ਕਾਨੜਾ ਮਹਲਾ ੪ ॥

ਰਾਗੁ ਕਾਨੜਾ ਗੁਰੂ ਰਾਮਦਾਸ ਜੀ ਅੰਗ 1311
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਾਨੜਾਮਹਲਾ
Kaanraa, Fourth Mahalaa:
कानड़ा महला ४ ॥
LINE 02
ਮਨੁਸਤਿਗੁਰਸਰਨਿਧਿਆਵੈਗੋ
(ਜਿਸ ਮਨੁੱਖ ਦਾ) ਮਨ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ,
O mind, seek the Sanctuary of the True Guru, and meditate.
मनु सतिगुर सरनि धिआवैगो ॥
LINE 03
ਲੋਹਾਹਿਰਨੁਹੋਵੈਸੰਗਿਪਾਰਸਗੁਨੁਪਾਰਸਕੋਹੋਇਆਵੈਗੋ॥॥ਰਹਾਉ
(ਉਹ ਪ੍ਰਭੂ-ਚਰਨਾਂ ਦੀ ਛੁਹ ਨਾਲ ਉੱਚੇ ਜੀਵਨ ਵਾਲਾ ਹੋ ਜਾਂਦਾ ਹੈ, ਜਿਵੇਂ) ਪਾਰਸ ਨਾਲ (ਛੁਹ ਕੇ) ਲੋਹਾ ਸੋਨਾ ਬਣ ਜਾਂਦਾ ਹੈ, ਪਾਰਸ ਦੀ ਛੁਹ ਦਾ ਗੁਣ ਉਸ ਵਿਚ ਆ ਜਾਂਦਾ ਹੈ ॥੧॥ ਰਹਾਉ ॥
Iron is transformed into gold by touching the philosopher's stone; it takes on its qualities. ||1||Pause||
लोहा हिरनु होवै संगि पारस गुनु पारस को होइ आवैगो ॥१॥ रहाउ ॥
LINE 04
ਸਤਿਗੁਰੁਮਹਾਪੁਰਖੁਹੈਪਾਰਸੁਜੋਲਾਗੈਸੋਫਲੁਪਾਵੈਗੋ
ਗੁਰੂ (ਭੀ) ਬਹੁਤ ਵੱਡਾ ਪੁਰਖ ਹੈ, (ਗੁਰੂ ਭੀ) ਪਾਰਸ ਹੈ। ਜਿਹੜਾ ਮਨੁੱਖ (ਗੁਰੂ ਦੀ ਚਰਨੀਂ) ਲੱਗਦਾ ਹੈ ਉਹ (ਸ੍ਰੇਸ਼ਟ) ਫਲ ਪ੍ਰਾਪਤ ਕਰਦਾ ਹੈ,
The True Guru, the Great Primal Being, is the philosopher's stone. Whoever is attached to Him receives fruitful rewards.
सतिगुरु महा पुरखु है पारसु जो लागै सो फलु पावैगो ॥
LINE 05
ਜਿਉਗੁਰਉਪਦੇਸਿਤਰੇਪ੍ਰਹਿਲਾਦਾਗੁਰੁਸੇਵਕਪੈਜਰਖਾਵੈਗੋ॥॥
ਜਿਵੇਂ ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਪ੍ਰਹਿਲਾਦ (ਆਦਿਕ ਕਈ) ਪਾਰ ਲੰਘ ਗਏ। ਗੁਰੂ ਆਪਣੇ (ਸੇਵਕ) ਦੀ ਇੱਜ਼ਤ (ਜ਼ਰੂਰ) ਰੱਖਦਾ ਹੈ ॥੧॥
Just as Prahlaad was saved by the Guru's Teachings, the Guru protects the honor of His servant. ||1||
जिउ गुर उपदेसि तरे प्रहिलादा गुरु सेवक पैज रखावैगो ॥१॥
LINE 06
ਸਤਿਗੁਰਬਚਨੁਬਚਨੁਹੈਨੀਕੋਗੁਰਬਚਨੀਅੰਮ੍ਰਿਤੁਪਾਵੈਗੋ
ਯਕੀਨ ਜਾਣ ਕਿ ਗੁਰੂ ਦਾ ਬਚਨ (ਬੜਾ) ਸ੍ਰੇਸ਼ਟ ਹੈ। ਗੁਰੂ ਦੇ ਬਚਨਾਂ ਦੀ ਬਰਕਤਿ ਨਾਲ (ਮਨੁੱਖ) ਆਤਮਕ ਜੀਵਨ ਦੇਣ ਵਾਲਾ ਨਾਮ ਹਾਸਲ ਕਰ ਲੈਂਦਾ ਹੈ।
The Word of the True Guru is the most Sublime and Noble Word. Through the Guru's Word, the Ambrosial Nectar is obtained.
