LINE 01
ਕਾਨੜਾਛੰਤਮਹਲਾ੫॥
ਰਾਗ ਕਾਨੜਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ' (ਛੰਦ)।
Kaanraa, Chhant, Fifth Mahalaa:
कानड़ा छंत महला ५ ॥
LINE 02
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਸੇਉਧਰੇਜਿਨਿਰਾਮਧਿਆਏ॥
ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ, ਉਹ (ਵਿਕਾਰਾਂ ਦੀ ਮਾਰ ਤੋਂ) ਬਚ ਗਏ (ਅੰਤ ਵੇਲੇ ਭੀ ਹਰਿ-ਨਾਮ ਹੀ ਉਹਨਾਂ ਦਾ ਸਾਥੀ ਬਣਿਆ)।
They alone are saved, who meditate on the Lord.
से उधरे जिनि राम धिआए ॥
LINE 04
ਜਤਨਮਾਇਆਕੇਕਾਮਿਨਆਏ॥
ਮਾਇਆ (ਇਕੱਠੀ ਕਰਨ) ਦੇ ਜਤਨ (ਤਾਂ) ਕਿਸੇ ਕੰਮ ਨਹੀਂ ਆਉਂਦੇ (ਮਾਇਆ ਇਥੇ ਹੀ ਧਰੀ ਰਹਿ ਜਾਂਦੀ ਹੈ)।
Working for Maya is useless.
जतन माइआ के कामि न आए ॥
LINE 05
ਰਾਮਧਿਆਏਸਭਿਫਲਪਾਏਧਨਿਧੰਨਿਤੇਬਡਭਾਗੀਆ॥
ਜਿਨ੍ਹਾਂ ਨੇ ਪ੍ਰਭੂ ਦਾ ਨਾਮ ਸਿਮਰਿਆ, ਉਹਨਾਂ (ਮਨੁੱਖਾ ਜੀਵਨ ਦੇ) ਸਾਰੇ ਫਲ ਪ੍ਰਾਪਤ ਕਰ ਲਏ, ਉਹ ਮਨੁੱਖ ਭਾਗਾਂ ਵਾਲੇ ਹੁੰਦੇ ਹਨ, ਉਹ ਮਨੁੱਖ ਸੋਭਾ ਖੱਟ ਜਾਂਦੇ ਹਨ।
Meditating on the Lord, all fruits and rewards are obtained. They are blessed, blessed and very fortunate.
राम धिआए सभि फल पाए धनि धंनि ते बडभागीआ ॥
LINE 06
ਸਤਸੰਗਿਜਾਗੇਨਾਮਿਲਾਗੇਏਕਸਿਉਲਿਵਲਾਗੀਆ॥
ਉਹ ਮਨੁੱਖ ਸਾਧ ਸੰਗਤ ਵਿਚ ਟਿਕ ਕੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹੇ, ਉਹ ਹਰਿ-ਨਾਮ ਵਿਚ ਜੁੜੇ ਰਹੇ, ਉਹਨਾਂ ਦੀ (ਸਦਾ) ਇਕ ਪਰਮਾਤਮਾ ਨਾਲ ਹੀ ਸੁਰਤ ਜੁੜੀ ਰਹੀ।
They are awake and aware in the True Congregation; attached to the Naam, they are lovingly attuned to the One.
सतसंगि जागे नामि लागे एक सिउ लिव लागीआ ॥
LINE 07
ਤਜਿਮਾਨਮੋਹਬਿਕਾਰਸਾਧੂਲਗਿਤਰਉਤਿਨਕੈਪਾਏ॥
(ਜਿਹੜੇ ਮਨੁੱਖ ਆਪਣੇ ਅੰਦਰੋਂ) ਮਾਣ ਮੋਹ ਵਿਕਾਰ ਤਿਆਗ ਕੇ ਉੱਚੇ ਆਚਰਣ ਵਾਲੇ ਬਣ ਜਾਂਦੇ ਹਨ, ਉਹਨਾਂ ਦੀ ਚਰਣੀਂ ਲੱਗ ਕੇ ਮੈਂ (ਭੀ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕਾਂ।
I have renounced pride, emotional attachment, wickedness and corruption; attached to the Holy, I am carried across at their feet.
