ਨਰਾਜਛੰਦ॥
ਨਰਾਜ ਛੰਦ:
NARAAJ STANZA
नराज छंद ॥
ਸਰੋਖਸੁਰਸਾਜਿਅੰ॥
ਰੋਹ ਨਾਲ ਸੂਰਮੇ ਸੱਜੇ ਹੋਏ ਹਨ
सरोख सुर साजिअं ॥
ਬਿਸਾਰਿਸੰਕਬਾਜਿਅੰ॥
ਅਤੇ ਸ਼ੰਕਾ ਨੂੰ ਭੁਲਾ ਕੇ ਖੂਬ ਭਿੜ ਰਹੇ ਹਨ।
The warriors are fiercely adorned with weapons, with which tthey fight forsaking all doubts.
बिसारि संक बाजिअं ॥
ਨਿਸੰਕਸਸਤ੍ਰਮਾਰਹੀਂ॥
ਨਿਸੰਗ ਹੋ ਕੇ ਸ਼ਸਤ੍ਰ ਮਾਰਦੇ ਹਨ
निसंक ससत्र मारहीं ॥
ਉਤਾਰਿਅੰਗਡਾਰਹੀਂ॥੧੦॥
ਅਤੇ (ਵਿਰੋਧੀਆਂ ਦੇ) ਅੰਗ ਉਤਾਰਦੇ ਜਾ ਰਹੇ ਹਨ ॥੧੦॥
Without hesitation they strike the weapons and chop the limbs.10.
उतारि अंग डारहीं ॥१०॥
ਕਛੂਨਕਾਨਰਾਖਹੀਂ॥
ਕਿਸੇ ਦੀ ਕੋਈ ਪਰਵਾਹ ਨਹੀਂ ਕਰਦੇ,
कछू न कान राखहीं ॥
ਸੁਮਾਰਿਮਾਰਿਭਾਖਹੀਂ॥
ਬਸ ਮਾਰੋ-ਮਾਰੋ ਹੀ ਬੋਲਦੇ ਹਨ।
They do not care at all and shout “kill, kill”.
सु मारि मारि भाखहीं ॥
ਸੁਹਾਕਹਾਠਰੇਲਿਯੰ॥
ਲਲਕਾਰਾ ਮਾਰ ਕੇ (ਵਿਰੋਧੀ ਨੂੰ) ਧੱਕ ਲੈ ਜਾਂਦੇ ਹਨ
सु हाक हाठ रेलियं ॥
ਅਨੰਤਸਸਤ੍ਰਝੇਲਿਯੰ॥੧੧॥
ਅਤੇ ਅਨੰਤ ਸ਼ਸਤ੍ਰਾਂ ਦੇ ਵਾਰਾਂ ਨੂੰ ਸਹਿੰਦੇ ਹਨ ॥੧੧॥
They challenge and drive with force and endure the blows of many weapons.11.
अनंत ससत्र झेलियं ॥११॥
ਹਜਾਰਹੂਰਿਅੰਬਰੰ॥
ਹਜ਼ਾਰਾਂ ਹੂਰਾਂ ਆਕਾਸ਼ (ਵਿਚ ਵਿਚਰ ਰਹੀਆਂ ਹਨ)
हजार हूरि अंबरं ॥
ਬਿਰੁਧਕੈਸੁਅੰਬਰੰ॥
ਅਤੇ ਯੁੱਧ-ਭੂਮੀ (ਬਿਰੁਧ) ਨੂੰ ਸੁਅੰਬਰ ਬਣਾ ਕੇ (ਵੀਰਗਤੀ ਪ੍ਰਾਪਤ ਕਰਨ ਵਾਲੇ ਸੂਰਮਿਆਂ ਨੂੰ ਵਰਦੀਆਂ ਹਨ)।
Thousand of houris (beautiful heavenly damsels) move in the sky; they move forward to marry the martyrs.
बिरुध कै सुअंबरं ॥
ਕਰੂਰਭਾਂਤਡੋਲਹੀ॥
(ਸੂਰਮੇ ਯੁੱਧ-ਭੂਮੀ ਵਿਚ) ਭਿਆਨਕ ਢੰਗ ਨਾਲ ਡੋਲਦੇ ਫਿਰਦੇ ਹਨ
करूर भांत डोलही ॥
ਸੁਮਾਰੁਮਾਰਬੋਲਹੀ॥੧੨॥
ਅਤੇ (ਮੂੰਹੋਂ) 'ਮਾਰੋ' 'ਮਾਰੋ' ਹੀ ਬੋਲਦੇ ਹਨ ॥੧੨॥
The warriors move in the battlefield in a frightful manner, and utter “kill, kill” 12.