सतिगुर बचनु बचनु है नीको गुर बचनी अंम्रितु पावैगो ॥
LINE 07
ਜਿਉਅੰਬਰੀਕਿਅਮਰਾਪਦਪਾਏਸਤਿਗੁਰਮੁਖਬਚਨਧਿਆਵੈਗੋ॥॥
(ਜਿਹੜਾ ਭੀ ਮਨੁੱਖ) ਗੁਰੂ ਦਾ ਉਚਾਰਿਆ ਸ਼ਬਦ ਹਿਰਦੇ ਵਿਚ ਵਸਾਂਦਾ ਹੈ (ਉਹ ਉੱਚਾ ਆਤਮਕ ਜੀਵਨ ਪ੍ਰਾਪਤ ਕਰਦਾ ਹੈ) ਜਿਵੇਂ ਅੰਬਰੀਕ ਨੇ ਉਹ ਆਤਮਕ ਦਰਜਾ ਹਾਸਲ ਕਰ ਲਿਆ ਜਿੱਥੇ ਆਤਮਕ ਮੌਤ ਪੋਹ ਨਹੀਂ ਸਕਦੀ ॥੨॥
Ambreek the king was blessed with the status of immortality, meditating on the Word of the True Guru. ||2||
जिउ अंबरीकि अमरा पद पाए सतिगुर मुख बचन धिआवैगो ॥२॥
LINE 08
ਸਤਿਗੁਰਸਰਨਿਸਰਨਿਮਨਿਭਾਈਸੁਧਾਸੁਧਾਕਰਿਧਿਆਵੈਗੋ
ਜਿਸ ਮਨੁੱਖ ਨੂੰ ਗੁਰੂ ਦੀ ਸਰਨ ਪਏ ਰਹਿਣਾ (ਆਪਣੇ) ਮਨ ਵਿਚ ਪਸੰਦ ਆ ਜਾਂਦਾ ਹੈ, ਉਹ (ਗੁਰੂ ਦੇ ਬਚਨ ਨੂੰ) ਆਤਮਕ ਜੀਵਨ-ਦਾਤਾ ਨਿਸ਼ਚੇ ਕਰ ਕੇ (ਉਸਨੂੰ) ਆਪਣੇ ਅੰਦਰ ਵਸਾਈ ਰੱਖਦਾ ਹੈ।
The Sanctuary, the Protection and Sanctuary of the True Guru is pleasing to the mind. It is sacred and pure - meditate on it.
सतिगुर सरनि सरनि मनि भाई सुधा सुधा करि धिआवैगो ॥
LINE 09
ਦਇਆਲਦੀਨਭਏਹਹਿਸਤਿਗੁਰਹਰਿਮਾਰਗੁਪੰਥੁਦਿਖਾਵੈਗੋ॥॥
ਗੁਰੂ ਦੀਨਾਂ ਉਤੇ ਦਇਆ ਕਰਨ ਵਾਲਾ ਹੈ, ਗੁਰੂ ਪਰਮਾਤਮਾ ਦੇ ਮਿਲਾਪ ਦਾ ਰਸਤਾ ਵਿਖਾ ਦੇਂਦਾ ਹੈ ॥੩॥
The True Guru has become Merciful to the meek and the poor; He has shown me the Path, the Way to the Lord. ||3||
दइआल दीन भए हहि सतिगुर हरि मारगु पंथु दिखावैगो ॥३॥
LINE 10
ਸਤਿਗੁਰਸਰਨਿਪਏਸੇਥਾਪੇਤਿਨਰਾਖਨਕਉਪ੍ਰਭੁਆਵੈਗੋ
ਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹਨਾਂ ਨੂੰ ਆਦਰ ਮਿਲਦਾ ਹੈ, ਪਰਮਾਤਮਾ ਉਹਨਾਂ ਦੀ ਰੱਖਿਆ ਕਰਨ ਲਈ ਆਪ ਬਹੁੜਦਾ ਹੈ।
Those who enter the Sanctuary of the True Guru are firmly established; God comes to protect them.