तजि मान मोह बिकार साधू लगि तरउ तिन कै पाए ॥
LINE 08
ਬਿਨਵੰਤਿਨਾਨਕਸਰਣਿਸੁਆਮੀਬਡਭਾਗਿਦਰਸਨਪਾਏ੧॥॥
ਨਾਨਕ ਬੇਨਤੀ ਕਰਦਾ ਹੈ, ਹੇ ਮੇਰੇ ਮਾਲਕ-ਪ੍ਰਭੂ! (ਮੈਨੂੰ ਉਹਨਾਂ ਦੀ) ਸਰਨ ਵਿਚ (ਰੱਖ। ਪਰ) ਵੱਡੀ ਕਿਸਮਤ ਨਾਲ (ਅਜਿਹੇ ਸਾਧੂ ਜਨਾਂ ਦਾ) ਦਰਸਨ ਪ੍ਰਾਪਤ ਹੁੰਦਾ ਹੈ ॥੧॥
Prays Nanak, I have come to the Sanctuary of my Lord and Master; by great good fortune, I obtain the Blessed Vision of His Darshan. ||1||
बिनवंति नानक सरणि सुआमी बडभागि दरसन पाए ॥१॥
LINE 09
ਮਿਲਿਸਾਧੂਨਿਤਭਜਹਨਾਰਾਇਣ॥
ਆਓ, ਸੰਤ ਜਨਾਂ ਨੂੰ ਮਿਲ ਕੇ ਸਦਾ ਪਰਮਾਤਮਾ ਦਾ ਭਜਨ ਕਰਿਆ ਕਰੀਏ,
The Holy meet together, and continually vibrate and meditate on the Lord.
मिलि साधू नित भजह नाराइण ॥
LINE 10
ਰਸਕਿਰਸਕਿਸੁਆਮੀਗੁਣਗਾਇਣ॥
ਅਤੇ ਪੂਰੇ ਆਨੰਦ ਨਾਲ ਮਾਲਕ-ਪ੍ਰਭੂ ਦੇ ਗੁਣ ਗਾਇਆ ਕਰੀਏ।
With love and excitement, they sing the Glorious Praises of their Lord and Master.
रसकि रसकि सुआमी गुण गाइण ॥
LINE 11
ਗੁਣਗਾਇਜੀਵਹਹਰਿਅਮਿਉਪੀਵਹਜਨਮਮਰਣਾਭਾਗਏ॥
ਪ੍ਰਭੂ ਦੇ ਗੁਣ ਗਾ ਗਾ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਅਸੀਂ ਪੀਂਦੇ ਰਹੀਏ ਅਤੇ ਆਤਮਕ ਜੀਵਨ ਹਾਸਲ ਕਰੀਏ। (ਹਰਿ-ਨਾਮ-ਜਲ ਦੀ ਬਰਕਤਿ ਨਾਲ) ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।
Singing His Praises they live, drinking in the Lord's Nectar; the cycle of birth and death is over for them.
गुण गाइ जीवह हरि अमिउ पीवह जनम मरणा भागए ॥
LINE 12
ਸਤਸੰਗਿਪਾਈਐਹਰਿਧਿਆਈਐਬਹੁੜਿਦੂਖੁਨਲਾਗਏ॥
(ਸੰਤ ਜਨਾਂ ਦੀ ਸੰਗਤ ਵਿਚ) ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, ਸਤਸੰਗ ਵਿਚ (ਹੀ) ਪਰਮਾਤਮਾ ਮਿਲਦਾ ਹੈ, ਅਤੇ ਮੁੜ ਕੋਈ ਦੁੱਖ ਪੋਹ ਨਹੀਂ ਸਕਦਾ।
Finding the True Congregation and meditating on the Lord, one is never again afflicted with pain.