सु मारु मार बोलही ॥१२॥
ਕਹੂਕਿਅੰਗਕਟੀਅੰ॥
ਕਿਸੇ ਦੇ ਅੰਗ ਕਟੇ ਗਏ ਹਨ।
कहूकि अंग कटीअं ॥
ਕਹੂੰਸਰੋਹਪਟੀਅੰ॥
ਕਿਸੇ ਦੇ ਵਾਲ (ਸੁਰੋਹ) ਪੁਟੇ ਗਏ ਹਨ।
The limbs of some warrior have been chopped and the hair of some have been uprooted.
कहूं सरोह पटीअं ॥
ਕਹੂੰਸੁਮਾਸਮੁਛੀਅੰ॥
ਕਿਸੇ ਦਾ ਮਾਸ ਕਟਿਆ ਗਿਆ ਹੈ
कहूं सु मास मुछीअं ॥
ਗਿਰੇਸੁਤਛਮੁਛੀਅੰ॥੧੩॥
ਅਤੇ (ਕਿਤੇ ਕੋਈ) ਵਢਿਆ-ਟੁਕਿਆ ਡਿਗਿਆ ਪਿਆ ਹੈ ॥੧੩॥
The flesh of someone has been peeled and someone hath fallen after being chopped.13.
गिरे सु तछ मुछीअं ॥१३॥
ਢਮਕਢੋਲਢਾਲਿਯੰ॥
ਢਾਲਾਂ ਤੇ ਢੋਲ ਢੰਮ-ਢੰਮ ਵਜਦੇ ਹਨ
ढमक ढोल ढालियं ॥
ਹਰੋਲਹਾਲਚਾਲਿਯੰ॥
ਅਤੇ (ਸੈਨਾ ਦੇ) ਮੂਹਰਲੇ (ਹਿੱਸੇ ਦੇ ਸੈਨਿਕ) ਮੌਜ-ਮਸਤੀ ਵਿਚ ਚਲ ਰਹੇ ਹਨ।
There is knocking sound of drums and shield. The frontline army hath been uprooted.
हरोल हाल चालियं ॥
ਝਟਾਕਝਟਬਾਹੀਅੰ॥
ਸੂਰਮੇ ਫੁਰਤੀ ਨਾਲ (ਹਥਿਆਰ) ਚਲਾਉਂਦੇ ਹਨ
झटाक झट बाहीअं ॥
ਸੁਬੀਰਸੈਨਗਾਹੀਅੰ॥੧੪॥
ਅਤੇ ਸੈਨਾ ਨੂੰ ਗਾਹੁੰਦੇ ਹਨ ॥੧੪॥
The warriors strike their weapons very quickly and trample over the heroic army.14.
सु बीर सैन गाहीअं ॥१४॥
ਨਿਵੰਨਿਸਾਣਬਾਜਿਅੰ॥
ਨਵੇਂ ਧੌਂਸੇ ਵਜਦੇ ਹਨ,
निवं निसाण बाजिअं ॥
ਸੁਬੀਰਧੀਰਗਾਜਿਅੰ॥
ਧੀਰਜਵਾਨ ਸੂਰਮੇ ਗਜਦੇ ਹਨ,
New trumpets resound and the mighty warriors with quality of forbearance, roar.
सु बीर धीर गाजिअं ॥
ਕ੍ਰਿਪਾਨਬਾਣਬਾਹਹੀ॥
ਕ੍ਰਿਪਾਨਾਂ ਅਤੇ ਤੀਰ ਚਲਾਉਂਦੇ ਹਨ
क्रिपान बाण बाहही ॥
ਅਜਾਤਅੰਗਲਾਹਹੀ॥੧੫॥
ਅਤੇ ਅਛੋਪਲੇ ਹੀ ਅੰਗ ਵੱਢ ਸੁਟਦੇ ਹਨ ॥੧੫॥
They strike the swords and shoot the arrows and suddenly chop away the limbs. 15.