सतिगुर सरनि पए से थापे तिन राखन कउ प्रभु आवैगो ॥
LINE 11
ਜੇਕੋਸਰੁਸੰਧੈਜਨਊਪਰਿਫਿਰਿਉਲਟੋਤਿਸੈਲਗਾਵੈਗੋ॥॥
ਜੇ ਕੋਈ ਮਨੁੱਖ ਉਹਨਾਂ ਸੇਵਕਾਂ ਉਤੇ ਤੀਰ ਚਲਾਂਦਾ ਹੈ, ਉਹ ਤੀਰ ਪਰਤ ਕੇ ਉਸੇ ਨੂੰ ਹੀ ਆ ਲੱਗਦਾ ਹੈ ॥੪॥
If someone aims an arrow at the Lord's humble servant, it will turn around and hit him instead. ||4||
जे को सरु संधै जन ऊपरि फिरि उलटो तिसै लगावैगो ॥४॥
LINE 12
ਹਰਿਹਰਿਹਰਿਹਰਿਹਰਿਸਰੁਸੇਵਹਿਤਿਨਦਰਗਹਮਾਨੁਦਿਵਾਵੈਗੋ
ਜਿਹੜੇ ਮਨੁੱਖ ਸਦਾ ਹੀ ਸਾਧ ਸੰਗਤ ਦਾ ਆਸਰਾ ਲਈ ਰੱਖਦੇ ਹਨ, ਪਰਮਾਤਮਾ ਉਹਨਾਂ ਨੂੰ ਆਪਣੀ ਹਜ਼ੂਰੀ ਵਿਚ ਇੱਜ਼ਤ ਦਿਵਾਂਦਾ ਹੈ।
Those who bathe in the Sacred Pool of the Lord, Har, Har, Har, Har, Har, are blessed with honor in His Court.
हरि हरि हरि हरि हरि सरु सेवहि तिन दरगह मानु दिवावैगो ॥
LINE 13
ਗੁਰਮਤਿਗੁਰਮਤਿਗੁਰਮਤਿਧਿਆਵਹਿਹਰਿਗਲਿਮਿਲਿਮੇਲਿਮਿਲਾਵੈਗੋ॥॥
ਜਿਹੜੇ ਮਨੁੱਖ ਸਦਾ ਹੀ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਪਰਮਾਤਮਾ ਦਾ ਨਾਮ ਸਿਮਰਦੇ ਹਨ, ਪਰਮਾਤਮਾ ਉਹਨਾਂ ਦੇ ਗਲ ਨਾਲ ਮਿਲ ਕੇ ਉਹਨਾਂ ਨੂੰ ਆਪਣੇ ਨਾਲ ਇਕ-ਮਿਕ ਕਰ ਲੈਂਦਾ ਹੈ ॥੫॥
Those who meditate on the Guru's Teachings, the Guru's Instructions, the Guru's Wisdom, are united in the Lord's Union; He hugs them close in His Embrace. ||5||
गुरमति गुरमति गुरमति धिआवहि हरि गलि मिलि मेलि मिलावैगो ॥५॥
LINE 14
ਗੁਰਮੁਖਿਨਾਦੁਬੇਦੁਹੈਗੁਰਮੁਖਿਗੁਰਪਰਚੈਨਾਮੁਧਿਆਵੈਗੋ
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਵਾਸਤੇ ਗੁਰੂ ਦੀ ਸਰਨ ਹੀ ਨਾਦ ਹੈ ਗੁਰੂ ਦੀ ਸਰਨ ਹੀ ਵੇਦ ਹੈ। ਗੁਰੂ ਦੀ ਸਰਨ ਪਏ ਰਹਿਣ ਵਾਲਾ ਮਨੁੱਖ ਗੁਰੂ ਦੀ ਪ੍ਰਸੰਨਤਾ ਪ੍ਰਾਪਤ ਕਰ ਕੇ ਹਰਿ-ਨਾਮ ਸਿਮਰਦਾ ਹੈ।
The Guru's Word is the Sound-current of the Naad, The Guru's Word is the wisdom of the Vedas; coming in contact with the Guru, meditate on the Naam.
गुरमुखि नादु बेदु है गुरमुखि गुर परचै नामु धिआवैगो ॥
LINE 15
ਹਰਿਹਰਿਰੂਪੁਹਰਿਰੂਪੋਹੋਵੈਹਰਿਜਨਕਉਪੂਜਕਰਾਵੈਗੋ॥॥
ਉਹ ਮਨੁੱਖ ਪਰਮਾਤਮਾ ਦਾ ਰੂਪ ਹੀ ਹੋ ਜਾਂਦਾ ਹੈ, ਪਰਮਾਤਮਾ (ਭੀ ਹਰ ਥਾਂ) ਉਸ ਦੀ ਇੱਜ਼ਤ ਕਰਾਂਦਾ ਹੈ ॥੬॥
In the Image of the Lord, Har, Har, one becomes the Embodiment of the Lord. The Lord makes His humble servant worthy of worship. ||6||
हरि हरि रूपु हरि रूपो होवै हरि जन कउ पूज करावैगो ॥६॥
LINE 16
ਸਾਕਤਨਰਸਤਿਗੁਰੁਨਹੀਕੀਆਤੇਬੇਮੁਖਹਰਿਭਰਮਾਵੈਗੋ
ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਗੁਰੂ ਨੂੰ (ਆਪਣਾ ਆਸਰਾ) ਨਹੀਂ ਬਣਾਂਦੇ, ਉਹ ਗੁਰੂ ਵਲੋਂ ਮੂੰਹ ਭਵਾਈ ਰੱਖਦੇ ਹਨ, ਪ੍ਰਭੂ ਉਹਨਾਂ ਨੂੰ ਭਟਕਣਾ ਵਿਚ ਪਾਈ ਰੱਖਦਾ ਹੈ,
The faithless cynic does not submit to the True Guru; the Lord makes the non-believer wander in confusion.