सतसंगि पाईऐ हरि धिआईऐ बहुड़ि दूखु न लागए ॥
LINE 13
ਕਰਿਦਇਆਦਾਤੇਪੁਰਖਬਿਧਾਤੇਸੰਤਸੇਵਕਮਾਇਣ॥
ਹੇ ਦਾਤਾਰ! ਹੇ ਸਰਬ ਵਿਆਪਕ ਸਿਰਜਣਹਾਰ! (ਮੇਰੇ ਉਤੇ) ਮਿਹਰ ਕਰ, ਸੰਤ ਜਨਾਂ ਦੀ ਸੇਵਾ ਕਰਨ ਦਾ ਅਵਸਰ ਦੇਹ।
By the Grace of the Great Giver, the Architect of Destiny, we work to serve the Saints.
करि दइआ दाते पुरख बिधाते संत सेव कमाइण ॥
LINE 14
ਬਿਨਵੰਤਿਨਾਨਕਜਨਧੂਰਿਬਾਂਛਹਿਹਰਿਦਰਸਿਸਹਜਿਸਮਾਇਣ੨॥॥
ਨਾਨਕ ਬੇਨਤੀ ਕਰਦਾ ਹੈ (ਜਿਹੜੇ ਮਨੁੱਖ) ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦੇ ਹਨ ਉਹ ਪਰਮਾਤਮਾ ਦੇ ਦਰਸਨ ਵਿਚ ਆਤਮਕ ਅਡੋਲਤਾ ਵਿਚ ਲੀਨਤਾ ਹਾਸਲ ਕਰ ਲੈਂਦੇ ਹਨ ॥੨॥
Prays Nanak, I long for the dust of the feet of the humble; I am intuitively absorbed in the Blessed Vision of the Lord. ||2||
बिनवंति नानक जन धूरि बांछहि हरि दरसि सहजि समाइण ॥२॥
LINE 15
ਸਗਲੇਜੰਤਭਜਹੁਗੋਪਾਲੈ॥
ਹੇ ਸਾਰੇ ਪ੍ਰਾਣੀਓ! ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦਾ ਭਜਨ ਕਰਿਆ ਕਰੋ।
All beings vibrate and meditate on the Lord of the World.
सगले जंत भजहु गोपालै ॥
LINE 16
ਜਪਤਪਸੰਜਮਪੂਰਨਘਾਲੈ॥
(ਇਹ ਭਜਨ ਹੀ) ਜਪ ਤਪ ਸੰਜਮ ਆਦਿਕ ਸਾਰੀ ਮਿਹਨਤ ਹੈ।
This brings the merits of chanting and meditation, austere self-discipline and perfect service.
जप तप संजम पूरन घालै ॥
LINE 17
ਨਿਤਭਜਹੁਸੁਆਮੀਅੰਤਰਜਾਮੀਸਫਲਜਨਮੁਸਬਾਇਆ॥
ਹੇ ਪ੍ਰਾਣੀਓ! ਸਦਾ ਅੰਤਰਜਾਮੀ ਮਾਲਕ ਪ੍ਰਭੂ ਦਾ ਭਜਨ ਕਰਿਆ ਕਰੋ (ਭਜਨ ਦੀ ਬਰਕਤਿ ਨਾਲ) ਸਾਰਾ ਹੀ ਜੀਵਨ ਕਾਮਯਾਬ ਹੋ ਜਾਂਦਾ ਹੈ।
Vibrating and meditating continuously on our Lord and Master, the Inner-knower, the Searcher of hearts, one's life becomes totally fruitful.