अजात अंग लाहही ॥१५॥
ਬਿਰੁਧਕ੍ਰੁਧਰਾਜਿਯੰ॥
ਯੁੱਧ-ਭੂਮੀ (ਵਿਚ ਸੂਰਮੇ) ਕ੍ਰੋਧਿਤ ਹੋ ਕੇ ਸ਼ੁਭਾਇਮਾਨ ਹਨ
बिरुध क्रुध राजियं ॥
ਨਚਾਰਪੈਰਭਾਜਿਯੰ॥
ਅਤੇ ਚਾਰ ਕਦਮ ਵੀ (ਇਧਰ-ਉਧਰ) ਨਹੀਂ ਭਜਦੇ।
Filled with anger, they move forward and do not go back even four feet.
न चार पैर भाजियं ॥
ਸੰਭਾਰਿਸਸਤ੍ਰਗਾਜਹੀ॥
ਸ਼ਸਤ੍ਰਾਂ ਨੂੰ ਸੰਭਾਲ ਕੇ ਗਜਦੇ ਹਨ
संभारि ससत्र गाज ही ॥
ਸੁਨਾਦਮੇਘਲਾਜਹੀ॥੧੬॥
(ਉਨ੍ਹਾਂ ਦੇ ਗੱਜਣ ਦੀ) ਆਵਾਜ਼ ਨੂੰ ਸੁਣ ਕੇ ਮੇਘ ਵੀ ਸ਼ਰਮਿੰਦੇ ਹੁੰਦੇ ਹਨ ॥੧੬॥
They hold the weapons and challenge and hearing their thunder, the clouds feel shy.16.
सु नाद मेघ लाज ही ॥१६॥
ਹਲੰਕਹਾਕਮਾਰਹੀ॥
ਭਿਆਨਕ ਲਲਕਾਰੇ ਮਾਰਦੇ ਹਨ
हलंक हाक मारही ॥
ਸਰਕਸਸਤ੍ਰਝਾਰਹੀ॥
ਅਤੇ (ਨਾਲ ਹੀ) 'ਸੜੱਕ' ਦੀ ਆਵਾਜ਼ ਕਰਦੇ ਸ਼ਸਤ੍ਰ ਚਲਾ ਦਿੰਦੇ ਹਨ।
They raise their heart-rending shouts and strike their weapons violently.
सरक ससत्र झारही ॥
ਭਿਰੇਬਿਸਾਰਿਸੋਕਿਯੰ॥
ਸੋਗ ਨੂੰ ਭੁਲਾ ਕੇ ਲੜਦੇ ਹਨ
भिरे बिसारि सोकियं ॥
ਸਿਧਾਰਦੇਵਲੋਕਿਯੰ॥੧੭॥
ਅਤੇ (ਵੀਰ-ਗਤੀ ਪਾ ਕੇ) ਸੁਅਰਗ ਲੋਕ ਨੂੰ ਜਾਂਦੇ ਹਨ ॥੧੭॥
They fight, forgetting all sorrows and several of them move towards heaven.17.
सिधार देव लोकियं ॥१७॥
ਰਿਸੇਬਿਰੁਧਬੀਰਿਯੰ॥
ਵਿਰੋਧੀ ਧਿਰਾਂ ਦੇ ਸੂਰਮੇ ਬਹੁਤ ਕ੍ਰੋਧਿਤ ਹਨ
रिसे बिरुध बीरियं ॥
ਸੁਮਾਰਿਝਾਰਿਤੀਰਿਯੰ॥
ਤੇ ਤੀਰਾਂ ਦੀ ਮਾਰ ਨਾਲ (ਪਰਪੱਖ ਵਾਲਿਆਂ ਨੂੰ) ਝਾੜ ਦਿੰਦੇ ਹਨ।
The warriors filled with ire and moving forward shoot a volley of arrows.
सु मारि झारि तीरियं ॥
ਸਬਦਸੰਖਬਜਿਯੰ॥
ਸੰਖ ਦੇ ਵਜਣ ਦੀ ਧੁਨ ਆਉਂਦੀ ਹੈ
सबद संख बजियं ॥
ਸੁਬੀਰਧੀਰਸਜਿਯੰ॥੧੮॥
ਅਤੇ ਸੂਰਮੇ ਧੀਰਜ ਨਾਲ ਸੁਸਜਿਤ ਹੁੰਦੇ ਹਨ ॥੧੮॥
The conch is blown and in such a terrible time, the warriors get adorned with patience. 18.
सु बीर धीर सजियं ॥१८॥
GURBANI.WORLD