साकत नर सतिगुरु नही कीआ ते बेमुख हरि भरमावैगो ॥
LINE 17
ਲੋਭਲਹਰਿਸੁਆਨਕੀਸੰਗਤਿਬਿਖੁਮਾਇਆਕਰੰਗਿਲਗਾਵੈਗੋ॥॥
(ਉਹਨਾਂ ਦੇ ਅੰਦਰ) ਲੋਭ ਦੀ ਲਹਿਰ ਚੱਲਦੀ ਰਹਿੰਦੀ ਹੈ, (ਇਹ ਲਹਿਰ) ਕੁੱਤੇ ਦੇ ਸੁਭਾਵ ਵਰਗੀ ਹੈ, (ਜਿਵੇਂ ਕੁੱਤਾ) ਮੁਰਦਾਰ ਉੱਤੇ ਜਾਂਦਾ ਹੈ (ਮੁਰਦਾਰ ਨੂੰ ਖ਼ੁਸ਼ ਹੋ ਕੇ ਖਾਂਦਾ ਹੈ, ਤਿਵੇਂ ਲੋਭ-ਲਹਿਰ ਦਾ ਪ੍ਰੇਰਿਆ ਹੋਇਆ ਮਨੁੱਖ) ਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ ਨੂੰ ਚੰਬੜਿਆ ਰਹਿਦਾ ਹੈ ॥੭॥
The waves of greed are like packs of dogs. The poison of Maya sticks to the body-skeleton. ||7||
लोभ लहरि सुआन की संगति बिखु माइआ करंगि लगावैगो ॥७॥
LINE 18
ਰਾਮਨਾਮੁਸਭਜਗਕਾਤਾਰਕੁਲਗਿਸੰਗਤਿਨਾਮੁਧਿਆਵੈਗੋ
ਪਰਮਾਤਮਾ ਦਾ ਨਾਮ ਸਾਰੇ ਜਗਤ ਦਾ ਪਾਰ ਲੰਘਾਣ ਵਾਲਾ ਹੈ। (ਜਿਹੜਾ ਮਨੁੱਖ) ਸਾਧ ਸੰਗਤ ਵਿਚ ਟਿਕ ਕੇ ਹਰਿ-ਨਾਮ ਸਿਮਰਦਾ ਹੈ (ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ)।
The Lord's Name is the Saving Grace of the whole world; join the Sangat, and meditate on the Naam.
राम नामु सभ जग का तारकु लगि संगति नामु धिआवैगो ॥
LINE 19
ਨਾਨਕਰਾਖੁਰਾਖੁਪ੍ਰਭਮੇਰੇਸਤਿਸੰਗਤਿਰਾਖਿਸਮਾਵੈਗੋ੮੬॥॥॥ਛਕਾ
ਹੇ ਨਾਨਕ! (ਅਰਦਾਸ ਕਰ) ਹੇ ਮੇਰੇ ਪ੍ਰਭੂ! (ਮੈਨੂੰ ਭੀ ਸਾਧ ਸੰਗਤ ਵਿਚ) ਰੱਖੀ ਰੱਖ। (ਪਰਮਾਤਮਾ ਪ੍ਰਾਣੀ ਨੂੰ) ਸਾਧ ਸੰਗਤ ਵਿਚ ਰੱਖ ਕੇ (ਆਪਣੇ ਵਿਚ) ਲੀਨ ਕਰੀ ਰੱਖਦਾ ਹੈ ॥੮॥੬॥ਛਕਾ ੧ ॥
O my God, please protect and preserve Nanak in the Sat Sangat, the True Congregation; save him, and let him merge in You. ||8||6|| First Set of Six
नानक राखु राखु प्रभ मेरे सतिसंगति राखि समावैगो ॥८॥६॥ छका १ ॥
GURBANI.WORLD