नित भजहु सुआमी अंतरजामी सफल जनमु सबाइआ ॥
LINE 18
ਗੋਬਿਦੁਗਾਈਐਨਿਤਧਿਆਈਐਪਰਵਾਣੁਸੋਈਆਇਆ॥
ਹੇ ਪ੍ਰਾਣੀਓ! ਗੋਬਿੰਦ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਸਦਾ ਸਿਮਰਨ ਕਰਨਾ ਚਾਹੀਦਾ ਹੈ, (ਜਿਹੜਾ ਸਿਮਰਨ-ਭਜਨ ਕਰਦਾ ਹੈ) ਉਹੀ ਜਗਤ ਵਿਚ ਜੰਮਿਆ ਕਬੂਲ ਸਮਝੋ।
Those who sing and meditate continually on the Lord of the Universe - their coming into the world is blessed and approved.
गोबिदु गाईऐ नित धिआईऐ परवाणु सोई आइआ ॥
LINE 19
ਜਪਤਾਪਸੰਜਮਹਰਿਹਰਿਨਿਰੰਜਨਗੋਬਿੰਦਧਨੁਸੰਗਿਚਾਲੈ॥
ਹੇ ਪ੍ਰਾਣੀਓ! ਮਾਇਆ-ਰਹਿਤ ਹਰੀ ਦਾ ਸਿਮਰਨ ਹੀ ਜਪ ਤਪ ਸੰਜਮ (ਆਦਿਕ ਉੱਦਮ) ਹੈ। ਪਰਮਾਤਮਾ ਦਾ (ਨਾਮ-) ਧਨ ਹੀ (ਮਨੁੱਖ ਦੇ) ਨਾਲ ਜਾਂਦਾ ਹੈ।
The Immaculate Lord, Har, Har, is meditation and chanting, and austere self-discipline; only the Wealth of the Lord of the Universe shall go along with you in the end.
जप ताप संजम हरि हरि निरंजन गोबिंद धनु संगि चालै ॥
LINE 20
ਬਿਨਵੰਤਿਨਾਨਕਕਰਿਦਇਆਦੀਜੈਹਰਿਰਤਨੁਬਾਧਉਪਾਲੈ੩॥॥
ਨਾਨਕ ਬੇਨਤੀ ਕਰਦਾ ਹੈ (ਤੇ, ਆਖਦਾ ਹੈ ਕਿ ਹੇ ਪ੍ਰਭੂ) ਮਿਹਰ ਕਰ ਕੇ (ਮੈਨੂੰ ਆਪਣਾ) ਨਾਮ-ਰਤਨ ਦੇਹ ਮੈਂ (ਆਪਣੇ) ਪੱਲੇ ਬੰਨ੍ਹ ਲਵਾਂ ॥੩॥
Prays Nanak, please grant Your Grace, O Lord, and bless me with the Jewel, that I may carry it in my pocket. ||3||
बिनवंति नानक करि दइआ दीजै हरि रतनु बाधउ पालै ॥३॥
LINE 21
ਮੰਗਲਚਾਰਚੋਜਆਨੰਦਾ॥
(ਉਸ ਦੇ ਹਿਰਦੇ ਵਿਚ) ਆਤਮਕ ਆਨੰਦ ਖ਼ੁਸ਼ੀਆਂ ਪੈਦਾ ਹੋ ਜਾਂਦੀਆਂ ਹਨ,
His Wondrous and Amazing Plays are blissful
मंगलचार चोज आनंदा ॥
LINE 22
ਕਰਿਕਿਰਪਾਮਿਲੇਪਰਮਾਨੰਦਾ॥
(ਜਿਸ ਜੀਵ-ਇਸਤ੍ਰੀ ਨੂੰ) ਸਭ ਤੋਂ ਉੱਚੇ ਆਨੰਦ ਦੇ ਮਾਲਕ ਪ੍ਰਭੂ ਜੀ ਮਿਹਰ ਕਰ ਕੇ ਮਿਲ ਪੈਂਦੇ ਹਨ।
granting His Grace, He bestows supreme ecstasy.
