assistance from any other quarter.37.
न अउर थापना थपो ॥३७॥
ਬਿਅੰਤਿਨਾਮੁਧਿਆਇਹੌ॥
(ਮੈਂ) ਪ੍ਰਭੂ (ਬੇਅੰਤ) ਦੇ ਨਾਮ ਦਾ ਸਿਮਰਨ ਕਰਾਂਗਾ
बिअंति नामु धिआइहौ ॥
ਪਰਮਜੋਤਿਪਾਇਹੌ॥
ਅਤੇ (ਉਸ) ਪਰਮ-ਜੋਤਿ ਨੂੰ ਪ੍ਰਾਪਤ ਕਰਾਂਗਾ।
I recite infinite Names and attain the Supreme light.
परम जोति पाइहौ ॥
ਨਧਿਆਨਆਨਕੋਧਰੋ॥
(ਮੈਂ) ਕਿਸੇ ਹੋਰ (ਇਸ਼ਟ-ਦੇਵ ਦਾ) ਧਿਆਨ ਨਹੀਂ ਧਰਾਂਗਾ
न धिआन आन को धरो ॥
ਨਨਾਮੁਆਨਿਉਚਰੋ॥੩੮॥
ਅਤੇ ਨਾ ਹੀ (ਕਿਸੇ) ਦੂਜੇ ਦਾ ਨਾਮ ਉਚਾਰਾਂਗਾ ॥੩੮॥
I do not meditate on anyone else, nor do I repeat the Name of anyone else.38.
न नामु आनि उचरो ॥३८॥
ਤਵਿਕਨਾਮਰਤਿਯੰ॥
ਤੇਰੇ ਇਕ ਨਾਮ ਵਿਚ (ਪੂਰੀ ਤਰ੍ਹਾਂ) ਰੰਗਿਆ ਜਾਵਾਂਗਾ,
तविक नाम रतियं ॥
ਨਆਨਮਾਨਮਤਿਯੰ॥
ਹੋਰ ਕਿਸੇ ਮਾਨ-ਸਨਮਾਨ ਵਿਚ ਮਗਨ ਨਹੀਂ ਹੋਵਾਂਗਾ।
I am absorbed only in the Name of the Lord, and honour none else.
न आन मान मतियं ॥
ਪਰਮਧਿਆਨਧਾਰੀਯੰ॥
(ਮੈਂ ਪਰਮਾਤਮਾ ਦੇ) ਸ੍ਰੇਸ਼ਠ ਧਿਆਨ ਨੂੰ (ਹਿਰਦੇ ਵਿਚ) ਧਾਰਨ ਕਰਾਂਗਾ
परम धिआन धारीयं ॥
ਅਨੰਤਪਾਪਟਾਰੀਯੰ॥੩੯॥
ਅਤੇ (ਇਸ ਤਰ੍ਹਾਂ ਕਰਨ ਨਾਲ) ਅਨੇਕ ਪਾਪਾਂ ਨੂੰ ਟਾਲ ਦਿਆਂਗਾ ॥੩੯॥
By meditating on the Supreme, I am absolved of infinite sins.39.
अनंत पाप टारीयं ॥३९॥
ਤੁਮੇਵਰੂਪਰਾਚਿਯੰ॥
ਤੇਰੇ ਹੀ ਰੂਪ ਵਿਚ ਲੀਨ ਹੋਵਾਂਗਾ,
तुमेव रूप राचियं ॥
ਨਆਨਦਾਨਮਾਚਿਯੰ॥
ਹੋਰ ਕਿਸੇ ਦੇ ਦਾਨ ਵਿਚ ਰੁਚਿਤ ਨਹੀਂ ਹੋਵਾਂਗਾ।
I am absorbed only in His Sight, and do not attend to any other charitable action.
न आन दान माचियं ॥
ਤਵਕਿਨਾਮੁਉਚਾਰੀਯੰ॥
ਤੇਰੇ ਹੀ ਇਕ ਨਾਮ ਨੂੰ ਉਚਾਰਾਂਗਾ
तवकि नामु उचारीयं ॥
ਅਨੰਤਦੂਖਟਾਰੀਯੰ॥੪੦॥
ਅਤੇ ਬੇਅੰਤ ਦੁਖਾਂ ਨੂੰ ਦੂਰ ਕਰ ਦਿਆਂਗਾ ॥੪੦॥
By uttering only His Name, I am absolved of infinite sorrows.40.
अनंत दूख टारीयं ॥४०॥
GURBANI.WORLD