करि किरपा मिले परमानंदा ॥
LINE 23
ਪ੍ਰਭਮਿਲੇਸੁਆਮੀਸੁਖਹਗਾਮੀਇਛਮਨਕੀਪੁੰਨੀਆ॥
ਸੁਖ ਦੇਣ ਵਾਲੇ ਮਾਲਕ-ਪ੍ਰਭੂ ਜੀ (ਜਿਸ ਜੀਵ-ਇਸਤ੍ਰੀ ਨੂੰ) ਮਿਲ ਪੈਂਦੇ ਹਨ, (ਉਸ ਦੇ) ਮਨ ਦੀ (ਹਰੇਕ) ਇੱਛਾ ਪੂਰੀ ਹੋ ਜਾਂਦੀ ਹੈ,
God, my Lord and Master, the Bringer of peace, has met me, and the desires of my mind are fulfilled.
प्रभ मिले सुआमी सुखहगामी इछ मन की पुंनीआ ॥
LINE 24
ਬਜੀਬਧਾਈਸਹਜੇਸਮਾਈਬਹੁੜਿਦੂਖਿਨਰੁੰਨੀਆ॥
ਉਸ ਦੇ ਚਿੱਤ ਵਿਚ ਹੁਲਾਰਾ ਜਿਹਾ ਆਇਆ ਰਹਿੰਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ, ਉਹ ਫਿਰ ਕਦੇ ਕਿਸੇ ਦੁੱਖ ਦੇ ਕਾਰਨ ਘਬਰਾਂਦੀ ਨਹੀਂ।
Congratulations pour in; I am intuitively absorbed in the Lord. I shall never again cry out in pain.
बजी बधाई सहजे समाई बहुड़ि दूखि न रुंनीआ ॥
LINE 25
ਲੇਕੰਠਿਲਾਏਸੁਖਦਿਖਾਏਬਿਕਾਰਬਿਨਸੇਮੰਦਾ॥
(ਪ੍ਰਭੂ ਜੀ) ਜਿਸ (ਜੀਵ-ਇਸਤ੍ਰੀ) ਨੂੰ ਗਲ ਨਾਲ ਲਾ ਲੈਂਦੇ ਹਨ, ਉਸ ਨੂੰ (ਸਾਰੇ) ਸੁਖ ਵਿਖਾਂਦੇ ਹਨ, ਉਸ ਦੇ ਅੰਦਰੋਂ ਸਾਰੇ ਵਿਕਾਰ ਸਾਰੇ ਭੈੜ ਨਾਸ ਹੋ ਜਾਂਦੇ ਹਨ।
He hugs me close in His Embrace, and blesses me with peace; the evil of sin and corruption is gone.
ले कंठि लाए सुख दिखाए बिकार बिनसे मंदा ॥
LINE 26
ਬਿਨਵੰਤਿਨਾਨਕਮਿਲੇਸੁਆਮੀਪੁਰਖਪਰਮਾਨੰਦਾ੪੧॥॥॥
ਨਾਨਕ ਬੇਨਤੀ ਕਰਦਾ ਹੈ ਕਿ (ਇਉਂ ਉਸ ਜੀਵ-ਇਸਤਰੀ ਨੂੰ) ਸਭ ਤੋਂ ਉੱਚੇ ਆਨੰਦ ਦੇ ਮਾਲਕ ਪ੍ਰਭੂ ਜੀ ਦਾ ਮਿਲਾਪ ਹੋ ਜਾਂਦਾ ਹੈ ॥੪॥੧॥
Prays Nanak, I have met my Lord and Master, the Primal Lord, the Embodiment of Bliss. ||4||1||
बिनवंति नानक मिले सुआमी पुरख परमानंदा ॥४॥१॥
GURBANI.WORLD